ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿਡਨੀ ਵਿੱਚ ਆਯੋਜਿਤ ਅਲੱਗ-ਅਲੱਗ ਬੈਠਕਾਂ ਵਿੱਚ ਆਸਟ੍ਰੇਲੀਆ ਦੀਆਂ ਕਈ ਪ੍ਰਮੁੱਖ ਹਸਤੀਆਂ ਦੇ ਨਾਲ ਮੁਲਾਕਾਤ ਕੀਤੀ। ਇਨ੍ਹਾਂ ਪ੍ਰਮੁੱਖ ਵਿਅਕਤੀਆਂ ਵਿੱਚ ਸ਼ਾਮਲ ਹਨ: :
- ਪ੍ਰੋਫੈਸਰ ਬ੍ਰਾਯਨ ਪੀ. ਸ਼ਮਿਟ, ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਵਿਜੇਤਾ ਅਤੇ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ, ਕੈਨਬਰਾ ਦੇ ਵਾਇਸ ਚਾਂਸਲਰ ਅਤੇ ਪ੍ਰਧਾਨ
- · ਸ਼੍ਰੀ ਮਾਰਕ ਬੱਲਾ, ਬਿਜਨਸ ਮਾਹਰ ਅਤੇ ਮਾਨਵੀ ਮੁੱਦਿਆਂ ’ਤੇ ਕੁਸ਼ਲ ਜਨਤਕ ਬੁਲਾਰਾ
- · ਸੁਸ਼੍ਰੀ ਡੇਨੀਅਲ ਮੈਟੇ ਸੁਲਿਵਨ, ਆਦਿਵਾਸੀ ਕਲਾਕਾਰ
- ਸੁਸ਼੍ਰੀ ਸਾਰਾ ਟੋਡ, ਅੰਤਰਰਾਸ਼ਟਰੀ ਸ਼ੇਫ, ਰੇਸੋਟੌਰੈਂਟ ਮਾਲਿਕ, ਟੀਵੀ ਪ੍ਰੋਗਰਾਮ ਸੰਚਾਲਿਕਾ, ਬੁਲਾਰਾ ਅਤੇ ਉੱਦਮੀ
- ਪ੍ਰੋਫੈਸਰ ਟੋਬੀ ਵਾਲਸ਼, ਮੁੱਖ ਵਿਗਿਆਨਿਕ, ਆਰਟੀਫਿਸ਼ੀਅਲ ਇਨਟੈਲੀਜੈਂਸ ਇੰਸਟੀਟਿਊਟ, ਯੂਨੀਵਰਸਿਟੀ ਆਵ੍ ਨਿਊ ਸਾਊਥ ਵੇਲਸ, ਸਿਡਨੀ
- ਸ਼੍ਰੀ ਸਲਵਾਟੋਰ ਬਾਬੋਂਸ, ਐਸੋਸੀਏਟ ਪ੍ਰੋਫੈਸਰ, ਸਮਾਜ ਸਾਸ਼ਤਰੀ, ਖੋਜਕਰਤਾ ਅਤੇ ਲੇਖਕ
- ਸ਼੍ਰੀ ਗਾਯ ਥਿਓਡੋਰ ਸੇਬਸਟੀਅਨ, ਆਸਟ੍ਰੇਲੀਆ ਦੇ ਪ੍ਰਮੁੱਖ ਗਾਇਕ
ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਉਪਲਬਧੀਆਂ ਦੇ ਲਈ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਭਾਰਤ-ਆਸਟ੍ਰੇਲੀਆ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ।