Excellencies,

ਨਮਸਕਾਰ!

ਅੱਜ, ਤੇਈਵੇਂ SCO Summit ਵਿੱਚ, ਆਪ ਸਭ ਦਾ ਹਾਰਦਿਕ ਸੁਆਗਤ ਹੈ। ਪਿਛਲੇ ਦੋ ਦਹਾਕਿਆਂ ਵਿੱਚ, ਐੱਸਸੀਓ (SCO), ਪੂਰੇ ਏਸ਼ਿਆਈ ਖੇਤਰ ਵਿੱਚ, ਸ਼ਾਂਤੀ, ਸਮ੍ਰਿੱਧੀ ਅਤੇ ਵਿਕਾਸ ਦੇ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਦੇ ਰੂਪ ਵਿੱਚ ਉੱਭਰਿਆ ਹੈ। ਇਸ ਖੇਤਰ ਦੇ ਨਾਲ, ਭਾਰਤ ਦੇ ਹਜ਼ਾਰਾਂ ਵਰ੍ਹਿਆਂ ਪੁਰਾਣੇ ਸੱਭਿਆਚਾਰਕ (ਸਾਂਸਕ੍ਰਿਤਿਕ) ਅਤੇ people to people ਸਬੰਧ, ਸਾਡੀ ਸਾਂਝੀ ਵਿਰਾਸਤ ਦਾ ਜੀਵੰਤ ਪ੍ਰਮਾਣ ਹਨ। ਅਸੀਂ ਇਸ ਖੇਤਰ ਨੂੰ “extended neighbourhood”  ਹੀ ਨਹੀਂ, “extended family” ਦੀ ਤਰ੍ਹਾਂ ਦੇਖਦੇ ਹਾਂ।


Excellencies,

ਐੱਸਸੀਓ (SCO)  ਦੇ ਪ੍ਰਧਾਨ ਦੇ ਰੂਪ ਵਿੱਚ, ਭਾਰਤ ਨੇ ਸਾਡੇ ਬਹੁਆਯਾਮੀ ਸਹਿਯੋਗ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣ ਦੇ ਲਈ ਨਿਰੰਤਰ ਪ੍ਰਯਾਸ ਕੀਤੇ ਹਨ। ਇਨ੍ਹਾਂ ਸਾਰੇ ਪ੍ਰਯਾਸਾਂ ਨੂੰ ਅਸੀਂ ਦੋ ਮੂਲਭੂਤ ਸਿਧਾਂਤਾਂ ‘ਤੇ ਅਧਾਰਿਤ ਕੀਤਾ ਹੈ। ਪਹਿਲਾਂ, ਵਸੁਧੈਵ ਕੁਟੁੰਬਕਮ, ਯਾਨੀ ਪੂਰਾ ਵਿਸ਼ਵ ਇੱਕ ਪਰਿਵਾਰ ਹੈ। ਇਹ ਸਿਧਾਂਤ, ਪ੍ਰਾਚੀਨ ਸਮੇਂ ਤੋਂ ਸਾਡੇ ਸਮਾਜਿਕ ਆਚਰਣ ਦਾ ਅਭਿੰਨ ਅੰਗ ਰਿਹਾ ਹੈ। ਅਤੇ ਆਧੁਨਿਕ ਸਮੇਂ ਵਿੱਚ ਵੀ ਸਾਡੇ ਲਈ ਇੱਕ ਨਵੀਂ ਪ੍ਰੇਰਣਾ ਅਤੇ ਊਰਜਾ ਦਾ ਸਰੋਤ ਹੈ। ਅਤੇ ਦੂਸਰਾ, SECURE ਯਾਨੀ Security, Economic development, Connectivity, Unity, Respect for sovereignty and territorial integrity and Environmental protection. ਇਹ ਸਾਡੀ ਪ੍ਰਧਾਨਗੀ ਦਾ ਥੀਮ ਅਤੇ ਸਾਡੇ ਐੱਸਸੀਓ (SCO) ਦੇ vision ਦਾ ਪ੍ਰਤੀਬਿੰਬ ਹੈ।

ਭਾਰਤ ਨੇ, ਇਸ ਦ੍ਰਿਸ਼ਟੀਕੋਣ ਦੇ ਨਾਲ, ਐੱਸਸੀਓ (SCO)  ਵਿੱਚ ਸਹਿਯੋਗ ਦੇ ਪੰਜ ਨਵੇਂ ਥੰਮ੍ਹ ਬਣਾਏ ਹਨ:

◦ Startups and Innovation,

◦ Traditional Medicine,

◦ Youth Empowerment,

◦ Digital Inclusion, ਅਤੇ

◦ Shared Buddhist Heritage.

