ਪ੍ਰਧਾਨ ਮੰਤਰੀ ਨੇ 7 ਸਤੰਬਰ 2023 ਨੂੰ ਜਕਾਰਤਾ ਵਿੱਚ 20ਵੇਂ ਆਸੀਆਨ- ਇੰਡੀਆ ਸਮਿਟ (20th ASEAN-India Summit) ਅਤੇ 18ਵੇਂ ਈਸਟ ਏਸ਼ੀਆ ਸਮਿਟ (ਈਏਐੱਸ)( 18th East Asia Summit (EAS)) ਵਿੱਚ ਹਿੱਸਾ ਲਿਆ।

 

ਆਸੀਆਨ-ਇੰਡੀਆ ਸਮਿਟ (ASEAN-India Summit) ਵਿੱਚ , ਪ੍ਰਧਾਨ ਮੰਤਰੀ ਨੇ ਆਸੀਆਨ-ਇੰਡੀਆ ਵਿਆਪਕ ਰਣਨੀਤਕ ਸਾਂਝੇਦਾਰੀ (ASEAN-India Comprehensive Strategic Partnership) ਨੂੰ ਹੋਰ ਸੁਦ੍ਰਿੜ੍ਹ ਬਣਾਉਣ ਅਤੇ ਇਸ ਦੇ ਭਵਿੱਖ ਦੀ ਰੂਪਰੇਖਾ ਤਿਆਰ ਕਰਨ ‘ਤੇ ਆਸੀਆਨ ਭਾਗੀਦਾਰਾਂ ਦੇ ਨਾਲ ਵਿਆਪਕ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਹਿੰਦ-ਪ੍ਰਸ਼ਾਂਤ(Indo-Pacific) ਖੇਤਰ ਵਿੱਚ ਆਸੀਆਨ ਦੀ ਕੇਂਦਰੀਅਤਾ(ASEAN centrality) ਦੀ ਪੁਸ਼ਟੀ ਕੀਤੀ ਅਤੇ ਭਾਰਤ ਦੀ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲ (ਆਈਪੀਓਆਈ)( India's Indo-Pacific Ocean's Initiative (IPOI)) ਅਤੇ ਹਿੰਦ-ਪ੍ਰਸ਼ਾਂਤ ‘ਤੇ ਆਸੀਆਨ ਦ੍ਰਿਸ਼ਟੀਕੋਣ (ਏਓਆਈਪੀ) (ASEAN’s Outlook on the Indo-Pacific (AOIP)) ਦੇ ਦਰਮਿਆਨ ਤਾਲਮੇਲ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਆਸੀਆਨ-ਇੰਡੀਆ ਐੱਫਟੀਏ (ਏਆਈਟੀਆਈਜੀਏ)( ASEAN-India FTA (AITIGA)) ਦੀ ਸਮੀਖਿਆ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕਰਨ ਦੀ ਜ਼ਰੂਰਤ ‘ਤੇ ਭੀ ਜ਼ੋਰ ਦਿੱਤਾ।

 

ਪ੍ਰਧਾਨ ਮੰਤਰੀ ਨੇ ਭਾਰਤ-ਆਸੀਆਨ ਸਹਿਯੋਗ (India – ASEAN cooperation) ਨੂੰ ਮਜ਼ਬੂਤ ਬਣਾਉਣ ਦੇ ਲਈ ਕਨੈਕਟੀਵਿਟੀ,ਡਿਜੀਟਲ ਪਰਿਵਰਤਨ,  ਵਪਾਰ ਅਤੇ ਆਰਥਿਕ ਰੁਝੇਵੇਂ,  ਸਮਕਾਲੀ ਚੁਣੌਤੀਆਂ ਦਾ ਸਮਾਧਾਨ,  ਜਨਤਾ ਦੇ ਦਰਮਿਆਨ ਆਪਸੀ ਸੰਪਰਕ ਅਤੇ ਰਣਨੀਤਕ ਰੁਝੇਵੇਂ ਨੂੰ ਗਹਿਰਾ ਬਣਾਉਣ ਜਿਹੇ ਮੁੱਦਿਆਂ ਨੂੰ ਸ਼ਾਮਲ ਕਰਦੇ ਹੋਏ ਇੱਕ 12-ਸੂਤਰੀ ਪ੍ਰਸਤਾਵ (12-point proposal) ਪ੍ਰਸਤੁਤ ਕੀਤਾ,  ਜੋ ਇਸ ਪ੍ਰਕਾਰ ਹੈ:



• ਸਾਊਥ-ਈਸਟ ਏਸ਼ੀਆ-ਇੰਡੀਆ-ਵੈਸਟ ਏਸ਼ੀਆ-ਯੂਰੋਪ (South-East Asia-India-West Asia-Europe) ਨੂੰ ਜੋੜਨ ਵਾਲੇ ਮਲਟੀ-ਮੋਡਲ ਕਨੈਕਟੀਵਿਟੀ ਅਤੇ ਆਰਥਿਕ ਗਲਿਆਰੇ ਦੀ ਸਥਾਪਨਾ


• ਆਸੀਆਨ ਸਾਂਝੇਦਾਰਾਂ(ASEAN partners) ਦੇ ਨਾਲ ਭਾਰਤ ਦੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਸਟੈਕ (India’s Digital Public Infrastructure Stack) ਨੂੰ ਸਾਂਝਾ ਕਰਨ ਦੀ ਪੇਸ਼ਕਸ਼



• ਡਿਜੀਟਲ ਪਰਿਵਰਤਨ ਅਤੇ ਵਿੱਤੀ ਕਨੈਕਟੀਵਿਟੀ ਵਿੱਚ ਸਹਿਯੋਗ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਡਿਜੀਟਲ ਭਵਿੱਖ ਦੇ ਲਈ ਆਸੀਆਨ-ਭਾਰਤ ਫੰਡ (ASEAN-India fund for Digital Future) ਦਾ ਐਲਾਨ



• ਸਾਡਾ ਰੁਝੇਵਾਂ ਵਧਾਉਣ ਦੇ ਲਈ ਗਿਆਨ ਸਾਂਝੇਦਾਰ ਦੇ ਰੂਪ ਵਿੱਚ ਕਾਰਜ ਕਰਨ ਦੇ ਲਈ ਆਸੀਆਨ ਅਤੇ ਈਸਟ ਏਸ਼ੀਆ ਦੇ ਆਰਥਿਕ ਅਤੇ ਖੋਜ ਸੰਸਥਾਨ (ਈਆਰਆਈਏ)

( Economic and Research Institute of ASEAN and East Asia (ERIA)) ਨੂੰ ਸਮਰਥਨ ਦੀ ਮੁੜ-ਸ‍ਥਾਪਨਾ ਦਾ ਐਲਾਨ



• ਵਿਕਾਸਸ਼ੀਲ ਦੇਸ਼ (ਗਲੋਬਲ ਸਾਊਥ- Global South) ਦੇ ਸਾਹਮਣੇ ਆਉਣ ਵਾਲੇ ਮੁੱਦਿਆਂ ਨੂੰ ਬਹੁਪੱਖੀ ਮੰਚਾਂ ‘ਤੇ ਸਮੂਹਿਕ ਰੂਪ ਨਾਲ ਉਠਾਉਣ ਦਾ ਸੱਦਾ



• ਆਸੀਆਨ ਦੇਸ਼ਾਂ (ASEAN countries) ਨੂੰ ਭਾਰਤ ਵਿੱਚ  ਵਿਸ਼ਵ ਸਿਹਤ ਸੰਗਠਨ(ਡਬਲਿਊਐੱਚਓ -WHO) ਦੁਆਰਾ ਸਥਾਪਤ ਕੀਤੇ ਜਾ ਰਹੇ ਗਲੋਬਲ ਸੈਂਟਰ ਫੌਰ ਟ੍ਰੈਡਿਸ਼ਨਲ ਮੈਡੀਸਿਨ ਵਿੱਚ ਸ਼ਾਮਲ ਹੋਣ ਦਾ ਸੱਦਾ



