Quote“ਮੈਂ ਭਾਰਤ ਦੇ ਹਰੇਕ ਨਾਗਰਿਕ ਦੁਆਰਾ ਸਾਡੀ ਸਰਕਾਰ ’ਤੇ ਵਾਰ-ਵਾਰ ਭਰੋਸਾ ਜਤਾਉਣ ਲਈ ਉਨ੍ਹਾਂ ਦੇ ਪ੍ਰਤੀ ਕੋਟੀ-ਕੋਟੀ ਆਭਾਰ ਵਿਅਕਤ ਕਰਨ ਆਇਆ ਹਾਂ।”
Quote“ਕਈ ਪ੍ਰਮੁੱਖ ਬਿਲਾਂ ’ਤੇ ਉਸ ਤਰ੍ਹਾਂ ਦੀ ਚਰਚਾ ਨਹੀਂ ਹੋ ਪਾਈ ਜਿਸ ਤਰ੍ਹਾਂ ਦੀ ਉਨ੍ਹਾਂ ਤੋਂ ਉਮੀਦ ਕੀਤੀ ਗਈ ਸੀ, ਕਿਉਂਕਿ ਵਿਰੋਧੀ ਧਿਰ ਨੇ ਰਾਜਨੀਤੀ ਨੂੰ ਉਨ੍ਹਾਂ ਤੋਂ ਉੱਪਰ ਹੀ ਰੱਖਿਆ”
Quote“21ਵੀਂ ਸਦੀ ਦਾ ਇਹ ਸਮਾਂ ਕਾਲ ਦੇਸ਼ ’ਤੇ ਅਗਲੇ ਹਜ਼ਾਰ ਵਰ੍ਹਿਆਂ ਤੱਕ ਪ੍ਰਭਾਵ ਪਾਵੇਗਾ। ਸਾਡੇ ਸਾਰਿਆਂ ਦੇ ਧਿਆਨ ਵਿੱਚ ਇੱਕ ਹੀ ਕੇਂਦਰ ਬਿੰਦੂ ਹੋਣਾ ਚਾਹੀਦਾ ਹੈ”
Quote“ਅਸੀਂ ਭਾਰਤ ਦੇ ਨੌਜਵਾਨਾਂ ਨੂੰ ਘੋਟਾਲਿਆਂ ਤੋਂ ਮੁਕਤ ਸਰਕਾਰ ਦਿੱਤੀ ਹੈ”
Quote“ਅੱਜ ਗ਼ਰੀਬ ਦੇ ਮਨ ਵਿੱਚ ਵੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਵਿਸ਼ਵਾਸ ਪੈਦਾ ਹੋਇਆ ਹੈ”
Quote“ਵਿਰੋਧੀ ਧਿਰ ਭਾਰਤ ਦੇ ਲੋਕਾਂ ਦੀ ਸਮਰੱਥਾ ਨਹੀਂ ਦੇਖ ਪਾ ਰਹੇ ਹਨ ਕਿਉਂਕਿ ਉਹ ਅਵਿਸ਼ਵਾਸ ਵਿੱਚ ਡੁੱਬੇ ਹੋਏ ਹਨ”
Quote“2028 ਵਿੱਚ ਜਦੋਂ ਤੁਸੀਂ ਅਵਿਸ਼ਵਾਸ ਪ੍ਰਸਤਾਵ ਲੈ ਕੇ ਆਉਗੇ ਤਾਂ ਭਾਰਤ ਟੋਪ ਦੇ 3 ਦੇਸ਼ਾਂ ਵਿੱਚ ਸ਼ਾਮਲ ਹੋਵੇਗਾ”
Quote“ਵਿਰੋਧੀ ਧਿਰ ਨਾਮ ਬਦਲਣ ਵਿੱਚ ਵਿਸ਼ਵਾਸ ਰੱਖਦਾ ਹੈ ਲੇਕਿਨ ਉਹ ਆਪਣਾ ਕਾਰਜ ਸੱਭਿਆਚਾਰ ਨਹੀਂ ਬਦਲ ਸਕਦਾ”
Quote“ਸੁਤੰਤਰਤਾ ਸੈਨਾਨੀਆਂ ਅਤੇ ਦੇਸ਼ ਦੇ ਸੰਸਥਾਪਕਾਂ ਨੇ ਹਮੇਸ਼ਾ ਤੋਂ ਵੰਸ਼ਵਾਦ ਦੀ ਰਾਜਨੀਤੀ ਦਾ ਵਿਰੋਧ ਕੀਤਾ ਸੀ”
Quote“ਮਹਿਲਾਵਾਂ ਦੇ ਖਿਲਾਫ ਅਪਰਾਧ ਅਸਵੀਕਾਰਯੋਗ ਹਨ ਅਤੇ ਕੇਂਦਰ ਅਤੇ ਰਾਜ ਸਰਕਾਰ ਇਹ ਸੁਨਿਸ਼ਚਿਤ
Quoteਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਅਵਿਸ਼ਵਾਸ ਪ੍ਰਸਤਾਵ ਦਾ ਜਵਾਬ ਦਿੱਤਾ।
Quoteਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿਰੋਧੀ ਧਿਰ ਨੂੰ ਦੇਖ ਰਿਹਾ ਹੈ ਅਤੇ ਉਸ ਨੇ ਹਮੇਸ਼ਾ ਹੀ ਭਾਰਤ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ।
Quoteਉਨ੍ਹਾਂ ਨੇ ਨੀਤੀ ਆਯੋਗ ਦੀ 13.5 ਕਰੋੜ ਲੋਕਾਂ ਦੇ ਗ਼ਰੀਬੀ ਤੋਂ ਬਾਹਰ ਆਉਣ ਸਬੰਧੀ ਰਿਪੋਰਟ ਦਾ ਵੀ ਜ਼ਿਕਰ ਕੀਤਾ।
Quoteਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਅਭਿਯਾਨ ’ਤੇ ਯੂਨੀਸੈਫ ਦੀ ਰਿਪੋਰਟ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਦੇਸ਼ ਦੇ ਗ਼ਰੀਬ ਪਰਿਵਾਰਾਂ ਨੂੰ ਪ੍ਰਤੀ ਵਰ੍ਹੇ 50,000 ਰੁਪਏ ਬਚਾਉਣ ਵਿੱਚ ਮਦਦ ਮਿਲ ਰਹੀ ਹੈ।
Quoteਪ੍ਰਧਾਨ ਮੰਤਰੀ ਨੇ ਬੈਂਕਿੰਗ ਖੇਤਰ ਦੇ ਵਿਕਾਸ ਦੇ ਪ੍ਰਤੀ ਵਿਰੋਧੀ ਧਿਰ ਦੇ ਵਿਵਹਾਰ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਗਲਤ ਸੂਚਨਾ ਫੈਲਾਉਣ ਅਤੇ ਲੋਕਾਂ ਨੂੰ ਭਰਮਾਉਣ ਲਈ ਸਾਰੇ ਪ੍ਰਯਾਸ ਕੀਤੇ, ਲੇਕਿਨ ਜਨਤਕ ਖੇਤਰ ਦੇ ਬੈਂਕਾਂ ਦਾ ਸ਼ੁੱਧ ਲਾਭ ਦੁੱਗਣਾ ਹੋ ਗਿਆ ਹੈ। ਉਨ੍ਹਾਂ ਨੇ ਦੇਸ਼ ਨੂੰ ਐੱਨਪੀਏ ਸੰਕਟ ਵੱਲ ਧੱਕਣ ਵਾਲੇ ਫੋਨ ਬੈਕਿੰਗ ਘੋਟਾਲੇ ਦਾ ਵੀ ਜ਼ਿਕਰ ਕੀਤਾ।
Quoteਉਨ੍ਹਾਂ ਨੇ ਕਿਹਾ ਕਿ 2028 ਵਿੱਚ ਜਦੋਂ ਤੁਸੀਂ ਅਵਿਸ਼ਵਾਸ ਪ੍ਰਸਤਾਵ ਲੈਕੇ ਆਉਣਗੇ ਤਾਂ ਭਾਰਤ ਸਿਖਰ 3 ਦੇਸ਼ਾਂ ਵਿੱਚ ਸ਼ਾਮਲ ਹੋਵੇਗਾ।
Quoteਪ੍ਰਧਾਨ ਮੰਤਰੀ ਨੇ ਸਰਜੀਕਲ ਸਟ੍ਰਾਈਕ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਕਿਵੇਂ ਵਿਰੋਧੀ ਧਿਰ ਨੇ ਇਸ ਮੁੱਦੇ ’ਤੇ ਸਰਕਾਰ ਦਾ ਭਰੋਸਾ ਕਰਨ ਦੀ ਬਜਾਏ ਦੁਸ਼ਮਣ ਦੁਆਰਾ ਗਢੀ ਗਈ ਕਹਾਣੀ ’ਤੇ ਵਿਸ਼ਵਾਸ ਕਰਨ ਦਾ ਵਿਕਲਪ ਚੁਣਿਆ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਅਵਿਸ਼ਵਾਸ ਪ੍ਰਸਤਾਵ ਦਾ ਜਵਾਬ ਦਿੱਤਾ।