 

Excellencies,

ਭਾਰਤ ਨੇ ਐੱਸਸੀਓ (SCO) ਦੀ ਆਪਣੀ ਪ੍ਰਧਾਨਗੀ ਦੇ ਅੰਤਰਗਤ (ਤਹਿਤ) ਇੱਕ ਸੌ ਚਾਲ੍ਹੀ ਤੋਂ ਅਧਿਕ ਕਾਰਜਕ੍ਰਮਾਂ, ਸੰਮੇਲਨਾਂ ਅਤੇ ਬੈਠਕਾਂ ਦੀ ਮੇਜ਼ਬਾਨੀ ਕੀਤੀ। ਅਸੀਂ, ਐੱਸਸੀਓ (SCO)  ਦੇ ਸਾਰੇ ਅਬਜ਼ਰਵਰਸ ਅਤੇ ਡਾਇਲਾਗ ਪਾਰਟਨਰਸ ਨੂੰ ਚੌਦ੍ਹਾਂ ਵਿਭਿੰਨ ਕਾਰਜਕ੍ਰਮਾਂ ਵਿੱਚ ਸ਼ਾਮਲ ਕੀਤਾ ਹੈ। ਐੱਸਸੀਓ (SCO) ਦੀਆਂ ਚੌਦ੍ਹਾਂ ਮੰਤਰੀ ਪੱਧਰ ਦੀਆਂ ਬੈਠਕਾਂ ਵਿੱਚ, ਅਸੀਂ ਮਿਲ ਕੇ ਕਈ ਮਹੱਤਵਪੂਰਨ ਦਸਤਾਵੇਜ਼ ਤਿਆਰ ਕੀਤੇ ਹਨ। ਇਨ੍ਹਾਂ ਨਾਲ ਅਸੀਂ ਆਪਣੇ ਸਹਿਯੋਗ ਵਿੱਚ ਨਵੇਂ ਅਤੇ ਆਧੁਨਿਕ ਆਯਾਮ ਜੋੜ ਰਹੇ ਹਾਂ – ਜਿਵੇਂ

• ਊਰਜਾ ਖੇਤਰ ਵਿੱਚ emerging ਫਿਊਲਸ ‘ਤੇ ਸਹਿਯੋਗ;

• ਟ੍ਰਾਂਸਪੋਰਟ ਦੇ ਖੇਤਰ ਵਿੱਚ ਡੀ-ਕਾਰਬਨਾਇ-ਜੇਸ਼ਨ ਅਤੇ ਡਿਜੀਟਲ ਟ੍ਰਾਂਸਫਾਰਮੇਸ਼ਨ ਵਿੱਚ ਸਹਿਯੋਗ;

• ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦੇ ਖੇਤਰ ਵਿੱਚ ਸਹਿਯੋਗ।

ਭਾਰਤ ਦਾ ਪ੍ਰਯਾਸ ਰਿਹਾ ਹੈ ਕਿ ਐੱਸਸੀਓ (SCO) ਵਿੱਚ ਸਹਿਯੋਗ ਕੇਵਲ ਸਰਕਾਰਾਂ ਤੱਕ ਸੀਮਿਤ ਨਾ ਰਹੇ।

ਲੋਕਾਂ ਦੇ ਦਰਮਿਆਨ ਸੰਪਰਕ ਹੋਰ ਗਹਿਰਾ ਕਰਨ ਦੇ ਲਈ, ਭਾਰਤ ਦੀ ਪ੍ਰਧਾਨਗੀ ਵਿੱਚ ਨਵੀਆਂ ਪਹਿਲਾਂ ਲਈਆਂ ਗਈਆਂ ਹਨ।

ਪਹਿਲੀ ਵਾਰ, ਐੱਸਸੀਓ (SCO)  ਮਿਲਟ ਫੂਡ ਫੈਸਟੀਵਲ, ਫਿਲਮ ਫੈਸਟੀਵਲ, SCO ਸੂਰਜਕੰਡ ਕ੍ਰਾਫਟ ਮੇਲਾ, Think Tanks Conference, International Conference on Shared Buddhist Heritage ਦਾ ਆਯੋਜਨ ਕੀਤਾ ਗਿਆ।

