Friends,
ਭਾਰਤ, ਆਸਥਾ, ਅਧਿਆਤਮ ਅਤੇ ਪਰੰਪਰਾਵਾਂ ਦੀ ਡਾਇਵਰਸਿਟੀ ਦੀ ਭੂਮੀ ਹੈ। ਦੁਨੀਆ ਦੇ ਅਨੇਕ ਬੜੇ ਧਰਮਾਂ ਨੇ ਇੱਥੇ ਜਨਮ ਲਿਆ ਹੈ। ਦੁਨੀਆ ਦੇ ਹਰ ਧਰਮ ਨੇ ਇੱਥੇ ਸਨਮਾਨ ਪਾਇਆ ਹੈ।
'Mother of Democracy' ਦੇ ਰੂਪ ਵਿੱਚ, ਸੰਵਾਦ ਅਤੇ ਲੋਕਤਾਂਤਰਿਕ ਵਿਚਾਰਧਾਰਾ ‘ਤੇ ਅਨੰਤ ਕਾਲ ਤੋਂ ਸਾਡਾ ਵਿਸ਼ਵਾਸ ਅਟੁੱਟ ਹੈ। ਸਾਡਾ ਆਲਮੀ ਵਿਵਹਾਰ, ‘ਵਸੁਧੈਵ ਕੁਟੁੰਬਕਮ’, ਯਾਨੀ world is one family ਦੇ ਮੂਲ ਭਾਵ ‘ਤੇ ਅਧਾਰਿਤ ਹੈ। ਵਿਸ਼ਵ ਨੂੰ ਇੱਕ ਪਰਿਵਾਰ ਮੰਨਣ ਦਾ ਇਹੀ ਭਾਵ, ਹਰ ਭਾਰਤੀ ਨੂੰ One Earth ਦੇ ਕਰੱਤਵ- ਬੋਧ ਨਾਲ ਭੀ ਜੋੜਦਾ ਹੈ।
One Earth ਦੀ ਭਾਵਨਾ ਤੋਂ ਹੀ ਭਾਰਤ ਨੇ Lifestyle for Environment Mission ਦੀ ਸ਼ੁਰੂਆਤ ਕੀਤੀ ਹੈ। ਭਾਰਤ ਦੇ ਆਗ੍ਰਹ ‘ਤੇ, ਅਤੇ ਆਪ ਸਭ ਦੇ ਸਹਿਯੋਗ ਨਾਲ, ਪੂਰਾ ਵਿਸ਼ਵ ਇਸ ਸਾਲ International Year of Millets ਮਨਾ ਰਿਹਾ ਹੈ, ਅਤੇ ਇਹ ਭੀ Climate Security ਦੀ ਭਾਵਨਾ ਨਾਲ ਜੁੜਿਆ ਹੋਇਆ ਹੈ। ਇਸੀ ਭਾਵਨਾ ਦੇ ਨਾਲ, COP - 26 ਵਿੱਚ ਭਾਰਤ ਨੇ Green Grids Initiative - One Sun, One World, One Grid” ਲਾਂਚ ਕੀਤਾ ਸੀ। ਅੱਜ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਹੈ ਜਿੱਥੇ ਬਹੁਤ ਬੜੇ ਪੈਮਾਨੇ ‘ਤੇ ਸੋਲਰ ਰੈਵੇਲਿਊਸ਼ਨ ਚਲ ਰਿਹਾ ਹੈ।
ਭਾਰਤ ਦੇ ਕਰੋੜਾਂ ਕਿਸਾਨ ਹੁਣ ਨੈਚੁਰਲ ਫਾਰਮਿੰਗ ਅਪਣਾ ਰਹੇ ਹਨ। ਇਹ ਮਾਨਵ ਸਿਹਤ ਦੇ ਨਾਲ - ਨਾਲ Soil ਦੀ, Earth ਦੀ health ਨੂੰ ਸੁਰੱਖਿਅਤ ਰੱਖਣ ਦਾ ਭੀ ਬਹੁਤ ਬੜਾ ਅਭਿਯਾਨ ਹੈ। ਅਸੀਂ ਭਾਰਤ ਵਿੱਚ ਗ੍ਰੀਨ ਹਾਇਡ੍ਰੋਜਨ ਦੇ ਉਤਪਾਦਨ ਨੂੰ ਵਧਾਉਣ ਦੇ ਲਈ National Green Hydrogen Mission ਭੀ ਲਾਂਚ ਕੀਤਾ ਹੈ। G-20 ਦੀ ਪ੍ਰੈਜ਼ੀਡੈਂਸੀ ਦੇ ਦੌਰਾਨ, ਭਾਰਤ ਨੇ Global Hydrogen Ecosystem ਬਣਾਉਣ ਦੀ ਦਿਸ਼ਾ ਵਿੱਚ ਭੀ ਮਹੱਤਵਪੂਰਨ ਕਦਮ ਉਠਾਏ ਹਨ।
Friends,