ਪ੍ਰਧਾਨ ਮੰਤਰੀ ਨੇ ਸਦਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਭਾਰਤ ਦੇ ਹਰੇਕ ਨਾਗਰਿਕ ਦੁਆਰਾ ਸਰਕਾਰ ‘ਤੇ ਵਾਰ-ਵਾਰ ਭਰੋਸਾ ਜਤਾਉਣ ਲਈ ਉਨ੍ਹਾਂ ਦੇ ਪ੍ਰਤੀ ਕੋਟੀ-ਕੋਟੀ ਆਭਾਰ ਵਿਅਕਤ ਕਰਨ ਆਏ ਹਨ। ਸ਼੍ਰੀ ਮੋਦੀ ਨੇ ਉਸ ਟਿੱਪਣੀ ਨੂੰ ਵੀ ਯਾਦ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਇਹ ਸਰਕਾਰ ਦੇ ਲਈ ਫਲੌਰ ਟੈਸਟ ਨਹੀਂ ਹੈ ਬਲਕਿ ਉਨ੍ਹਾਂ ਲੋਕਾਂ ਦੇ ਲਈ ਹੈ, ਜਿਨ੍ਹਾਂ ਨੇ 2018 ਵਿੱਚ ਇਸ ਨੂੰ ਸਦਨ ਵਿੱਚ ਪੇਸ਼ ਕੀਤਾ ਸੀ, ਜਦੋਂ ਵਿਰੋਧੀ ਧਿਰ ਅਵਿਸ਼ਵਾਸ ਪ੍ਰਸਤਾਵ ਲੈ ਕੇ ਆਈ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ 2019 ਵਿੱਚ ਚੋਣਾਂ ਵਿੱਚ ਆਏ ਸਨ, ਤਾਂ ਲੋਕਾਂ ਨੇ ਪੂਰੀ ਤਾਕਤ ਦੇ ਨਾਲ ਵਿਰੋਧੀ ਧਿਰ ’ਤੇ ਜਨਤਾ ਦਾ ਕੋਈ ਭਰੋਸਾ ਨਾ ਹੋਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਗੱਲ ਦਾ ਜ਼ਿਕਰ ਕੀਤਾ ਕਿ ਰਾਸ਼ਟਰੀ ਜਨਤਾਂਤਰਿਕ ਗਠਬੰਧਨ ਅਤੇ ਭਾਰਤੀ ਜਨਤਾ ਪਾਰਟੀ ਦੋਵਾਂ ਨੇ ਪਹਿਲਾਂ ਤੋਂ ਵੱਧ ਸੀਟਾਂ ਜਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਦੁਆਰਾ ਪੇਸ਼ ਕੀਤਾ ਗਿਆ ਅਵਿਸ਼ਵਾਸ ਪ੍ਰਸਤਾਵ ਇੱਕ ਤਰ੍ਹਾਂ ਨਾਲ ਸਰਕਾਰ ਦੇ ਲਈ ਭਾਗਸ਼ਾਲੀ ਹੀ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਉਂਦੇ ਹੋਏ ਇਹ ਕਿਹਾ ਕਿ ਰਾਸ਼ਟਰੀ  ਜਨਤਾਂਤਰਿਕ ਗਠਬੰਧਨ ਅਤੇ ਭਾਰਤੀ ਜਨਤਾ ਪਾਰਟੀ ਇਸ ਵਾਰ ਵੀ ਸਾਰੇ ਰਿਕਾਰਡ ਤੋੜ ਦੇਵੇਗੀ ਅਤੇ ਲੋਕਾਂ ਦੇ ਅਸ਼ੀਰਵਾਦ ਨਾਲ 2024 ਵਿੱਚ ਜਿੱਤ ਪ੍ਰਾਪਤ ਕਰਨਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਜੇਕਰ ਮੌਨਸੂਨ ਸੈਸ਼ਨ ਵਿੱਚ ਸ਼ੁਰੂ ਤੋਂ ਹੀ ਗੰਭੀਰਤਾ ਨਾਲ ਹਿੱਸਾ ਲੈਂਦੀ ਤਾਂ ਹੋਰ ਵੀ ਬਿਹਤਰ ਹੁੰਦਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਮਹੱਤਵਪੂਰਨ ਬਿਲ ਪਾਸ ਕੀਤੇ ਗਏ ਅਤੇ ਉਨ੍ਹਾਂ ’ਤੇ ਵਿਰੋਧੀ ਧਿਰ ਦੁਆਰਾ ਚਰਚਾ ਕੀਤੀ ਜਾਣੀ ਚਾਹੀਦੀ ਸੀ। ਪਰ ਉਨ੍ਹਾਂ ਨੇ ਇਨ੍ਹਾਂ ਪ੍ਰਮੁੱਖ ਬਿਲਾਂ ਤੋਂ ਉੱਪਰ ਜਾ ਕੇ ਰਾਜਨੀਤੀ ਨੂੰ ਪ੍ਰਾਥਮਿਕਤਾ ਦਿੱਤੀ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਸੈਸ਼ਨ ਵਿੱਚ ਅਜਿਹੇ ਕਈ ਬਿਲ ਸਨ ਜੋ ਮਛੇਰਿਆਂ, ਡੇਟਾ,ਗ਼ਰੀਬਾਂ, ਵੰਚਿਤਾਂ ਅਤੇ ਆਦੀਵਾਸੀਆਂ ਨਾਲ ਜੁੜੇ ਹੋਏ ਸਨ ਲੇਕਿਨ ਵਿਰੋਧੀ ਧਿਰ ਨੂੰ ਉਨ੍ਹਾਂ ਵਿੱਚ  ਕੋਈ ਦਿਲਚਸਪੀ ਨਹੀਂ ਰਹੀ ਹੈ ਅਤੇ ਇਹ ਲੋਕਾਂ ਦੀਆਂ ਉਮੀਦਾਂ ਦੇ ਨਾਲ ਧੋਖਾ ਹੀ ਸੀ। ਉਨ੍ਹਾਂ ਨੇ ਕਿਹਾ, ਵਿਰੋਧੀ ਧਿਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਲਈ ਪਾਰਟੀ ਦੇਸ਼ ਤੋਂ ਉੱਪਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿਰੋਧੀ ਧਿਰ ਨੂੰ ਦੇਖ ਰਿਹਾ ਹੈ ਅਤੇ ਉਸ ਨੇ ਹਮੇਸ਼ਾ ਹੀ ਭਾਰਤ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ।

ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਕਿਹਾ ਕਿ ਰਾਸ਼ਟਰ ਦੀ ਵਿਕਾਸ ਯਾਤਰਾ ਵਿੱਚ ਇੱਕ ਸਮਾਂ ਅਜਿਹਾ ਆਉਂਦਾ ਹੈ, ਜਦੋਂ ਉਹ ਪੁਰਾਣੇ ਬੰਧਨਾਂ ਤੋਂ ਮੁਕਤ ਹੋ ਕੇ ਨਵੀਂ ਊਰਜਾ ਅਤੇ ਦ੍ਰਿੜ ਸੰਕਲਪ ਦੇ ਨਾਲ ਅੱਗੇ ਵੱਧਦਾ ਹੈ। ਉਨ੍ਹਾਂ ਨੇ ਕਿਹਾ ਕਿ 21ਵੀਂ ਸਦੀ ਦਾ ਇਹ ਸਮਾਂ ਸਾਡੀਆਂ ਸਾਰੀਆਂ ਇਛਾਵਾਂ ਨੂੰ ਪੂਰਾ ਕਰਨ ਦਾ ਸਮਾਂ ਹੈ। ਇਸ ਸਮੇਂ ਦੇ ਦੌਰਾਨ ਦੇਸ਼ ਜਿਸ ਤਰ੍ਹਾਂ ਦਾ ਵੀ ਆਕਾਰ ਲਵੇਗਾ ਉਸ ਦਾ ਪ੍ਰਭਾਵ ਇਸ ’ਤੇ ਅੱਗਲੇ ਹਜ਼ਾਰ ਵਰ੍ਹਿਆਂ ਤੱਕ ਪਵੇਗਾ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਸਾਡੀ ਬਹੁਤ ਜ਼ਿੰਮੇਵਾਰੀ  ਹੈ ਅਤੇ ਸਾਡੇ ਸਾਰਿਆਂ ਦੇ ਧਿਆਨ ਵਿੱਚ ਇੱਕ ਹੀ ਫੋਕਸ-ਰਾਸ਼ਟਰ ਦੇ ਵਿਕਾਸ ਅਤੇ ਦੇਸ਼ਵਾਸੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰਾ ਸਮਰਪਨ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਲੋਕਾਂ ਅਤੇ ਨੌਜਵਾਨਾਂ ਦੀ ਸ਼ਕਤੀ ਸਾਨੂੰ ਸਾਡੀ ਮੰਜ਼ਿਲ ਤੱਕ ਪਹੁੰਚਾ ਸਕਦੀ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਵਰ੍ਹੇ 2014 ਅਤੇ ਉਸ ਤੋਂ ਬਾਅਦ ਦੇ ਟਰੈਕ ਰਿਕਾਰਡ ਨੂੰ ਦੇਖਦੇ ਹੋਏ ਦੇਸ਼ ਨੇ ਪੂਰਨ ਬਹੁਮਤ ਵਾਲੀ ਸਰਕਾਰ ਚੁਣੀ ਹੈ ਕਿਉਂਕਿ ਦੇਸ਼ ਦੇ ਨਾਗਰਿਕ ਜਾਣਦੇ ਸਨ, ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਸਮਰੱਥਾ ਕਿੱਥੇ ਨਿਹਿਤ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤ ਦੇ ਨੌਜਵਾਨਾਂ ਨੂੰ ਘੋਟਾਲਿਆਂ ਤੋਂ ਮੁਕਤ ਸਰਕਾਰ ਦਿੱਤੀ ਹੈ। ਅਸੀਂ ਉਨ੍ਹਾਂ ਨੂੰ ਸਾਹਸ ਦਿੱਤਾ ਹੈ ਅਤੇ ਖੁੱਲ੍ਹੇ ਅਸਮਾਨ ਵਿੱਚ ਉੱਡਣ ਦਾ ਮੌਕਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਦੁਨੀਆਂ ਵਿੱਚ ਭਾਰਤ ਦੀ ਸਥਿਤੀ ਨੂੰ ਬਿਹਤਰ ਬਣਾਇਆ ਹੈ ਅਤੇ ਅਸੀਂ ਦੇਸ਼ ਨੂੰ ਨਵੀਆਂ ਉੱਚਾਈਆਂ ‘ਤੇ ਲੈ ਗਏ ਹਨ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਨੇ ਅਵਿਸ਼ਵਾਸ ਪ੍ਰਸਤਾਵ ਦੀ ਆੜ ਵਿੱਚ ਲੋਕਾਂ ਦਾ ਭਰੋਸਾ ਤੋੜਨ ਦਾ ਅਸਫ਼ਲ ਪ੍ਰਯਾਸ ਕੀਤਾ ਹੈ। ਸ਼੍ਰੀ ਮੋਦੀ ਨੇ ਸਟਾਰਟਅੱਪ ਈਕੋਸਿਸਟਮ ਵਿੱਚ ਵਾਧੇ, ਰਿਕਾਰਡ ਵਿਦੇਸ਼ੀ ਨਿਵੇਸ਼ ਅਤੇ ਨਿਰਯਾਤ ਦੇ ਨਵੇਂ ਸਿਖਰ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਅੱਜ ਗ਼ਰੀਬ ਦੇ ਮਨ ਵਿੱਚ ਵੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਇੱਕ ਵਿਸ਼ਵਾਸ ਪੈਦਾ ਹੋਇਆ ਹੈ। ਉਨ੍ਹਾਂ ਨੇ ਨੀਤੀ ਆਯੋਗ ਦੀ 13.5 ਕਰੋੜ ਲੋਕਾਂ ਦੇ ਗ਼ਰੀਬੀ ਤੋਂ ਬਾਹਰ ਆਉਣ ਸਬੰਧੀ ਰਿਪੋਰਟ ਦਾ ਵੀ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਮੁਦਰਾ ਫੰਡ  ਦੇ ਵਰਕਿੰਗ ਪੇਪਰ ਦਾ ਜ਼ਿਕਰ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੇ ਅਤਿਅਧਿਕ ਗ਼ਰੀਬੀ ਨੂੰ ਲਗਭਗ ਸਮਾਪਤ ਕਰ ਦਿੱਤਾ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਮੁਦਰਾ ਫੰਡ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿ ਭਾਰਤੀ ਡੀਬੀਟੀ ਯੋਜਨਾ ਅਤੇ ਹੋਰ ਸਮਾਜਿਕ ਭਲਾਈ ਯੋਜਨਾਵਾਂ ਇੱਕ ‘ਲੌਜਿਸਟਿਕਲ ਚਮਤਕਾਰ’ ਦੀ ਤਰ੍ਹਾਂ ਹਨ। ਸ਼੍ਰੀ ਮੋਦੀ ਨੇ ਵਿਸ਼ਵ ਸਿਹਤ ਸੰਗਠਨ ਦਾ ਜ਼ਿਕਰ ਕੀਤਾ, ਜਿਸ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਲ ਜੀਵਨ ਮਿਸ਼ਨ ਦੇਸ਼ ਵਿੱਚ 4 ਲੱਖ ਲੋਕਾਂ ਦੀ ਜਾਨ ਬਚਾਉਣ ਵਿੱਚ ਮਦਦ ਕਰ ਰਿਹਾ ਹੈ ਅਤੇ ਸਵੱਛ ਭਾਰਤ ਅਭਿਯਾਨ 3 ਲੱਖ ਲੋਕਾਂ ਦਾ ਜੀਵਨ ਬਚਾਉਣ ਵਿੱਚ ਸਹਾਇਤਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਦੇ ਉਹੀ ਗ਼ਰੀਬ ਲੋਕ ਹਨ, ਜੋ ਸ਼ਹਿਰੀ ਝੁੱਗੀਆਂ ਵਿੱਚ ਰਹਿੰਦੇ ਹਨ। ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਅਭਿਯਾਨ ’ਤੇ ਯੂਨੀਸੈਫ ਦੀ ਰਿਪੋਰਟ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਦੇਸ਼ ਦੇ ਗ਼ਰੀਬ ਪਰਿਵਾਰਾਂ ਨੂੰ ਪ੍ਰਤੀ ਵਰ੍ਹੇ 50,000 ਰੁਪਏ ਬਚਾਉਣ ਵਿੱਚ ਮਦਦ ਮਿਲ ਰਹੀ ਹੈ।

ਪ੍ਰਧਾਨ ਮੰਤਰੀ ਨੇ ਵਿਰੋਧੀ ਮੈਂਬਰਾਂ ਦੇ ਸ਼ੁਤੁਰਮੁਰਗ ਦ੍ਰਿਸ਼ਟੀਕੋਣ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਭਾਰਤ ਦੇ ਲੋਕਾਂ ਦਾ ਵਿਸ਼ਵਾਸ ਨਹੀਂ ਦੇਖ ਪਾ ਰਹੇ ਹਨ ਕਿਉਂਕਿ ਉਹ ਅਵਿਸ਼ਵਾਸ ਵਿੱਚ ਡੁੱਬੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਦੀ ਖਰਾਬ ਭਾਸ਼ਾ ਅਤੇ ਲਗਾਤਾਰ ਬੁਰਾਈ ਕਰਨਾ ਉਨ੍ਹਾਂ ਦੀ ਸਰਕਾਰ ਦੇ ਲਈ ‘ਕਾਲੇ ਟੀਕੇ’ (ਅਪਸ਼ਕੁਨ ਤੋਂ ਬਚਾਉਣ ਦੇ ਲਈ) ਦੀ ਤਰ੍ਹਾਂ ਕੰਮ ਕਰਦਾ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਦੀ ਆਲੋਚਨਾ ਦੇ ਸਾਰੇ ਲਕਸ਼ਿਤ ਸੰਸਥਾਨ ਹਮੇਸ਼ਾ ਚਮਕਦੇ ਹਨ ਅਤੇ ਇਸ ਨੂੰ ‘ਵਿਰੋਧੀ ਧਿਰ ਦਾ ਗੁਪਤ ਵਰਦਾਨ’ਮੰਨਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਵਾਲੇ ਜਿਸ ਦਾ ਵੀ ਬੁਰਾ ਚਾਹੁੰਦੇ ਹਨ, ਅੰਤ ਵਿੱਚ ਉਸ ਦਾ ਭਲਾ ਹੀ ਹੁੰਦਾ ਹੈ।

ਪ੍ਰਧਾਨ ਮੰਤਰੀ ਨੇ ਬੈਂਕਿੰਗ ਖੇਤਰ ਦੇ ਵਿਕਾਸ ਦੇ ਪ੍ਰਤੀ ਵਿਰੋਧੀ ਧਿਰ ਦੇ ਵਿਵਹਾਰ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਗਲਤ ਸੂਚਨਾ ਫੈਲਾਉਣ ਅਤੇ ਲੋਕਾਂ ਨੂੰ ਭਰਮਾਉਣ ਲਈ ਸਾਰੇ ਪ੍ਰਯਾਸ ਕੀਤੇ, ਲੇਕਿਨ ਜਨਤਕ ਖੇਤਰ ਦੇ ਬੈਂਕਾਂ ਦਾ ਸ਼ੁੱਧ ਲਾਭ ਦੁੱਗਣਾ ਹੋ ਗਿਆ ਹੈ। ਉਨ੍ਹਾਂ ਨੇ ਦੇਸ਼ ਨੂੰ ਐੱਨਪੀਏ ਸੰਕਟ ਵੱਲ ਧੱਕਣ ਵਾਲੇ ਫੋਨ ਬੈਕਿੰਗ ਘੋਟਾਲੇ ਦਾ ਵੀ ਜ਼ਿਕਰ ਕੀਤਾ।

ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਇਸ ਤੋਂ ਉਭਰ ਚੁੱਕਿਆ ਹੈ ਅਤੇ ਹੁਣ ਅੱਗੇ ਵੱਧ ਰਿਹਾ ਹੈ। ਉਨ੍ਹਾਂ ਨੇ ਹਿੰਦੁਸਤਾਨ ਐਰੋਨਾਟੋਕਿਸ ਲਿਮਿਟਿਡ ਦਾ ਉਦਾਹਰਣ ਵੀ ਦਿੱਤਾ, ਜਿਸ ’ਤੇ ਵਿਰੋਧੀ ਧਿਰ ਨੇ ਜਮ ਕੇ ਹਮਲਾ ਬੋਲਿਆ ਸੀ। ਉਨ੍ਹਾਂ ਨੇ ਕਿਹਾ ਕਿ ਹਿੰਦੁਸਤਾਨ ਐਰੋਨੋਟਿਕਸ ਲਿਮਿਟਿਡ ਅੱਜ ਸਫ਼ਲਤਾ ਦੀਆਂ ਨਵੀਆਂ ਉਚਾਈਆਂ ਨੂੰ ਛੂ ਰਿਹਾ ਹੈ ਅਤੇ ਉਸ ਨੇ ਹੁਣ ਤੱਕ ਦਾ ਸਭ ਤੋਂ ਵੱਧ ਰੈਵੀਨਿਊ ਦਰਜ ਕੀਤਾ ਹੈ। ਐੱਲਆਈਸੀ ਬਾਰੇ ਵਿਰੋਧੀ ਧਿਰ ਦੁਆਰਾ ਕੀਤੀਆ ਜਾ ਰਹੀਆਂ ਬੁਰਾਈਆਂ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਲਆਈਸੀ ਹਰ ਗੁਜਰਦੇ ਦਿਨ ਦੇ ਨਾਲ ਸਸ਼ਕਤ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਰਾਸ਼ਟਰ ਦੀ ਸਮਰੱਥਾਵਾਂ ਅਤੇ ਨਿਸ਼ਠਾ ’ਤੇ ਭਰੋਸਾ ਨਹੀਂ ਹੈ। ਉਨ੍ਹਾਂ ਨੇ ਆਪਣੀ ਉਸ ਟਿੱਪਣੀ ਦਾ ਜ਼ਿਕਰ ਕੀਤਾ, ਜਿਸ ਵਿੱਚ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੇ ਤੀਸਰੇ ਕਾਰਜਕਾਲ ਵਿੱਚ ਭਾਰਤ ਵਿਸ਼ਵ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਾ ਜਾਵੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਇੱਕ ਜ਼ਿੰਮੇਵਾਰ ਵਿਰੋਧੀ ਧਿਰ ਵਜੋਂ ਉਨ੍ਹਾਂ ਨੂੰ ਇਸ ਲਕਸ਼ ਨੂੰ ਪ੍ਰਾਪਤ ਕਰਨ ਦੇ ਰੋਡਮੈਪ ਬਾਰੇ ਸਰਕਾਰ ਤੋਂ ਸਵਾਲ ਕਰਨਾ ਚਾਹੀਦਾ ਸੀ ਜਾਂ ਘੱਟ ਤੋਂ ਘੱਟ ਇਸ ਸਬੰਧ ਵਿੱਚ ਸੁਝਾਅ ਹੀ ਦੇਣਾ ਚਾਹੀਦਾ ਸੀ ਲੇਕਿਨ ਅਜਿਹਾ ਨਹੀਂ ਹੋਇਆ।

ਉਨ੍ਹਾਂ ਨੇ ਵਿਰੋਧੀ ਧਿਰ ਦੀ ਢਿੱਲ-ਮੱਠ ਦੀ ਆਲੋਚਨਾ ਕੀਤੀ, ਜੋ ਇਹ ਦਾਅਵਾ ਕਰਦਾ ਹੈ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਲਈ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਦਾ ਅਜਿਹੀ ਪਹੁੰਚ ਨੀਤੀਆਂ, ਇਰਾਦਿਆਂ, ਦੂਰਦਰਸ਼ਿਤਾ, ਵਿਸ਼ਵ ਅਰਥ ਸ਼ਾਸਤਰ ਦੀ ਜਾਣਕਾਰੀ ਅਤੇ ਭਾਰਤ ਦੀਆਂ ਸਮਰੱਥਾਵਾਂ ਬਾਰੇ ਉਨ੍ਹਾਂ ਦੀ ਸਮਝ ਦੀ ਕਮੀ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਭਾਰਤ ਅਤੀਤ ਵਿੱਚ ਕਿਸ ਤਰ੍ਹਾਂ ਨਾਲ ਗ਼ਰੀਬੀ ਵਿੱਚ ਡੁੱਬ ਗਿਆ ਸੀ ਅਤੇ 1991 ਵਿੱਚ ਦੀਵਾਲੀਆ ਹੋਣ ਦੀ ਕਗਾਰ ’ਤੇ ਸੀ। ਹਾਲਾਂਕਿ, ਵਰ੍ਹੇ 2014 ਤੋਂ ਬਾਅਦ ਭਾਰਤ ਨੂੰ ਦੁਨੀਆ ਦੀ ਸਿਖਰ 5 ਅਰਥਵਿਵਸਥਾਵਾਂ ਵਿੱਚ ਜਗ੍ਹਾ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਲਕਸ਼ ਪੜਾਅਵਾਰ ਯੋਜਨਾ ਅਤੇ ਕੜੀ ਮਿਹਨਤ ਦੇ ਨਾਲ ਹੀ ‘ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ’ ਦੇ ਮੰਤਰ ਰਾਹੀਂ ਹਾਸਲ ਕੀਤਾ ਗਿਆ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਵਿਕਾਸ ਦਾ ਇਹ ਸਿਲਸਿਲਾ ਜਾਰੀ ਰਹੇਗਾ ਅਤੇ ਜ਼ਰੂਰੀ ਸੁਧਾਰ ਕੀਤੇ ਜਾਣਗ। ਉਨ੍ਹਾਂ ਨੇ ਕਿਹਾ ਕਿ 2028 ਵਿੱਚ ਜਦੋਂ ਤੁਸੀਂ ਅਵਿਸ਼ਵਾਸ ਪ੍ਰਸਤਾਵ ਲੈਕੇ ਆਉਣਗੇ ਤਾਂ ਭਾਰਤ ਸਿਖਰ 3 ਦੇਸ਼ਾਂ ਵਿੱਚ ਸ਼ਾਮਲ ਹੋਵੇਗਾ।

ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਦੇ ਅਵਿਸ਼ਵਾਸ ਪੂਰਨ ਰਵੱਈਏ ਦਾ ਜ਼ਿਕਰ ਕਰਦੇ ਹੋਏ ਸਵੱਛ ਭਾਰਤ, ਜਨਧਨ ਖਾਤਾ, ਯੋਗ, ਆਯੁਰਵੇਦ, ਸਟਾਰਟਅੱਪ ਇੰਡੀਆ, ਡਿਜੀਟਲ ਇੰਡੀਆ ਅਤੇ ਮੇਕ ਇਨ ਇੰਡੀਆ ਜਿਹੇ ਅਭਿਯਾਨਾਂ ਵਿੱਚ ਉਨ੍ਹਾਂ ਦੇ ਵਿਸ਼ਵਾਸ ਦੀ ਕਮੀ ਬਾਰੇ ਵੀ ਦੱਸਿਆ।

ਸ਼੍ਰੀ ਮੋਦੀ ਨੇ ਕਾਂਗਰਸ ਸ਼ਾਸਨ ਦੌਰਾਨ ਕਸ਼ਮੀਰ ਵਿੱਚ ਆਤੰਕਵਾਦੀਆਂ ਦੀ ਘੁਸਪੈਠ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਤਤਕਾਲੀ ਸਰਕਾਰ ਪਾਕਿਸਤਾਨ ਦੇ ਨਾਲ ਸਹਿਮਤ ਹੋਵੇਗੀ ਅਤੇ ਨਾਲ ਹੀ ਉਸ ਨੇ ਸ਼ਾਂਤੀ ਵਾਰਤਾ ਨੂੰ ਜਾਰੀ ਰੱਖਿਆ। ਉਨ੍ਹਾਂ ਨੇ ਕਸ਼ਮੀਰੀ ਜਨਤਾ ਦੀ ਬਜਾਏ ਹੁਰੀਅਤ ਦੇ ਨਾਲ ਤਤਕਾਲੀ ਸਰਕਾਰ ਦੇ ਜੁੜਾਅ ’ਤੇ ਵੀ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਸਰਜੀਕਲ ਸਟ੍ਰਾਈਕ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਕਿਵੇਂ ਵਿਰੋਧੀ ਧਿਰ ਨੇ ਇਸ ਮੁੱਦੇ ’ਤੇ ਸਰਕਾਰ ਦਾ ਭਰੋਸਾ ਕਰਨ ਦੀ ਬਜਾਏ ਦੁਸ਼ਮਣ ਦੁਆਰਾ ਗਢੀ ਗਈ ਕਹਾਣੀ ’ਤੇ ਵਿਸ਼ਵਾਸ ਕਰਨ ਦਾ ਵਿਕਲਪ ਚੁਣਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਦਲ ਬਾਰੇ ਬੁਰਾ ਬੋਲਣ ਵਾਲਿਆਂ ’ਤੇ ਤਤਕਾਲ ਵਿਸ਼ਵਾਸ ਕਰ ਲੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਇਸ ਤਰ੍ਹਾਂ ਦੀਆਂ ਝੂਠੀਆਂ ਅਤੇ ਗੁੰਮਰਾਹਕੁੰਨ ਖਬਰਾਂ ’ਤੇ ਜ਼ੋਰ ਦਿੰਦਾ ਹੈ ਅਤੇ ਜਦੋਂ ਵੀ ਅਵਸਰ ਮਿਲਦਾ ਹੈ, ਉਹ ਦੇਸ਼ ਨੂੰ ਬਦਨਾਮ ਕਰਨ ਦਾ ਪ੍ਰਯਾਸ ਕਰਦਾ ਹੈ। ਸ਼੍ਰੀ ਮੋਦੀ ਨੇ ਮੇਡ-ਇਨ-ਇੰਡੀਆ ਕੋਰੋਨਾ ਵੈਕਸੀਨ ਦੀ ਉਦਹਾਰਨ ਵੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਨੇ ਇਸ ’ਤੇ ਵਿਸ਼ਵਾਸ ਨਹੀਂ ਕੀਤਾ ਅਤੇ ਵਿਦੇਸ਼ਾਂ ਵਿੱਚ ਨਿਰਮਿਤ ਹੋਣ ਵਾਲੇ ਟੀਕਿਆਂ ਵੱਲ ਦੇਖਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਨੂੰ ਭਾਰਤ ਦੀ ਸਮਰੱਥਾ ਅਤੇ ਉਸ ਦੇ ਲੋਕਾਂ ਦੀਆਂ ਸਮਰੱਥਾਵਾਂ ’ਤੇ ਵਿਸ਼ਵਾਸ ਨਹੀਂ ਹੈ ਅਤੇ ਇਸੇ ਤਰ੍ਹਾਂ, ਲੋਕਾਂ ਦੀ ਨਜ਼ਰ ਵਿੱਚ ਵਿਰੋਧੀ ਦੇ ਲਈ ਵਿਸ਼ਵਾਸ ਦਾ ਪੱਧਰ ਬੇਹਦ ਹੇਠਾਂ ਵਾਲੇ ਦਰਜੇ ’ਤੇ ਹੈ।

