ਮੀਡੀਆ ਦੇ ਸਾਥੀਓ,
ਨਮਸਕਾਰ।
ਸਭ ਤੋਂ ਪਹਿਲਾਂ ਮੈਂ ਰਾਸ਼ਟਰਪਤੀ, ਮੇਰੇ ਮਿੱਤਰ ਰਾਮਾਫੋਸਾ ਜੀ ਨੂੰ ਇਸ ਬ੍ਰਿਕਸ (BRICS) ਸਮਿਟ ਦੇ ਸਫ਼ਲ ਆਯੋਜਨ ਦੇ ਲਈ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।
ਮੈਨੂੰ ਖ਼ੁਸ਼ੀ ਹੈ ਕਿ ਤਿੰਨ ਦਿਨ ਦੀ ਇਸ ਬੈਠਕ ਤੋਂ ਕਈ ਸਕਾਰਾਤਮਕ ਪਰਿਣਾਮ ਸਾਹਮਣੇ ਆਏ ਹਨ।
ਅਸੀਂ ਬ੍ਰਿਕਸ ਦੀ 15ਵੀਂ ਵਰ੍ਹੇਗੰਢ ‘ਤੇ, ਇਸ ਦਾ ਵਿਸਤਾਰ ਕਰਨ ਦਾ ਮਹੱਤਵਪੂਰਨ ਫ਼ੈਸਲਾ ਲਿਆ ਹੈ।
ਜਿਹਾ ਮੈਂ ਕੱਲ੍ਹ ਕਿਹਾ ਸੀ, ਭਾਰਤ ਨੇ ਬ੍ਰਿਕਸ ਦੀ ਸਦੱਸਤਾ (ਮੈਂਬਰਸ਼ਿਪ) ਵਿੱਚ ਵਿਸਤਾਰ ਦਾ ਹਮੇਸ਼ਾ ਤੋਂ ਪੂਰੀ ਤਰ੍ਹਾਂ ਸਮਰਥਨ ਕੀਤਾ ਹੈ।
ਭਾਰਤ ਦਾ ਇਹ ਮਤ ਰਿਹਾ ਹੈ ਕਿ ਨਵੇਂ ਮੈਂਬਰਾਂ ਦੇ ਜੁੜਨ ਨਾਲ ਬ੍ਰਿਕਸ ਇੱਕ ਸੰਗਠਨ ਦੇ ਰੂਪ ਵਿੱਚ ਹੋਰ ਮਜ਼ਬੂਤ ਹੋਵੇਗਾ, ਅਤੇ ਸਾਡੇ ਸਾਰੇ ਸਾਂਝੇ ਪ੍ਰਯਾਸਾਂ ਨੂੰ ਇੱਕ ਨਵਾਂ ਬਲ ਦੇਣ ਵਾਲਾ ਹੋਵੇਗਾ।
ਇਸ ਕਦਮ ਨਾਲ ਵਿਸ਼ਵ ਦੇ ਅਨੇਕ ਦੇਸ਼ਾਂ ਦਾ multipolar world order ਵਿੱਚ ਵਿਸ਼ਵਾਸ ਹੋਰ ਸੁਦ੍ਰਿੜ੍ਹ (ਮਜ਼ਬੂਤ) ਹੋਵੇਗਾ।
ਮੈਨੂੰ ਖ਼ੁਸ਼ੀ ਹੈ ਕਿ ਸਾਡੀਆਂ ਟੀਮਸ ਨੇ ਮਿਲ ਕੇ expansion ਦੇ guiding principles, standards, criteria ਅਤੇ procedures ‘ਤੇ ਸਹਿਮਤੀ ਬਣਾਈ ਹੈ।
ਅਤੇ ਇਨ੍ਹਾਂ ਦੇ ਅਧਾਰ ‘ਤੇ ਅੱਜ ਅਸੀਂ ਅਰਜਨਟੀਨਾ, Egypt, ਇਰਾਨ, ਸਾਊਦੀ ਅਰਬ, ਇਥੋਪੀਆ ਅਤੇ UAE ਦਾ ਬ੍ਰਿਕਸ ਵਿੱਚ ਸੁਆਗਤ ਕਰਨ ਦੇ ਲਈ ਸਹਿਮਤ ਹੋਏ ਹਨ।
ਸਭ ਤੋਂ ਪਹਿਲਾਂ ਮੈਂ ਇਨ੍ਹਾਂ ਦੇਸ਼ਾਂ ਦੇ ਲੀਡਰਸ ਅਤੇ ਲੋਕਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ।
ਮੈਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਦੇਸ਼ਾਂ ਦੇ ਨਾਲ ਮਿਲ ਕੇ ਅਸੀਂ ਆਪਣੇ ਸਹਿਯੋਗ ਨੂੰ ਇੱਕ ਨਵੀਂ ਗਤੀ, ਇੱਕ ਨਵੀਂ ਊਰਜਾ ਦੇਵਾਂਗੇ।
ਭਾਰਤ ਦੇ ਇਨ੍ਹਾਂ ਸਾਰੇ ਦੇਸ਼ਾਂ ਦੇ ਨਾਲ ਬਹੁਤ ਹੀ ਗਹਿਰੇ ਸਬੰਧ ਹਨ, ਬਹੁਤ ਹੀ ਇਤਿਹਾਸਿਕ ਸਬੰਧ ਹਨ।
ਬ੍ਰਿਕਸ ਦੀ ਮਦਦ ਨਾਲ ਸਾਡੇ ਦੁਵੱਲੇ ਸਹਿਯੋਗ ਵਿੱਚ ਭੀ ਨਵੇਂ ਆਯਾਮ ਜ਼ਰੂਰ ਜੁੜਨਗੇ।
ਜਿਨ੍ਹਾਂ ਹੋਰ ਦੇਸ਼ਾਂ ਨੇ ਭੀ ਬ੍ਰਿਕਸ ਨਾਲ ਜੁੜਨ ਦੀ ਅਭਿਲਾਸ਼ਾ ਵਿਅਕਤ ਕੀਤੀ ਹੈ, ਭਾਰਤ ਉਨ੍ਹਾਂ ਨੂੰ ਭੀ ਪਾਰਟਨਰ ਕੰਟ੍ਰੀਸ ਦੇ ਤੌਰ ‘ਤੇ ਜੁੜਨ ਦੇ ਲਈ consensus ਬਣਾਉਣ ਵਿੱਚ ਯੋਗਦਾਨ ਦੇਵੇਗਾ।
ਦੋਸਤੋ,
ਬ੍ਰਿਕਸ ਦਾ ਵਿਸਤਾਰ ਅਤੇ ਆਧੁਨਿਕੀਕਰਣ ਇਸ ਬਾਤ ਦਾ ਸੰਦੇਸ਼ ਹੈ ਕਿ ਵਿਸ਼ਵ ਦੇ ਸਾਰੇ institutions ਨੂੰ ਬਦਲਦੇ ਸਮੇਂ ਦੀਆਂ ਪਰਿਸਥਿਤੀਆਂ ਦੇ ਅਨੁਰੂਪ ਢਲਣਾ ਚਾਹੀਦਾ ਹੈ।
ਇਹ ਇੱਕ ਐਸੀ ਪਹਿਲ ਹੈ ਜੋ ਵੀਹਵੀਂ ਸਦੀ ਵਿੱਚ ਸਥਾਪਿਤ ਹੋਰ ਗਲੋਬਲ institutions ਦੇ ਰਿਫਾਰਮ ਦੇ ਲਈ ਇੱਕ ਮਿਸਾਲ ਬਣ ਸਕਦੀ ਹੈ।
ਦੋਸਤੋ,
ਹੁਣੇ ਮੇਰੇ ਮਿੱਤਰ ਰਾਮਾਫੋਸਾ ਜੀ ਨੇ, ਭਾਰਤ ਦੇ Moon Mission ਨੂੰ ਲੈ ਕੇ, ਢੇਰਾਂ ਵਧਾਈਆਂ ਦਿੱਤੀਆਂ, ਅਤੇ ਮੈਂ ਇੱਥੇ ਕੱਲ੍ਹ ਤੋਂ ਅਨੁਭਵ ਕਰ ਰਿਹਾ ਹਾਂ। ਹਰ ਕਿਸੇ ਤੋਂ ਵਧਾਈਆਂ ਮਿਲ ਰਹੀਆਂ ਹਨ।
ਅਤੇ ਦੁਨੀਆ ਭਰ ਵਿੱਚ ਭੀ, ਇਸ ਸਫ਼ਲਤਾ ਨੂੰ ਇੱਕ ਦੇਸ਼ ਦੀ ਸੀਮਿਤ ਸਫ਼ਲਤਾ ਦੇ ਰੂਪ ਵਿੱਚ ਨਹੀਂ, ਲੇਕਿਨ ਪੂਰੀ ਮਾਨਵ ਜਾਤ ਦੀ ਇੱਕ ਮਹੱਤਵਪੂਰਨ ਸਫ਼ਲਤਾ ਦੇ ਰੂਪ ਵਿੱਚ ਸਵੀਕਾਰ ਕੀਤਾ ਜਾ ਰਿਹਾ ਹੈ।
ਇਹ ਅਸੀਂ ਸਾਰੇ ਲੋਕਾਂ ਦੇ ਲਈ ਅਤਿਅੰਤ ਗਰਵ (ਮਾਣ) ਦਾ ਵਿਸ਼ਾ ਹੈ। ਅਤੇ ਭਾਰਤ ਦੇ ਵਿਗਿਆਨੀਆਂ ਨੂੰ ਪੂਰੇ ਵਿਸ਼ਵ ਦੀ ਤਰਫ਼ੋਂ ਅਭਿਨੰਦਨ ਦਾ ਅਵਸਰ ਹੈ।
ਦੋਸਤੋ,
ਕੱਲ੍ਹ ਸ਼ਾਮ ਭਾਰਤ ਦੇ ਚੰਦਰਯਾਨ ਨੇ ਚੰਦ ਦੇ ਦੱਖਣੀ ਧਰੁਵ ‘ਤੇ soft ਲੈਂਡਿੰਗ ਕੀਤੀ।
ਇਹ ਕੇਵਲ ਭਾਰਤ ਦੇ ਲਈ ਹੀ ਨਹੀਂ, ਬਲਕਿ ਪੂਰੇ ਵਿਸ਼ਵ ਦੇ ਵਿਗਿਆਨਿਕ ਸਮੁਦਾਇ ਦੇ ਲਈ ਇੱਕ ਬਹੁਤ ਬੜੀ ਉਪਲਬਧੀ ਹੈ।
ਅਤੇ ਜਿਸ ਖੇਤਰ ਵਿੱਚ ਭਾਰਤ ਨੇ ਆਪਣਾ target ਤੈਅ ਕੀਤਾ ਸੀ, ਉੱਥੇ ਪਹਿਲਾਂ ਕਦੇ, ਕੋਈ ਪ੍ਰਯਾਸ ਨਹੀਂ ਹੋਇਆ ਹੈ। ਅਤੇ ਇਹ ਪ੍ਰਯਾਸ ਸਫ਼ਲ ਹੋਇਆ ਹੈ। ਤਾਂ ਬੜਾ difficult terrain ਦੇ ਉੱਪਰ, ਵਿਗਿਆਨ ਸਾਨੂੰ ਪਹੁੰਚਾ ਪਾਇਆ ਹੈ।
ਇਹ ਆਪਣੇ ਆਪ ਵਿੱਚ, ਵਿਗਿਆਨ ਦੀ, ਵਿਗਿਆਨੀਆਂ ਦੀ, ਬੜੀ ਸਫ਼ਲਤਾ ਹੈ।
ਇਸ ਇਤਿਹਾਸਿਕ ਅਵਸਰ ‘ਤੇ ਆਪ ਸਭ ਦੀ ਤਰਫ਼ੋਂ, ਮੈਨੂੰ, ਭਾਰਤ ਨੂੰ, ਭਾਰਤ ਦੇ ਵਿਗਿਆਨੀਆਂ ਨੂੰ ਅਤੇ ਦੁਨੀਆ ਦੀ ਵਿਗਿਆਨਿਕ community ਨੂੰ, ਜੋ ਵਧਾਈ-ਸੰਦੇਸ਼ ਮਿਲੇ ਹਨ, ਮੈਂ ਜਨਤਕ ਰੂਪ ਨਾਲ ਆਪ ਸਭ ਦਾ, ਮੇਰੀ ਤਰਫ਼ੋਂ, ਮੇਰੇ ਦੇਸ਼ਵਾਸੀਆਂ ਦੀ ਤਰਫ਼ੋਂ, ਅਤੇ ਮੇਰੇ ਵਿਗਿਆਨੀਆਂ ਦੀ ਤਰਫ਼ੋਂ, ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
ਤੁਹਾਡਾ ਧੰਨਵਾਦ।