• ਮਿਸ਼ਨ ਲਾਇਫ (Mission LiFE) ‘ਤੇ ਇਕੱਠੇ ਕੰਮ ਕਰਨ ਦਾ ਸੱਦਾ


• ਜਨ-ਔਸ਼ਧੀ ਕੇਂਦਰਾਂ (Jan-AushadhiKendras) ਦੇ ਜ਼ਰੀਏ ਲੋਕਾਂ ਨੂੰ ਕਿਫਾਇਤੀ ਅਤੇ ਗੁਣਵੱਤਾਪੂਰਨ ਦਵਾਈਆਂ ਪ੍ਰਦਾਨ ਕਰਨ ਸਬੰਧੀ ਭਾਰਤ ਦੇ ਅਨੁਭਵ ਨੂੰ ਸਾਂਝਾ ਕਰਨ ਦੀ ਪੇਸ਼ਕਸ਼


• ਆਤੰਕਵਾਦ, ਆਤੰਕ  ਦੇ ਵਿੱਤਪੋਸ਼ਣ ਅਤੇ ਸਾਇਬਰ-ਦੁਸ਼ਪ੍ਰਚਾਰ (terrorism, terror financing and cyber-disinformation) ਦੇ ਖ਼ਿਲਾਫ਼ ਸਮੂਹਿਕ ਲੜਾਈ ਦਾ ਸੱਦਾ



• ਆਸੀਆਨ ਦੇਸ਼ਾਂ ਨੂੰ ਆਪਦਾ ਪ੍ਰਤੀਰੋਧੀ ਅਵਸੰਰਚਨਾ (Disaster Resilient Infrastructure) ਦੇ ਲਈ ਗਠਬੰਧਨ ਵਿੱਚ ਸ਼ਾਮਲ ਹੋਣ ਦੇ ਲਈ ਸੱਦਾ


• ਆਪਦਾ ਪ੍ਰਬੰਧਨ ਵਿੱਚ ਸਹਿਯੋਗ ਦਾ ਸੱਦਾ



• ਸਮੁੰਦਰੀ ਸੁਰੱਖਿਆ,  ਸੁਰੱਖਿਆ ਅਤੇ ਡੋਮੇਨ (ਕਾਰਜ ਖੇਤਰ) ਜਾਗਰੂਕਤਾ (maritime safety, security and domain awareness) ‘ਤੇ ਸਹਿਯੋਗ ਵਧਾਉਣ ਦਾ ਸੱਦਾ



 

ਦੋ ਸੰਯੁਕਤ ਬਿਆਨਾਂ- ਇੱਕ ਸਮੁੰਦਰੀ ਸਹਿਯੋਗ ‘ਤੇ ਅਤੇ ਦੂਸਰਾ ਭੋਜਨ ਸੁਰੱਖਿਆ ‘ਤੇ – ਨੂੰ ਅੰਗੀਕਾਰ ਕੀਤਾ ਗਿਆ।

 

ਸਮਿਟ  ਵਿੱਚ ਭਾਰਤ ਅਤੇ ਆਸੀਆਨ ਲੀਡਰਾਂ(ASEAN Leaders) ਦੇ ਇਲਾਵਾ,  ਤਿਮੋਰ-ਲੇਸਤੇ (Timor-Leste) ਨੇ ਅਬਜ਼ਰਵਰ ਦੇ ਰੂਪ ਵਿੱਚ ਹਿੱਸਾ ਲਿਆ।

 

18ਵੇਂ ਈਸਟ ਏਸ਼ੀਆ ਸਮਿਟ (18th East Asia Summit) ਵਿੱਚ,ਪ੍ਰਧਾਨ ਮੰਤਰੀ ਨੇ ਈਏਐੱਸ ਤੰਤਰ (EAS mechanism) ਦੇ ਮਹੱਤਵ ਨੂੰ ਦੁਹਰਾਇਆ ਅਤੇ ਇਸ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਵਿੱਚ ਸਹਾਇਤਾ ਦੇਣ ਦੀ ਫਿਰ ਤੋਂ ਪੁਸ਼ਟੀ ਕੀਤੀ। ਪ੍ਰਧਾਨ ਮੰਤਰੀ ਨੇ ਆਸੀਆਨ ਦੀ ਕੇਂਦਰੀਅਤਾ(ASEAN centrality) ਲਈ ਭਾਰਤ ਦੇ ਸਮਰਥਨ ਨੂੰ ਰੇਖਾਂਕਿਤ ਕੀਤਾ ਅਤੇ ਸੁਤੰਤਰ, ਖੁੱਲ੍ਹੇ ਅਤੇ ਨਿਯਮ ਅਧਾਰਿਤ ਹਿੰਦ-ਪ੍ਰਸ਼ਾਂਤ (Indo-Pacific) ਸੁਨਿਸ਼ਚਿਤ ਕਰਨ ਦਾ ਸੱਦਾ ਦਿੱਤਾ।