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਵਿਰੋਧੀ ਗਠਬੰਧਨ ਨਿਰਮਾਣ ਵਿੱਚ ਦਿਖਾਵਟੀ ਬਦਲਾਅ ਲਿਆ ਕੇ ਦੇਸ਼ ਦੇ ਲੋਕਾਂ ਨੂੰ ਮੂਰਖ ਨਹੀਂ ਬਣਿਆ ਸਕਦਾ ਅਤੇ ਨਾਮ ਵਿੱਚ ਸਧਾਰਨ ਪਰਿਵਰਤਨ ਨਾਲ ਵਿਰੋਧੀ ਗਠਬੰਧਨ ਦਾ ਭਾਗ (ਕਿਸਮਤ) ਨਹੀਂ ਬਦਲੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਵਿਰੋਧੀ ਨੇ ਆਪਣੀ ਹੋਂਦ ਬਚਾਏ ਰੱਖਣ ਦੇ ਲਈ ਐੱਨਡੀਏ ਦੀ ਮਦਦ ਲਈ ਹੈ , ਲੇਕਿਨ ਅਹੰਕਾਰ ਦੇ ਦੋ ‘ਆਈ’ ਜ਼ੋੜ ਦਿੱਤੇ ਹਨ, ਪਹਿਲਾਂ ‘ਆਈ’ 26 ਪਾਰਟੀਆਂ ਦੇ ਅਹੰਕਾਰ ਦੇ ਲਈ ਅਤੇ ਦੂਸਰਾ ‘ਆਈ’ ਇੱਕ ਪਰਿਵਾਰ ਦੇ ਅਹੰਕਾਰ ਦਾ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਨੇ ਭਾਰਤ ਨੂੰ ਆਈ.ਐੱਨ.ਡੀ.ਆਈ.ਏ ਵਿੱਚ ਵੀ ਵਿਭਾਜਿਤ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਰੋਧ ਨਾਮ ਬਦਲਣ ਵਿੱਚ ਵਿਸ਼ਵਾਸ ਰੱਖਦਾ ਹੈ, ਲੇਕਿਨ ਉਹ ਆਪਣੇ ਕਾਰਜ ਸੱਭਿਆਚਾਰ ਨਹੀਂ ਬਦਲ ਸਕਦੇ। ਤਮਿਲ ਨਾਡੂ ਸਰਕਾਰ ਨੇ ਇੱਕ ਮੰਤਰੀ ਦੀ ਵਿਭਾਜਨਕਾਰੀ ਟਿੱਪਣੀ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰਾਜ ਦੇ ਪ੍ਰਤੀ ਆਪਣੀ ਆਸਥਾ ਦੁਹਰਾਈ ਅਤੇ ਕਿਹਾ ਕਿ ਤਮਿਲ ਨਾਡੂ ਇੱਕ ਅਜਿਹਾ ਰਾਜ ਹੈ ਜਿੱਥੇ ਦੇਸ਼ਭਗਤੀ ਦੀ ਧਾਰਾ ਨਿਰੰਤਰ ਵਹਿੰਦੀ ਰਹਿੰਦੀ ਹੈ। ਪ੍ਰਧਾਨ ਮੰਤਰੀ ਨੇ ਨਾਮਾਂ ਦੇ ਨਾਲ ਵਿਰੋਧੀ ਦੇ ਆਕਰਸ਼ਣ ’ਤੇ ਧਿਆਨ ਕੇਂਦ੍ਰਿਤ ਕੀਤਾ ਅਤੇ ਇਹ ਕਿਹਾ ਕਿ ਕਿਵੇਂ ਹਰੇਕ ਯੋਜਨਾ ਅਤੇ ਪ੍ਰਮੁੱਖ ਪ੍ਰੋਗਰਾਮ ਦਾ ਨਾਮ ਇੱਕ ਹੀ ਪਰਿਵਾਰ ਦੇ ਮੈਂਬਰਾਂ ਦੇ ਨਾਮ ’ਤੇ ਰੱਖਿਆ ਗਿਆ ਸੀ। ਸ਼੍ਰੀ ਮੋਦੀ ਨੇ ਆਈ.ਐੱਨ.ਡੀ.ਆਈ.ਏ ਨੂੰ ‘ਘਮੰਡੀਆ’ ਗਠਬੰਧਨ (ਅਹੰਕਾਰੀ ਗਠਬੰਧਨ) ਕਿਹਾ ਅਤੇ ਭਾਗੀਦਾਰਾਂ ਦੇ ਦਰਮਿਆਨ ਵਿਰੋਧਾਭਾਸ਼ਾ ਨੂੰ ਰੇਖਾਂਕਿਤ ਕੀਤਾ।

ਸ਼੍ਰੀ ਮੋਦੀ ਨੇ ਇਸ ਗੱਲ ’ਤੇ ਬਲ ਦਿੱਤਾ ਕਿ ਸੁਤੰਤਰਤਾ ਸੈਨਾਨੀਆਂ ਅਤੇ ਦੇਸ਼ ਦੇ ਸੰਸਥਾਪਕਾਂ ਨੇ ਹਮੇਸ਼ਾ ਤੋਂ ਵੰਸ਼ਵਾਦ ਦੀ ਰਾਜਨੀਤੀ ਦਾ ਵਿਰੋਧ ਕੀਤਾ ਸੀ। ਵੰਸ਼ ਪਰੰਪਰਾ ਦੀ ਵਿਵਸਥਾ ਹਮੇਸ਼ਾ ਆਮ ਨਾਗਰਿਕ ਨੂੰ ਨੁਕਸਾਨ ਪਹੁੰਚਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਵੰਸ਼ਵਾਦ ਦੀ ਰਾਜਨੀਤੀ ਦੇ ਕਾਰਨ ਕਈ ਪ੍ਰਮੁੱਖ ਨੇਤਾਵਾਂ ਨੂੰ ਨੁਕਸਾਨ ਉਠਾਉਣਾ ਪਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪ੍ਰਕਾਰ ਦੀ ਰਾਜਨੀਤੀ ਦੇ ਸ਼ਿਕਾਰ ਦਿੱਗਜਾਂ ਦੀਆਂ ਕਈ ਤਸਵੀਰਾਂ ਨੂੰ ਗ਼ੈਰ-ਕਾਂਗਰਸੀ ਸਰਕਾਰਾਂ ਦੇ ਬਾਅਦ ਦੇ ਵਰ੍ਹਿਆਂ ਵਿੱਚ ਹੀ ਸੰਸਦ ਵਿੱਚ ਜਗ੍ਹਾ ਮਿਲੀ। ਉਨ੍ਹਾਂ ਨੇ ਸਟੈਚਿਊ ਆਵ੍ ਯੂਨਿਟੀ ਅਤੇ ਪ੍ਰਧਾਨ ਮੰਤਰੀ ਸੰਗ੍ਰਹਾਲਯ ਦਾ ਵੀ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸੰਗ੍ਰਹਾਲਯ ਸਭ ਪ੍ਰਧਾਨ ਮੰਤਰੀਆਂ ਨੂੰ ਸਮਰਪਿਤ ਹੈ ਅਤੇ ਦਲਗਤ ਰਾਜਨੀਤੀ ਤੋਂ ਉੱਪਰ ਉੱਠ ਕੇ ਹੈ।

