Your Royal Highness,
ਦੋਨੋਂ ਦੇਸ਼ਾਂ ਦੇ delegates,
ਮੀਡੀਆ ਦੇ ਸਾਥੀਓ,
ਅੱਜ ਭਾਰਤ-ਸਾਊਦੀ ਅਰਬ ਸਟ੍ਰੈਟੇਜਿਕ ਪਾਰਟਨਰਸ਼ਿਪ ਕੌਂਸਲ ਦੀ ਪਹਿਲੀ ਲੀਡਰਸ ਮੀਟਿੰਗ ਵਿੱਚ ਹਿੱਸਾ ਲੈਂਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ।
ਸੰਨ 2019 ਦੀ ਮੇਰੀ ਸਾਊਦੀ ਅਰਬ ਯਾਤਰਾ ਦੇ ਦੌਰਾਨ ਅਸੀਂ ਇਸ ਕੌਂਸਲ ਦਾ ਐਲਾਨ ਕੀਤਾ ਸੀ।
ਇਨ੍ਹਾਂ ਚਾਰ ਵਰ੍ਹਿਆਂ ਵਿੱਚ ਇਹ ਸਾਡੀ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਪ੍ਰਭਾਵੀ ਮਾਧਿਅਮ ਦੇ ਰੂਪ ਵਿੱਚ ਉੱਭਰਿਆ ਹੈ।
ਮੈਨੂੰ ਖੁਸ਼ੀ ਹੈ ਕਿ ਇਸ ਕੌਂਸਲ ਦੇ ਤਹਿਤ ਦੋਨੋਂ committees ਦੀਆਂ ਕਈ ਬੈਠਕਾਂ ਹੋਈਆਂ ਹਨ, ਜਿਨ੍ਹਾਂ ਨਾਲ ਹਰ ਖੇਤਰ ਵਿੱਚ ਸਾਡਾ ਆਪਸੀ ਸਹਿਯੋਗ ਨਿਰੰਤਰ ਵਧ ਰਿਹਾ ਹੈ।
ਬਦਲਦੇ ਸਮੇਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਅਸੀਂ ਸਾਡੇ ਸਬੰਧਾਂ ਵਿੱਚ ਨਵੇਂ ਅਤੇ ਆਧੁਨਿਕ ਆਯਾਮ ਜੋੜ ਰਹੇ ਹਾਂ।
ਭਾਰਤ ਲਈ ਸਾਊਦੀ ਅਰਬ ਸਾਡੇ ਸਭ ਤੋਂ ਮਹੱਤਵਪੂਰਨ strategic ਪਾਰਟਨਰਸ ਵਿੱਚੋਂ ਹੈ।
ਵਿਸ਼ਵ ਦੀਆਂ ਦੋ ਬੜੀਆਂ ਅਤੇ ਤੇਜ਼ ਗਤੀ ਨਾਲ ਵਧਣ ਵਾਲੀਆਂ ਅਰਥਵਿਵਸਥਾਵਾਂ ਦੇ ਰੂਪ ਵਿੱਚ ਸਾਡਾ ਆਪਸੀ ਸਹਿਯੋਗ ਪੂਰੇ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਦੇ ਲਈ ਮਹੱਤਵਪੂਰਨ ਹੈ।
His Royal Highness ਦੇ ਨਾਲ ਬੈਠਕ ਵਿੱਚ ਅਸੀਂ ਸਾਡੀ ਕਰੀਬੀ ਸਾਂਝੇਦਾਰੀ ਨੂੰ next level ‘ਤੇ ਲੈ ਜਾਣ ਦੇ ਲਈ ਕਈ initiatives ਦੀ ਪਹਿਚਾਣ ਕੀਤੀ।