 

ਪ੍ਰਧਾਨ ਮੰਤਰੀ ਨੇ ਭਾਰਤ ਅਤੇ ਆਸੀਆਨ (India and ASEAN) ਦੇ ਦਰਮਿਆਨ ਹਿੰਦ-ਪ੍ਰਸ਼ਾਂਤ (Indo-Pacific) ਦੇ ਲਈ ਦ੍ਰਿਸ਼ਟੀਕੋਣਾਂ ਦੇ ਤਾਲਮੇਲ ‘ਤੇ ਪ੍ਰਕਾਸ਼ ਪਾਇਆ ਅਤੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਆਸੀਆਨ ਕਵਾਡ ਦੇ ਦ੍ਰਿਸ਼ਟੀਕੋਣ ਦਾ ਕੇਂਦਰ ਬਿੰਦੂ ਹੈ(ASEAN is the focal point of Quad’s vision)।

 

ਪ੍ਰਧਾਨ ਮੰਤਰੀ ਨੇ ਆਤੰਕਵਾਦ,  ਜਲਵਾਯੂ ਪਰਿਵਰਤਨ ਅਤੇ ਭੋਜਨ ਅਤੇ ਦਵਾਈਆਂ ਸਹਿਤ ਜ਼ਰੂਰੀ ਵਸਤਾਂ ਦੇ ਲਈ ਰੈਜ਼ਿਲਿਐਂਟ ਸਪਲਾਈ ਚੇਨਸ ਅਤੇ ਊਰਜਾ ਸੁਰੱਖਿਆ ਸਹਿਤ ਆਲਮੀ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਸਹਿਯੋਗਪੂਰਨ ਦ੍ਰਿਸ਼ਟੀਕੋਣ ਅਪਣਾਉਣ ਦਾ ਭੀ ਸੱਦਾ ਦਿੱਤਾ। ਉਨ੍ਹਾਂ ਨੇ ਜਲਵਾਯੂ ਪਰਿਵਰਤਨ ਦੇ ਖੇਤਰ ਵਿੱਚ ਭਾਰਤ ਦੀ ਤਰਫ਼ੋਂ ਉਠਾਏ ਗਏ ਕਦਮਾਂ ਅਤੇ ਆਈਐੱਸਏ,  ਸੀਡੀਆਰਆਈ,  ਲਾਇਫ ਅਤੇ ਓਐੱਸਓਡਬਲਿਊਓਜੀ (ISA, CDRI, LiFE and OSOWOG) ਜਿਹੀਆਂ ਸਾਡੀਆਂ ਪਹਿਲਾਂ ‘ਤੇ ਪ੍ਰਕਾਸ਼ ਪਾਇਆ।

 

ਲੀਡਰਾਂ ਨੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਭੀ ਵਿਚਾਰਕ ਅਦਾਨ-ਪ੍ਰਦਾਨ ਕੀਤਾ।

Click here to read full text of speech at 20th ASEAN-India Summit

Click here to read full text of speech at 18th East Asia Summit

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
Oman, India’s Gulf 'n' West Asia Gateway

Media Coverage

Oman, India’s Gulf 'n' West Asia Gateway
NM on the go

Nm on the go

Always be the first to hear from the PM. Get the App Now!
...
Prime Minister extends compliments for highlighting India’s cultural and linguistic diversity on the floor of the Parliament
December 23, 2025

The Prime Minister, Shri Narendra Modi has extended compliments to Speaker Om Birla Ji and MPs across Party lines for highlighting India’s cultural and linguistic diversity on the floor of the Parliament as regional-languages take precedence in Lok-Sabha addresses.

The Prime Minister posted on X:

"This is gladdening to see.

India’s cultural and linguistic diversity is our pride. Compliments to Speaker Om Birla Ji and MPs across Party lines for highlighting this vibrancy on the floor of the Parliament."

https://www.hindustantimes.com/india-news/regional-languages-take-precedence-in-lok-sabha-addresses-101766430177424.html

@ombirlakota