ਸ਼੍ਰੀ ਮੋਦੀ ਨੇ ਦੁਹਰਾਇਆ ਕਿ ਭਲੇ ਹੀ ਭਾਰਤ ਦੇ ਲੋਕਾਂ ਨੇ 30 ਵਰ੍ਹਿਆਂ ਦੇ ਬਾਅਦ ਦੋ ਵਾਰ ਪੂਰਨ ਬਹੁਮਤ ਦੀ ਸਰਕਾਰ ਚੁਣੀ, ਲੇਕਿਨ ਵਿਰੋਧੀ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬੈਠੇ ਇੱਕ ‘ਗ਼ਰੀਬ ਦੇ ਬੇਟੇ’ ਤੋਂ ਪ੍ਰੇਸ਼ਨ ਹੈ। ਉਨ੍ਹਾਂ ਨੇ ਦੱਸਿਆ ਕਿ ਵਿਰੋਧੀ ਦੁਆਰਾ ਅਤੀਤ ਵਿੱਚ ਜਹਾਜ਼ਾਂ ਅਤੇ ਜਲ ਸੈਨਿਕ ਜਹਾਜ਼ਾਂ ਦਾ ਦੁਰਉਪਯੋਗ ਹੁੰਦਾ ਸੀ, ਜਿਨ੍ਹਾਂ ਦਾ ਇਸਤੇਮਾਲ ਹੁਣ ਟੀਕਿਆਂ ਦੇ ਟ੍ਰਾਂਸਪੋਰਟੇਸ਼ਨ ਅਤੇ ਵਿਦੇਸ਼ੀ ਭੂਮੀ ਵਿੱਚ ਫਸੇ ਭਾਰਤ ਦੇ ਲੋਕਾਂ ਨੂੰ ਵਾਪਸ ਲਿਆਉਣ ਦੇ ਲਈ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਮੁਫ਼ਤਖੋਰੀ ਦੀ ਰਾਜਨੀਤੀ ਦੇ ਪ੍ਰਤੀ ਤਾਕੀਦ ਕੀਤੀ ਅਤੇ ਗੁਆਂਢੀ ਦੇਸ਼ਾਂ ਦੀ ਸਥਿਤੀ ਦੀ ਉਦਹਾਰਨ ਦਿੰਦੇ ਹੋਏ ਕਿ ਅਜਿਹੀ ਰਾਜੀਨੀਤੀ ਬਹੁਤ ਤਬਾਹੀ ਲਿਆ ਸਕਦੀ ਹੈ। ਉਨ੍ਹਾਂ ਨੇ ਲਾਪਰਵਾਹੀ ਨਾਲ ਭਰੇ ਭਰੋਸਿਆਂ ਦੁਆਰਾ ਚੋਣ ਜਿੱਤਣ ਦੀ ਪ੍ਰਵਿਰਤੀ ’ਤੇ ਅਫਸੋਸ ਜਤਾਇਆ ਅਤੇ ਕਿਹਾ ਕਿ ਵਿਕਾਸ ਪ੍ਰੋਜੈਕਟ ਬੰਦ ਹੋਣ ਨਾਲ ਲੋਕਾਂ ’ਤੇ ਭਾਰੀ ਦਬਾਅ ਪੈ ਰਿਹਾ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਵਿਰੋਧੀ ਨੂੰ ਮਣੀਪੁਰ ਦੀ ਸਥਿਤੀ ’ਤੇ ਚਰਚਾ ਕਰਨ ਵਿੱਚ ਕਦੇ ਦਿਲਚਸਪੀ ਨਹੀਂ ਰਹੀ। ਉਨ੍ਹਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਸਭ ਮੁੱਦਿਆਂ ਨੂੰ ਧੀਰਜ ਨਾਲ ਅਤੇ ਬਿਨਾ ਕਿਸੇ ਰਾਜਨੀਤੀ ਦੇ ਵਿਸਤਾਰ ਨਾਲ ਸਮਝਿਆ। ਗ੍ਰਹਿ ਮੰਤਰੀ ਦਾ ਸਪਸ਼ਟੀਕਰਣ ਦੇਸ਼ ਅਤੇ ਰਾਸ਼ਟਰ ਦੇ ਲੋਕਾਂ ਦੇ ਪ੍ਰਤੀ ਚਿੰਤਾ ਨੂੰ ਵਿਅਕਤ ਕਰਨ ਦਾ ਇੱਕ ਪ੍ਰਯਾਸ ਸੀ ਅਤੇ ਇਹ ਮਣੀਪੁਰ ਨੂੰ ਸਦਨ ਦਾ ਵਿਸ਼ਵਾਸ ਦਿਵਾਉਣ ਦੀ ਇੱਕ ਕੋਸ਼ਿਸ਼ ਸੀ। ਉਨ੍ਹਾਂ ਨੇ ਕਿਹਾ ਕਿ ਇਹ ਚਰਚਾ ਕਰਨ ਅਤੇ ਅੱਗੇ ਦੇ ਰਸਤੇ ਖੋਜਣ ਦਾ ਇੱਕ ਇਮਨਦਾਰੀ ਨਾਲ ਭਰਿਆ ਪ੍ਰਯਾਸ ਸੀ।

ਪ੍ਰਧਾਨ ਮੰਤਰੀ ਨੇ ਮਣੀਪੁਰ ਮੁੱਦੇ ’ਤੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਮਣੀਪੁਰ ਵਿੱਚ ਹੋਣ ਵਾਲੀ ਹਿੰਸਾ ਦੁਖਦ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾਵਂ ਦੇ ਖਿਲਾਫ਼ ਅਪਰਾਧ ਅਸਵੀਕਾਰਯੋਗ ਹਨ ਅਤੇ ਕੇਂਦਰ ਅਤੇ ਰਾਜ ਸਰਕਾਰ ਇਹ ਸੁਨਿਸ਼ਚਿਤ ਕਰਨ ਦੇ ਲਈ ਕਾਰਜ ਕਰੇਗੀ ਕਿ ਦੋਸ਼ੀਆਂ ਨੂੰ ਸਜਾ ਜ਼ਰੂਰ ਮਿਲੇ। ਪ੍ਰਧਾਨ ਮੰਤਰੀ ਨੇ ਭਾਰਤ ਦੇ ਲੋਕਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਅਸੀਂ ਜੋ ਵੀ ਪ੍ਰਯਾਸ ਕਰ ਰਹੇ ਹਾਂ, ਉਨ੍ਹਾਂ ਨਾਲ ਆਉਣ ਵਾਲੇ ਸਮੇਂ ਵਿੱਚ ਮਣੀਪੁਰ ਵਿੱਚ ਸ਼ਾਂਤੀ ਸਥਾਪਿਤ ਹੋਵੇਗੀ। ਉਨ੍ਹਾਂ ਨੇ ਮਣੀਪੁਰ ਦੇ ਲੋਕਾਂ ਨੂੰ ਤੇ ਮਣੀਪੁਰ ਦੀਆਂ ਮਾਤਾਵਾਂ ਅਤੇ ਬੇਟੀਆਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਦੇਸ਼ ਤੁਹਾਡੇ ਨਾਲ ਹੈ ਅਤੇ ਪੂਰਾ ਸਦਨ ਤੁਹਾਡੇ ਨਾਲ ਖੜ੍ਹਾ ਹੈ। ਸ਼੍ਰੀ ਮੋਦੀ ਨੇ ਇਹ ਵੀ ਭਰੋਸਾ ਦਿੱਤਾ ਕਿ ਮਣੀਪੁਰ ਵਿਕਾਸ ਦੀ ਪਟਰੀ ’ਤੇ ਵਾਪਸ ਆਏਗਾ ਅਤੇ ਸਰਕਾਰ ਇਸ ਦੇ ਲਈ ਕੋਈ ਕਸਰ ਨਹੀਂ ਛੱਡੇਗੀ।

ਪ੍ਰਧਾਨ ਮੰਤਰੀ ਨੇ ਸਦਨ ਵਿੱਚ ਮਾਂ ਭਾਰਤੀ ਦੇ ਲਈ ਅਪਮਾਨਜਨਕ ਭਾਸ਼ਾ ਦੇ ਇਸਤੇਮਾਲ ’ਤੇ ਸਖ਼ਤ ਵਿਰੋਧ ਦਰਜ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਇਹ ਉਹੀ ਲੋਕ ਹਨ ਜੋ ਵਿਭਾਜਨ ਦੇ ਲਈ ਜ਼ਿੰਮੇਦਾਰ ਸਨ ਅਤੇ ਜਿਨ੍ਹਾਂ ਨੇ ਵੰਦੇ ਮਾਤਰਮ ਤੱਕ ਦਾ ਅਪਮਾਨ ਕੀਤਾ ਸੀ। ਸ਼੍ਰੀ ਮੋਦੀ ਨੇ ਵਿਰੋਧੀ ਦੀ ਅਸਫ਼ਲਤਾ ਦੀ ਉਦਹਾਰਨ ਦੇ ਰੂਪ ਵਿੱਚ ਕੱਚਾਥੀਵੂ (Kachchatheevu) ਮੁੱਦੇ ਦਾ ਵੀ ਉਲੇਖ ਕੀਤਾ।

ਪ੍ਰਧਾਨ ਮੰਤਰੀ ਨੇ ਉੱਤਰ-ਪੂਰਬ ਨੂੰ ਲੈ ਕੇ ਤਿੰਨ ਘਟਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸਭ ਤੋਂ ਪਹਿਲਾਂ 5 ਮਾਰਚ 1966 ਦੀ ਘਟਨਾ ਬਾਰੇ ਦੱਸਿਆ, ਜਦੋਂ ਮਿਜ਼ੋਰਮ ਵਿੱਚ ਲੋਕਾਂ ’ਤੇ ਹਮਲੇ ਦੇ ਲਈ ਵਾਯੂ ਸੈਨਾ ਦਾ ਇਸਤੇਮਾਲ ਕੀਤਾ ਗਿਆ ਸੀ। ਸ਼੍ਰੀ ਮੋਦੀ ਨੇ ਦੂਸਰੇ ਘਟਨਾਕ੍ਰਮ, 1962 ਦੇ ਦੌਰਾਨ ਤਤਕਾਲੀਨ ਪ੍ਰਧਾਨ ਮੰਤਰੀ ਨੇਹਿਰੂ ਦੁਆਰਾ ਇੱਕ ਰੇਡੀਓ ਪ੍ਰਸਾਰਣ ਨੂੰ ਯਾਦ ਕੀਤਾ, ਜਿਸ ਵਿੱਚ ਜਦੋਂ ਚੀਨੀ ਹਮਲੇ ਦੇ ਦੌਰਾਨ ਉੱਤਰ-ਪੂਰਬ ਦੇ ਲੋਕਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ ਸੀ।  ਸ਼੍ਰੀ ਮੋਦੀ ਨੇ ਖੇਤਰ ਦੀ ਉਮੀਦ ਨੂੰ ਲੈ ਕੇ ਰਾਮ ਮਨੋਹਰ ਲੋਹਿਆ ਦੇ ਆਰੋਪ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਸਰਕਾਰ ਨੇ ਮੰਤਰੀਆ ਨੇ ਉੱਤਰ-ਪੂਰਬ ਦੇ ਵਿਭਿੰਨ ਜ਼ਿਲ੍ਹਾ ਦਫ਼ਤਰਾਂ ਵਿੱਚ 400 ਵਾਰ ਰਾਤ੍ਰੀ ਪ੍ਰਵਾਸ ਕੀਤਾ ਹੈ ਅਤੇ ਪ੍ਰਧਾਨ ਮੰਤਰੀ ਖੁਦ 50 ਵਾਰ ਉੱਤਰ-ਪੂਰਬ ਦਾ ਦੌਰਾ ਕਰ ਚੁੱਕੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਉੱਤਰ-ਪੂਰਬ ਨਾਲ ਮੇਰਾ ਭਾਵਨਾਤਮਕ ਲਗਾਅ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਵੀ ਉਨ੍ਹਾਂ ਨੇ ਉੱਤਰ-ਪੂਰਬ ਦੇ ਪੂਰੇ ਖੇਤਰ ਦੀ ਯਾਤਰਾ ਕੀਤੀ ਹੈ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਦੁਹਰਾਇਆ ਕਿ ਮਣੀਪੁਰ ਦੀ ਸਥਿਤੀ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਕਿ ਇਹ ਸੰਘਰਸ਼ ਹਾਲ ਹੀ ਮੈਂ ਪੈਦਾ ਹੋਇਆ ਹੈ, ਲੇਕਿਨ ਮਣੀਪੁਰ ਵਿੱਚ ਸਭ ਮੁੱਦਿਆਂ ਦੀ ਜੜ੍ਹ ਕਾਂਗਰਸ ਅਤੇ ਉਸ ਦੀ ਰਾਜਨੀਤੀ ਵਿੱਚ ਹੀ ਸਮਾਹਿਤ ਹੈ। ਉਨ੍ਹਾਂ ਨੇ ਕਿਹਾ ਕਿ ਮਣੀਪੁਰ ਸਮ੍ਰਿੱਧ ਭਾਰਤੀ ਸੱਭਿਆਚਾਰ ਅਤੇ ਵਿਰਾਸਤ ਨਾਲ ਭਰਿਆ ਹੋਇਆ ਹੈ। ਮਣੀਪੁਰ ਅਣਗਿਣਤ ਬਲੀਦਾਨਾਂ ਦੀ ਭੂਮੀ ਹੈ। ਉਨ੍ਹਾਂ ਨੇ ਰਾਜ ਵਿੱਚ ਕਾਂਗਰਸ ਸਰਕਾਰ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਹਰ ਸੰਸਥਾ ਚਰਮਪੰਥੀ ਸੰਗਠਨਾਂ ਦੇ ਇਸ਼ਾਰੇ ’ਤੇ ਚਲਦੀ ਸੀ ਅਤੇ ਸਰਕਾਰੀ ਦਫ਼ਤਰਾਂ ਵਿੱਚ ਮਹਾਤਮਾ ਗਾਂਧੀ ਦੀ ਤਸਵੀਰ ਲਗਾਉਣ ’ਤੇ ਰੋਕ ਸੀ। ਪ੍ਰਧਾਨ ਮੰਤਰੀ ਨੇ ਮੋਇਰਾਂਗ ਵਿੱਚ ਆਜ਼ਾਦ ਹਿੰਦ ਫੌਜ ਦੇ ਸੰਗ੍ਰਹਾਲਯ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ’ਤੇ ਬੰਬਾਰੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਉਸ ਸਮੇਂ ਦਾ ਉਲੇਖ ਵੀ ਕੀਤਾ, ਜਦੋਂ ਮਣੀਪੁਰ ਦੇ ਸਕੂਲਾਂ ਵਿੱਚ ਰਾਸ਼ਟਰਗਾਨ ਗਾਉਣ ’ਤੇ ਰੋਕ ਲਗਾ ਦਿੱਤੀ ਸੀ ਅਤੇ ਲਾਇਬ੍ਰੇਰੀਆਂ ਤੋਂ ਕਿਤਾਬਾਂ ਜਲਾਉਣ ਦਾ ਅਭਿਯਾਨ ਸ਼ੁਰੂ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨੇ ਕਾਂਗਰਸ ਸ਼ਾਸਨ ਦੇ ਦੌਰਾਨ ਇਸ ਖੇਤਰ ਵਿੱਚ ਹੋਣ ਵਾਲੀਆਂ ਚਮਰਪੰਥੀ ਗਤੀਵਿਧੀਆਂ ਦੀਆਂ ਕਈ ਉਦਾਹਰਨਾਂ ਦਿੱਤੀਆਂ, ਜਿਨ੍ਹਾਂ ਵਿੱਚ ਸ਼ਾਮ 4 ਵਜੇ ਮੰਦਿਰਾਂ ਦੇ ਦਰਵਾਜੇ ਬੰਦ ਕਰ ਲੈਣ ਅਤੇ ਇੰਫਾਲ ਵਿੱਚ ਇਸਕੌਨ ਮੰਦਿਰ ’ਤੇ ਬੰਬਾਰੀ, ਜਿਸ ਵਿੱਚ ਕੋਈ ਲੋਕਾਂ ਦੀ ਜਾਨ ਚਲੀ ਗਈ ਅਤੇ ਸਰਕਾਰੀ ਅਧਿਕਾਰੀਆਂ ਦੁਆਰਾ ਚਰਮਪੰਥੀਆਂ ਨੂੰ ਸੁਰੱਖਿਆ ਰਾਸ਼ੀ ਦਾ ਭੁਗਤਾਨ ਕੀਤਾ ਗਿਆ, ਅਜਿਹੀਆਂ ਘਟਨਾਵਾਂ ਵੀ ਸ਼ਾਮਲ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ-ਪੂਰਬ ਖੇਤਰ ਆਉਣ ਵਾਲੇ ਦਿਨਾਂ ਵਿੱਚ ਵਿਕਾਸ ਦਾ ਕੇਂਦਰ ਬਣਨ ਵਾਲਾ ਹੈ। ਉਨ੍ਹਾਂ ਨੇ ਕਿਹਾ, ਉਹ ਇਸ ਤੱਥ ਤੋਂ ਜਾਣੂ ਹਨ ਕਿ ਆਲਮੀ ਵਿਵਸਥਾ ਵਿੱਚ ਅੰਦੋਲਨਾਂ ਨਾਲ ਦੱਖਣ-ਪੂਰਬੀ ਏਸ਼ੀਆ ਅਤੇ ਆਸਿਆਨ ਦੇਸ਼ਾਂ ਵਿੱਚ ਬਦਲਾਅ ਆਏਗਾ ਅਤੇ ਇਸ ਦਾ ਉੱਤਰ-ਪੂਰਬ ’ਤੇ ਕੀ ਪ੍ਰਭਾਵ ਪਏਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਉੱਤਰ-ਪੂਰਬ ਦੇ ਵਿਕਾਸ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਹੈ। ਸ਼੍ਰੀ ਮੋਦੀ ਨੇ ਉੱਤਰ-ਪੂਰਬ ਵਿੱਚ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਬਾਰੇ ਉਲੇਖ ਕੀਤਾ ਅਤੇ ਦੱਸਿਆ ਕਿ ਕਿਵੇਂ ਆਧੁਨਿਕ ਰਾਜਮਾਰਗ, ਰੇਲਵੇ ਅਤੇ ਹਵਾਈ ਅੱਡੇ ਉੱਤਰ ਪੂਰਬ ਦੀ ਪਹਿਚਾਣ ਬਣ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਅਗਰਤਲਾ ਪਹਿਲਾ ਵਾਰ ਰੇਲ ਕਨੈਕਟੀਵਿਟੀ ਨਾਲ ਜੁੜਿਆ ਹੈ, ਮਾਲ ਗੱਡੀ ਪਹਿਲੀ ਵਾਰ ਮਣੀਪੁਰ ਪਹੁੰਚੀ ਹੈ, ਪਹਿਲਾਂ ਅਵਸਰ ਰਿਹਾ ਹੈ ਜਦੋਂ ਵੰਦੇ ਭਾਰਤ ਜਿਹੀ ਆਧੁਨਿਕ ਟ੍ਰੇਨ ਇਸ ਖੇਤਰ ਵਿੱਚ ਚਲੀ ਹੈ, ਅਰੁਣਾਚਾਲ ਪ੍ਰਦੇਸ਼ ਵਿੱਚ ਪਹਿਲਾਂ ਗ੍ਰੀਨਫੀਲਡ ਹਵਾਈ ਅੱਡਾ ਬਣਾਇਆ ਗਿਆ, ਸਿੱਕਮ ਨੂੰ ਹਵਾਈ ਯਾਤਰਾ ਨਾਲ ਜੋੜਿਆ ਗਿਆ ਹੈ, ਪਹਿਲੀ ਵਾਰ ਉੱਤਰ-ਪੂਰਬ ਵਿੱਚ ਏਮਸ ਖੋਲ੍ਹਿਆ ਗਿਆ ਹੈ, ਮਣੀਪੁਰ ਵਿੱਚ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਅਤੇ ਮਿਜ਼ੋਰਮ ਵਿੱਚ ਭਾਰਤ ਜਨਸੰਚਾਰ ਸੰਸਥਾਨ ਨੂੰ ਖੋਲ੍ਹਿਆ ਜਾ ਰਿਹਾ ਹੈ,  ਪਹਿਲਾਂ ਮੌਕਾ ਹੈ ਜਦੋਂ ਮੰਤਰੀ ਪਰਿਸ਼ਦ ਵਿੱਚ ਉੱਤਰ-ਪੂਰਬ ਦੀ ਭਾਗੀਦਾਰੀ ਵਧੀ ਹੈ ਅਤੇ ਪਹਿਲੀ ਵਾਰ ਕਿਸੇ ਮਹਿਲਾ ਨੇ ਰਾਜ ਸਭਾ ਵਿੱਚ ਨਾਗਾਲੈਂਡ ਦਾ ਪ੍ਰਤੀਨਿਧੀਤਵ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਉੱਤਰ-ਪੂਰਬ ਦੇ ਇਤਨੇ ਸਾਰੇ ਲੋਕਾਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਲਚਿਤ ਬੋਰਫੁਕਨ ਜਿਹੇ ਨਾਇਕ ਨੂੰ ਗਣਤੰਤਰ ਦਿਵਸ ’ਤੇ ਸਨਮਾਨ ਦੇ ਨਾਲ ਯਾਦ ਕੀਤਾ ਗਿਆ ਅਤੇ ਰਾਣੀ ਗਾਈਦਿੰਲਯੂ ਦੇ ਨਾਮ ਨਾਲ ਇੱਕ ਸੰਗ੍ਰਹਾਲਯ ਦੀ ਸਥਾਪਨਾ ਕੀਤੀ ਗਈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਬਕਾ ਸਾਥ, ਸਬਕਾ ਵਿਸ਼ਵਾਸ ਸਾਡੇ ਲਈ ਇੱਕ ਨਾਅਰਾ ਹੀ ਨਹੀਂ ਹੈ ਬਲਕਿ ਇਹ ਵਿਸ਼ਵਾਸ ਦਾ ਪ੍ਰਤੀਕ ਹੈ ਅਤੇ ਇੱਕ ਪ੍ਰਤੀਬੱਧਤਾ ਹੈ। ਉਨ੍ਹਾਂ ਨੇ ਕਿਹਾ, “ਮੈਂ ਦੇਸ਼ ਦੀ ਜਨਤਾ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਸਰੀਰ ਦਾ ਕਣ-ਕਣ ਅਤੇ ਪਲ-ਪਲ ਦੇਸ਼ਵਾਸੀਆਂ ਦੀ ਸੇਵਾ ਵਿੱਚ ਸਮਰਪਿਤ ਕਰਾਂਗਾ।”