ਐੱਸਸੀਓ (SCO)  ਦੀ ਪਹਿਲੀ ਟੂਰਿਜ਼ਮ ਤੇ ਸੱਭਿਆਚਾਰਕ ਰਾਜਧਾਨੀ, eternal city, ਵਾਰਾਣਸੀ, ਅਲੱਗ-ਅਲੱਗ ਕਾਰਜਕ੍ਰਮਾਂ ਦੇ ਲਈ ਆਕਰਸ਼ਣ ਦਾ ਕੇਂਦਰ ਬਣੀ।

ਐੱਸਸੀਓ (SCO)  ਦੇਸ਼ਾਂ ਦੇ ਨੌਜਵਾਨਾਂ ਦੀ ਊਰਜਾ ਅਤੇ ਪ੍ਰਤਿਭਾ ਨੂੰ ਸਾਰਥਕ ਕਰਨ ਦੇ ਲਈ ਅਸੀਂ Young Scientists conclave, Young Authors Conclave, Young Resident Scholar Programme, Startup Forum, Youth Council – ਜਿਹੀਆਂ ਨਵੀਆਂ forums (ਫੋਰਮਸ) ਦਾ ਆਯੋਜਨ ਕੀਤਾ।

Excellencies,
ਵਰਤਮਾਨ ਸਮੇਂ ਵਿੱਚ ਆਲਮੀ ਸਥਿਤੀ ਇੱਕ ਮਹੱਤਵਪੂਰਨ ਪੜਾਅ ‘ਤੇ ਹੈ। ਵਿਵਾਦਾਂ, ਤਣਾਵਾਂ ਅਤੇ ਮਹਾਮਾਰੀ ਨਾਲ ਘਿਰੇ ਵਿਸ਼ਵ ਵਿੱਚ ਫੂਡ, ਫਿਊਲ ਅਤੇ fertilizer ਕ੍ਰਾਇਸਿਸ ਸਾਰੇ ਦੇਸ਼ਾਂ ਦੇ ਲਈ ਇੱਕ ਬੜੀ ਚੁਣੌਤੀ ਹੈ।

ਸਾਨੂੰ ਮਿਲ ਕੇ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਅਸੀਂ ਇੱਕ ਸੰਗਠਨ ਦੇ ਰੂਪ ਵਿੱਚ ਸਾਡੇ ਲੋਕਾਂ ਦੀਆਂ ਅਪੇਖਿਆਵਾਂ (ਉਮੀਦਾਂ) ਅਤੇ ਆਕਾਂਖਿਆਵਾਂ ਨੂੰ ਪੂਰਾ ਕਰਨ ਵਿੱਚ (ਦੇ) ਸਮਰੱਥ ਹਾਂ?
ਕੀ ਅਸੀਂ ਆਧੁਨਿਕ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ (ਦੇ ) ਸਮਰੱਥ ਹਾਂ?

ਕੀ ਐੱਸਸੀਓ (SCO) ਇੱਕ ਐਸਾ ਸੰਗਠਨ ਬਣ ਰਿਹਾ ਹੈ ਜੋ ਭਵਿੱਖ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੋਵੇ?

ਇਸ ਵਿਸ਼ੇ ਵਿੱਚ ਭਾਰਤ ਐੱਸਸੀਓ (SCO)  ਵਿੱਚ ਸੁਧਾਰ ਅਤੇ ਆਧੁਨਿਕੀਕਰਣ ਦੇ ਪ੍ਰਸਤਾਵ ਦਾ ਸਮਰਥਨ ਕਰਦਾ ਹੈ।

ਐੱਸਸੀਓ (SCO)  ਦੇ ਤਹਿਤ ਭਾਸ਼ਾ ਸਬੰਧੀ ਰੁਕਾਵਟਾਂ ਨੂੰ ਹਟਾਉਣ ਦੇ ਲਈ ਸਾਨੂੰ ਭਾਰਤ ਦੇ AI-based language platform, ਭਾਸ਼ਿਣੀ (भाषिणी), ਨੂੰ ਸਾਰਿਆਂ ਦੇ ਨਾਲ ਸਾਂਝਾ ਕਰਨ ਵਿੱਚ ਖੁਸ਼ੀ ਹੋਵੇਗੀ।

