ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਲਾਰੈਂਸ ਵੌਂਗ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਦਾ ਪ੍ਰਧਾਨ ਮੰਤਰੀ ਵੌਂਗ ਨੇ ਸੰਸਦ ਭਵਨ ਵਿੱਚ ਰਸਮੀ ਸੁਆਗਤ ਕੀਤਾ।

 

ਦੋਹਾਂ ਨੇਤਾਵਾਂ ਨੇ ਆਪਣੀ ਵਾਰਤਾਲਾਪ ਦੇ ਦੌਰਾਨ ਭਾਰਤ ਅਤੇ ਸਿੰਗਾਪੁਰ ਦੇ ਦਰਮਿਆਨ ਦੁਵੱਲੇ ਸਬੰਧਾਂ (India – Singapore bilateral relations) ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਦੋਹਾਂ ਧਿਰਾਂ ਨੇ ਦੁਵੱਲੇ ਸਬੰਧਾਂ ਦੀ ਵਿਆਪਕਤਾ, ਆਪਸੀ ਜੁੜਾਅ ਅਤੇ ਅਪਾਰ ਸੰਭਾਵਨਾਵਾਂ ਨੂੰ ਦੇਖਦੇ ਹੋਏ ਇਸ ਸਬੰਧ ਨੂੰ ਵਿਆਪਕ ਰਣਨੀਤਕ ਸਾਂਝੇਦਾਰੀ (Comprehensive Strategic Partnership) ਦੇ ਪੱਧਰ ਤੱਕ ਵਧਾਉਣ ਦਾ ਨਿਰਣਾ ਲਿਆ। ਇਸ ਨਾਲ ਭਾਰਤ ਦੀ ਐਕਟ ਈਸਟ ਨੀਤੀ (India’s Act East Policy) ਨੂੰ ਭੀ ਅਤਿਅਧਿਕ ਪ੍ਰੋਤਸਾਹਨ ਮਿਲੇਗਾ। ਆਰਥਿਕ ਸਬੰਧਾਂ ਵਿੱਚ ਮਜ਼ਬੂਤ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਦੋਹਾਂ ਦੇਸ਼ਾਂ ਦੇ ਦਰਮਿਆਨ ਵਪਾਰ ਅਤੇ ਨਿਵੇਸ਼ ਪ੍ਰਵਾਹ ਨੂੰ ਹੋਰ ਵਧਾਉਣ ਦਾ ਭੀ ਸੱਦਾ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਉਲੇਖ ਕੀਤਾ ਕਿ ਭਾਰਤੀ ਅਰਥਵਿਵਸਥਾ ਵਿੱਚ ਕਰੀਬ 160 ਅਰਬ ਡਾਲਰ ਦੇ ਨਿਵੇਸ਼ ਦੇ ਨਾਲ ਸਿੰਗਾਪੁਰ ਭਾਰਤ ਦਾ ਪ੍ਰਮੁੱਖ ਆਰਥਿਕ ਸਾਂਝੇਦਾਰ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਤੇਜ਼ ਅਤੇ ਟਿਕਾਊ ਵਿਕਾਸ ਨੇ ਸਿੰਗਾਪੁਰ ਦੀਆਂ ਸੰਸਥਾਵਾਂ ਦੇ ਲਈ ਨਿਵੇਸ਼ ਦੇ ਅਪਾਰ ਅਵਸਰ ਖੋਲ੍ਹੇ ਹਨ। ਉਨ੍ਹਾਂ ਨੇ ਰੱਖਿਆ ਅਤੇ ਸੁਰੱਖਿਆ, ਸਮੁੰਦਰੀ ਖੇਤਰ ਜਾਗਰੂਕਤਾ, ਸਿੱਖਿਆ, ਆਰਟੀਫਿਸ਼ਲ ਇੰਟੈਲੀਜੈਂਸ (ਏਆਈ-AI), ਫਿਨਟੈੱਕ, ਨਿਊ ਟੈਕਨੋਲੋਜੀ ਸੈਕਟਰ, ਵਿਗਿਆਨ ਅਤੇ ਟੈਕਨੋਲੋਜੀ ਅਤੇ ਗਿਆਨ ਸਾਂਝੇਦਾਰੀ (defence and security, maritime domain awareness, education, AI, Fintech, new technology domains, science and technology and knowledge partnership) ਦੇ ਖੇਤਰ ਵਿੱਚ ਵਰਤਮਾਨ ਸਹਿਯੋਗ ਦੀ ਭੀ ਸਮੀਖਿਆ ਕੀਤੀ। ਦੋਹਾਂ ਨੇਤਾਵਾਂ ਨੇ ਆਰਥਿਕ ਅਤੇ ਲੋਕਾਂ ਦੇ ਦਰਮਿਆਨ ਸਬੰਧਾਂ ਨੂੰ ਵਧਾਉਣ ਦੇ ਲਈ ਦੇਸ਼ਾਂ ਦੇ ਦਰਮਿਆਨ ਸੰਪਰਕ ਨੂੰ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਗ੍ਰੀਨ ਕੌਰੀਡੋਰ ਪ੍ਰੋਜੈਕਟਸ  (green corridor projects) ਵਿੱਚ ਤੇਜ਼ੀ ਲਿਆਉਣ ਦੀ ਭੀ ਪ੍ਰਤੀਬੱਧਤਾ ਜਤਾਈ।

