Quote“ਇਕੱਠੇ ਧਿਆਨ ਕਰਨ ਨਾਲ ਪ੍ਰਭਾਵੀ ਪਰਿਣਾਮ ਮਿਲਦੇ ਹਨ ਇਹ ਇਕਜੁੱਟਤਾ ਦੀ ਭਾਵਨਾ, ਏਕਤਾ ਦੀ ਸ਼ਕਤੀ, ਵਿਕਸਿਤ ਭਾਰਤ ਦਾ ਬਹੁਤ ਬੜਾ ਅਧਾਰ ਹੈ”
Quote“ਇੱਕ ਜੀਵਨ, ਇੱਕ ਮਿਸ਼ਨ’ ਦੀ ਇੱਕ ਆਦਰਸ਼ ਉਦਾਹਰਣ, ਅਚਾਰੀਆ ਗੋਇਨਕਾ ਦਾ ਕੇਵਲ ਇੱਕ ਹੀ ਮਿਸ਼ਨ ਸੀ- ਵਿਪਾਸਨਾ (ਵਿਪਸ਼ਯਨਾ) (Vipassana) (ਵਿਪਸ਼ਯਨਾ) (Vipassana)”
Quote“ਵਿਪਾਸਨਾ (ਵਿਪਸ਼ਯਨਾ) (Vipassana) ਆਤਮ-ਅਵਲੋਕਨ ਦੇ ਜ਼ਰੀਏ ਨਾਲ ਆਤਮ-ਪਰਿਵਰਤਨ ਦਾ ਮਾਰਗ ਹੈ”
Quote“ਅੱਜ ਦੇ ਚੁਣੌਤੀਪੂਰਨ ਸਮੇਂ ਵਿੱਚ ਵਿਪਾਸਨਾ (ਵਿਪਸ਼ਯਨਾ) (Vipassana) ਦਾ ਮਹੱਤਵ ਹੋਰ ਭੀ ਵਧ ਗਿਆ ਹੈ ਅੱਜ ਦੇ ਯੁਵਾ, ਕਾਰਜ-ਜੀਵਨ ਸੰਤੁਲਨ, ਜੀਵਨਸ਼ੈਲੀ ਅਤੇ ਹੋਰ ਸਮੱਸਿਆਵਾਂ ਦੇ ਕਾਰਨ ਤਣਾਅ ਦਾ ਸ਼ਿਕਾਰ ਹੋ ਗਏ ਹਨ”
Quote“ਭਾਰਤ ਨੂੰ ਵਿਪਾਸਨਾ (ਵਿਪਸ਼ਯਨਾ) (Vipassana) ਨੂੰ ਹੋਰ ਅਧਿਕ ਸਵੀਕਾਰਯੋਗ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੀ ਜ਼ਰੂਰਤ ਹੈ”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਜ਼ਰੀਏ ਅਚਾਰੀਆ ਸ਼੍ਰੀ ਸੱਤਿਆ ਨਾਰਾਇਣ (ਐੱਸ ਐੱਨ) ਗੋਇਨਕਾ ਦੀ 100ਵੀਂ ਜਯੰਤੀ ਦੇ ਸਾਲ ਭਰ ਚਲੇ ਸਮਾਰੋਹਾਂ ਦੀ ਸਮਾਪਤੀ ਨੂੰ ਸੰਬੋਧਨ ਕੀਤਾ।