ਅੱਜ ਦੀ ਸਾਡੀ ਬੈਠਕ ਨਾਲ ਸਾਡੇ ਸਬੰਧਾਂ ਨੂੰ ਇੱਕ ਨਵੀਂ ਊਰਜਾ, ਇੱਕ ਨਵੀਂ ਦਿਸ਼ਾ ਮਿਲੇਗੀ, ਅਤੇ ਸਾਨੂੰ ਮਿਲ ਕੇ ਮਾਨਵਤਾ ਦੀ ਭਲਾਈ ਦੇ ਲਈ ਕੰਮ ਕਰਦੇ ਰਹਿਣ ਦੀ ਪ੍ਰੇਰਣਾ ਮਿਲੇਗੀ।
ਕੱਲ੍ਹ ਅਸੀਂ ਮਿਲ ਕੇ ਭਾਰਤ-ਪੱਛਮ ਏਸ਼ੀਆ ਅਤੇ ਯੂਰੋਪ ਦੇ ਦਰਮਿਆਨ Economic ਕੌਰੀਡੋਰ ਸਥਾਪਿਤ ਕਰਨ ਦੇ ਲਈ ਇਤਿਹਾਸਿਕ ਸ਼ੁਰੂਆਤ ਕੀਤੀ ਹੈ।
ਇਸ ਕੌਰੀਡੋਰ ਨਾਲ ਕੇਵਲ ਦੋਨੋਂ ਦੇਸ਼ ਹੀ ਆਪਸ ਵਿੱਚ ਨਹੀਂ ਜੁੜਨਗੇ, ਬਲਕਿ ਇਹ ਏਸ਼ੀਆ, ਪੱਛਮ ਏਸ਼ੀਆ ਅਤੇ ਯੂਰੋਪ ਦੇ ਦਰਮਿਆਨ ਆਰਥਿਕ ਸਹਿਯੋਗ, ਊਰਜਾ ਦੇ ਵਿਕਾਸ ਅਤੇ ਡਿਜੀਟਲ ਕਨੈਕਟੀਵਿਟੀ ਨੂੰ ਬਲ ਦੇਵੇਗਾ।
ਯੋਰ Royal ਹਾਈਨੈੱਸ, ਤੁਹਾਡੀ ਅਗਵਾਈ ਵਿੱਚ ਅਤੇ ਤੁਹਾਡੇ ਵਿਜ਼ਨ 2030 ਦੇ ਮਾਧਿਅਮ ਨਾਲ ਸਾਊਦੀ ਅਰਬ ਜਿਸ ਤੇਜ਼ੀ ਨਾਲ ਆਰਥਿਕ ਅਤੇ ਸਮਾਜਿਕ ਪ੍ਰਗਤੀ ਕਰ ਰਿਹਾ ਹੈ, ਉਸ ਦੇ ਲਈ ਮੈਂ ਹਿਰਦੇ ਤੋਂ ਤੁਹਾਡਾ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ।
ਸਾਊਦੀ ਅਰਬ ਵਿੱਚ ਰਹਿਣ ਵਾਲੇ ਭਾਰਤੀਆਂ ਦੇ ਹਿਤਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਕਲਿਆਣ ਦੇ ਲਈ ਤੁਹਾਡੀ ਪ੍ਰਤੀਬੱਧਤਾ ਦੇ ਲਈ ਅਸੀਂ ਤੁਹਾਡੇ ਬਹੁਤ-ਬਹੁਤ ਆਭਾਰੀ ਹਾਂ।
ਭਾਰਤ ਅਤੇ ਸਾਊਦੀ ਅਰਬ ਦੀ ਮਿੱਤਰਤਾ, ਖੇਤਰੀ ਅਤੇ ਆਲਮੀ ਸਥਿਰਤਾ, ਸਮ੍ਰਿੱਧੀ ਅਤੇ ਮਾਨਵ ਕਲਿਆਣ ਦੇ ਲਈ ਮਹੱਤਵਪੂਰਨ ਹੈ।
ਮੈਂ ਇੱਕ ਵਾਰ ਫਿਰ His Royal Highness ਅਤੇ ਆਪ(ਤੁਹਾਡਾ) ਸਭ ਦਾ G-20 ਸਮਿਟ ਦੀ ਸਫ਼ਲਤਾ ਵਿੱਚ ਯੋਗਦਾਨ ਦੇਣ ਦੇ ਲਈ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।
ਮੈਂ ਹੁਣ ਤੁਹਾਨੂੰ ਆਪਣੇ ਉਦਘਾਟਨੀ ਟਿੱਪਣੀਆਂ (opening remarks ) ਦੇ ਲਈ ਸੱਦਾ ਦਿੰਦਾ ਹਾਂ।