 

ਦੋਹਾਂ ਨੇਤਾਵਾਂ ਨੇ ਅਗਸਤ 2024 ਵਿੱਚ ਸਿੰਗਾਪੁਰ ਵਿੱਚ ਆਯੋਜਿਤ ਦੂਸਰੇ ਭਾਰਤ-ਸਿੰਗਾਪੁਰ ਮੰਤਰੀ ਪੱਧਰੀ ਗੋਲਮੇਜ਼ ਸੰਮੇਲਨ (2nd India – Singapore Ministerial Roundtable) ਦੇ ਪਰਿਣਾਮਾਂ ‘ਤੇ ਵਿਚਾਰ-ਵਟਾਂਦਰਾ ਕੀਤਾ। ਮੰਤਰੀ ਪੱਧਰੀ ਗੋਲਮੇਜ਼ ਸੰਮੇਲਨ (Ministerial Roundtable) ਜਿਹੀ ਅਸਾਧਾਰਣ ਵਿਵਸਥਾ ਨੂੰ ਦੇਖਦੇ ਹੋਏ, ਦੁਵੱਲੇ ਸਹਿਯੋਗ ਦੇ ਲਈ ਇੱਕ ਨਵੇਂ ਏਜੰਡਾ ‘ਤੇ ਵਿਚਾਰ-ਵਟਾਂਦਰਾ ਕਰਨ ਅਤੇ ਉਸ ਦੀ ਪਹਿਚਾਣ ਕਰਨ ਵਿੱਚ ਦੋਹਾਂ ਧਿਰਾਂ ਦੇ ਸੀਨੀਅਰ ਮੰਤਰੀਆਂ ਦੁਆਰਾ ਕੀਤੇ ਗਏ ਕਾਰਜਾਂ ਦੀ ਭੀ ਸ਼ਲਾਘਾ ਕੀਤੀ ਗਈ। ਮੰਤਰੀ ਪੱਧਰੀ ਗੋਲਮੇਜ਼ ਸੰਮੇਲਨ ਦੌਰਾਨ ਸ਼ਨਾਖ਼ਤ ਕੀਤੇ  ਸਹਿਯੋਗ ਦੇ ਥੰਮ੍ਹਾਂ-ਉੱਨਤ ਮੈਨੂਫੈਕਚਰਿੰਗ, ਕਨੈਕਟਿਵਿਟੀ, ਡਿਜੀਟਲੀਕਰਣ, ਸਿਹਤ ਸੇਵਾ ਅਤੇ ਮੈਡੀਕਲ, ਕੌਸ਼ਲ ਵਿਕਾਸ ਅਤੇ ਸਥਿਰਤਾ (Advanced Manufacturing, Connectivity, Digitalization, Healthcare & Medicine, Skills Development and Sustainability) ਦੇ ਤਹਿਤ ਤੁਰੰਤ ਕਾਰਵਾਈ ਦਾ ਸੱਦਾ ਦਿੱਤਾ। ਨੇਤਾਵਾਂ ਨੇ ਇਸ ਬਾਤ ‘ਤੇ ਭੀ ਜ਼ੋਰ ਦਿੱਤਾ ਕਿ ਇਨ੍ਹਾਂ ਥੰਮ੍ਹਾਂ ਦੇ ਤਹਿਤ ਸਹਿਯੋਗ, ਵਿਸ਼ੇਸ਼ ਤੌਰ ‘ਤੇ ਸੈਮੀਕੰਡਕਟਰ ਅਤੇ ਮਹੱਤਵਪੂਰਨ ਅਤੇ ਉੱਭਰਦੀਆਂ ਟੈਕਨੋਲੋਜੀਆਂ ਦੇ ਖੇਤਰਾਂ ਵਿੱਚ, ਦੁਵੱਲੇ ਸਬੰਧਾਂ ਵਿੱਚ ਇੱਕ ਨਵਾਂ ਅਧਿਆਇ ਖੋਲ੍ਹਦਾ ਹੈ ਜੋ ਸਾਡੇ ਸਬੰਧਾਂ ਨੂੰ ਭਵਿੱਖਮੁਖੀ (future oriented) ਬਣਾਉਂਦਾ ਹੈ।

