ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਮਾਧਿਅਮ ਨਾਲ ਕੜਵਾ ਪਾਟੀਦਾਰ ਸਮਾਜ ਦੀ 100ਵੀਂ ਵਰ੍ਹੇਗੰਢ ਨੂੰ ਸੰਬੋਧਨ ਕੀਤਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਨਾਤਨੀ ਸ਼ਤਾਬਦੀ ਮਹੋਤਸਵ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ, ਜਦੋਂ ਉਨ੍ਹਾਂ ਨੂੰ ਕਿਸੇ ਪ੍ਰੋਗਰਾਮ ਵਿੱਚ ਜਗਦਗੁਰੂ ਸ਼ੰਕਰਾਚਾਰੀਆ ਸਵਾਮੀ ਸਦਾਨੰਦ ਸਰਸਵਤੀ ਜੀ ਦੀ ਉਪਸਥਿਤੀ ਵਿੱਚ ਸ਼ਾਮਲ ਹੋਣ ਦਾ ਅਵਸਰ ਮਿਲਿਆ ਹੈ।
ਪ੍ਰਧਾਨ ਮੰਤਰੀ ਨੇ ਕੜਵਾ ਪਾਟੀਦਾਰ ਦੁਆਰਾ ਸਮਾਜ ਸੇਵਾ ਦੇ 100 ਸਾਲ, ਯੁਵਾ ਸ਼ਾਖਾ ਦੇ 50 ਸਾਲ ਅਤੇ ਮਹਿਲਾ ਸ਼ਾਖਾ ਦੇ 25 ਸਾਲ ਪੂਰੇ ਹੋਣ ਦੇ ਸੁਖਦ ਸੰਯੋਗ ਦਾ ਉਲੇਖ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸਫ਼ਲਤਾ ਅਤੇ ਸਮ੍ਰਿੱਧੀ ਉਸ ਸਮੇਂ ਸੁਨਿਸ਼ਚਿਤ ਹੁੰਦੀ ਹੈ, ਜਦੋਂ ਸਮਾਜ ਦੇ ਯੁਵਾ ਅਤੇ ਮਹਿਲਾਵਾਂ ਆਪਣੇ ਮੋਢਿਆਂ ‘ਤੇ ਜ਼ਿੰਮੇਦਾਰੀ ਲੈਂਦੇ ਹਨ। ਪ੍ਰਧਾਨ ਮੰਤਰੀ ਨੇ ਸ਼੍ਰੀ ਅਖਿਲ ਭਾਰਤੀਯ ਕੱਛ ਕੜਵਾ ਪਾਟੀਦਾਰ ਸਮਾਜ ਦੇ ਯੁਵਾ ਅਤੇ ਮਹਿਲਾ ਸ਼ਾਖਾ ਦੀ ਨਿਸ਼ਠਾ ਲਈ ਆਭਾਰ ਵਿਅਕਤ ਕੀਤਾ ਅਤੇ ਸਨਾਤਨੀ ਸ਼ਤਾਬਦੀ ਮਹੋਤਸਵ ਵਿੱਚ ਉਨ੍ਹਾਂ ਨੂੰ ਪਰਿਵਾਰ ਦੇ ਇੱਕ ਮੈਂਬਰ ਦੇ ਰੂਪ ਵਿੱਚ ਸ਼ਾਮਲ ਕਰਨ ਨੂੰ ਲੈ ਕੇ ਕੜਵਾ ਪਾਟੀਦਾਰ ਸਮਾਜ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਸਨਾਤਨ ਕੇਵਲ ਇੱਕ ਸ਼ਬਦ ਨਹੀਂ ਹੈ, ਇਹ ਨਿੱਤ -ਨਵੀਨ ਹੈ, ਨਿੱਤ - ਪਰਿਵਰਤਨਸ਼ੀਲ ਹੈ। ਇਸ ਵਿੱਚ ਅਤੀਤ ਤੋਂ ਸਵੈ ਨੂੰ ਬਿਹਤਰ ਬਣਾਉਣ ਦੀ ਇੱਛਾ ਸ਼ਾਮਲ ਹੈ ਅਤੇ ਇਸ ਲਈ ਇਹ ਸਦੀਵੀ, ਅਮਰ ਹੈ।”
ਪ੍ਰਧਾਨ ਮੰਤਰੀ ਨੇ ਕਿਹਾ, “ਕਿਸੇ ਵੀ ਰਾਸ਼ਟਰ ਦੀ ਯਾਤਰਾ ਉਸ ਦੇ ਸਮਾਜ ਦੀ ਯਾਤਰਾ ਵਿੱਚ ਪ੍ਰਤੀਬਿੰਬਿਤ ਹੁੰਦੀ ਹੈ।“ ਉਨ੍ਹਾਂ ਨੇ ਅੱਗੇ ਰੇਖਾਂਕਿਤ ਕੀਤਾ ਕਿ ਭਵਿੱਖ ਦੀ ਦ੍ਰਿਸ਼ਟੀ ਤੋਂ ਪਾਟੀਦਾਰ ਸਮਾਜ ਦਾ ਸੌ ਸਾਲ ਪੁਰਾਣਾ ਇਤਿਹਾਸ ਅਤੇ ਸ਼੍ਰੀ ਅਖਿਲ ਭਾਰਤੀਯ ਕੱਛ ਕੜਵਾ ਸਮਾਜ ਦੀ ਸੌ ਸਾਲ ਦੀ ਯਾਤਰਾ, ਭਾਰਤ ਅਤੇ ਗੁਜਰਾਤ ਨੂੰ ਸਮਝਣ ਦਾ ਇੱਕ ਮਾਧਿਅਮ ਹੈ। ਪ੍ਰਧਾਨ ਮੰਤਰੀ ਨੇ ਵਿਦੇਸ਼ੀ ਹਮਲਾਵਰਾਂ ਦੁਆਰਾ ਭਾਰਤੀ ਸਮਾਜ ‘ਤੇ ਸੈਂਕੜੇ ਸਾਲਾਂ ਤੱਕ ਕੀਤੇ ਗਏ ਅੱਤਿਆਚਾਰਾਂ ਦਾ ਉਲੇਖ ਕੀਤਾ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭੂਮੀ ਦੇ ਪੂਰਵਜਾਂ ਨੇ ਆਪਣੀ ਪਹਿਚਾਣ ਨੂੰ ਮਿਟਾਣ ਅਤੇ ਆਪਣੀ ਆਸਥਾ ਨੂੰ ਖੰਡਿਤ ਨਹੀਂ ਹੋਣ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਇਸ ਸਫ਼ਲ ਸਮਾਜ ਦੀ ਮੌਜੂਦਾ ਪੀੜ੍ਹੀ ਵਿੱਚ ਸਦੀਆਂ ਪਹਿਲਾਂ ਦੇ ਬਲੀਦਾਨਾਂ ਦੇ ਪ੍ਰਭਾਵ ਨੂੰ ਦੇਖ ਰਹੇ ਹਾਂ। ਉਨ੍ਹਾਂ ਨੇ ਅੱਗੇ ਉਲੇਖ ਕੀਤਾ ਕਿ ਕੱਛ ਕੜਵਾ ਪਾਟੀਦਾਰ ਸਮੁਦਾਇ ਲੱਕੜੀ, ਪਲਾਈਵੁੱਡ, ਹਾਰਡਵੇਅਰ, ਸੰਗਮਰਮਰ , ਨਿਰਮਾਣ ਸਮੱਗਰੀ ਜਿਹੇ ਖੇਤਰਾਂ ਵਿੱਚ ਆਪਣੀ ਕਿਰਤ ਅਤੇ ਸਮਰੱਥਾ ਦੇ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਇਸ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਪਰੰਪਰਾਵਾਂ ਨੂੰ ਲੈ ਕੇ ਸਨਮਾਨ ਸਾਲ ਦਰ ਸਾਲ ਵਧਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮਾਜ ਨੇ ਆਪਣੇ ਵਰਤਮਾਨ ਦਾ ਨਿਰਮਾਣ ਕੀਤਾ ਅਤੇ ਆਪਣੇ ਭਵਿੱਖ ਦੀ ਨੀਂਹ ਰੱਖੀ ਹੈ।
ਪ੍ਰਧਾਨ ਮੰਤਰੀ ਨੇ ਆਪਣੇ ਰਾਜਨੀਤਕ ਜੀਵਨ ਅਤੇ ਇਸ ਸਮਾਜ ਦੇ ਨਾਲ ਜੁੜਾਅ ਦਾ ਜ਼ਿਕਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਕਈ ਵਿਸ਼ਿਆ ‘ਤੇ ਕੜਵਾ ਪਾਟੀਦਾਰ ਸਮਾਜ ਦੇ ਨਾਲ ਕੰਮ ਕਰਨ ਦੇ ਅਵਸਰਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਕੱਛ ਭੁਚਾਲ ਦਾ ਜ਼ਿਕਰ ਕੀਤਾ ਅਤੇ ਰਾਹਤ ਅਤੇ ਪੁਨਰ-ਨਿਰਮਾਣ ਦੇ ਪ੍ਰਯਾਸਾਂ ਵਿੱਚ ਸ਼ਾਮਲ ਹੋਣ ਲਈ ਇਸ ਸਮੁਦਾਇ ਦੀ ਤਾਕਤ ਦੀ ਸਰਾਹਨਾ ਕੀਤੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਸ ਨੇ ਉਨ੍ਹਾਂ ਵਿੱਚ ਹਮੇਸ਼ਾ ਆਤਮਵਿਸ਼ਵਾਸ ਦੀ ਭਾਵਨਾ ਪੈਦਾ ਕੀਤੀ । ਉਨ੍ਹਾਂ ਨੇ ਇਸ ਦਾ ਜ਼ਿਕਰ ਕੀਤਾ ਕਿ ਕਿਵੇਂ ਕੱਛ ਨੂੰ ਦੇਸ਼ ਦੇ ਸਭ ਤੋਂ ਪਿਛੜੇ ਜ਼ਿਲ੍ਹਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ, ਜਿੱਥੇ ਜਲ ਸੰਕਟ, ਭੁੱਖਮਰੀ, ਜਾਨਵਰਾਂ ਦੀ ਮੌਤ, ਪਲਾਇਨ ਅਤੇ ਬਦਹਾਲੀ ਦੇ ਮੁੱਦੇ ਇਸ ਦੀ ਪਹਿਚਾਣ ਬਣ ਗਏ ਸਨ। ਪ੍ਰਧਾਨ ਮੰਤਰੀ ਨੇ ਕਿਹਾ , “ਲੇਕਿਨ ਕਈ ਸਾਲਾਂ ਤੋਂ ਅਸੀਂ ਮਿਲ ਕੇ ਕੱਛ ਦਾ ਕਾਇਆਕਲਪ ਕੀਤਾ ਹੈ। ਉਨ੍ਹਾਂ ਨੇ ਕੱਛ ਦੇ ਜਲ ਸੰਕਟ ਨੂੰ ਹੱਲ ਕਰਨ ਅਤੇ ਇਸ ਨੂੰ ਵਿਸ਼ਵ ਦੇ ਇੱਕ ਵਿਸ਼ਾਲ ਟੂਰਿਸਟ ਡੈਸਟੀਨੇਸ਼ਨ (ਮੰਜ਼ਿਲ) ਵਿੱਚ ਬਦਲਣ ਲਈ ਕੀਤੇ ਗਏ ਕਾਰਜਾਂ ਦਾ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਇਸ ਨੂੰ ‘ਸਬਕਾ ਪ੍ਰਯਾਸ’ ਦੀ ਇੱਕ ਵੱਡੀ ਉਦਾਹਰਣ ਦੱਸਿਆ। ਪ੍ਰਧਾਨ ਮੰਤਰੀ ਨੇ ਅੱਜ ਦੇਸ਼ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਣ ਵਾਲੇ ਜ਼ਿਲ੍ਹਿਆਂ ਵਿੱਚ ਕੱਛ ਦੇ ਹੋਣ ‘ਤੇ ਪ੍ਰਸੰਨਤਾ ਵਿਅਕਤ ਕੀਤੀ ਅਤੇ ਉਨ੍ਹਾਂ ਨੇ ਇਸ ਖੇਤਰ ਤੋਂ ਬਿਹਤਰ ਕਨੈਕਟੀਵਿਟੀ, ਬੜੇ ਉਦਯੋਗਾਂ ਅਤੇ ਖੇਤੀਬਾੜੀ ਨਿਰਯਾਤ ਦੀ ਉਦਾਹਰਣ ਦਿੱਤੀ।
