Your Excellency, ਚਾਂਸਲਰ ਕਾਰਲ ਨੇਹਮਰ,

ਦੋਵਾਂ ਦੇਸ਼ਾਂ ਦੇ delegates

ਮੀਡੀਆ ਦੇ ਸਾਥੀਓ,

ਨਮਸਕਾਰ।

ਸਭ ਤੋਂ ਪਹਿਲਾਂ ਮੈਂ ਗਰਮਜੋਸ਼ੀ ਭਰੇ ਸੁਆਗਤ ਅਤੇ ਮਹਿਮਾਨ ਨਵਾਜ਼ੀ ਦੇ ਲਈ ਚਾਂਸਲਰ ਨੇਹਮਰ ਦਾ ਆਭਾਰ ਪ੍ਰਗਟ ਕਰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਮੇਰੇ ਤੀਸਰੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਹੀ ਆਸਟ੍ਰੀਆ ਆਉਣ ਦਾ ਅਵਸਰ ਮਿਲਿਆ। ਮੇਰੀ ਇਹ ਯਾਤਰਾ ਇਤਿਹਾਸਿਕ ਵੀ ਹੈ ਅਤੇ ਵਿਸ਼ੇਸ਼ ਵੀ ਹੈ। 41 ਸਾਲਾਂ ਦੇ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਆਸਟ੍ਰੀਆ ਦਾ ਦੌਰਾ ਕੀਤਾ ਹੈ। ਇਹ ਵੀ ਸੁਖਦ ਸੰਜੋਗ ਹੈ ਕਿ ਇਹ ਯਾਤਰਾ ਉਸ ਸਮੇਂ ਹੋ ਰਹੀ ਹੈ ਜਦੋਂ ਸਾਡੇ ਆਪਸੀ ਸਬੰਧਾਂ ਦੇ 75 ਵਰ੍ਹੇ ਪੂਰੇ ਹੋਏ ਹਨ।

 

ਲੋਕਤੰਤਰ ਅਤੇ rule of law  ਜਿਹੀਆਂ ਕਦਰਾਂ-ਕੀਮਤਾਂ ਵਿੱਚ ਸਾਂਝਾ ਵਿਸ਼ਵਾਸ, ਸਾਡੇ ਸਬੰਧਾਂ ਦੀ ਮਜ਼ਬੂਤ ਨੀਂਹ ਹੈ। ਆਪਸੀ ਵਿਸ਼ਵਾਸ ਅਤੇ ਸ਼ੇਅਰਡ interests  ਨਾਲ ਸਾਡੇ ਰਿਸ਼ਤਿਆਂ ਨੂੰ ਬਲ ਮਿਲਦਾ ਹੈ। ਅੱਜ ਮੇਰੇ ਅਤੇ ਚਾਂਸਲਰ ਨੇਹਮਰ ਦੇ ਦਰਮਿਆਨ ਬਹੁਤ ਸਾਰਥਕ ਗੱਲਬਾਤ ਹੋਈ। ਅਸੀਂ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਨਵੀਆਂ ਸੰਭਾਵਨਾਵਾਂ ਦੀ ਪਹਿਚਾਣ ਕੀਤੀ ਹੈ। ਅਸੀਂ ਫ਼ੈਸਲਾ ਲਿਆ ਹੈ ਕਿ ਸਬੰਧਾਂ ਨੂੰ ਸਟ੍ਰੈਟਜਿਕ ਦਿਸ਼ਾ ਪ੍ਰਦਾਨ ਕੀਤੀ ਜਾਵੇਗੀ। ਆਉਣ ਵਾਲੇ ਦਹਾਕੇ ਦੇ ਲਈ ਸਹਿਯੋਗ ਦਾ ਖਾਕਾ ਤਿਆਰ ਕੀਤਾ ਗਿਆ ਹੈ। ਇਹ ਕੇਵਲ ਆਰਥਿਕ ਸਹਿਯੋਗ ਅਤੇ ਨਿਵੇਸ਼ ਤੱਕ ਸੀਮਿਤ ਨਹੀਂ ਹੈ। ਇਨਫ੍ਰਾਸਟ੍ਰਕਚਰ,ਵਿਕਾਸ, ਇਨੋਵੇਸ਼ਨ, renewable energy, ਹਾਈਡ੍ਰੋਜਨ, water and waste  ਮੈਨੇਜਮੈਂਟ, artificial intelligence,  ਕੁਆਂਟਮ ਜਿਹੇ ਖੇਤਰਾਂ ਵਿੱਚ ਇੱਕ ਦੂਸਰੇ ਦੀ ਸਮਰੱਥਾ ਨੂੰ ਜੋੜਨ ਦਾ ਕੰਮ ਕੀਤਾ ਜਾਵੇਗਾ। ਦੋਵਾਂ ਦੇਸ਼ਾਂ ਦੀ ਯੁਵਾ ਸ਼ਕਤੀ ਅਤੇ ideas  ਨੂੰ ਕਨੈਕਟ ਕਰਨ ਦੇ ਲਈ start-up  ਬ੍ਰਿਜ ਨੂੰ ਗਤੀ ਦਿੱਤੀ ਜਾਵੇਗੀ। ਮੋਬਿਲਿਟੀ ਅਤੇ ਮਾਈਗ੍ਰੇਸ਼ਨ ਪਾਰਟਨਰਸ਼ਿਪ ‘ਤੇ ਪਹਿਲੇ ਤੋਂ ਸਮਝੌਤਾ ਹੋਇਆ ਹੈ। ਇਹ legal ਮਾਈਗ੍ਰੇਸ਼ਨ ਅਤੇ ਸਕਿੱਲਡ ਵਰਕ force ਦੀ movement  ਵਿੱਚ ਸਹਿਯੋਗ ਦੇਵੇਗਾ। ਸੱਭਿਆਚਾਰਕ ਅਤੇ ਵਿਦਿਅਕ ਅਦਾਰਿਆਂ ਦੇ ਦਰਮਿਆਨ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