ਇੱਕ ਸਾਲ ਪਹਿਲਾਂ ਵਿਪਾਸਨਾ (ਵਿਪਸ਼ਯਨਾ) (Vipassana) ਧਿਆਨ ਗੁਰੂ, ਅਚਾਰੀਆ ਸ਼੍ਰੀ ਐੱਸ ਐੱਨ ਗੋਇਨਕਾ ਦੇ ਜਨਮ ਸ਼ਤਾਬਦੀ ਸਮਾਰੋਹ ਦੀ ਸ਼ੁਰੂਆਤ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਨੇ ‘ਅੰਮ੍ਰਿਤ ਮਹੋਤਸਵ’ ਮਨਾਇਆ ਅਤੇ ਨਾਲ ਹੀ ਕਲਿਆਣ ਮਿੱਤਰ ਗੋਇਨਕਾ ਦੇ ਆਦਰਸ਼ਾਂ ਨੂੰ ਭੀ ਯਾਦ ਕੀਤਾ। ਉਨ੍ਹਾਂ ਨੇ ਦੁਹਰਾਇਆ ਕਿ ਅੱਜ ਜਦੋਂ ਇਹ ਉਤਸਵ ਸਮਾਪਤ ਹੋ ਰਹੇ ਹਨ, ਤਾਂ ਦੇਸ਼, ਵਿਕਸਿਤ ਭਾਰਤ ਦੇ ਸੰਕਲਪਾਂ ਨੂੰ ਸਿੱਧ ਕਰਨ ਦੀ ਦਿਸ਼ਾ ਵਿੱਚ ਤੇਜ਼ ਗਤੀ ਨਾਲ ਵਧ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂ ਜੀ ਭਗਵਾਨ ਬੁੱਧ ਦਾ ਮੰਤਰ- ਸਮੱਗਾ-ਨਮ੍ ਤਪੋਸੁਖੋ (समग्‍गा-नम् तपोसुखो) –ਯਾਨੀ ਜਦੋਂ ਲੋਕ ਇਕੱਠੇ ਮਿਲ ਕੇ ਧਿਆਨ ਲਗਾਉਂਦੇ ਹਨ ਤਾਂ ਉਸ ਦਾ ਬਹੁਤ ਹੀ ਪ੍ਰਭਾਵੀ ਪਰਿਣਾਮ ਨਿਕਲਦਾ ਹੈ। ਇਕਜੁੱਟਤਾ ਦੀ ਇਹ ਭਾਵਨਾ, ਏਕਤਾ ਦੀ ਸ਼ਕਤੀ, ਵਿਕਸਿਤ ਭਾਰਤ ਦਾ ਬਹੁਤ ਬੜਾ ਅਧਾਰ ਹੈ। ਉਨ੍ਹਾਂ ਨੇ ਪੂਰੇ ਸਾਲ ਇਸੇ ਮੰਤਰ ਦਾ ਪ੍ਰਚਾਰ-ਪ੍ਰਸਾਰ ਕਰਨ ਦੇ ਲਈ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਸ਼੍ਰੀ ਗੋਇਨਕਾ ਦੇ ਨਾਲ ਆਪਣੇ ਸਬੰਧਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਸੰਯੁਕਤ ਰਾਸ਼ਟਰ ਵਿੱਚ ਵਿਸ਼ਵ ਧਰਮ ਸੰਮੇਲਨ ਵਿੱਚ ਪਹਿਲੀ ਮੁਲਾਕਾਤ ਦੇ ਬਾਅਦ ਉਹ ਗੁਜਰਾਤ ਵਿੱਚ ਕਈ ਵਾਰ ਮਿਲੇ। ਉਨ੍ਹਾਂ ਨੇ ਅਚਾਰੀਆ ਸ਼੍ਰੀ ਨੂੰ ਜੀਵਨ ਦੇ ਅੰਤਿਮ ਪੜਾਅ ਵਿੱਚ ਦੇਖਣ ਅਤੇ ਉਨ੍ਹਾਂ ਨੂੰ ਕਰੀਬ ਤੋਂ ਜਾਣਨ-ਸਮਝਣ ਦੇ ਸੁਭਾਗ ਲਈ ਖ਼ਦ ਨੂੰ ਭਾਗਸ਼ਾਲੀ ਦੱਸਿਆ। ਪ੍ਰਧਾਨ ਮੰਤਰੀ ਨੇ ਸ਼੍ਰੀ ਗੋਇਨਕਾ ਦੇ ਸ਼ਾਂਤ ਅਤੇ ਗੰਭੀਰ ਵਿਅਕਤਿਤਵ ਦੇ ਨਾਲ-ਨਾਲ ਵਿਪਾਸਨਾ (ਵਿਪਸ਼ਯਨਾ) (Vipassana) ਨੂੰ ਗਹਿਰਾਈ ਨਾਲ ਆਤਮਸਾਤ ਕਰਨ ਦੀ ਸ਼ਲਾਘਾ ਕੀਤੀ,

ਜਿਸ ਨਾਲ ਉਹ ਜਿੱਥੇ ਭੀ ਗਏ ਉੱਥੇ ਸਾਤਵਿਕਤਾ ਦਾ ਵਾਤਾਵਰਣ ਬਣ ਗਿਆ। ਅਚਾਰੀਆ ਸ਼੍ਰੀ ਦਾ ਜੀਵਨ, “ਇੱਕ ਜੀਵਨ,ਇੱਕ ਮਿਸ਼ਨ’ ਦੀ ਇੱਕ ਆਦਰਸ਼ ਉਦਾਹਰਣ ਸੀ, ਉਨ੍ਹਾਂ ਦਾ ਇੱਕ ਹੀ ਮਿਸ਼ਨ ਸੀ- ਵਿਪਾਸਨਾ (ਵਿਪਸ਼ਯਨਾ) (Vipassana)! ਪ੍ਰਧਾਨ ਮੰਤਰੀ ਨੇ ਮਾਨਵਤਾ ਅਤੇ ਵਿਸ਼ਵ ਦੇ ਲਈ ਉਨ੍ਹਾਂ ਦੇ ਮਹਾਨ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ ਵਿਪਾਸਨਾ (ਵਿਪਸ਼ਯਨਾ) (Vipassana) ਗਿਆਨ ਦਾ ਲਾਭ ਹਰ ਕਿਸੇ ਨੂੰ ਦਿੱਤਾ, ਇਸ ਲਈ ਉਨ੍ਹਾਂ ਦਾ ਯੋਗਦਾਨ ਪੂਰੀ ਮਾਨਵਤਾ ਅਤੇ ਪੂਰੇ ਵਿਸ਼ਵ ਲਈ ਸੀ।

 

|

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵਿਪਾਸਨਾ (ਵਿਪਸ਼ਯਨਾ) (Vipassana), ਸੰਪੂਰਨ ਵਿਸ਼ਵ ਨੂੰ ਪ੍ਰਾਚੀਨ ਭਾਰਤੀ ਜੀਵਨ ਪੱਧਤੀ ਦੀ ਅਦਭੁਤ ਦੇਣ ਹੈ, ਲੇਕਿਨ ਸਾਡੀ ਇਸ ਵਿਰਾਸਤ ਨੂੰ ਭੁੱਲਾ ਦਿੱਤਾ ਗਿਆ ਸੀ। ਭਾਰਤ ਦਾ ਇੱਕ ਲੰਬਾ ਕਾਲਖੰਡ ਐਸਾ ਰਿਹਾ ਜਿਸ ਵਿੱਚ ਵਿਪਾਸਨਾ (ਵਿਪਸ਼ਯਨਾ) (Vipassana) ਸਿਖਾਉਣ ਅਤੇ ਸਿੱਖਣ ਦੀ ਕਲਾ ਜਿਵੇਂ ਧੀਰੇ-ਧੀਰੇ ਲੁਪਤ  ਹੁੰਦੀ ਜਾ ਰਹੀ ਸੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅਚਾਰੀਆ ਸ਼੍ਰੀ ਨੇ ਮਿਆਂਮਾਰ ਵਿੱਚ 14 ਵਰ੍ਹਿਆਂ ਦੀ ਤਪੱਸਿਆ ਕਰਕੇ ਇਸ ਦੀ ਦੀਖਿਆ ਲਈ

ਅਤੇ ਭਾਰਤ ਦੇ ਇਸ ਪ੍ਰਾਚੀਨ ਗੌਰਵ ਦੇ ਨਾਲ ਸਵਦੇਸ਼ ਵਾਪਸ ਆਏ। ਵਿਪਾਸਨਾ (ਵਿਪਸ਼ਯਨਾ) (Vipassana) ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਆਤਮ-ਅਵਲੋਕਨ ਦੇ ਮਾਧਿਅਮ ਨਾਲ ਆਤਮ-ਪਰਿਵਰਤਨ ਦਾ ਮਾਰਗ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਮਹੱਤਵ ਤਦ ਭੀ ਸੀ ਜਦੋਂ ਹਜ਼ਾਰਾਂ ਸਾਲ ਪਹਿਲਾਂ ਇਹ ਉੱਭਰਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅੱਜ ਦੇ ਜੀਵਨ ਵਿੱਚ ਇਸ ਦੀ ਪ੍ਰਸੰਗਿਕਤਾ ਹੋਰ ਭੀ ਵਧ ਗਈ ਹੈ ਕਿਉਂਕਿ ਇਸ ਵਿੱਚ ਵਿਸ਼ਵ ਦੀਆਂ ਵਰਤਮਾਨ ਚੁਣੌਤੀਆਂ ਦਾ ਸਮਾਧਾਨ ਕਰਨ ਦੀ ਸ਼ਕਤੀ ਸਮਾਹਿਤ ਹੈ।

