ਪ੍ਰਧਾਨ ਮੰਤਰੀ ਨੇ 1 ਦਸੰਬਰ 2023 ਨੂੰ ਸੰਯੁਕਤ ਅਰਬ ਅਮੀਰਾਤ ਵਿੱਚ ਸੀਓਪੀ(COP)-28 ਸਮਿਟ ਦੇ ਦੌਰਾਨ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ, ਮਹਾਮਹਿਮ ਸ਼ੇਖ ਮੋਹੰਮਦ ਬਿਨ ਜ਼ਾਯਦ ਅਲ ਨਾਹਯਾਨ (His Highness Sheikh Mohamed bin Zayed Al Nahyan) ਦੇ ਨਾਲ ਮੀਟਿੰਗ ਕੀਤੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੀਓਪੀ(COP)-28 ਸਮਿਟ ਦੀ ਸਫ਼ਲਤਾਪੂਰਵਕ ਮੇਜ਼ਬਾਨੀ ਦੇ ਲਈ ਮਹਾਮਹਿਮ ਸ਼ੇਖ ਮੋਹੰਮਦ ਬਿਨ ਜ਼ਾਯਦ (His Highness Sheikh Mohamed bin Zayed) ਨੂੰ ਵਧਾਈਆਂ ਦਿੱਤੀਆਂ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੀਓਪੀ(COP)-28 ਵਿੱਚ ਗ੍ਰੀਨ ਕਲਾਇਮੇਟ ਪ੍ਰੋਗਰਾਮ (GCP-ਜੀਸੀਪੀ) ‘ਤੇ ਉੱਚ ਪੱਧਰੀ ਆਯੋਜਨ ਦੀ ਸਹਿ-ਮੇਜ਼ਬਾਨੀ ਦੇ ਲਈ ਭੀ ਰਾਸ਼ਟਰਪਤੀ ਮਹਾਮਹਿਮ ਸ਼ੇਖ ਮੋਹੰਮਦ ਬਿਨ ਜ਼ਾਯਦ ਅਲ ਨਾਹਯਾਨ ਦਾ ਧੰਨਵਾਦ ਕੀਤਾ।
ਦੋਨਾਂ ਲੀਡਰਾਂ ਨੇ ਆਪਣੇ ਵਿਆਪਕ ਅਤੇ ਜੀਵੰਤ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ। ਦੋਨਾਂ ਲੀਡਰਾਂ ਨੇ ਇਜ਼ਰਾਈਲ-ਹਮਾਸ ਟਕਰਾਅ (Israel-Hamas conflict) ‘ਤੇ ਭੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।
ਪ੍ਰਧਾਨ ਮੰਤਰੀ ਨੇ ਅਗਲੇ ਮਹੀਨੇ ਭਾਰਤ ਵਿੱਚ ਹੋਣ ਵਾਲੇ ਵਾਇਬ੍ਰੈਂਟ ਗੁਜਰਾਤ ਸਮਿਟ (Vibrant Gujarat Summit) ਦੇ ਲਈ ਰਾਸ਼ਟਰਪਤੀ ਮਹਾਮਹਿਮ ਸ਼ੇਖ ਮੋਹੰਮਦ ਬਿਨ ਜ਼ਾਯਦ ਅਲ ਨਾਹਯਾਨ (President Mohamed bin Zayed Al Nahyan) ਨੂੰ ਸੱਦਾ ਦਿੱਤਾ।