Excellencies(ਮਹਾਮਹਿਮ),
ਨਮਸਕਾਰ!
ਦੂਸਰੇ Voice of Global South Summit ਦੇ ਅੰਤਿਮ ਸੈਸ਼ਨ ਵਿੱਚ ਤੁਹਾਡਾ ਸਭ ਦਾ ਹਾਰਦਿਕ ਸੁਆਗਤ ਹੈ।
ਮੈਨੂੰ ਖੁਸ਼ੀ ਹੈ ਕਿ ਅੱਜ ਪੂਰੇ ਦਿਨ ਚਲੇ ਇਸ ਸਮਿਟ ਵਿਚ ਲੈਟਿਨ ਅਮਰੀਕਾ ਅਤੇ ਕੈਰਿਬੀਅਨ ਦੇਸ਼ਾਂ ਤੋਂ ਲੈ ਕੇ, ਅਫਰੀਕਾ, ਏਸ਼ੀਆ ਅਤੇ ਪੈਸਿਫਿਕ ਆਇਲੈਂਡ ਤੋਂ ਕਰੀਬ ਕਰੀਬ 130 ਦੇਸ਼ਾਂ ਨੇ ਹਿੱਸਾ ਲਿਆ ਹੈ।
ਇੱਕ ਸਾਲ ਦੇ ਅੰਦਰ ਗਲੋਬਲ ਸਾਊਥ ਦੇ ਦੋ ਸਮਿਟ ਹੋਣਾ, ਅਤੇ ਉਸ ਵਿੱਚ ਬੜੀ ਸੰਖਿਆ ਵਿੱਚ ਆਪ ਸਭ ਦਾ ਜੁੜਨਾ, ਆਪਣੇ ਆਪ ਵਿੱਚ ਦੁਨੀਆ ਦੇ ਲਈ ਇੱਕ ਬਹੁਤ ਬੜਾ ਮੈਸੇਜ ਹੈ।
ਇਹ ਮੈਸੇਜ ਹੈ ਕਿ ਗਲੋਬਲ ਸਾਊਥ ਆਪਣੀ ਅਟੋਨੌਮੀ ਚਾਹੁੰਦਾ ਹੈ।
ਇਹ ਮੈਸੇਜ ਹੈ ਕਿ ਗਲੋਬਲ ਸਾਊਥ, ਗਲੋਬਲ ਗਵਰਨੈਂਸ ਵਿੱਚ ਆਪਣੀ ਆਵਾਜ਼ ਚਾਹੁੰਦਾ ਹੈ।
ਇਹ ਮੈਸੇਜ ਹੈ ਕਿ ਗਲੋਬਲ ਸਾਊਥ ਆਲਮੀ ਮਾਮਲਿਆਂ ਵਿੱਚ ਬੜੀ ਜ਼ਿੰਮੇਦਾਰੀ ਲੈਣ ਦੇ ਲਈ ਤਿਆਰ ਹੈ।
Excellencies(ਮਹਾਮਹਿਮ),
ਅੱਜ ਇਸ ਸਮਿਟ ਨੇ ਸਾਨੂੰ ਇੱਕ ਵਾਰ ਫਿਰ ਆਪਣੀਆਂ ਸਾਂਝੀਆਂ ਅਪੇਖਿਆਵਾਂ ਅਤੇ ਆਕਾਂਖਿਆਵਾਂ ֮ਤੇ ਚਰਚਾ ਕਰਨ ਦਾ ਅਵਸਰ ਦਿੱਤਾ ਹੈ।
ਭਾਰਤ ਨੂੰ ਗਰਵ (ਮਾਣ) ਹੈ ਕਿ ਸਾਨੂੰ ਜੀ-20 ਜਿਹੇ ਮਹੱਤਵਪੂਰਨ ਫੋਰਮ ਵਿੱਚ ਗਲੋਬਲ ਸਾਊਥ ਦੀ ਆਵਾਜ਼ ਨੂੰ ਏਜੰਡਾ ‘ਤੇ ਰੱਖਣ ਦਾ ਅਵਸਰ ਮਿਲਿਆ।
ਇਸ ਦਾ ਕ੍ਰੈਡਿਟ ਆਪ ਸਭ ਦੇ ਮਜ਼ਬੂਤ ਸਮਰਥਨ ਅਤੇ ਭਾਰਤ ਦੇ ਪ੍ਰਤੀ ਆਪ ਦੇ (ਤੁਹਾਡੇ) ਦ੍ਰਿੜ੍ਹ ਵਿਸ਼ਵਾਸ ਨੂੰ ਜਾਂਦਾ ਹੈ। ਅਤੇ ਇਸ ਦੇ ਲਈ, ਮੈਂ ਹਿਰਦੇ ਤੋਂ ਆਪ ਸਭ ਦਾ ਬਹੁਤ ਬਹੁਤ ਆਭਾਰੀ ਹਾਂ।