Climate ਦੀ ਚੁਣੌਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਐਨਰਜੀ ਟ੍ਰਾਂਜ਼ਿਸ਼ਨ, ਇੱਕੀਵੀਂ ਸਦੀ ਦੇ ਵਿਸ਼ਵ ਦੀ ਬਹੁਤ ਬੜੀ ਜ਼ਰੂਰਤ ਹੈ। Inclusive ਐਨਰਜੀ ਟ੍ਰਾਂਜ਼ਿਸ਼ਨ ਦੇ ਲਈ ਟ੍ਰਿਲੀਅੰਸ ਆਵ੍ ਡਾਲਰਸ ਦੀ ਜ਼ਰੂਰਤ ਹੈ। ਸੁਭਾਵਿਕ ਤੌਰ ‘ਤੇ, ਇਸ ਵਿੱਚ ਵਿਸ਼ਵ ਦੇ ਵਿਕਸਿਤ ਦੇਸ਼ਾਂ ਦੀ ਬਹੁਤ ਬੜੀ ਭੂਮਿਕਾ ਹੈ।
ਭਾਰਤ ਦੇ ਨਾਲ-ਨਾਲ ਗਲੋਬਲ ਸਾਊਥ ਦੇ ਸਾਰੇ ਦੇਸ਼ਾਂ ਨੂੰ ਖੁਸ਼ੀ ਹੈ ਕਿ ਵਿਕਸਿਤ ਦੇਸ਼ਾਂ ਨੇ ਇਸ ਸਾਲ, ਯਾਨੀ ਕਿ 2023 ਵਿੱਚ ਇੱਕ ਅਹਿਮ ਸਕਾਰਾਤਮਕ ਪਹਿਲ ਕੀਤੀ ਹੈ। ਵਿਕਸਿਤ ਦੇਸ਼ਾਂ ਨੇ climate finance ਦੇ ਲਈ ਆਪਣੇ 100 ਬਿਲੀਅਨ ਡਾਲਰ ਦੇ ਕਮਿਟਮੈਂਟ ਨੂੰ ਪੂਰਾ ਕਰਨ ਦੀ ਪਹਿਲੀ ਵਾਰ ਇੱਛਾ ਜ਼ਾਹਿਰ ਕੀਤੀ ਹੈ।
“ਗ੍ਰੀਨ development ਪੈਕਟ” ਨੂੰ ਅਪਣਾ ਕੇ, G-20 ਨੇ ਸਸਟੇਨੇਬਲ ਅਤੇ ਗ੍ਰੀਨ ਗ੍ਰੋਥ ਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦਾ ਭੀ ਨਿਰਬਾਹ ਕੀਤਾ ਹੈ।
Friends,
ਸਬਕਾ ਪ੍ਰਯਾਸ ਦੀ ਭਾਵਨਾ ਦੇ ਨਾਲ, ਅੱਜ G-20 ਦੇ ਇਸ ਮੰਚ ‘ਤੇ ਭਾਰਤ ਦੇ ਕੁਝ ਸੁਝਾਅ ਭੀ ਹਨ। ਅੱਜ ਸਮੇਂ ਦੀ ਮੰਗ ਹੈ ਕਿ ਸਾਰੇ ਦੇਸ਼ fuel ਬਲੈਂਡਿੰਗ ਦੇ ਖੇਤਰ ਵਿੱਚ ਨਾਲ ਮਿਲ ਕੇ ਕੰਮ ਕਰਨ। ਸਾਡਾ ਪ੍ਰਸਤਾਵ ਹੈ ਕਿ ਪੈਟ੍ਰੋਲ ਵਿੱਚ ਈਥੇਨੌਲ ਬਲੈਂਡਿੰਗ ਨੂੰ ਗਲੋਬਲ ਪੱਧਰ ‘ਤੇ 20 ਪਰਸੈਂਟ ਤੱਕ ਲਿਜਾਣ ਦੇ ਲਈ ਇਨਿਸ਼ਿਏਟਿਵ ਲਿਆ ਜਾਵੇ।
ਜਾਂ ਫਿਰ, global good ਦੇ ਲਈ ਅਸੀਂ ਕੋਈ ਹੋਰ ਬਲੈਂਡਿੰਗ ਮਿਕਸ ਕੱਢਣ ‘ਤੇ ਕੰਮ ਕਰੀਏ, ਜਿਸ ਦੇ ਨਾਲ ਐਨਰਜੀ ਸਪਲਾਈ ਬਣੀ ਰਹੇ ਅਤੇ climate ਭੀ ਸੁਰੱਖਿਅਤ ਰਹੇ। ਇਸ ਸੰਦਰਭ ਵਿੱਚ, ਅੱਜ ਅਸੀਂ Global Biofuel Alliance ਲਾਂਚ ਕਰ ਰਹੇ ਹਾਂ। ਭਾਰਤ ਆਪ ਸਭ ਨੂੰ ਇਸ ਨਾਲ ਜੁੜਨ ਦੇ ਲਈ ਸੱਦਾ ਦਿੰਦਾ ਹੈ।
Friends,
