ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਰਾਮਲਿੰਗ ਸਵਾਮੀ, ਜਿਨ੍ਹਾਂ ਨੂੰ ਵੱਲਾਲਾਰ(Vallalar) ਦੇ ਨਾਮ ਨਾਲ ਭੀ ਜਾਣਿਆ ਜਾਂਦਾ ਹੈ, ਉਨ੍ਹਾਂ ਦੀ 200ਵੀਂ ਜਯੰਤੀ (ਜਨਮ ਵਰ੍ਹੇਗੰਢ) ਦੇ ਅਵਸਰ ‘ਤੇ ਸੰਬੋਧਨ ਕੀਤਾ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੱਲਾਲਾਰ ਨਾਲ ਨਿਕਟਤਾ ਨਾਲ ਜੁੜੇ ਸਥਾਨ ਵਡਾਲੂਰ (Vadalur) ਵਿੱਚ ਕਾਰਜਕ੍ਰਮ ਆਯੋਜਿਤ ਕਰਨ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਵੱਲਾਲਾਰ 19ਵੀਂ ਸਦੀ ਦੇ ਭਾਰਤ ਵਿੱਚ ਰਹਿਣ ਵਾਲੇ ਸਭ ਤੋਂ ਪ੍ਰਤਿਸ਼ਠਿਤ ਸੰਤਾਂ ਵਿੱਚੋਂ ਇੱਕ ਸਨ ਅਤੇ ਉਨ੍ਹਾਂ ਦੀਆਂ ਅਧਿਆਤਮਿਕ ਸਿੱਖਿਆਵਾਂ ਅੱਜ ਭੀ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਹਨ। ਸ਼੍ਰੀ ਮੋਦੀ ਨੇ ਕਿਹਾ, “ਵੱਲਾਲਾਰ ਦਾ ਪ੍ਰਭਾਵ ਆਲਮੀ ਹੈ” ਅਤੇ ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਕਈ ਸੰਗਠਨ ਉਨ੍ਹਾਂ ਦੇ ਵਿਚਾਰਾਂ ਅਤੇ ਆਦਰਸ਼ਾਂ ‘ਤੇ ਅੱਜ ਚਲ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਅਸੀਂ ਵੱਲਾਲਾਰ ਨੂੰ ਯਾਦ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਦੀ ਅਪਣੱਤ ਅਤੇ ਕਰੁਣਾ ਦੀ ਭਾਵਨਾ ਨੂੰ ਯਾਦ ਕਰਦੇ ਹਾਂ।"( “When we remember Vallalar, we recall his spirit of care and compassion”) ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਵੱਲਾਲਾਰ ਜੀਵਨ ਦੇ ਐਸੇ ਤਰੀਕੇ ਵਿੱਚ ਵਿਸ਼ਵਾਸ ਕਰਦੇ ਸਨ ਜਿੱਥੇ ਸਾਥੀ ਮਨੁੱਖਾਂ ਦੇ ਪ੍ਰਤੀ ਕਰੁਣਾ ਸਭ ਤੋਂ ਉੱਪਰ ਸੀ। ਪ੍ਰਧਾਨ ਮੰਤਰੀ ਨੇ ਭੁੱਖਮਰੀ ਦੂਰ ਕਰਨ ਵਿੱਚ ਉਨ੍ਹਾਂ ਦੇ ਸਭ ਤੋਂ ਮਹੱਤਵਪੂਰਨ ਯੋਗਦਾਨ ਅਤੇ ਪ੍ਰਤੀਬੱਧਤਾ ‘ਤੇ ਪ੍ਰਕਾਸ਼ ਪਾਇਆ ਅਤੇ ਕਿਹਾ, “ਭੁੱਖੇ ਸੌਂਦੇ ਮਨੁੱਖ ਦੀ ਪੀੜਾ ਉਨ੍ਹਾਂ ਦੇ ਲਈ ਸਭ ਤੋਂ ਬੜੀ ਪੀੜਾ ਸੀ। ਉਨ੍ਹਾਂ ਦਾ ਮੰਨਣਾ ਸੀ ਕਿ ਭੁੱਖੇ ਲੋਕਾਂ ਦੇ ਨਾਲ ਭੋਜਨ ਸਾਂਝਾ ਕਰਨਾ ਦਿਆਲਤਾ ਦੇ ਸਭ ਤੋਂ ਮਹਾਨ ਕਾਰਜਾਂ ਵਿੱਚੋਂ ਇੱਕ ਹੈ।” (“Nothing pained him more than a human being going to bed on an empty stomach. He believed that sharing food with the hungry is one of the most noble of all acts of kindness.”) ਵੱਲਾਲਾਰ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਜਿਸ ਪਲ ਮੈਂ ਫਸਲਾਂ ਨੂੰ ਸੁੱਕਦੇ ਦੇਖਦਾ ਹਾਂ, ਮੈਂ ਖੁਦ ਹੀ ਕੁਮਲਾ (ਮੁਰਝਾਅ) ਜਾਂਦਾ ਹਾਂ।” (''जिस पल मैं फसलों को सूखते देखता हूं, मैं खुद ही मुरझा जाता हूं।'') (“Every time I saw crops withering, I withered too”) ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਉਨ੍ਹਾਂ ਦੀ ਸਰਕਾਰ ਭੀ ਇਸੇ ਆਦਰਸ਼ ਦੇ ਲਈ ਪ੍ਰਤੀਬੱਧ ਰਹੀ ਹੈ। ਇਸ ਮੌਕੇ ‘ਤੇ ਉਨ੍ਹਾਂ ਨੇ ਉਦਾਹਰਣ ਦਿੱਤੀ ਕਿ ਕਿਵੇਂ ਸਰਕਾਰ ਨੇ ਕੋਵਿਡ ਮਹਾਮਾਰੀ ਦੀ ਭਿਆਨਕ ਆਪਦਾ ਦੇ ਦੌਰਾਨ 80 ਕਰੋੜ ਭਾਰਤੀਆਂ ਨੂੰ ਮੁਫ਼ਤ ਰਾਸ਼ਨ ਉਪਲਬਧ ਕਰਵਾਇਆ।
ਵਿਦਵਤਾ ਅਤੇ ਸਿੱਖਿਆ (learning and education) ਦੀ ਸ਼ਕਤੀ ਵਿੱਚ ਵੱਲਾਲਾਰ ਦੇ ਵਿਸ਼ਵਾਸ (Vallalar’s belief) ਦੇ ਸੰਦਰਭ ਵਿੱਚ ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਉਹ ਕਿਸੇ ਨੂੰ ਭੀ ਮਾਰਗਦਰਸ਼ਨ ਦੇਣ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਸਨ ਅਤੇ ਉਨ੍ਹਾਂ ਨੇ ਅਣਗਿਣਤ ਲੋਕਾਂ ਦਾ ਮਾਰਗਦਰਸ਼ਨ ਕੀਤਾ। ਸ਼੍ਰੀ ਮੋਦੀ ਨੇ ਕੁਰਲ (Kural) ਨੂੰ ਹੋਰ ਅਧਿਕ ਮਕਬੂਲ ਬਣਾਉਣ ਦੇ ਵੱਲਾਲਾਰ ਦੇ ਪ੍ਰਯਾਸਾਂ ਅਤੇ ਆਧੁਨਿਕ ਪਾਠਕ੍ਰਮਾਂ(modern curriculums) ਨੂੰ ਦਿੱਤੇ ਗਏ ਮਹੱਤਵ ‘ਤੇ ਪ੍ਰਕਾਸ਼ ਪਾਇਆ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਵੱਲਾਲਾਰ ਚਾਹੁੰਦੇ ਸਨ ਕਿ ਯੁਵਾ ਤਮਿਲ, ਸੰਸਕ੍ਰਿਤ ਅਤੇ ਅੰਗ੍ਰੇਜ਼ੀ ਵਿੱਚ ਪਾਰੰਗਤ (fluent in Tamil, Sanskrit and English) ਹੋਣ। ਇਸੇ ਸੰਦਰਭ ਵਿੱਚ ਉਨ੍ਹਾਂ ਨੇ ਪਿਛਲੇ 9 ਵਰ੍ਹਿਆਂ ਵਿੱਚ ਭਾਰਤੀ ਸਿੱਖਿਆ ਦੇ ਬੁਨਿਆਦੀ ਢਾਂਚੇ (infrastructure of Indian education) ਨੂੰ ਬਦਲਣ ਦੇ ਸਰਕਾਰ ਦੇ ਪ੍ਰਯਾਸਾਂ ‘ਤੇ ਪ੍ਰਕਾਸ਼ ਪਾਇਆ।