ਅਤੇ ਮੈਨੂੰ ਵਿਸ਼ਵਾਸ ਹੈ ਕਿ ਜੋ ਆਵਾਜ਼ ਜੀ-20 ਸਮਿਟ ਵਿੱਚ ਬੁਲੰਦ ਹੋਈ ਹੈ, ਉਸ ਦੀ ਗੂੰਜ ਆਉਣ ਵਾਲੇ ਸਮੇਂ ਵਿੱਚ, ਹੋਰ ਆਲਮੀ ਮੰਚਾਂ ‘ਤੇ ਭੀ ਇਸੇ ਤਰ੍ਹਾਂ
ਹੀ ਸੁਣਾਈ ਦਿੰਦੀ ਰਹੇਗੀ।
climate ਅਤੇ weather ਡੇਟਾ, ਵਿਸ਼ੇਸ਼ ਤੌਰ ‘ਤੇ ਗਲੋਬਲ ਸਾਊਥ ਦੇ ਦੇਸ਼ਾਂ ਦੇ ਨਾਲ ਸ਼ੇਅਰ ਕੀਤੇ ਜਾਣਗੇ।
ਮੈਨੂੰ ਖੁਸ਼ੀ ਹੈ ਕਿ Global South Scholarships ਪ੍ਰੋਗਰਾਮ ਦੀ ਭੀ ਸ਼ੁਰੂਆਤ ਹੋ ਚੁੱਕੀ ਹੈ। ਹੁਣ ਗਲੋਬਲ ਸਾਊਥ ਦੇ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਭਾਰਤ ਵਿੱਚ ਹਾਇਰ ਐਜੂਕੇਸ਼ਨ ਦੇ ਅਧਿਕ ਅਵਸਰ ਮਿਲਣਗੇ।
ਇਸ ਸਾਲ ਤਨਜ਼ਾਨੀਆ ਵਿੱਚ ਭਾਰਤ ਦਾ ਪਹਿਲਾਂ Global South Scholarships ਕੈਂਪਸ ਭੀ ਖੋਲ੍ਹਿਆ ਗਿਆ ਹੈ। ਇਹ ਗਲੋਬਲ ਸਾਊਥ ਵਿੱਚ Capacity building ਦੇ ਲਈ ਸਾਡੀ ਇੱਕ ਨਵੀਂ ਪਹਿਲ ਹੈ ਜਿਸ ਨੂੰ ਹੋਰ ਖੇਤਰਾਂ ਵਿੱਚ ਭੀ ਅੱਗੇ ਵਧਾਇਆ ਜਾਵੇਗਾ।
ਸਾਡੇ ਯੁਵਾ diplomats ਦੇ ਲਈ, ਮੈਂ ਜਨਵਰੀ ਵਿੱਚ Global-South Young Diplomats Forum ਦਾ ਪ੍ਰਸਤਾਵ ਰੱਖਿਆ ਸੀ। ਇਸ ਦਾ ਸ਼ੁਰੂਆਤੀ ਸੰਸਕਰਣ ਜਲਦੀ ਹੀ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਸਾਡੇ ਦੇਸ਼ਾਂ ਦੇ ਯੁਵਾ ਡਿਪਲੋਮੈਟਸ ਸ਼ਾਮਲ ਹੋਣਗੇ।
Excellencies(ਮਹਾਮਹਿਮ),
ਅਗਲੇ ਸਾਲ ਤੋਂ, ਅਸੀਂ ਭਾਰਤ ਵਿੱਚ, ਇੱਕ Annual International Conference ਦੀ ਸ਼ੁਰੂਆਤ ਕਰਨ ਦਾ ਪ੍ਰਸਤਾਵ ਰੱਖਦੇ ਹਾਂ। ਜੋ ਗਲੋਬਲ ਸਾਊਥ ਦੀਆਂ ਵਿਕਾਸ ਪ੍ਰਾਥਮਿਕਤਾਵਾਂ ‘ਤੇ ਕੇਂਦ੍ਰਿਤ ਹੋਵੇਗੀ।