ਪ੍ਰਧਾਨ ਮੰਤਰੀ ਨੇ ਸ਼੍ਰੀ ਅਖਿਲ ਭਾਰਤੀਯ ਕੱਛ ਕੜਵਾ ਪਾਟੀਦਾਰ ਸਮਾਜ ਨੂੰ ਅੱਗੇ ਲਿਜਾਣ ਵਾਲੇ ਅਤੇ ਨਾਰਾਇਣ ਰਾਮਜੀ ਲਿੰਬਾਨੀ ਤੋਂ ਪ੍ਰੇਰਣਾ ਲੈਣ ਵਾਲੇ ਲੋਕਾਂ ਦੇ ਨਾਲ ਆਪਣੇ ਵਿਅਕਤੀਗਤ ਸਬੰਧਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਹ ਇਸ ਸਮਾਜ ਦੇ ਕਾਰਜਾਂ ਅਤੇ ਅਭਿਆਨਾਂ ਤੋਂ ਖ਼ੁਦ ਨੂੰ ਅੱਪਡੇਟ ਰੱਖਦੇ ਹਨ। ਪ੍ਰਧਾਨ ਮੰਤਰੀ ਨੇ ਕੋਰੋਨਾ ਕਾਲ ਵਿੱਚ ਕੀਤੇ ਗਏ ਸ਼ਲਾਘਾਯੋਗ ਕਾਰਜਾਂ ਲਈ ਸਮਾਜ ਦੀ ਸਰਾਹਨਾ ਕੀਤੀ। ਸ਼੍ਰੀ ਮੋਦੀ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਇਸ ਸਮਾਜ ਨੇ ਅਗਲੇ 25 ਸਾਲਾਂ ਲਈ ਸੋਚ ਅਤੇ ਸੰਕਲਪ ਸਾਹਮਣੇ ਰੱਖੇ ਹਨ, ਜੋ ਉਸ ਸਮੇਂ ਸਾਕਾਰ ਹੋਣਗੇ, ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਪੂਰੇ ਹੋਣ ਦਾ ਉਤਸਵ ਮਨਾਏਗਾ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਜੋ ਸੰਕਲਪ ਲਏ ਗਏ ਹਨ, ਚਾਹੇ ਉਹ ਸਮਾਜਿਕ ਸਮਰਸਤਾ ਹੋਵੇ,ਵਾਤਾਵਰਣ ਹੋਵੇ, ਕੁਦਰਤੀ ਖੇਤੀ ਹੋਵੇ , ਸਾਰੇ ਦੇਸ਼ ਕੇ ਅੰਮ੍ਰਿਤ ਸੰਕਲਪ ਨਾਲ ਜੁਡ਼ੇ ਹੋਏ ਹਨ। ਆਪਣੇ ਸੰਬੋਧਨ ਦੇ ਸਮਾਪਨ ਵਿੱਚ ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸ਼੍ਰੀ ਅਖਿਲ ਭਾਰਤੀਯ ਕੱਛ ਕੜਵਾ ਸਮਾਜ ਦੇ ਪ੍ਰਯਾਸ ਇਸ ਦਿਸ਼ਾ ਵਿੱਚ ਦੇਸ਼ ਦੇ ਸੰਕਲਪਾਂ ਨੂੰ ਬਲ ਦੇਣਗੇ ਅਤੇ ਉਨ੍ਹਾਂ ਨੂੰ ਸਫ਼ਲਤਾ ਦੀ ਤਰਫ਼ ਲੈ ਜਾਣਗੇ।