ਉਨ੍ਹਾਂ ਨੇ ਕਿਹਾ ਕਿ ਗੁਰੂ ਜੀ ਦੇ ਪ੍ਰਯਾਸਾਂ ਨਾਲ ਵਿਸ਼ਵ ਦੇ 80 ਤੋਂ ਅਧਿਕ ਦੇਸ਼ਾਂ ਨੇ ਧਿਆਨ ਦੇ ਮਹੱਤਵ ਨੂੰ ਸਮਝਿਆ ਅਤੇ ਇਸ ਨੂੰ ਅਪਣਾਇਆ। “ਅਚਾਰੀਆ ਸ਼੍ਰੀ ਗੋਇਨਕਾ ਨੇ ਇੱਕ ਵਾਰ ਫਿਰ ਵਿਪਾਸਨਾ (ਵਿਪਸ਼ਯਨਾ) (Vipassana) ਨੂੰ ਆਲਮੀ ਪਹਿਚਾਣ ਦਿੱਤੀ ਹੈ। ਅੱਜ ਭਾਰਤ ਉਸ ਸੰਕਲਪ ਨੂੰ ਪੂਰੀ ਦ੍ਰਿੜ੍ਹਤਾ ਨਾਲ ਨਵਾਂ ਵਿਸਤਾਰ ਦੇ ਰਿਹਾ ਹੈ,” ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੇ ਭਾਰਤ ਦੇ ਪ੍ਰਸਤਾਵ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਸ ਨੂੰ 190 ਤੋਂ ਅਧਿਕ ਦੇਸ਼ਾਂ ਦਾ ਸਮਰਥਨ ਮਿਲਿਆ, ਜਿਸ ਨਾਲ ਯੋਗ ਹੁਣ ਆਲਮੀ ਪੱਧਰ ‘ਤੇ ਜੀਵਨ ਦਾ ਹਿੱਸਾ ਬਣ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਪੂਰਵਜਾਂ ਨੇ ਵਿਪਾਸਨਾ (ਵਿਪਸ਼ਯਨਾ) (Vipassana)  ਜਿਹੀਆਂ ਯੋਗ  ਪ੍ਰਕਿਰਿਆਵਾਂ ਦੀ ਖੋਜ ਕੀਤੀ, ਪ੍ਰਧਾਨ ਮੰਤਰੀ ਨੇ ਉਸ ਵਿਡੰਬਨਾ ਦੀ ਤਰਫ਼ ਇਸ਼ਾਰਾ ਕੀਤਾ ਜਿੱਥੇ ਅਗਲੀਆਂ ਪੀੜ੍ਹੀਆਂ ਨੇ ਵਿਪਾਸਨਾ (ਵਿਪਸ਼ਯਨਾ) (Vipassana) ਦੇ ਮਹੱਤਵ ਅਤੇ ਉਸ ਦੇ ਉਪਯੋਗ ਨੂੰ ਭੁਲਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਵਿਪਾਸਨਾ (ਵਿਪਸ਼ਯਨਾ) (Vipassana), ਧਿਆਨ, ਧਾਰਨਾ ਨੂੰ ਅਕਸਰ ਕੇਵਲ ਬੈਰਾਗ ਦਾ ਵਿਸ਼ਾ ਮੰਨਿਆ ਜਾਂਦਾ ਹੈ ਇਸ ਦੀ ਭੂਮਿਕਾ ਨੂੰ ਭੁਲਾ ਦਿੱਤਾ ਗਿਆ। ਉਨ੍ਹਾਂ ਨੇ ਅਚਾਰੀਆ ਸ਼੍ਰੀ ਸਤਯਨਾਰਾਇਣ ਗੋਇਨਕਾ ਜਿਹੇ ਪ੍ਰਤਿਸ਼ਠਿਤ ਵਿਅਕਤਿਤਵਾਂ ਦੀ ਉਨ੍ਹਾਂ  ਦੀ ਅਗਵਾਈ  ਦੇ ਲਈ ਪ੍ਰਸ਼ੰਸਾ ਕੀਤੀ। ਗੁਰੂ ਜੀ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ਸਵਸਥ ਜੀਵਨ ਸਾਡੀ ਸਭ ਦਾ ਖੁਦ ਦੇ ਪ੍ਰਤੀ ਇੱਕ ਬੜੀ ਜ਼ਿੰਮੇਵਾਰੀ ਹੈ।' 