ਇਹ ਡਿਜੀਟਲ ਟੈਕਨੋਲੋਜੀ for inclusive growth ਦੀ ਇੱਕ ਉਦਾਹਰਣ ਬਣ ਸਕਦਾ ਹੈ।

UN ( ਸੰਯੁਕਤ ਰਾਸ਼ਟਰ) ਸਹਿਤ ਹੋਰ ਆਲਮੀ ਸੰਸਥਾਨਾਂ ਵਿੱਚ ਵੀ ਸੁਧਾਰ ਦੇ ਲਈ ਐੱਸਸੀਓ (SCO)  ਇੱਕ ਮਹੱਤਵਪੂਰਨ ਆਵਾਜ਼ ਬਣ ਸਕਦਾ ਹੈ।

ਮੈਨੂੰ ਖੁਸ਼ੀ ਹੈ ਕਿ ਅੱਜ ਈਰਾਨ ਐੱਸਸੀਓ (SCO)   ਪਰਿਵਾਰ ਵਿੱਚ ਇੱਕ ਨਵੇਂ ਮੈਂਬਰ ਦੇ ਰੂਪ ਵਿੱਚ ਜੁੜਨ ਜਾ ਰਿਹਾ ਹੈ।

ਇਸ ਦੇ ਲਈ ਮੈਂ ਰਾਸ਼ਟਰਪਤੀ ਰਾਯਸੀ ਅਤੇ ਈਰਾਨ ਦੇ ਲੋਕਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਨਾਲ ਹੀ ਅਸੀਂ ਬੇਲਾਰੂਸ ਦੀ ਐੱਸਸੀਓ (SCO) ਮੈਂਬਰਸ਼ਿਪ ਦੇ ਲਈ Memorandum of Obligation ‘ਤੇ ਦਸਤਖ਼ਤ ਕਰਨ ਦਾ ਸੁਆਗਤ ਕਰਦੇ ਹਾਂ।

ਅੱਜ ਐੱਸਸੀਓ (SCO)  ਨਾਲ ਜੁੜਨ ਵਿੱਚ ਹੋਰ ਦੇਸ਼ਾਂ ਦੀ ਰੁਚੀ ਇਸ organisation ਦੇ ਮਹੱਤਵ ਦਾ ਪ੍ਰਮਾਣ ਹੈ।

ਇਸ ਪ੍ਰਕਿਰਿਆ ਵਿੱਚ ਇਹ ਜ਼ਰੂਰੀ ਹੈ ਕਿ ਐੱਸਸੀਓ (SCO)  ਦਾ ਮੂਲ ਫੋਕਸ ਮੱਧ-ਏਸ਼ਿਆਈ ਦੇਸ਼ਾਂ ਦੇ ਹਿਤਾਂ ਅਤੇ ਆਕਾਂਖਿਆਵਾਂ ‘ਤੇ ਕੇਂਦ੍ਰਿਤ ਰਹੇ।

