ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਟਲੀ ਦੇ ਅਪੁਲੀਆ ਵਿੱਚ ਜੀ-7 ਸਮਿਟ ਦੌਰਾਨ ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਰਿਸ਼ੀ ਸੁਨਕ ਨਾਲ ਦੁਵੱਲੀ ਬੈਠਕ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਸੁਨਕ ਨੇ ਪ੍ਰਧਾਨ ਮੰਤਰੀ ਨੂੰ ਇਤਿਹਾਸਿਕ ਲਗਾਤਾਰ ਤੀਸਰੇ ਕਾਰਜਕਾਲ ਲਈ ਵਧਾਈ ਦਿੱਤੀ। ਦੋਨੋਂ ਰਾਜਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਦੋਨੋਂ ਦੇਸ਼ਾਂ ਦੀ ਸਾਂਝੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।
ਰਾਜਨੇਤਾਵਾਂ ਨੇ ਰੋਡਮੈਪ 2030 ਦੇ ਲਾਗੂਕਰਨ ‘ਤੇ ਚਰਚਾ ਕੀਤੀ ਅਤੇ ਨਿਯਮਿਤ ਉੱਚ ਪੱਧਰੀ ਰਾਜਨੀਤਿਕ ਸਲਾਹ, ਰੱਖਿਆ ਅਤੇ ਸੁਰੱਖਿਆ, ਵਪਾਰ ਅਤੇ ਆਰਥਿਕ ਸਹਿਯੋਗ, ਮਹੱਤਵਪੂਰਨ ਅਤੇ ਹਾਈ ਟੈਕਨੋਲੋਜੀ ਸੈਕਟਰਾਂ ਅਤੇ ਲੋਕਾਂ ਦਰਮਿਆਨ ਆਪਸੀ ਸਬੰਧਾਂ ਸਮੇਤ ਵਿਆਪਕ ਰਣਨੀਤਕ ਸਾਂਝੇਦਾਰੀ ਦੇ ਸਾਰੇ ਖੇਤਰਾਂ ਵਿੱਚ ਹੋਏ ਵਿਕਾਸ ‘ਤੇ ਪ੍ਰਸੰਨਤਾ ਪ੍ਰਗਟ ਕੀਤੀ। ਉਨ੍ਹਾਂ ਦੋਨੋਂ ਦੇਸ਼ਾਂ ਦੇ ਦਰਮਿਆਨ ਮੁਕਤ ਵਪਾਰ ਸਮਝੌਤੇ ਦੀ ਵਾਰਤਾ ਵਿੱਚ ਹੋਈ ਤਰੱਕੀ ‘ਤੇ ਵੀ ਸੰਤੋਸ਼ ਵਿਅਕਤ ਕੀਤਾ। ਦੋਨੋਂ ਰਾਜਨੇਤਾਵਾਂ ਨੇ ਆਪਸੀ ਹਿਤਾਂ ਦੇ ਖੇਤਰੀ ਅਤੇ ਬਹੁਪੱਖੀ ਮਾਮਲਿਆਂ ‘ਤੇ ਵੀ ਚਰਚਾ ਕੀਤੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਗਲੇ ਮਹੀਨੇ ਹੋਣ ਵਾਲੀਆਂ ਆਮ ਚੋਣਾਂ ਲਈ ਯੂਨਾਈਟਿਡ ਕਿੰਗਡਮ ਦੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
It was a delight to meet PM @RishiSunak in Italy. I reiterated my commitment to further strengthen the India-UK Comprehensive Strategic Partnership in the third term of the NDA Government. There is great scope to deepen ties in sectors like semiconductors, technology and trade.… pic.twitter.com/ehjhFY89cE
— Narendra Modi (@narendramodi) June 14, 2024