ਉਨ੍ਹਾਂ ਨੇ ਕਿਹਾ ਕਿ ਵਿਪਾਸਨਾ (ਵਿਪਸ਼ਯਨਾ) (Vipassana) (Vipassana) ਦਾ ਅਭਿਆਸ ਅੱਜ ਦੇ ਚੁਣੌਤੀਪੂਰਨ ਸਮੇਂ ਵਿੱਚ ਹੋਰ ਭੀ ਮਹੱਤਵਪੂਰਨ ਹੋ ਗਿਆ ਹੈ। ਅੱਜ ਯੁਵਾ ਕਾਰਜਸ਼ੈਲੀ, ਜੀਵਨ ਸੰਤੁਲਨ, ਪ੍ਰਚਲਿਤ ਜੀਵਨਸ਼ੈਲੀ ਅਤੇ ਹੋਰ ਮੁੱਦਿਆਂ ਦੇ ਕਾਰਨ ਤਣਾਅ ਨਾਲ ਗ੍ਰਸਤ ਹੋ ਗਏ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਵਿਪਾਸਨਾ (ਵਿਪਸ਼ਯਨਾ) (Vipassana) ਨਾ ਕੇਵਲ ਨੌਜਵਾਨਾਂ ਦਾ ਸਮਾਧਾਨ ਹੋ ਸਕਦਾ ਹੈ, ਬਲਕਿ ਏਕਲ ਪਰਿਵਾਰਾਂ (nuclear families) ਦੇ ਮੈਂਬਰਾਂ ਲਈ ਭੀ ਸਮਾਧਾਨ ਹੈ ਐਸੇ ਪਰਿਵਾਰਾਂ ਵਿੱਚ ਬਜ਼ੁਰਗ ਮਾਤਾ-ਪਿਤਾ ਬਹੁਤ ਤਣਾਅ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਸਾਰਿਆਂ ਨੂੰ ਆਗਰਹਿ ਕੀਤਾ ਕਿ ਉਹ ਬਜ਼ੁਰਗ ਲੋਕਾਂ ਨੂੰ ਐਸੀ (ਅਜਿਹੀ) ਪਹਿਲ ਨਾਲ ਜੋੜਨ।

