ਤਿਮੋਰ-ਲੇਸਤੇ ਦੇ ਰਾਸ਼ਟਰਪਤੀ ਮਹਾਮਹਿਮ ਡਾ. ਜੋਸ ਰਾਮੋਸ ਹੋਰਟਾ ਗਾਂਧੀਨਗਰ ਵਿੱਚ 10ਵੇਂ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ ਵਿੱਚ ਹਿੱਸਾ ਲੈਣ ਲਈ 8-10 ਜਨਵਰੀ 2024 ਤੱਕ ਭਾਰਤ ਦੀ ਯਾਤਰਾ ‘ਤੇ ਹਨ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਹੋਰਟਾ ਨੇ ਅੱਜ ਗਾਂਧੀਨਗਰ ਵਿੱਚ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਵਾਇਬ੍ਰੈਂਟ ਗੁਜਰਾਤ ਸਮਿਟ ਵਿੱਚ ਰਾਸ਼ਟਰਪਤੀ ਹੋਰਟਾ ਅਤੇ ਉਨ੍ਹਾਂ ਦੇ ਵਫ਼ਦ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਇਹ ਦੋਵਾਂ ਦੇਸ਼ਾਂ ਦੇ ਦਰਮਿਆਨ ਰਾਜ ਪ੍ਰਮੁੱਖ ਜਾਂ ਸਰਕਾਰੀ ਪੱਧਰ ਦੀ ਪਹਿਲੀ ਯਾਤਰਾ ਹੈ।
ਪ੍ਰਧਾਨ ਮੰਤਰੀ ਨੇ ਇੱਕ ਜੀਵੰਤ “ਦਿੱਲੀ-ਦਿਲੀ” ਸੰਪਰਕ ਬਣਾਉਣ ਦੀ ਭਾਰਤ ਦੀ ਪ੍ਰਤੀਬੱਧਤਾ ਦੀ ਫਿਰ ਤੋਂ ਪੁਸ਼ਟੀ ਕੀਤੀ। ਸਤੰਬਰ 2023 ਵਿੱਚ, ਉਨ੍ਹਾਂ ਨੇ ਤਿਮੋਰ-ਲੇਸਤੇ ਵਿੱਚ ਭਾਰਤੀ ਮਿਸ਼ਨ ਖੋਲ੍ਹਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਤਿਮੋਰ-ਲੇਸਤੇ ਨੂੰ ਸਮਰੱਥਾ ਨਿਰਮਾਣ, ਮਾਨਵ ਸੰਸਾਧਨ ਵਿਕਾਸ, ਆਈਟੀ, ਫਿਨਟੈਕ, ਊਰਜਾ ਅਤੇ ਪਰੰਪਰਾਗਤ ਮੈਡੀਕਲ ਅਤੇ ਫਾਰਮਾ ਸਮੇਤ ਸਿਹਤ ਸੰਭਾਲ਼ ਵਿੱਚ ਸਹਾਇਤਾ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਨੇ ਤਿਮੋਰ-ਲੇਸਤੇ ਨੂੰ ਇੰਟਰਨੈਸ਼ਨਲ ਸੌਲਰ ਅਲਾਇੰਸ (ਆਈਐੱਸਏ) ਅਤੇ ਕੋਲੀਸ਼ਨ ਫਾਰ ਡਿਜ਼ਾਸਟਰ ਰੈਸਿਲੀਐਂਟ ਇਨਫ੍ਰਾਸਟ੍ਰਕਚਰ (ਸੀਡੀਆਰਆਈ) ਵਿੱਚ ਸ਼ਾਮਲ ਹੋਣ ਲਈ ਵੀ ਸੱਦਾ ਦਿੱਤਾ।
ਉਨ੍ਹਾਂ ਨੇ ਤਿਮੋਰ-ਲੇਸਤੇ ਨੂੰ ਆਪਣੇ 11ਵੇਂ ਮੈਂਬਰ ਦੇ ਰੂਪ ਵਿੱਚ ਸ਼ਾਮਲ ਕਰਨ ਦੇ ਆਸੀਆਨ (ASEAN)ਦੇ ਸਿਧਾਂਤਕ ਫ਼ੈਸਲੇ ਲਈ ਰਾਸ਼ਟਰਪਤੀ ਹੋਰਟਾ ਨੂੰ ਵਧਾਈ ਦਿੱਤੀ ਅਤੇ ਜਲਦੀ ਹੀ ਫੂਲ ਮੈਂਬਰਸ਼ਿਪ ਪ੍ਰਾਪਤ ਕਰਨ ਦੀ ਉਮੀਦ ਪ੍ਰਗਟ ਕੀਤੀ।