 

ਬੈਠਕ ਦੇ ਦੌਰਾਨ, 2025 ਵਿੱਚ ਦੁਵੱਲੇ ਸਬੰਧਾਂ ਦੀ 60ਵੀਂ ਵਰ੍ਹੇਗੰਢ ਮਨਾਉਣ ‘ਤੇ ਭੀ ਚਰਚਾ ਕੀਤੀ ਗਈ। ਦੋਹਾਂ ਦੇਸ਼ਾਂ ਦੇ ਦਰਮਿਆਨ ਸੱਭਿਆਚਾਰਕ ਸਬੰਧਾਂ ਨੂੰ ਇੱਕ ਮਹੱਤਵਪੂਰਨ ਘਟਕ (ਕੰਪੋਨੈਂਟ) ਦੇ ਤੌਰ ‘ਤੇ ਸਵੀਕਾਰਦੇ ਹੋਏ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਭਾਰਤ ਦਾ ਪਹਿਲਾ ਤਿਰੁਵੱਲੁਵਰ ਸੱਭਿਆਚਾਰਕ ਕੇਂਦਰ (Thiruvalluvar Cultural Centre) ਸਿੰਗਾਪੁਰ ਵਿੱਚ ਖੋਲ੍ਹਿਆ ਜਾਵੇਗਾ। ਦੋਹਾਂ ਪੱਖਾਂ ਨੇ ਆਪਸੀ ਹਿਤ ਦੇ ਮਹੱਤਵਪੂਰਨ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਭੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ, ਜਿਸ ਵਿੱਚ ਭਾਰਤ-ਆਸੀਆਨ ਸਬੰਧ ਅਤੇ ਹਿੰਦ-ਪ੍ਰਸ਼ਾਂਤ ਦੇ ਲਈ ਭਾਰਤ ਦਾ ਦ੍ਰਿਸ਼ਟੀਕੋਣ (India – ASEAN relations and India’s vision for the Indo-Pacific) ਭੀ ਸ਼ਾਮਲ ਹੈ।

 

ਦੋਹਾਂ ਪੱਖਾਂ ਨੇ ਸੈਮੀਕੰਡਕਟਰਸ, ਡਿਜੀਟਲ ਟੈਕਨੋਲੋਜੀਆਂ, ਸਕਿੱਲ ਡਿਵੈਲਪਮੈਂਟ ਅਤੇ ਹੈਲਥਕੇਅਰ ਵਿੱਚ ਸਹਿਯੋਗ ਦੇ ਲਈ ਸਹਿਮਤੀ ਪੱਤਰਾਂ (MoUs) ਦਾ ਅਦਾਨ-ਪ੍ਰਦਾਨ ਕੀਤਾ। ਇਹ ਭਾਰਤ-ਸਿੰਗਾਪੁਰ ਮੰਤਰੀ ਪੱਧਰੀ ਗੋਲਮੇਜ਼ ਸੰਮੇਲਨ ਦੇ ਹੁਣ ਤੱਕ ਦੀਆਂ ਦੋ ਯਾਤਰਾਵਾਂ ਦੌਰਾਨ ਹੋਏ ਵਿਚਾਰ-ਵਟਾਂਦਰਿਆਂ ਦੇ ਪਰਿਣਾਮ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ  ਵੌਂਗ  ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet extends One-Time Special Package for DAP fertilisers to farmers

Media Coverage

Cabinet extends One-Time Special Package for DAP fertilisers to farmers
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 2 ਜਨਵਰੀ 2025
January 02, 2025

Citizens Appreciate India's Strategic Transformation under PM Modi: Economic, Technological, and Social Milestones