Excellencies,
ਆਤੰਕਵਾਦ ਖੇਤਰੀ ਤੇ ਆਲਮੀ ਸ਼ਾਂਤੀ ਦੇ ਲਈ ਪ੍ਰਮੁੱਖ ਖ਼ਤਰਾ ਬਣਿਆ ਹੋਇਆ ਹੈ। ਇਸ ਚੁਣੌਤੀ ਨਾਲ ਨਿਪਟਣ ਦੇ ਲਈ ਨਿਰਣਾਇਕ ਕਾਰਵਾਈ ਜ਼ਰੂਰੀ ਹੈ। ਆਤੰਕਵਾਦ ਚਾਹੇ ਕਿਸੇ ਵੀ ਰੂਪ ਵਿੱਚ ਹੋਵੇ, ਕਿਸੇ ਵੀ ਅਭਿਵਿਅਕਤੀ ਵਿੱਚ ਹੋਵੇ, ਸਾਨੂੰ ਇਸ ਦੇ ਵਿਰੁੱਧ ਮਿਲ ਕੇ ਲੜਾਈ ਕਰਨੀ ਹੋਵੇਗੀ। ਕੁਝ ਦੇਸ਼, cross-border terrorism ਨੂੰ ਆਪਣੀਆਂ ਨੀਤੀਆਂ ਦੇ instrument ਦੇ ਰੂਪ ਵਿੱਚ ਇਸਤੇਮਾਲ ਕਰਦੇ ਹਨ। ਆਤੰਕਵਾਦੀਆਂ ਨੂੰ ਪਨਾਹ ਦਿੰਦੇ ਹਨ। ਐੱਸਸੀਓ (SCO) ਨੂੰ ਅਜਿਹੇ ਦੇਸ਼ਾਂ ਦੀ ਆਲੋਚਨਾ ਵਿੱਚ ਕੋਈ ਸੰਕੋਚ ਨਹੀਂ ਕਰਨਾ ਚਾਹੀਦਾ ਹੈ। ਐਸੇ ਗੰਭੀਰ ਵਿਸ਼ੇ ‘ਤੇ ਦੋਹਰੇ ਮਾਪਦੰਡ ਦੇ ਲਈ ਕੋਈ ਸਥਾਨ ਨਹੀਂ ਹੋਣਾ ਚਾਹੀਦਾ ਹੈ। Terror financing ਨਾਲ ਨਿਪਟਣ ਦੇ ਲਈ ਵੀ ਸਾਨੂੰ ਆਪਸੀ ਸਹਿਯੋਗ ਵਧਾਉਣਾ ਚਾਹੀਦਾ ਹੈ। ਇਸ ਵਿੱਚ ਐੱਸਸੀਓ (SCO) ਦੇ RATS ਮਕੈਨਿਜ਼ਮ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਸਾਡੇ ਦੇਸ਼ਾਂ ਦੇ ਨੌਜਵਾਨਾਂ ਦੇ ਦਰਮਿਆਨ radicalization ਦੇ ਫੈਲਾਅ ਨੂੰ ਰੋਕਣ ਦੇ ਲਈ ਵੀ ਸਾਨੂੰ ਹੋਰ ਸਰਗਰਮ ਤੌਰ ‘ਤੇ ਕਦਮ ਉਠਾਉਣੇ ਚਾਹੀਦੇ ਹਨ। Radicalisation ਦੇ ਵਿਸ਼ੇ ਵਿੱਚ ਅੱਜ ਜਾਰੀ ਕੀਤੀ ਜਾ ਰਹੀ joint statement ਸਾਡੀ ਸਾਂਝੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ।

Excellencies,


ਅਫ਼ਗ਼ਾਨਿਸਤਾਨ ਦੀ ਸਥਿਤੀ ਦਾ ਸਾਡੀ ਸਾਰਿਆਂ ਦੀ ਸੁਰੱਖਿਆ ‘ਤੇ ਸਿੱਧਾ ਪ੍ਰਭਾਵ ਪਿਆ ਹੈ। ਅਫ਼ਗ਼ਾਨਿਸਤਾਨ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਅਤੇ ਅਪੇਖਿਆਵਾਂ ਐੱਸਸੀਓ (SCO) ਦੇ ਜ਼ਿਆਦਾਤਰ ਦੇਸ਼ਾਂ ਦੇ ਸਮਾਨ ਹਨ। ਸਾਨੂੰ ਅਫ਼ਗ਼ਾਨਿਸਤਾਨ ਦੇ ਲੋਕਾਂ ਦੇ ਕਲਿਆਣ ਦੇ ਲਈ ਮਿਲ ਕੇ ਪ੍ਰਯਾਸ ਕਰਨੇ ਹੋਣਗੇ। ਅਫ਼ਗ਼ਾਨ ਨਾਗਰਿਕਾਂ ਨੂੰ ਮਾਨਵੀ ਸਹਾਇਤਾ; ਇੱਕ ਸਮਾਵੇਸ਼ੀ ਸਰਕਾਰ ਦਾ ਗਠਨ; ਆਤੰਕਵਾਦ ਅਤੇ ਡਰੱਗ ਤਸਕਰੀ ਦੇ ਵਿਰੁੱਧ ਲੜਾਈ; ਅਤੇ ਮਹਿਲਾਵਾਂ, ਬੱਚਿਆਂ ਅਤੇ ਘੱਟਗਿਣਤੀਆਂ ਦੇ ਅਧਿਕਾਰਾਂ ਨੂੰ ਸੁਨਿਸ਼ਚਿਤ ਕਰਨਾ ਸਾਡੀਆਂ ਸਾਂਝੀਆਂ ਪ੍ਰਾਥਮਿਕਤਾਵਾਂ ਹਨ।