ਰਾਸ਼ਟਰਪਤੀ ਹੋਰਟਾ ਨੇ ਸਮਿਟ ਵਿੱਚ ਹਿੱਸਾ ਲੈਣ ਦੇ ਸੱਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੀਆਂ ਵਿਕਾਸ ਪ੍ਰਾਥਮਿਕਤਾਵਾਂ ਨੂੰ ਪੂਰਾ ਕਰਨ ਵਿੱਚ, ਵਿਸ਼ੇਸ਼ ਤੌਰ ‘ਤੇ ਸਿਹਤ ਸੰਭਾਲ਼ ਅਤੇ ਆਈਟੀ ਵਿੱਚ ਸਮਰੱਥਾ ਨਿਰਮਾਣ ਦੇ ਖੇਤਰ ਵਿੱਚ, ਭਾਰਤ ਤੋਂ ਸਮਰਥਨ ਮੰਗਿਆ।
ਦੋਹਾਂ ਰਾਜਨੇਤਾਵਾਂ ਨੇ ਇੰਡੋ-ਪੈਸੀਫਿਕ ਖੇਤਰ ਵਿੱਚ ਖੇਤਰੀ ਮੁੱਦਿਆਂ ਅਤੇ ਵਿਕਾਸ ‘ਤੇ ਵੀ ਚਰਚਾ ਕੀਤੀ।
ਰਾਸ਼ਟਰਪਤੀ ਹੋਰਟਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਸਸ਼ਕਤ ਸਮਰਥਨ ਪ੍ਰਗਟ ਕੀਤਾ। ਦੋਵਾਂ ਰਾਜਨੇਤਾਵਾਂ ਨੇ ਬਹੁਪੱਖੀ ਖੇਤਰੀ ਵਿੱਚ ਆਪਣਾ ਉਤਕ੍ਰਿਸ਼ਟ ਸਹਿਯੋਗ ਜਾਰੀ ਰੱਖਣ ਦੀ ਪ੍ਰਤੀਬੱਧਤਾ ਜਤਾਈ। ਪ੍ਰਧਾਨ ਮੰਤਰੀ ਨੇ ਵਾਇਸ ਆਫ਼ ਗਲੋਬਲ ਸਾਊਥ ਸਮਿਟ ਦੇ ਦੋ ਸੰਸਕਰਣਾਂ ਵਿੱਚ ਤਿਮੋਰ-ਲੇਸਤੇ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ। ਉਹ ਇਸ ਗੱਲ ‘ਤੇ ਸਹਿਮਤ ਹੋਏ ਕਿ ਗਲੋਬਲ ਸਾਊਥ ਦੇ ਦੇਸ਼ਾਂ ਨੂੰ ਗਲੋਬਲ ਮੁੱਦਿਆਂ ‘ਤੇ ਆਪਣੀ ਸਥਿਤੀ ਵਿੱਚ ਤਾਲਮੇਲ ਬਿਠਾਉਣਾ ਚਾਹੀਦਾ ਹੈ।
ਭਾਰਤ ਅਤੇ ਤਿਮੋਰ-ਲੇਸਤੇ ਦੇ ਦਰਮਿਆਨ ਦੁਵੱਲੇ ਸਬੰਧ ਲੋਕਤੰਤਰ ਅਤੇ ਬਹੁਲਤਾ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ‘ਤੇ ਅਧਾਰਿਤ ਹਨ। ਭਾਰਤ 2022 ਵਿੱਚ ਤਿਮੋਰ-ਲੇਸਤੇ ਦੇ ਨਾਲ ਕੂਟਨੀਤਕ ਸਬੰਧ ਸਥਾਪਿਤ ਕਰਨ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਸਨ।
Had an excellent meeting with President @JoseRamosHorta1 of Timor-Leste. The fact that our meeting is taking place in Mahatma Mandir, Gandhinagar, makes this meeting even more special considering Gandhi Ji’s influence on President Horta’s life and work. We discussed ways to… pic.twitter.com/RYmCKKKyhm
— Narendra Modi (@narendramodi) January 9, 2024