 

Friends,

ਇਹ hall, ਜਿੱਥੇ ਅਸੀਂ ਖੜ੍ਹੇ ਹਾਂ, ਬਹੁਤ ਹੀ ਇਤਿਹਾਸਿਕ ਹੈ। ਉਨ੍ਹੀਵੀਂ (19ਵੀਂ) ਸਦੀ ਵਿੱਚ ਇੱਥੇ ਇਤਿਹਾਸਿਕ ਵਿਏਨਾ ਕਾਂਗਰਸ  host ਕੀਤੀ ਗਈ ਸੀ। ਉਸ ਕਾਨਫਰੰਸ ਨੇ ਯੂਰੋਪ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਦਿਸ਼ਾ ਪ੍ਰਦਾਨ ਕੀਤੀ ਸੀ। ਮੈਂ ਅਤੇ ਚਾਂਸਲਰ ਨੇਹਮਰ ਨੇ ਵਿਸ਼ਵ ਵਿੱਚ ਚਲ ਰਹੇ ਵਿਵਾਦਾਂ, ਭਾਵੇਂ ਯੂਕ੍ਰੇਨ ਵਿੱਚ ਸੰਘਰਸ਼ ਹੋਵੇ ਜਾਂ ਪੱਛਮੀ ਏਸ਼ੀਆ ਦੀ ਸਥਿਤੀ, ਸਾਰਿਆਂ ‘ਤੇ ਵਿਸਤਾਰ ਨਾਲ ਗੱਲ ਕੀਤੀ ਹੈ। ਮੈਂ ਪਹਿਲਾਂ ਵੀ ਕਿਹਾ ਹੈ ਕਿ ਇਹ ਯੁੱਧ ਦਾ ਸਮਾਂ ਨਹੀਂ ਹੈ। ਸਮੱਸਿਆਵਾਂ ਦਾ ਸਮਾਧਾਨ ਰਣਭੂਮੀ ਵਿੱਚ ਨਹੀਂ ਹੋ ਸਕਦਾ। ਕਿਤੇ ਵੀ ਹੋਵੋ, ਮਾਸੂਮ ਲੋਕਾਂ ਦੀ ਜਾਨ ਦੀ ਹਾਨੀ ਮਨਜ਼ੂਰ ਨਹੀਂ ਹੈ। ਭਾਰਤ ਅਤੇ ਆਸਟ੍ਰੀਆ, ਸ਼ਾਂਤੀ ਅਤੇ ਸਥਿਰਤਾ ਦੀ ਜਲਦੀ ਤੋਂ ਜਲਦੀ ਬਹਾਲੀ ਦੇ ਲਈ ਡਾਇਲਾਗ ਅਤੇ ਡਿਪਲੋਮੇਸੀ ‘ਤੇ ਜ਼ੋਰ ਦਿੰਦੇ ਹਨ। ਇਸ ਦੇ ਲਈ ਅਸੀਂ ਦੋਨੋਂ ਮਿਲ ਕੇ ਹਰ ਸੰਭਵ ਸਹਿਯੋਗ ਦੇਣ ਦੇ ਲਈ ਤਿਆਰ ਹਾਂ। 