ਭਾਰਤ ਅਤੇ ਅਫ਼ਗ਼ਾਨਿਸਤਾਨ ਦੇ ਲੋਕਾਂ ਦੇ ਦਰਮਿਆਨ, ਸਦੀਆਂ ਪੁਰਾਣੇ ਮੈਤ੍ਰੀਪੂਰਨ ਸਬੰਧ ਰਹੇ ਹਨ। ਪਿਛਲੇ ਦੋ ਦਹਾਕਿਆਂ ਵਿੱਚ, ਅਸੀਂ ਅਫ਼ਗ਼ਾਨਿਸਤਾਨ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਲਈ ਯੋਗਦਾਨ ਦਿੱਤਾ ਹੈ। 2021 ਦੇ ਘਟਨਾਕ੍ਰਮ ਦੇ ਬਾਅਦ ਵੀ ਅਸੀਂ ਮਾਨਵੀ ਸਹਾਇਤਾ ਭੇਜਦੇ ਰਹੇ ਹਾਂ। ਇਹ ਜ਼ਰੂਰੀ ਹੈ ਕਿ ਅਫ਼ਗ਼ਾਨਿਸਤਾਨ ਦੀ ਭੂਮੀ, ਪੜੌਸੀ ਦੇਸ਼ਾਂ ਵਿੱਚ ਅਸਥਿਰਤਾ ਫੈਲਾਉਣ, ਜਾਂ extremist ਵਿਚਾਰਧਾਰਾਵਾਂ ਨੂੰ ਪ੍ਰੋਤਸਾਹਨ ਦੇਣ ਦੇ ਲਈ ਉਪਯੋਗ ਨਾ ਕੀਤੀ ਜਾਵੇ।

Excellencies,


ਕਿਸੇ ਵੀ ਖੇਤਰ ਦੀ ਪ੍ਰਗਤੀ ਦੇ ਲਈ ਮਜ਼ਬੂਤ ਕਨੈਕਟੀਵਿਟੀ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਬਿਹਤਰ ਕਨੈਕਟੀਵਿਟੀ ਆਪਸੀ ਵਪਾਰ ਹੀ ਨਹੀਂ, ਆਪਸੀ ਵਿਸ਼ਵਾਸ ਵੀ ਵਧਾਉਂਦੀ ਹੈ। ਕਿੰਤੂ ਇਨ੍ਹਾਂ ਪ੍ਰਯਾਸਾਂ ਵਿੱਚ, ਐੱਸਸੀਓ (SCO) ਚਾਰਟਰ ਦੇ ਮੂਲ ਸਿਧਾਂਤਾਂ, ਵਿਸ਼ੇਸ਼ ਤੌਰ ‘ਤੇ ਮੈਂਬਰ ਦੇਸ਼ਾਂ ਦੀ ਸੰਪ੍ਰਭੂਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨਾ, ਬਹੁਤ ਹੀ ਜ਼ਰੂਰੀ ਹੈ। ਈਰਾਨ ਦੀ ਐੱਸਸੀਓ (SCO)  ਮੈਂਬਰਸ਼ਿਪ ਦੇ ਬਾਅਦ ਅਸੀਂ ਚਾਬਹਾਰ ਪੋਰਟ ਦੇ ਬਿਹਤਰ ਉਪਯੋਗ ਦੇ ਲਈ ਕੰਮ ਕਰ ਸਕਦੇ ਹਾਂ। ਮੱਧ ਏਸ਼ੀਆ ਦੇ landlocked ਦੇਸ਼ਾਂ ਦੇ ਲਈ International North-South Transport Corridor, ਇੰਡੀਅਨ ਓਸ਼ਨ ਤੱਕ ਪਹੁੰਚਣ ਦਾ, ਇੱਕ ਸੁਰੱਖਿਅਤ ਅਤੇ ਸੁਗਮ ਰਸਤਾ ਬਣ ਸਕਦਾ ਹੈ। ਸਾਨੂੰ ਇਸ ਦਾ ਪੂਰਾ ਪੋਟੈਂਸ਼ਿਅਲ realise ਕਰਨਾ ਚਾਹੀਦਾ ਹੈ।