ਪ੍ਰਧਾਨ ਮੰਤਰੀ ਨੇ ਅਚਾਰੀਆ ਗੋਇਨਕਾ ਦੇ ਪ੍ਰਯਾਸਾਂ ਦੀ ਸਰਾਹਨਾ  ਕਰਦੇ ਹੋਏ ਕਿਹਾ ਕਿ ਅਚਾਰੀਆ ਸ਼੍ਰੀ ਨੇ ਸਾਰਿਆਂ ਦੇ ਜੀਵਨ ਨੂੰ ਸ਼ਾਂਤੀਪੂਰਨ, ਖੁਸ਼ਹਾਲ ਅਤੇ ਤਾਲਮੇਲਪੂਰਨ ਬਣਾਉਣ ਦੇ ਲਈ ਕਾਰਜ ਕੀਤਾ। ਉਨ੍ਹਾਂ ਦਾ ਪ੍ਰਯਾਸ ਸੀ ਕਿ ਉਨ੍ਹਾਂ ਦੇ ਅਭਿਯਾਨ ਦਾ ਲਾਭ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੀ ਮਿਲਦਾ ਰਹੇ ਇਸ ਲਈ ਉਨ੍ਹਾਂ ਨੇ ਆਪਣੇ ਗਿਆਨ ਨੂੰ ਵਿਸਤਾਰ ਦਿੱਤਾ। ਉਨ੍ਹਾਂ ਨੇ ਵਿਪਾਸਨਾ (ਵਿਪਸ਼ਯਨਾ) (Vipassana) ਦੇ ਪ੍ਰਸਾਰ ਦੇ ਨਾਲ-ਨਾਲ ਇਸ ਦੇ ਕੁਸ਼ਲ ਅਧਿਆਪਕਾਂ ਦੇ ਨਿਰਮਾਣ ਦੀ ਜ਼ਿੰਮੇਵਾਰੀ ਭੀ ਨਿਭਾਈ। ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਵਿਪਾਸਨਾ (ਵਿਪਸ਼ਯਨਾ) (Vipassana) ਦੇ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਅੰਤਰਮਨ ਦੀ ਯਾਤਰਾ ਹੈ, ਇਹ ਆਪਣੇ ਅੰਦਰ ਗੋਤੇ ਲਗਾਉਣ ਦਾ ਮਾਰਗ ਹੈ। 

ਲੇਕਿਨ ਇਹ ਕੇਵਲ ਇੱਕ ਵਿਧਾ ਨਹੀਂ ਹੈ ਇਹ ਇੱਕ ਵਿਗਿਆਨ ਭੀ ਹੈ ਇਸ ਲਈ ਹੁਣ ਸਮੇਂ ਦੀ ਮੰਗ ਹੈ ਕਿ ਅਸੀਂ ਇਸ ਦੇ ਪ੍ਰਮਾਣਾਂ ਨੂੰ, ਆਧੁਨਿਕ ਮਾਪਦੰਡਾਂ ‘ਤੇ, ਆਧੁਨਿਕ ਵਿਗਿਆਨ ਦੀ ਭਾਸ਼ਾ ਵਿੱਚ ਪ੍ਰਸਤੁਤ ਕਰੀਏ। ਉਨ੍ਹਾਂ ਨੇ ਕਿਹਾ ਕਿ ਇਸ ਦਿਸ਼ਾ ਵਿੱਚ ਆਲਮੀ ਪੱਧਰ ‘ਤੇ ਕੰਮ ਹੋ ਰਿਹਾ ਹੈ ਲੇਕਿਨ ਭਾਰਤ ਨੂੰ ਮੋਹਰੀ ਭੂਮਿਕਾ ਨਿਭਾਉਣੀ ਹੋਵੇਗੀ। ਨਵੀਂ ਖੋਜ ਨਾਲ ਇਸ ਦੀ ਮਨਜ਼ੂਰੀ ਵਧੇਗੀ ਅਤੇ ਵਿਸ਼ਵ ਦਾ ਹੋਰ ਅਧਿਕ ਕਲਿਆਣ ਹੋਵੇਗਾ। 

ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਚਾਰੀਆ ਐੱਸ ਐੱਨ ਗੋਇਨਕਾ ਦੇ ਜਨਮ ਸ਼ਤਾਬਦੀ ਸਮਾਰੋਹ ਦਾ ਇਹ ਵਰ੍ਹਾ ਸਭ ਦੇ ਲਈ ਪ੍ਰੇਰਣਾਦਾਇਕ ਰਿਹਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਮਾਨਵ ਸੇਵਾ ਦੇ ਲਈ ਉਨ੍ਹਾਂ ਦੇ ਪ੍ਰਯਾਸਾਂ ਨੂੰ ਨਿਰੰਤਰ ਅੱਗੇ ਵਧਾਉਣਾ ਚਾਹੀਦਾ ਹੈ। 

 

Click here to read full text speech

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Manufacturing sector pushes India's industrial output growth to 5% in Jan

Media Coverage

Manufacturing sector pushes India's industrial output growth to 5% in Jan
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 13 ਮਾਰਚ 2025
March 13, 2025

Viksit Bharat Unleashed: PM Modi’s Policies Power India Forward