ਵਾਤਾਵਰਣ ਨੂੰ ਧਿਆਨ ਵਿੱਚ ਰੱਖਦੇ ਹੋਏ ਦਹਾਕਿਆਂ ਤੋਂ Carbon Credit ਦੀ ਚਰਚਾ ਚਲ ਰਹੀ ਹੈ। Carbon Credit ਇਸ ਭਾਵਨਾ ‘ਤੇ ਬਲ ਦਿੰਦਾ ਹੈ ਕਿ ਕੀ ਨਹੀਂ ਕਰਨਾ ਚਾਹੀਦਾ ਹੈ। ਇਹ ਇੱਕ ਨਕਾਰਾਤਮਕ ਨਜ਼ਰੀਆ ਹੈ। ਇਸ ਕਾਰਨ, ਅਕਸਰ ਇਸ ਗੱਲ ‘ਤੇ ਧਿਆਨ ਨਹੀਂ ਦਿੱਤਾ ਜਾਂਦਾ ਕਿ ਕੀ ਸਕਾਰਾਤਮਕ ਕਦਮ ਉਠਾਏ ਜਾਣੇ ਚਾਹੀਦੇ ਹਨ। ਸਕਾਰਾਤਮਕ ਕਦਮਾਂ ਦੇ ਲਈ ਪ੍ਰੋਤਸਾਹਨ ਦੀ ਵਿਵਸਥਾ ਦਾ ਅਭਾਵ ਹੈ।
Green Credit ਸਾਨੂੰ ਇਸੇ ਦਾ ਰਸਤਾ ਦਿਖਾਉਂਦਾ ਹੈ। ਇਸ ਸਕਾਰਾਤਮਕ ਸੋਚ ਨੂੰ ਹੁਲਾਰਾ ਦੇਣ ਦੇ ਲਈ, ਮੇਰਾ ਪ੍ਰਸਤਾਵ ਹੈ ਕਿ G-20 ਦੇ ਦੇਸ਼, ਇੱਕ “Green Credit Initiative” ‘ਤੇ ਕੰਮ ਦੀ ਸ਼ੁਰੂਆਤ ਕਰਨ।
Friends,
ਆਪ ਸਭ ਭਾਰਤ ਦੇ ਮੂਨ ਮਿਸ਼ਨ, ਚੰਦਰਯਾਨ, ਦੀ ਸਫ਼ਲਤਾ ਤੋਂ ਪਰੀਚਿਤ ਹੋ। ਇਸ ਨਾਲ ਉਪਲਬਧ ਹੋਣ ਵਾਲਾ ਡੇਟਾ, ਪੂਰੀ ਮਾਨਵਤਾ ਦੇ ਕੰਮ ਆਉਣ ਵਾਲਾ ਹੈ। ਇਸੇ ਭਾਵਨਾ ਨਾਲ, ਭਾਰਤ “G20 Satellite Mission for Environment and Climate Observation” ਲਾਂਚ ਕਰਨ ਦਾ ਪ੍ਰਸਤਾਵ ਭੀ ਰੱਖ ਰਿਹਾ ਹੈ।
ਇਸ ਤੋਂ ਮਿਲਣ ਵਾਲੇ climate ਅਤੇ weather ਡੇਟਾ ਸਾਰੇ ਦੇਸ਼ਾਂ, ਵਿਸ਼ੇਸ਼ ਕਰਕੇ ਗਲੋਬਲ ਸਾਊਥ ਦੇ ਦੇਸ਼ਾਂ ਦੇ ਨਾਲ ਸ਼ੇਅਰ ਕੀਤੇ ਜਾਣਗੇ। ਭਾਰਤ G-20 ਦੇ ਸਾਰੇ ਦੇਸ਼ਾਂ ਨੂੰ ਇਸ initiative ਨਾਲ ਜੁੜਨ ਦੇ ਲਈ ਸੱਦਾ ਦਿੰਦਾ ਹੈ।
Friends,
ਇੱਕ ਵਾਰ ਫਿਰ ਆਪ ਸਭ ਦਾ ਬਹੁਤ-ਬਹੁਤ ਸੁਆਗਤ ਅਤੇ ਅਭਿਨੰਦਨ।
ਹੁਣ ਮੈਂ ਤੁਹਾਡੇ ਵਿਚਾਰ ਸੁਣਨ ਲਈ ਉਤਸੁਕ ਹਾਂ।
We have to move ahead with a human centric approach. pic.twitter.com/0GhhYD5j7o
— PMO India (@PMOIndia) September 9, 2023
Mitigating global trust deficit, furthering atmosphere of trust and confidence. pic.twitter.com/Yiyk5f7y9j
— PMO India (@PMOIndia) September 9, 2023
India has made it a 'People's G20' pic.twitter.com/PpPGBdXn8C
— PMO India (@PMOIndia) September 9, 2023