ਭਾਰਤ ਨੂੰ ਤਿੰਨ ਦਹਾਕਿਆਂ ਦੇ ਬਾਅਦ ਮਿਲੀ ਰਾਸ਼ਟਰੀ ਸਿੱਖਿਆ ਨੀਤੀ (National Education Policy) ਦੇ ਬਾਰੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨੀਤੀ ਇਨੋਵੇਸ਼ਨ, ਖੋਜ ਅਤੇ ਵਿਕਾਸ ‘ਤੇ ਕੇਂਦ੍ਰਿਤ ਕਰਦੇ ਹੋਏ ਸੰਪੂਰਨ ਵਿੱਦਿਅਕ ਪਰਿਦ੍ਰਿਸ਼ (ਐਜੂਕੇਸ਼ਨਲ ਲੈਂਡਸਕੇਪ) ਨੂੰ ਹੀ ਬਦਲ ਰਹੀ ਹੈ। ਉਨ੍ਹਾਂ ਨੇ ਪਿਛਲੇ 9 ਵਰ੍ਹਿਆਂ ਵਿੱਚ ਰਿਕਾਰਡ ਸੰਖਿਆ ਵਿੱਚ ਸਥਾਪਿਤ ਯੂਨੀਵਰਸਿਟੀਆਂ, ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜਾਂ 'ਤੇ ਪ੍ਰਕਾਸ਼ ਪਾਇਆ ਅਤੇ ਕਿਹਾ ਕਿ ਯੁਵਾ ਹੁਣ ਆਪਣੀਆਂ ਸਥਾਨਕ ਭਾਸ਼ਾਵਾਂ ਵਿੱਚ ਪੜ੍ਹਾਈ ਕਰਕੇ ਡਾਕਟਰ ਅਤੇ ਇੰਜੀਨੀਅਰ ਬਣ ਸਕਦੇ ਹਨ, ਇਸ ਨਾਲ ਨੌਜਵਾਨਾਂ ਦੇ ਲਈ ਅਨੇਕ ਅਵਸਰ ਖੁੱਲ੍ਹਣਗੇ।
“ਜਿੱਥੋਂ ਤੱਕ ਸਮਾਜਿਕ ਸੁਧਾਰਾਂ ਦੀ ਗੱਲ ਸੀ ਤਾਂ ਵੱਲਾਲਾਰ(Vallalar) ਆਪਣੇ ਸਮੇਂ ਤੋਂ ਕਾਫੀ ਅੱਗੇ ਸੀ” ਇਸ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਦੇ ਬਾਰੇ ਵਿੱਚ ਵੱਲਾਲਾਰ ਦਾ ਦ੍ਰਿਸ਼ਟੀਕੋਣ ਧਰਮ, ਜਾਤੀ ਅਤੇ ਪੰਥ ਦੀਆਂ ਹੱਦਾਂ ਤੋਂ ਪਰੇ ਸੀ। ਉਨ੍ਹਾਂ ਨੇ ਕਿਹਾ ਕਿ ਵੱਲਾਲਾਰ ਨੇ ਬ੍ਰਹਿਮੰਡ ਦੇ ਕਣ-ਕਣ ਵਿੱਚ ਦਿੱਬਤਾ ਦੇਖੀ ਅਤੇ ਮਾਨਵਤਾ ਨੂੰ ਇਸ ਦਿੱਬ ਸਬੰਧ ਨੂੰ ਪਹਿਚਾਣਨ ਅਤੇ ਸੰਜੋਣ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਜਦੋਂ ਉਹ ਵੱਲਾਲਾਰ(Vallalar) ਨੂੰ ਸ਼ਰਧਾਂਜਲੀ ਦੇ ਰਹੇ ਹਨ ਤਦ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ (Sabka Saath, Sabka Vikas, Sabka Vishwaas, Sabka Prayaas) ਵਿੱਚ ਉਨ੍ਹਾਂ ਦਾ ਭਰੋਸਾ ਹੋਰ ਭੀ ਮਜ਼ਬੂਤ ਹੋ ਜਾਂਦਾ ਹੈ ਕਿਉਂਕਿ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਉਦੇਸ਼ ਭੀ ਸਮਾਨਤਾ ‘ਤੇ ਅਧਾਰਿਤ ਸਮਾਜ ਦੇ ਲਈ ਕਾਰਜ ਕਰਨਾ ਹੈ।
ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਵੱਲਾਲਾਰ (Vallalar) ਨੇ ਨਾਰੀ ਸ਼ਕਤੀ ਵੰਦਨ ਅਧਿਨਿਯਮ (Nari Shakti Vandan Adhiniyam) ਦੇ ਪਾਸ ਹੋਣ ‘ਤੇ ਆਪਣਾ ਅਸ਼ੀਰਵਾਦ ਦਿੱਤਾ ਹੋਵੇਗਾ, ਜੋ ਕਿ ਵਿਧਾਨਕ ਸੰਸਥਾਵਾਂ ਵਿੱਚ ਮਹਿਲਾਵਾਂ ਦੇ ਲਈ ਸੀਟਾਂ ਰਾਖਵੀਆਂ ਕਰਦਾ ਹੈ। ਵੱਲਾਲਾਰ ਦੀਆਂ ਰਚਨਾਵਾਂ (Vallalar’s works) ਦੀ ਸਰਲਤਾ ‘ਤੇ ਪ੍ਰਕਾਸ਼ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੜ੍ਹਨਾ ਅਤੇ ਸਮਝਣਾ ਬੇਹੱਦ ਅਸਾਨ ਹੈ ਅਤੇ ਉਹ ਸਰਲ ਸ਼ਬਦਾਂ ਵਿੱਚ ਜਟਿਲ ਅਧਿਆਤਮਿਕ ਗਿਆਨ ਭੀ ਵਿਅਕਤ ਕਰਦੇ ਹਨ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਭਾਰਤ ਦੇ ਸੱਭਿਆਚਾਰਕ ਗਿਆਨ ਦੀ ਵਿਵਿਧਤਾ ਸਮੇਂ ਅਤੇ ਸਥਾਨ ਦੇ ਪਾਰ ਮਹਾਨ ਸੰਤਾਂ ਦੀਆਂ ਸਿੱਖਿਆਵਾਂ ਦੇ ਸਾਧਾਰਣ ਸੂਤਰ ਨਾਲ ਜੁੜੀਆਂ ਹੋਈ ਹੈ ਜੋ ਏਕ ਭਾਰਤ, ਸ਼੍ਰੇਸ਼ਠ ਭਾਰਤ (Ek Bharat Shreshth Bharat) ਦੀ ਸਮੂਹਿਕ ਦ੍ਰਿਸ਼ਟੀ ਨੂੰ ਰੇਖਾਂਕਿਤ ਕਰਦੀ ਹੈ।”
ਇਸ ਪਾਵਨ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਵੱਲਾਲਾਰ ਦੇ ਆਦਰਸ਼ਾਂ (Vallalar’s ideals) ਨੂੰ ਪੂਰਾ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ ਅਤੇ ਸਾਰਿਆਂ ਨੂੰ ਪ੍ਰੇਮ, ਦਇਆ ਅਤੇ ਨਿਆਂ (love, kindness and justice) ਦੇ ਉਨ੍ਹਾਂ ਦੇ ਸੰਦੇਸ਼ ਨੂੰ ਫੈਲਾਉਣ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਆਪਣੀ ਗੱਲ ਸਮਾਪਤ ਕਰਦੇ ਹੋਏ ਕਿਹਾ, “ਕਾਮਨਾ ਕਰਦੇ ਹਾਂ ਕਿ ਉਨ੍ਹਾਂ ਦੇ ਦਿਲ ਦੇ ਕਰੀਬ ਜੋ ਖੇਤਰ ਹਨ ਅਸੀਂ ਉਨ੍ਹਾਂ ਵਿੱਚ ਸਖ਼ਤ ਮਿਹਨਤ ਕਰਦੇ ਰਹੀਏ। ਆਓ ਇਹ ਸੁਨਿਸ਼ਚਿਤ ਕਰੀਏ ਕਿ ਸਾਡੇ ਆਸਪਾਸ ਕੋਈ ਭੀ ਭੁੱਖਾ ਨਾ ਰਹੇ। ਆਓ ਅਸੀਂ ਸੁਨਿਸ਼ਚਿਤ ਕਰੀਏ ਕਿ ਹਰ ਬੱਚੇ ਨੂੰ ਗੁਣਵੱਤਾਪੂਰਨ ਸਿੱਖਿਆ (quality education) ਮਿਲੇ।”