ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੀਵ (Kyiv) ਵਿੱਚ ਯੂਕ੍ਰੇਨ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਵੋਲੋਦੀਮੀਰ ਜ਼ੇਲੈਂਸਕੀ (Volodymyr Zelenskyy) ਨਾਲ ਮੁਲਾਕਾਤ ਕੀਤੀ। ਮੈਰੀਂਸਕੀ ਪੈਲੇਸ ਪਹੁੰਚਣ ‘ਤੇ, ਪ੍ਰਧਾਨ ਮੰਤਰੀ ਦਾ ਰਾਸ਼ਟਰਪਤੀ ਜ਼ੇਲੈਂਸਕੀ ਨੇ ਸੁਆਗਤ ਕੀਤਾ।
![](https://cdn.narendramodi.in/cmsuploads/0.92871900_1724422198_meet-2.jpg)
ਦੋਨੋਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ‘ਤੇ ਚਰਚਾ ਕੀਤੀ ਅਤੇ ਆਪਸੀ ਹਿਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਮੀਟਿੰਗ ਦੇ ਬਾਅਦ, ਇੱਕ ਸੰਯੁਕਤ ਬਿਆਨ ਜਾਰੀ ਕੀਤਾ ਗਿਆ। ਦੇਖਣ ਦੇ ਲਈ ਇੱਥੇ ਕਲਿੱਕ ਕਰੋ।
![](https://cdn.narendramodi.in/cmsuploads/0.82413400_1724422214_meet.jpg)
ਦੋਨੋਂ ਨੇਤਾ ਚਾਰ ਸਮਝੌਤਿਆਂ ‘ਤੇ ਦਸਤਖਤ ਦੇ ਗਵਾਹ ਬਣੇ। ਇਨ੍ਹਾਂ ਸਮਝੌਤਿਆਂ ਵਿੱਚ ਸ਼ਾਮਲ ਹਨ (i) ਖੇਤੀਬਾੜੀ ਅਤੇ ਖੁਰਾਕ ਉਦਯੋਗ ਦੇ ਖੇਤਰ ਵਿੱਚ ਸਹਿਯੋਗ ਨਾਲ ਸਬੰਧਿਤ ਸਮਝੌਤਾ; (ii) ਮੈਡੀਕਲ ਉਤਪਾਦਾਂ ਦੇ ਰੈਗੂਲੇਸ਼ਨ ਦੇ ਖੇਤਰ ਵਿੱਚ ਸਹਿਯੋਗ ਨਾਲ ਸਬੰਧਿਤ ਸਹਿਮਤੀ ਪੱਤਰ; (iii)ਉੱਚ ਪ੍ਰਭਾਵ ਵਾਲੇ ਭਾਈਚਾਰਕ ਵਿਕਾਸ ਨਾਲ ਜੁੜੇ ਪ੍ਰੋਜੈਕਟਾਂ ਦੇ ਲਾਗੂਕਰਨ ਲਈ ਭਾਰਤੀ ਮਨੁੱਖੀ ਅਨੁਦਾਨ ਸਹਾਇਤਾ ਨਾਲ ਸਬੰਧਿਤ ਸਹਿਮਤੀ ਪੱਤਰ; ਅਤੇ (iv) 2024-2028 ਦੇ ਦੌਰਾਨ ਸੱਭਿਆਚਾਰਕ ਸਹਿਯੋਗ ਲਈ ਪ੍ਰੋਗਰਾਮ।
![](https://cdn.narendramodi.in/cmsuploads/0.67460800_1724422232_meet-3.jpg)