Excellencies,

ਐੱਸਸੀਓ (SCO) ਵਿਸ਼ਵ ਦੇ ਚਾਲ੍ਹੀ ਪ੍ਰਤੀਸ਼ਤ ਲੋਕਾਂ ਅਤੇ ਆਲਮੀ ਅਰਥਵਿਵਸਥਾ ਦੇ ਲਗਭਗ ਇੱਕ ਤਿਹਾਈ ਦੀ ਪ੍ਰਤੀਨਿਧਤਾ ਕਰਦਾ ਹੈ। ਅਤੇ ਇਸ ਕਾਰਨ ਇਹ ਸਾਡੀ ਸਾਂਝੀ ਜ਼ਿੰਮੇਦਾਰੀ ਹੈ ਕਿ ਅਸੀਂ ਇੱਕ-ਦੂਸਰੇ ਦੀਆਂ ਜ਼ਰੂਰਤਾਂ ਅਤੇ ਸੰਵੇਦਨਸ਼ੀਲਤਾਵਾਂ ਨੂੰ ਸਮਝੀਏ। ਬਿਹਤਰ ਉਪਯੋਗ ਅਤੇ ਤਾਲਮੇਲ ਦੇ ਮਾਧਿਅਮ ਨਾਲ ਸਾਰੀਆਂ ਚੁਣੌਤੀਆਂ ਦਾ ਸਮਾਧਾਨ ਕਰੀਏ। ਅਤੇ ਸਾਡੇ ਲੋਕਾਂ ਦੇ ਕਲਿਆਣ ਦੇ ਲਈ ਨਿਰੰਤਰ ਪ੍ਰਯਾਸ ਕਰੀਏ।

ਭਾਰਤ ਦੀ ਪ੍ਰਧਾਨਗੀ ਨੂੰ ਸਫ਼ਲ ਬਣਾਉਣ ਵਿੱਚ ਆਪ ਸਭ ਤੋਂ ਸਾਨੂੰ ਨਿਰੰਤਰ ਸਹਿਯੋਗ ਮਿਲਿਆ। ਇਸ ਦੇ ਲਈ ਮੈਂ ਆਪ (ਤੁਹਾਡਾ) ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਮੈਂ ਐੱਸਸੀਓ (SCO)  ਦੇ ਅਗਲੇ ਪ੍ਰਧਾਨ, ਕਜ਼ਾਖਸਤਾਨ ਦੇ ਰਾਸ਼ਟਰਪਤੀ ਅਤੇ ਮੇਰੇ ਮਿੱਤਰ ਪ੍ਰੈਜ਼ੀਡੈਂਟ ਤੋਕਾਯੇਵ ਨੂੰ, ਪੂਰੇ ਭਾਰਤ ਦੀ ਤਰਫ਼ੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਐੱਸਸੀਓ (SCO) ਦੀ ਸਫ਼ਲਤਾ ਦੇ ਲਈ, ਭਾਰਤ ਸਭ ਦੇ ਨਾਲ ਮਿਲ ਕੇ, ਸਰਗਰਮ ਤੌਰ ‘ਤੇ ਆਪਣਾ ਯੋਗਦਾਨ ਦੇਣ ਦੇ ਲਈ ਪ੍ਰਤੀਬੱਧ ਹੈ।

ਬਹੁਤ-ਬਹੁਤ ਧੰਨਵਾਦ। 

 

 

 

 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s organic food products export reaches $448 Mn, set to surpass last year’s figures

Media Coverage

India’s organic food products export reaches $448 Mn, set to surpass last year’s figures
NM on the go

Nm on the go

Always be the first to hear from the PM. Get the App Now!
...
Prime Minister lauds the passing of amendments proposed to Oilfields (Regulation and Development) Act 1948
December 03, 2024

The Prime Minister Shri Narendra Modi lauded the passing of amendments proposed to Oilfields (Regulation and Development) Act 1948 in Rajya Sabha today. He remarked that it was an important legislation which will boost energy security and also contribute to a prosperous India.

Responding to a post on X by Union Minister Shri Hardeep Singh Puri, Shri Modi wrote:

“This is an important legislation which will boost energy security and also contribute to a prosperous India.”