ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਕੈਬਨਿਟ ਦੇ ਸਹਿਯੋਗੀ ਡਾ. ਐੱਲ ਮੁਰੂਗਨ ਦੇ ਨਿਵਾਸ ‘ਤੇ ਆਯੋਜਿਤ ਤਾਮਿਲ ਨਵਾਂ ਸਾਲ ਸਮਾਰੋਹ ਵਿੱਚ ਹਿੱਸਾ ਲਿਆ।
ਪ੍ਰਧਾਨ ਮੰਤਰੀ ਨੇ “ਪੁਥੰਡੂ ਮਨਾਉਣ ਲਈ ਤਾਮਿਲ ਭਾਈ- ਭੈਣਾਂ ਦੇ ਦਰਮਿਆਨ ਮੌਜੂਦ ਹੋਣ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਸਮਾਰੋਹ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ““ਪੁਥੰਡੂ ਪ੍ਰਾਚੀਨ ਪਰੰਪਰਾ ਵਿੱਚ ਨਵੀਨਤਾ ਦਾ ਪਰਵ ਹੈ । ਇੰਨੀ ਪ੍ਰਾਚੀਨ ਤਾਮਿਲ ਸੰਸਕ੍ਰਿਤੀ ਅਤੇ ਹਰ ਸਾਲ “ਪੁਥੰਡੂ ਤੋਂ ਨਵੀਂ ਊਰਜਾ ਲੈ ਕੇ ਅੱਗੇ ਵਧਦੇ ਰਹਿਣ ਦੀ ਇਹ ਪਰੰਪਰਾ ਬੇਮਿਸਾਲ ਹੈ। ਤਾਮਿਲ ਲੋਕਾਂ ਅਤੇ ਸੰਸਕ੍ਰਿਤੀ ਦੀ ਵਿਸ਼ੇਸ਼ਤਾ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਤਾਮਿਲ ਸੰਸਕ੍ਰਿਤੀ ਦੇ ਪ੍ਰਤੀ ਆਪਣੇ ਆਕਰਸ਼ਣ ਅਤੇ ਭਾਵਨਾਤਮਕ ਲਗਾਅ ਨੂੰ ਵਿਅਕਤ ਕੀਤਾ। ਗੁਜਰਾਤ ਵਿੱਚ ਆਪਣੇ ਪੁਰਾਣੇ ਵਿਧਾਨ ਸਭਾ ਖੇਤਰ (ਹਲਕੇ) ਵਿੱਚ ਤਾਮਿਲ ਲੋਕਾਂ ਦੇ ਪ੍ਰੇਮ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਤਾਮਿਲ ਲੋਕਾਂ ਦਾ ਉਨ੍ਹਾਂ ਦੇ ਪ੍ਰਤੀ ਪਿਆਰ ਲਈ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਨੇ ਲਾਲ ਕਿਲੇ ਦੀ ਪ੍ਰਚੀਰ ਤੋਂ ਉਨ੍ਹਾਂ ਦੇ ਦੁਆਰਾ ਦੱਸੇ ਗਏ ਪੰਜ ਪ੍ਰਾਣਾਂ ਵਿੱਚੋਂ ਇੱਕ ਨੂੰ ਯਾਦ ਕਰਦੇ ਹੋਏ ਕਿਹਾ- “ਮੈਂ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਲਾਲ ਕਿਲੇ ਤੋਂ ਆਪਣੀ ਵਿਰਾਸਤ ‘ਤੇ ਗਰਵ ਕਰਨ ਦੀ ਗੱਲ ਕਹੀ ਸੀ। ਜੋ ਚੀਜ਼ ਜਿੰਨੀ ਪ੍ਰਾਚੀਨ ਹੁੰਦੀ ਹੈ, ਉਹ ਓਨੀ ਹੀ ਜ਼ਿਆਦਾ ਸਮੇਂ ਦੀ ਕਸੌਟੀ ‘ਤੇ ਖਰੀ ਉਤਰਦੀ ਹੈ। ਇਸ ਲਈ, ਤਾਮਿਲ ਸੰਸਕ੍ਰਿਤੀ ਅਤੇ ਤਾਮਿਲ ਲੋਕ ਦੋਨੋਂ ਸਦੀਵੀ ਅਤੇ ਨਾਲ ਹੀ ਆਲਮੀ ਪ੍ਰਕ੍ਰਿਤੀ ਦੇ ਹਨ।” ਚੇਨਈ ਤੋਂ ਕੈਲੀਫੋਰਨੀਆ ਤੱਕ, ਮਦੁਰੈ ਤੋਂ ਮੈਲਬਰਨ ਤੱਕ, ਕੋਇੰਬਟੂਰ ਤੋਂ ਕੇਪਟਾਊਨ ਤੱਕ, ਸਲੇਮ ਤੋਂ ਸਿੰਗਾਪੁਰ ਤੱਕ, ਤੁਸੀਂ ਦੋਖੋਗੇ ਕਿ ਤਾਮਿਲ ਲੋਕ ਆਪਣੇ ਨਾਲ ਆਪਣੀ ਸੰਸਕ੍ਰਿਤੀ ਅਤੇ ਪਰੰਪਰਾ ਲੈ ਕੇ ਆਏ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ “ਚਾਹੇ ਪੋਂਗਲ ਹੋਵੇ ਜਾਂ “ਪੁਥੰਡੂ, ਪੂਰੀ ਦੁਨੀਆ ਵਿੱਚ ਇਨ੍ਹਾਂ ਦੀ ਛਾਪ ਹੈ। ਤਾਮਿਲ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ। ਇਸ ‘ਤੇ ਹਰ ਭਾਰਤੀ ਨੂੰ ਗਰਵ ਹੈ। ਤਾਮਿਲ ਸਾਹਿਤ ਦਾ ਵੀ ਵਿਆਪਕ ਤੌਰ ’ਤੇ ਸਨਮਾਨ ਕੀਤਾ ਜਾਂਦਾ ਹੈ। ਤਾਮਿਲ ਫਿਲਮ ਉਦਯੋਗ ਨੇ ਸਾਨੂੰ ਕੁਝ ਸਭ ਤੋਂ ਪ੍ਰਤਿਸ਼ਠਿਤ ਪਲ ਦਿੱਤੇ ਹਨ।”
ਪ੍ਰਧਾਨ ਮੰਤਰੀ ਨੇ ਸੁਤੰਤਰਤਾ ਲੜਾਈ ਵਿੱਚ ਤਾਮਿਲ ਲੋਕਾਂ ਦੇ ਮਹਾਨ ਯੋਗਦਾਨ ਨੂੰ ਯਾਦ ਕੀਤਾ ਅਤੇ ਆਜ਼ਾਦੀ ਦੇ ਬਾਅਦ ਦੇਸ਼ ਦੇ ਵਿਕਾਸ ਵਿੱਚ ਤਾਮਿਲ ਲੋਕਾਂ ਦੇ ਯੋਗਦਾਨ ਨੂੰ ਵੀ ਰੇਖਾਂਕਿਤ ਕੀਤਾ। ਸੀ. ਰਾਜਗੋਪਾਲਾਚਾਰੀ, ਕੇ. ਕਾਮਰਾਜ, ਡਾ. ਕਲਾਮ ਵਰਗੀਆਂ ਪ੍ਰਤਿਸ਼ਠਿਤ ਹਸਤੀਆਂ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਮੈਡੀਸਿਨ, ਕਾਨੂੰਨ ਅਤੇ ਸਿੱਖਿਆ ਦੇ ਖੇਤਰ ਵਿੱਚ ਤਾਮਿਲ ਲੋਕਾਂ ਦਾ ਯੋਗਦਾਨ ਬੇਮਿਸਾਲ (ਅਤੁਲਨਾਯੋਗ) ਹੈ।
”ਪ੍ਰਧਾਨ ਮੰਤਰੀ ਨੇ ਦੋਹਰਾਇਆ ਕਿ ਭਾਰਤ ਦੁਨੀਆ ਦਾ ਸਭ ਤੋਂ ਪੁਰਾਣਾ ਲੋਕਤੰਤਰ ਹੈ। ਉਨ੍ਹਾਂ ਨੇ ਕਿਹਾ, ਇਸ ਸਬੰਧ ਵਿੱਚ ਕਈ ਇਤਿਹਾਸਿਕ ਸੰਦਰਭ ਹਨ। ਇੱਕ ਮਹੱਤਵਪੂਰਣ ਸੰਦਰਭ ਤਾਮਿਲ ਨਾਡੂ ਹੈ। ਉਨ੍ਹਾਂ ਨੇ ਕਿਹਾ ਕਿ ਤਾਮਿਲ ਨਾਡੂ ਦੇ ਉਤੀਰਮੇਰੂਰ ਵਿੱਚ 1100 ਤੋਂ 1200 ਸਾਲ ਪੁਰਾਣਾ ਇੱਕ ਸ਼ਿਲਾਲੇਖ ਹੈ ਜਿਸ ਵਿੱਚ ਦੇਸ਼ ਦੀਆਂ ਲੋਕਤ੍ਰਾਂਰਿਕ ਕਦਰਾਂ-ਕੀਮਤਾਂ ਦੀ ਝਲਕ ਦਿਖਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਤਾਮਿਲ ਸੰਸਕ੍ਰਿਤੀ ਵਿੱਚ ਬਹੁਤ ਕੁਝ ਹੈ ਜਿਸ ਨੇ ਭਾਰਤ ਨੂੰ ਇੱਕ ਰਾਸ਼ਟਰ ਦੇ ਰੂਪ ਵਿੱਚ ਆਕਾਰ ਦਿੱਤਾ ਹੈ। ਉਨ੍ਹਾਂ ਨੇ ਹੈਰਾਨੀਜਨਕ ਆਧੁਨਿਕ ਪ੍ਰਾਸੰਗਿਕਤਾ ਅਤੇ ਉਨ੍ਹਾਂ ਦੀ ਸਮ੍ਰਿੱਧ ਪ੍ਰਾਚੀਨ ਪਰੰਪਰਾ ਦੇ ਲਈ ਕਾਂਚੀਪੁਰਮ ਦੇ ਕੋਲ ਵੈਂਕਟੇਸ਼ ਪੇਰੂਮਾਲ ਮੰਦਿਰ ਅਤੇ ਚਤੁਰੰਗਾ ਵੱਲਭਨਾਥਰ ਮੰਦਿਰ ਦਾ ਵੀ ਉਲੇਖ ਕੀਤਾ।
ਪ੍ਰਧਾਨ ਮੰਤਰੀ ਨੇ ਸਮ੍ਰਿੱਧ ਤਾਮਿਲ ਸੰਸਕ੍ਰਿਤੀ ਦੀ ਸੇਵਾ ਕਰਨ ਦੇ ਅਵਸਰ ਨੂੰ ਗਰਵ ਦੇ ਨਾਲ ਯਾਦ ਕੀਤਾ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਵਿੱਚ ਤਾਮਿਲ ਵਿੱਚ ਕੋਟ ਦੇਣ ਅਤੇ ਜਾਫਨਾ ਵਿੱਚ ਗ੍ਰਹਿ ਪ੍ਰਵੇਸ਼ ਸਮਾਰੋਹ ਵਿੱਚ ਹਿੱਸਾ ਲੈਣ ਨੂੰ ਯਾਦ ਕੀਤਾ। ਸ਼੍ਰੀ ਮੋਦੀ ਜਾਫਨਾ ਜਾਣ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ ਅਤੇ ਉਨ੍ਹਾਂ ਦੀ ਯਾਤਰਾ ਦੇ ਦੌਰਾਨ ਅਤੇ ਬਾਅਦ ਵਿੱਚ ਉੱਥੇ ਤਾਮਿਲਾਂ ਦੇ ਲਈ ਕਈ ਕਲਿਆਣਕਾਰੀ ਪ੍ਰੋਜੈਕਟ ਸ਼ੁਰੂ ਕੀਤੇ ਗਏ। ਪ੍ਰਧਾਨ ਮੰਤਰੀ ਨੇ ਕਿਹਾ, “ਤਾਮਿਲ ਲੋਕਾਂ ਦੀ ਲਗਾਤਾਰ ਸੇਵਾ ਕਰਨ ਦੀ ਇਹ ਭਾਵਨਾ ਮੈਨੂੰ ਨਵੀਂ ਊਰਜਾ ਨਾਲ ਭਰ ਦਿੰਦੀ ਹੈ।”
ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਹੋਏ ਕਾਸ਼ੀ ਤਾਮਿਲ ਸੰਗਮਮ ਦੀ ਸਫ਼ਲਤਾ ‘ਤੇ ਗਹਿਰਾ ਸੰਤੋਖ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, ਇਸ ਪ੍ਰੋਗਰਾਮ ਵਿੱਚ ਅਸੀਂ ਪ੍ਰਾਚੀਨਤਾ, ਨਵੀਨਤਾ ਅਤੇ ਵਿਵਿਧਤਾ ਨੂੰ ਇਕੱਠੇ ਸੈਲੀਬ੍ਰੇਟ ਕੀਤਾ।” ਸੰਗਮਮ ਵਿੱਚ ਤਾਮਿਲ ਅਧਿਐਨ ਪੁਸਤਕਾਂ ਦੇ ਪ੍ਰਤੀ ਉਤਸ਼ਾਹ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਹਿੰਦੀ ਭਾਸ਼ੀ ਖੇਤਰ ਵਿੱਚ ਅਤੇ ਉਹ ਵੀ ਇਸ ਡਿਜੀਟਲ ਯੁੱਗ ਵਿੱਚ, ਤਾਮਿਲ ਪੁਸਤਕਾਂ ਨੂੰ ਇਸ ਤਰ੍ਹਾਂ ਪਸੰਦ ਕੀਤਾ ਜਾਂਦਾ ਹੈ, ਜੋ ਸਾਡੇ ਸੰਸਕ੍ਰਿਤਿਕ ਬੰਧਨ ਨੂੰ ਦਰਸਾਉਂਦਾ ਹੈ। ਤਾਮਿਲਾਂ ਦੇ ਬਿਨਾ ਕਾਸ਼ੀਵਾਸੀਆਂ ਦਾ ਜੀਵਨ ਅਧੂਰਾ ਹੈ, ਮੈਂ ਕਾਸ਼ੀਵਾਸੀ ਹੋ ਗਿਆ ਹਾਂ ਅਤੇ ਮੈਂ ਮੰਨਦਾ ਹਾਂ ਕਿ ਤਾਮਿਲਾਂ ਦਾ ਜੀਵਨ ਵੀ ਕਾਸ਼ੀ ਦੇ ਬਿਨਾ ਅਧੂਰਾ ਹੈ।” ਸ਼੍ਰੀ ਮੋਦੀ ਨੇ ਸੁਬ੍ਰਹਮਣੀਅਮ ਭਾਰਤੀ ਜੀ ਦੇ ਨਾਮ ‘ਤੇ ਇੱਕ ਚੇਅਰ ਦੀ ਸਥਾਪਨਾ ਅਤੇ ਕਾਸ਼ੀ ਵਿਸ਼ਵਨਾਥ ਟ੍ਰੱਸਟ ਵਿੱਚ ਤਾਮਿਲ ਨਾਡੂ ਦੇ ਇੱਕ ਮਹਾਸ਼ਯ (ਸੱਜਣ) ਨੂੰ ਜਗ੍ਹਾ ਦੇਣ ਦਾ ਉਲੇਖ ਕੀਤਾ।
ਪ੍ਰਧਾਨ ਮੰਤਰੀ ਨੇ ਅਤੀਤ ਦੇ ਗਿਆਨ ਦੇ ਨਾਲ-ਨਾਲ ਭਵਿੱਖ ਦੇ ਗਿਆਨ ਦੇ ਸਰੋਤ ਦੇ ਰੂਪ ਵਿੱਚ ਤਾਮਿਲ ਸਾਹਿਤ ਦੀ ਸ਼ਕਤੀ ਨੂੰ ਰੇਖਾਂਕਿਤ ਕੀਤਾ। ਪ੍ਰਾਚੀਨ ਸੰਗਮ ਸਾਹਿਤ ਵਿੱਚ ਸ਼੍ਰੀ ਅੰਨ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਭਾਰਤ ਦੀ ਪਹਿਲ ‘ਤੇ ਪੂਰਾ ਵਿਸ਼ਵ ਸਾਡੇ ਹਜ਼ਾਰ ਸਾਲ ਪੁਰਾਣੇ ਮੋਟੇ ਅਨਾਜ ਦੀ ਪਰੰਪਰਾ ਨਾਲ ਜੁੜ ਰਿਹਾ ਹੈ। ਉਨ੍ਹਾਂ ਨੇ ਮੌਜੂਦ ਲੋਕਾਂ ਨੂੰ ਇੱਕ ਵਾਰ ਫਿਰ ਮੋਟੇ ਅਨਾਜ ਨੂੰ ਭੋਜਨ ਦੀ ਥਾਲੀ ਵਿੱਚ ਜਗ੍ਹਾ ਦੇਣ ਦਾ ਸੰਕਲਪ ਲੈਣ ਅਤੇ ਦੂਸਰਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨ ਨੂੰ ਕਿਹਾ।
ਪ੍ਰਧਾਨ ਮੰਤਰੀ ਨੇ ਨੌਜਵਾਨਾਂ ਦੇ ਦਰਮਿਆਨ ਤਾਮਿਲ ਕਲਾ ਰੂਪਾਂ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰ ‘ਤੇ ਪ੍ਰਦਰਸ਼ਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, “ਅੱਜ ਦੀ ਯੁਵਾ ਪੀੜ੍ਹੀ ਵਿੱਚ ਇਹ ਜਿਨ੍ਹਾਂ ਜ਼ਿਆਦਾ ਲੋਕਪ੍ਰਿਯ ਹੋਣਗੇ, ਓਨਾ ਹੀ ਉਹ ਇਸ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਗੇ। ਇਸ ਲਈ, ਨੌਜਵਾਨਾਂ ਨੂੰ ਇਸ ਕਲਾ ਬਾਰੇ ਦੱਸਣਾ, ਉਨ੍ਹਾਂ ਨੂੰ ਸਿਖਾਉਣਾ ਇਹ ਸਾਡਾ ਸਮੂਹਿਕ ਫਰਜ਼ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ, ਅਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਸਾਡੀ ਇਹ ਜ਼ਿੰਮੇਦਾਰੀ ਹੈ ਕਿ ਅਸੀਂ ਆਪਣੀ ਤਾਮਿਲ ਵਿਰਾਸਤ ਬਾਰੇ ਜਾਣੀਏ ਅਤੇ ਦੇਸ਼ ਅਤੇ ਦੁਨੀਆ ਨੂੰ ਗਰਵ ਦੇ ਨਾਲ ਦੱਸੀਏ । ਇਹ ਵਿਰਾਸਤ ਸਾਡੀ ਏਕਤਾ ਅਤੇ, ‘ਰਾਸ਼ਟਰ ਪਹਿਲਾਂ’ ਦੀ ਭਾਵਨਾ ਦਾ ਪ੍ਰਤੀਕ ਹੈ। ਆਪਣੀ ਗੱਲ ਸਮਾਪਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, ਅਸੀਂ ਤਾਮਿਲ ਸੰਸਕ੍ਰਿਤੀ, ਸਾਹਿਤ, ਭਾਸ਼ਾ ਅਤੇ ਤਾਮਿਲ ਪਰੰਪਰਾ ਨੂੰ ਨਿਰੰਤਰ ਅੱਗੇ ਵਧਾਉਣਾ ਹੈ।
पुत्तांडु, प्राचीनता में नवीनता का पर्व है! pic.twitter.com/VzqngeJ9l8
— PMO India (@PMOIndia) April 13, 2023
Tamil culture and people are eternal as well as global. pic.twitter.com/oAhI1LL3Uq
— PMO India (@PMOIndia) April 13, 2023
Uthiramerur in Tamil Nadu is very special. pic.twitter.com/ejnAgkIzil
— PMO India (@PMOIndia) April 13, 2023
There is so much in Tamil culture that has shaped India as a nation. pic.twitter.com/SaOEq28kFq
— PMO India (@PMOIndia) April 13, 2023
PM @narendramodi recalls his Sri Lanka visit during Tamil New Year celebrations. pic.twitter.com/iv6IYYO5HB
— PMO India (@PMOIndia) April 13, 2023
The 'Kashi Tamil Sangamam' has been a resounding success. pic.twitter.com/r1CMDo3fFI
— PMO India (@PMOIndia) April 13, 2023
Further popularising the rich Tamil culture, literature, language and traditions. pic.twitter.com/bbpZGNf3D4
— PMO India (@PMOIndia) April 13, 2023