 

Friends,

ਅੱਜ ਮਾਨਵਤਾ ਦੇ ਸਾਹਮਣੇ ਕਲਾਈਮੇਟ change ਅਤੇ ਅੱਤਵਾਦ ਜਿਹੀਆਂ ਚੁਣੌਤੀਆਂ ‘ਤੇ ਵੀ ਅਸੀਂ ਵਿਚਾਰ ਸਾਂਝੇ ਕੀਤੇ। ਕਲਾਈਮੇਟ ਦੇ ਵਿਸ਼ੇ ਵਿੱਚ- ਅੰਤਰਰਾਸ਼ਟਰੀ ਸੋਲਰ ਅਲਾਇੰਸ, Coalition for disaster ਰੈਜ਼ੀਲਿਐਂਟ ਇਨਫ੍ਰਾਸਟ੍ਰਕਚਰ, biofuel ਅਲਾਇੰਸ਼ ਜਿਹੀਆਂ ਸਾਡੀਆਂ ਪਹਿਲਾਂ ਨਾਲ ਜੁੜਨ ਦੇ ਲਈ ਅਸੀਂ ਆਸਟ੍ਰੀਆ ਨੂੰ ਸੱਦਾ ਦਿੰਦੇ ਹਾਂ। ਅਸੀਂ ਦੋਵੇਂ ਅੱਤਵਾਦ ਦੀ ਸਖਤ ਨਿੰਦਾ ਕਰਦੇ ਹਾਂ। ਅਸੀਂ ਸਹਿਮਤ ਹਾਂ ਕਿ ਇਹ ਕਿਸੇ ਵੀ ਰੂਪ ਵਿੱਚ ਮਨਜ਼ੂਰ ਨਹੀਂ ਹੈ। ਇਸ ਨੂੰ ਕਿਸੇ ਤਰ੍ਹਾਂ ਵੀ justify ਨਹੀਂ ਕੀਤਾ ਜਾ ਸਕਦਾ। ਅਸੀਂ ਸੰਯੁਕਤ ਰਾਸ਼ਟਰ ਸੰਘ ਅਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਰਿਫੌਰਮ ਦੇ ਲਈ ਸਹਿਮਤ ਹਾਂ ਤਾਕਿ ਉਨ੍ਹਾਂ ਨੂੰ ਸਮਕਾਲੀ ਅਤੇ effective ਬਣਾਇਆ ਜਾਵੇ।

Friends,

ਆਉਣ ਵਾਲੇ ਮਹੀਨਿਆਂ ਵਿੱਚ ਆਸਟ੍ਰੀਆ ਵਿੱਚ ਚੋਣਾਂ ਹੋਣਗੀਆਂ। ਮੈਂ ਲੋਕਤੰਤਰ ਦੀ ਜਨਨੀ ਅਤੇ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇ ਲੋਕਾਂ ਦੀ ਤਰਫੋਂ ਚਾਂਸਲਰ ਨੇਹਮਰ ਅਤੇ ਆਸਟ੍ਰੀਆ ਦੇ ਲੋਕਾਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਕੁਝ ਦੇਰ ਬਾਅਦ ਅਸੀਂ ਦੋਵੇਂ ਦੇਸ਼ਾਂ ਦੇ CEOs ਨਾਲ ਮਿਲਾਂਗੇ। ਮੈਨੂੰ ਆਸਟ੍ਰੀਆ ਦੇ ਮਾਣਯੋਗ ਰਾਸ਼ਟਰਪਤੀ ਨਾਲ ਵੀ ਮਿਲਣ ਦਾ ਸੁਭਾਗ ਮਿਲੇਗਾ। ਇੱਕ ਵਾਰ ਫਿਰ ਮੈਂ ਚਾਂਸਲਰ ਨੇਹਮਰ ਦੇ ਪ੍ਰਤੀ ਉਨ੍ਹਾਂ ਦੀ ਮਿੱਤਰਤਾ ਦੇ ਲਈ ਆਭਾਰ ਪ੍ਰਗਟ ਕਰਦਾ ਹਾਂ ਅਤੇ ਭਾਰਤ ਯਾਤਰਾ ਕਰਨ ਦੇ ਲਈ ਮੈਂ ਤੁਹਾਨੂੰ ਸੱਦਾ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ। 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi