Your Excellency ਰਾਸ਼ਟਰਪਤੀ ਵਿਡੋਡੋ,
Your Majesty,
Excellencies,
ਨਮਸਕਾਰ
“ਈਸਟ ਏਸ਼ੀਆ ਸਮਿਟ” (“East Asia Summit”) ਵਿੱਚ ਇੱਕ ਵਾਰ ਫਿਰ ਤੋਂ ਹਿੱਸਾ ਲੈਣਾ ਮੇਰੇ ਲਈ ਪ੍ਰਸੰਨਤਾ ਦਾ ਵਿਸ਼ਾ ਹੈ। ਮੈਂ ਰਾਸ਼ਟਰਪਤੀ ਵਿਡੋਡੋ ਨੂੰ ਉਨ੍ਹਾਂ ਦੇ ਉਤਕ੍ਰਿਸ਼ਟ ਸੰਚਾਲਨ ਦੇ ਲਈ ਹਾਰਦਿਕ ਵਧਾਈ ਦਿੰਦਾ ਹਾਂ। ਮੈਂ ਇਸ ਬੈਠਕ ਵਿੱਚ ਅਬਜ਼ਰਵਰ (Observer) ਦੇ ਰੂਪ ਵਿੱਚ ਤਿਮੋਰ ਲੇਸਤੇ ਦੇ ਪ੍ਰਧਾਨ ਮੰਤਰੀ His Excellency “ਸੈਨਾਨਾ ਗੁਜ਼ਮਾਓ” (Xanana Gusmão) ਦਾ ਭੀ ਸੁਆਗਤ ਕਰਦਾ ਹਾਂ । ਈਸਟ ਏਸ਼ੀਆ ਸਮਿਟ (East Asia Summit) ਇੱਕ ਬਹੁਤ ਮਹੱਤਵਪੂਰਣ ਮੰਚ ਹੈ ।
ਇੰਡੋ-ਪੈਸਿਫਿਕ ਖੇਤਰ (Indo-Pacific region) ਵਿੱਚ strategic issues(ਰਣਨੀਤਕ ਮੁੱਦਿਆਂ) ‘ਤੇ ਗੱਲਬਾਤ ਅਤੇ ਸਹਿਯੋਗ ਦੇ ਲਈ ਇਹ ਇੱਕਮਾਤਰ Leaders led mechanism(ਲੀਡਰਾਂ ਦੀ ਅਗਵਾਈ ਵਾਲਾ ਤੰਤਰ) ਹੈ। ਇਹ ਏਸ਼ੀਆ ਦਾ ਪ੍ਰਮੁੱਖ confidence building mechanism (ਭਰੋਸਾ ਬਣਾਉਣ ਦਾ ਤੰਤਰ) ਭੀ ਹੈ। ਅਤੇ ਇਸ ਦੀ ਸਫ਼ਲਤਾ ਦਾ ਮੂਲ ਆਸੀਆਨcentrality (ASEAN centrality) ਹੈ ।
Your Majesty, Excellencies,
ਭਾਰਤ ਆਸੀਆਨ(ASEAN) outlook on Indo - Pacific”( "ASEAN Outlook on the Indo-Pacific") ਦਾ ਪੂਰਨ ਸਮਰਥਨ ਕਰਦਾ ਹੈ। ਇੰਡੋ-ਪੈਸਿਫਿਕ ਦੇ ਲਈ ਭਾਰਤ ਅਤੇ ਆਸੀਆਨ ਦੇ Vision ਵਿੱਚ ਤਾਲਮੇਲ ਹੈ। ਅਤੇ ਇਸੇ ਲਈ ‘East Asia Summit’ "Indo - Pacific Oceans Initiative” ਨੂੰ implement ਕਰਨ ਦਾ ਇੱਕ ਮਹੱਤਵਪੂਰਨ ਮਾਧਿਅਮ ਹੈ। QUAD ਦੇ vision ਦਾ ਕੇਂਦਰਬਿੰਦੂ ਆਸੀਆਨ ਹੈ। QUAD ਦਾ ਸਕਾਰਾਤਮਕ ਏਜੰਡਾ ਆਸੀਆਨ ਦੇ ਵਿਭਿੰਨ mechanisms ਨੂੰ complement ਕਰਦਾ ਹੈ।
Your Majesty, Excellencies,
ਵਰਤਮਾਨ ਆਲਮੀ ਪਰਿਦ੍ਰਿਸ਼ ਕਠਿਨ ਪਰਿਸਥਿਤੀਆਂ ਅਤੇ ਅਨਿਸ਼ਚਿਤਤਾਵਾਂ ਨਾਲ ਘਿਰਿਆ ਹੋਇਆ ਹੈ। ਆਤੰਕਵਾਦ, ਉਗਰਵਾਦ (ਅਤਿਵਾਦ), ਅਤੇ geo-political conflicts ਸਾਡੇ ਸਭ ਦੇ ਲਈ ਬੜੀਆਂ ਚੁਣੌਤੀਆਂ ਹਨ। ਇਨ੍ਹਾਂ ਦਾ ਸਾਹਮਣਾ ਕਰਨ ਲਈ multilateralism, ਅਤੇ rules based international order ਅਹਿਮ ਹਨ। ਅੰਤਰਰਾਸ਼ਟਰੀ ਕਾਨੂੰਨਾਂ ਦਾ ਪੂਰੀ ਤਰ੍ਹਾਂ ਪਾਲਨ ਹੋਣਾ ਜ਼ਰੂਰੀ ਹੈ। ਅਤੇ ਸਾਰੇ ਦੇਸ਼ਾਂ ਦੀ ਸੰਪ੍ਰਭੁਤਾ ਅਤੇ ਖੇਤਰੀ ਅਖੰਡਤਾ ਨੂੰ ਸੁਦ੍ਰਿੜ੍ਹ ਕਰਨ ਦੇ ਲਈ ਸਭ ਦੀ ਪ੍ਰਤੀਬੱਧਤਾ ਅਤੇ ਸਾਂਝੇ ਪ੍ਰਯਾਸ ਭੀ ਜ਼ਰੂਰੀ ਹਨ। ਜਿਹਾ ਮੈਂ ਪਹਿਲਾਂ ਭੀ ਕਿਹਾ ਹੈ – ਅੱਜ ਦਾ ਯੁਗ ਯੁੱਧ ਦਾ ਨਹੀਂ ਹੈ। Dialogue ਅਤੇ diplomacy ਹੀ ਸਮਾਧਾਨ ਦਾ ਰਸਤਾ ਹੈ।
Your Majesty, Excellencies,
ਮਿਆਂਮਾਰ (Myanmar) ਵਿੱਚ ਭਾਰਤ ਦੀ ਨੀਤੀ, ਆਸੀਆਨ ਦੇ (ASEAN's) views ਨੂੰ ਧਿਆਨ ਵਿੱਚ ਰੱਖਦੀ ਹੈ। ਨਾਲ ਹੀ, ਇੱਕ ਗੁਆਂਢੀ ਦੇਸ਼ ਦੇ ਤੌਰ ‘ਤੇ ਸੀਮਾਵਾਂ ‘ਤੇ ਸ਼ਾਂਤੀ ਅਤੇ ਸੁਰੱਖਿਆ ਸੁਨਿਸ਼ਚਿਤ ਕਰਨਾ; ਅਤੇ ਭਾਰਤ-ਆਸੀਆਨ(ASEAN) ਕਨੈਕਟੀਵਿਟੀ ਨੂੰ ਵਧਾਉਣਾ ਭੀ ਸਾਡਾ ਫੋਕਸ ਹੈ।
ਇੰਡੋ-ਪੈਸਿਫਿਕ (Indo-Pacific) ਵਿੱਚ ਸ਼ਾਂਤੀ, ਸੁਰੱਖਿਆ ਅਤੇ ਸਮ੍ਰਿੱਧੀ ਵਿੱਚ ਹੀ ਸਾਡਾ ਸਭ ਦਾ ਹਿਤ ਹੈ। Need of the hour ਹੈ ਇੱਕ ਐਸਾ ਇੰਡੋ-ਪੈਸਿਫਿਕ- ਜਿੱਥੇ UNCLOS ਸਹਿਤ ਅੰਤਰਰਾਸ਼ਟਰੀ ਕਾਨੂੰਨ ਸਾਰੇ ਦੇਸ਼ਾਂ ਦੇ ਲਈ ਸਮਾਨ ਰੂਪ ਨਾਲ ਲਾਗੂ ਹੋਣ; ਜਿੱਥੇ navigation ਅਤੇ overflight ਦੀ ਸੁਤੰਤਰਤਾ ਹੋਵੇ; ਅਤੇ ਜਿੱਥੇ ਸਭ ਦੇ ਫ਼ਾਇਦੇ ਦੇ ਲਈ unimpeded lawful commerce ਹੋਵੇ। ਭਾਰਤ ਦਾ ਮੰਨਣਾ ਹੈ ਕਿ South China Sea ਦੇ ਲਈ Code of Conduct ਪ੍ਰਭਾਵਕਾਰੀ ਹੋਵੇ; UNCLOS ਦੇ ਅਨੁਰੂਪ ਹੋਵੇ; ਅਤੇ ਇਸ ਵਿੱਚ ਉਨ੍ਹਾਂ ਦੇਸ਼ਾਂ ਦੇ ਹਿਤਾਂ ਦਾ ਭੀ ਧਿਆਨ ਰੱਖਿਆ ਜਾਵੇ ਜੋ ਚਰਚਾਵਾਂ ਦਾ ਹਿੱਸਾ ਨਹੀਂ ਹਨ।
Your Majesty, Excellencies,
Climate change, cyber security, food, health ਅਤੇ energy ਸਬੰਧੀ ਚੁਣੌਤੀਆਂ ਦਾ ਗਲੋਬਲ ਸਾਊਥ (Global South) ‘ਤੇ ਵਿਸ਼ੇਸ਼ ਪ੍ਰਭਾਵ ਪੈ ਰਿਹਾ ਹੈ। ਆਪਣੀ G20 ਪ੍ਰੈਜ਼ੀਡੈਂਸੀ ਵਿੱਚ ਅਸੀਂ ਗਲੋਬਲ ਸਾਊਥ (Global South) ਨਾਲ ਜੁੜੇ ਇਨ੍ਹਾਂ ਅਹਿਮ ਮੁੱਦਿਆਂ ‘ਤੇ ਫੋਕਸ ਕਰ ਰਹੇ ਹਾਂ।
Your Majesty, Excellencies,
ਮੈਂ ਇੱਕ ਵਾਰ ਫਿਰ East Asia Summit process ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦਾ ਹਾਂ। ਮੈਂ ਆਗਾਮੀ Chair ਲਾਓ ਪੀ. ਡੀ. ਆਰ. (incoming Chair Lao P.D.R.) ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਉਨ੍ਹਾਂ ਦੀ ਪ੍ਰੈਜ਼ੀਡੈਂਸੀ ਨੂੰ ਭਾਰਤ ਦੇ ਪੂਰਨ ਸਮਰਥਨ ਦਾ ਵਿਸ਼ਵਾਸ ਦਿਵਾਉਂਦਾ ਹਾਂ।
ਧੰਨਵਾਦ।