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕਿਹਾ ਕਿ ਸੰਸਦ ਕਿਸੇ ਪਾਰਟੀ ਦਾ ਮੰਚ ਨਹੀਂ ਹੈ। ਸੰਸਦ ਦੇਸ਼ ਦੇ ਲਈ ਸਤਿਕਾਰਯੋਗ ਸਰਬਉੱਚ ਸੰਸਥਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਸਾਂਸਦ ਇਸ ਦੇ ਪ੍ਰਤੀ ਕੁਝ ਹੱਦ ਤਕ ਗੰਭੀਰਤਾ ਰੱਖੇ। ਉਨ੍ਹਾਂ ਨੇ ਕਿਹਾ ਕਿ ਇੱਥੇ ਬਹੁਤ ਸਾਰੇ ਸੰਸਾਧਨ ਸਮਰਪਿਤ ਕੀਤੇ ਜਾ ਰਹੇ ਹਨ ਅਤੇ ਇੱਥੇ ਕੰਮਕਾਜ ਦੇ ਇੱਕ-ਇੱਕ ਸੈਕਿੰਡ ਦਾ ਉਪਯੋਗ ਦੇਸ਼ ਦੇ ਲਾਭ ਦੇ ਲਈ ਹੋਣ ਚਾਹੀਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਗੰਭੀਰਤਾ ਦੀ ਕਮੀ ਨਾਲ ਕੋਈ ਰਾਜਨੀਤੀ ਤਾਂ ਕਰ ਸਕਦਾ ਹੈ ਲੇਕਿਨ ਦੇਸ਼ ਨਹੀਂ ਚਲਾ ਸਕਦਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 9 ਵਰ੍ਹਿਆਂ ਵਿੱਚ ਆਮ ਨਾਗਰਿਕਾਂ ਦਾ ਵਿਸ਼ਵਾਸ ਨਵੀਆਂ ਉੱਚਾਈਆਂ ਤੱਕ ਪਹੁੰਚਾ ਰਿਹਾ ਹੈ ਅਤੇ ਹਰ ਭਾਰਤੀ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਭਾਰਤ ਦਬਾਅ ਵਿੱਚ ਨਹੀਂ ਢਹਿੰਦਾ। ਅੱਜ ਦਾ ਭਾਰਤ ਨਾ ਝੁੱਕਦਾ ਹੈ, ਨਾ ਥੱਕਦਾ ਹੈ ਅਤੇ ਨਾ ਹੀ ਰੁਕਦਾ ਹੈ। ਸ਼੍ਰੀ ਮੋਦੀ ਨੇ ਨਾਗਰਿਕਾਂ ਨੂੰ ਵਿਸ਼ਵਾਸ ਅਤੇ ਸੰਕਲਪ ਦੇ ਨਾਲ ਅੱਗੇ ਵਧਣ ਦੀ ਤਾਕੀਦ ਕੀਤੀ ਅਤੇ ਕਿਹਾ ਕਿ ਇਹ ਆਮ ਲੋਕਾਂ ਦਾ ਵਿਸ਼ਵਾਸ ਹੀ ਹੈ, ਜੋ ਦੁਨੀਆ ਨੂੰ ਭਾਰਤ ਦਾ ਭਰੋਸਾ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੇ ਭਾਰਤ ’ਤੇ ਦੁਨੀਆ ਦੇ ਵਧਦੇ ਵਿਸ਼ਵਾਸ ਦਾ ਕ੍ਰੈਡਿਟ ਆਮ ਨਾਗਰਿਕਾਂ ਵਿੱਚ ਵਧਦੇ ਭਰੋਸੇ ਨੂੰ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਤੇ ਕੁਝ ਵਰ੍ਹਿਆਂ ਵਿੱਚ ਸਰਕਾਰ ਵਿਕਸਿਤ ਭਾਰਤ ਦੀ ਮਜ਼ਬੂਤ ਨੀਂਹ ਰੱਖਣ ਵਿੱਚ ਸਫ਼ਲ ਰਹੀ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕਰਦੇ ਹੋਏ ਕਿਹਾ ਕਿ ਇਹੀ ਉਹ ਅਧਾਰ ਹੈ ਜੋ ਵਰ੍ਹੇ 2047 ਤੱਕ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਵਿੱਚ ਇਸ ਦੀ ਅਗਵਾਈ ਕਰੇਗਾ। ਉਨ੍ਹਾਂ ਨੇ ਸਪਸ਼ਟ ਤੌਰ ’ਤੇ ਕਿਹਾ ਕਿ ਭਾਰਤ ਇੱਕਠੇ ਮਿਲ ਕੇ ਹੀ ਬਦਤਰ ਸਥਿਤੀਆਂ ਤੋਂ ਬਾਹਰ ਆਇਆ ਹੈ। ਸ਼੍ਰੀ ਮੋਦੀ ਨੇ ਵਿਰੋਧੀ ਰਾਜਨੀਤਕ ਦਲਾਂ ਨੂੰ ਤਾਕੀਦ ਕੀਤੀ ਹੈ ਕਿ ਉਹ ਸੰਕੀਰਣ ਰਾਜਨੀਤੀ ਦੇ ਲਈ ਮਣੀਪੁਰ ਦੀ ਭੂਮੀ ਦਾ ਦੁਰਉਪਯੋਗ ਨਾ ਕਰਨ। ਪ੍ਰਧਾਨ ਮੰਤਰੀ ਨੇ ਅਪੀਲ ਕਰਦੇ ਹੋਏ ਕਿਹਾ ਸਾਨੂੰ ਦਰਦ ਅਤੇ ਪੀੜਾ ਦੇ ਪ੍ਰਤੀ ਸਹਾਨੁਭੂਤੀ ਰੱਖਣੀ ਚਾਹੀਦੀ ਹੈ ਅਤੇ ਉਸ ਤੋਂ ਉੱਭਰਣ ਦੇ ਲਈ ਆਪਣਾ ਸਰਬਸ਼੍ਰੇਸ਼ਠ ਪ੍ਰਯਾਸ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹੀ ਅੱਗੇ ਵਧਣ ਦਾ ਰਸਤਾ ਹੈ।

 

 

 

 

 

 

 

 

 

 

 

 

 

 

 

 

 

 

Click here to read full text speech

  • Pahalad Pahalad March 18, 2024

    अबकी बार फिर मोदी सरकार
  • Bipin kumar Roy September 04, 2023

    dadaji.Bjp
  • Kavita Sirohi August 18, 2023

    jai ho
  • Kailash Kumar August 18, 2023

    Modi sar Bharat ka har nagrik ke sath hai
  • Chandresh B Mehta August 18, 2023

    જય હિન્દ 🇮🇳🚩
  • Jayakumar G August 18, 2023

    🌺Jai Bharat🌺Jai Modi BJP Sarkaar🙏 #RajasthanwithModiji #MizoramwithModiji #MPstatewithModiji #ChattisgarhwithModiji #PuducherryJayakumar
  • Anurag Bhargava August 16, 2023

    भारतवर्ष की ओर से कांग्रेस एवं अन्य पार्टियों के लिए नो कॉन्फिडेंस, और भारतीय जनता पार्टी के लिए फुल कॉन्फिडेंस... जय हिंद
  • gadhavidipak August 16, 2023

    jay bharat
  • ऐन डी रोझ देशाइ August 14, 2023

    Jay ho
  • Ravi Shankar August 14, 2023

    जय हो
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India's first microbiological nanosat, developed by students, to find ways to keep astronauts healthy

Media Coverage

India's first microbiological nanosat, developed by students, to find ways to keep astronauts healthy
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 20 ਫਰਵਰੀ 2025
February 20, 2025

Citizens Appreciate PM Modi's Effort to Foster Innovation and Economic Opportunity Nationwide