ਇਸ ਕਾਨਫਰੰਸ ਦਾ ਆਯੋਜਨ “ਦੱਖਣ” ਸੈਂਟਰ ਦੁਆਰਾ ਗਲੋਬਲ ਸਾਊਥ ਦੇ ਪਾਰਟਨਰ ਰਿਸਰਚ centres ਅਤੇ ਥਿੰਕ-ਟੈਂਕ ਦੇ ਨਾਲ ਕੀਤਾ ਜਾਵੇਗਾ।
ਇਸ ਦਾ ਮੁੱਖ ਉਦੇਸ਼ ਹੋਵੇਗਾ ਕਿ ਗਲੋਬਲ ਸਾਊਥ ਦੀਆਂ ਵਿਕਾਸ ਸਬੰਧੀ ਸਮੱਸਿਆਵਾਂ ਦੇ ਲਈ practical solutions ਦੀ ਪਹਿਚਾਣ ਕੀਤੀ ਜਾਵੇ, ਜਿਸ ਨਾਲ ਸਾਡਾ future ਮਜ਼ਬੂਤ ਬਣੇ।
Excellencies(ਮਹਾਮਹਿਮ),
ਆਲਮੀ ਸ਼ਾਂਤੀ ਅਤੇ ਸਥਿਰਤਾ ਵਿੱਚ ਸਾਡੇ ਸਾਂਝੇ ਹਿਤ ਹਨ।
ਪੱਛਮੀ ਏਸ਼ੀਆ ਵਿੱਚ ਗੰਭੀਰ ਸਥਿਤੀ ‘ਤੇ ਮੈਂ ਅੱਜ ਸੁਬ੍ਹਾ ਆਪਣੇ ਵਿਚਾਰ ਸਾਂਝੇ ਕੀਤੇ ਸਨ।
ਇਨ੍ਹਾਂ ਸਭ ਸੰਕਟਾਂ ਦਾ ਬੜਾ ਪ੍ਰਭਾਵ ਗਲੋਬਲ ਸਾਊਥ ‘ਤੇ ਭੀ ਪੈਂਦਾ ਹੈ।
ਇਸ ਲਈ ਜ਼ਰੂਰੀ ਹੈ ਕਿ ਅਸੀਂ ਇਕਜੁੱਟਤਾ ਨਾਲ, ਇੱਕ ਸੁਰ ਵਿੱਚ, ਸਾਂਝੇ ਪ੍ਰਯਾਸਾਂ ਨਾਲ ਇਨ੍ਹਾਂ ਸਾਰੀਆਂ ਪਰਿਸਥਿਤੀਆਂ ਦਾ ਸਮਾਧਾਨ ਖੋਜੀਏ।
Excellencies(ਮਹਾਮਹਿਮ),
ਸਾਡੇ ਦਰਮਿਆਨ ਜੀ-20 ਦੇ ਅਗਲੇ ਪ੍ਰਧਾਨ, ਬ੍ਰਾਜ਼ੀਲ ਦੇ ਰਾਸ਼ਟਰਪਤੀ ਅਤੇ ਮੇਰੇ ਮਿੱਤਰ, His Excellency ਰਾਸ਼ਟਰਪਤੀ ਲੂਲਾ ਮੌਜੂਦ ਹਨ।
ਮੈਨੂੰ ਵਿਸ਼ਵਾਸ ਹੈ ਕਿ ਬ੍ਰਾਜ਼ੀਲ ਦੀ ਜੀ-20 ਪ੍ਰੈਜ਼ੀਡੈਂਸੀ ਵਿੱਚ ਭੀ ਗਲੋਬਲ ਸਾਊਥ ਦੀਆਂ ਪ੍ਰਾਥਮਿਕਤਾਵਾਂ ਅਤੇ ਹਿਤਾਂ ਨੂੰ ਲਗਾਤਾਰ ਮਜ਼ਬੂਤ ਬਣਾਇਆ ਜਾਵੇਗਾ ਅਤੇ ਅੱਗੇ ਵਧਾਇਆ ਜਾਵੇਗਾ।
ਇੱਕ ਟ੍ਰੋਇਕਾ ਦੇ ਮੈਂਬਰ ਦੇ ਰੂਪ ਵਿੱਚ ਭਾਰਤ ਬ੍ਰਾਜ਼ੀਲ ਨੂੰ ਪੂਰਨ ਸਮਰਥਨ ਦੇਵੇਗਾ। ਮੈਂ ਮੇਰੇ ਮਿੱਤਰ ਰਾਸ਼ਟਰਪਤੀ ਲੂਲਾ ਨੂੰ ਉਨ੍ਹਾਂ ਦੇ ਵਿਚਾਰਾਂ ਦੇ ਲਈ ਸੱਦਾ ਦਿੰਦਾ ਹਾਂ ਅਤੇ ਉਸ ਦੇ ਬਾਅਦ ਆਪ ਸਭ ਦੇ ਵਿਚਾਰ ਸੁਣਨ ਦੇ ਲਈ ਉਤਸੁਕ ਹਾਂ।
ਬਹੁਤ-ਬਹੁਤ ਧੰਨਵਾਦ !