ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ-ਪ੍ਰਸ਼ਾਂਤ ਦ੍ਵੀਪ ਸਮੂਹ ਸਹਿਯੋਗ ਮੰਚ (ਐੱਫਆਈਪੀਆਈਸੀ) ਦੀ ਤੀਸਰੀ ਸਮਿਟ ਦੌਰਾਨ 22 ਮਈ 2023 ਨੂੰ ਪੋਰਟ ਮੋਰੇਸਬੀ ਵਿਖੇ ਪਾਪੂਆ ਨਿਊ ਗਿਨੀ (ਪੀਐੱਨਜੀ) ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਜੇਮਸ ਮੈਰਾਪੇ (Mr. James Marape) ਦੇ ਨਾਲ ਦੁਵੱਲੀ ਮੀਟਿੰਗ ਕੀਤੀ।

ਪ੍ਰਧਾਨ ਮੰਤਰੀ ਮੋਦੀ ਗਰਮਜੋਸ਼ੀ ਨਾਲ ਸਵਾਗਤ ਕਰਨ ਅਤੇ ਤੀਸਰੇ ਐੱਫਆਈਪੀਆਈਸੀ ਸਮਿਟ ਦੀ ਸਹਿ-ਮੇਜ਼ਬਾਨੀ ਕਰਨ ਲਈ ਪ੍ਰਧਾਨ ਮੰਤਰੀ ਮੈਰਾਪੇ ਦਾ ਧੰਨਵਾਦ ਕੀਤਾ। ਦੋਵਾਂ ਰਾਜਨੇਤਾਵਾਂ ਨੇ ਆਪਣੇ ਦੁਵੱਲੇ ਸਬੰਧਾਂ ਦਾ ਜਾਇਜ਼ਾ ਲਿਆ ਅਤੇ ਵਪਾਰ ਅਤੇ ਨਿਵੇਸ਼, ਸਿਹਤ, ਸਮਰੱਥਾ ਨਿਰਮਾਣ ਅਤੇ ਕੌਸ਼ਲ ਵਿਕਾਸ ਅਤੇ ਸੂਚਨਾ ਟੈਕਨੋਲੋਜੀ ਸਮੇਤ ਵਿਭਿੰਨ ਖੇਤਰਾਂ ਵਿੱਚ ਆਪਣੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ਅਤੇ ਉਪਾਵਾਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਜਲਵਾਯੂ ਕਾਰਵਾਈ ਨਾਲ ਸਬੰਧਿਤ ਮੁੱਦਿਆਂ ਅਤੇ ਦੋਵੇਂ ਦੇਸ਼ਾਂ ਦੋ ਲੋਕਾਂ ਦਰਮਿਆਨ ਸਬੰਧਾਂ ਨੂੰ ਹੁਲਾਰਾ ਦੇਣ ‘ਤੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਪ੍ਰਸ਼ਾਂਤ ਦ੍ਵੀਪ ਦੀਆਂ ਪ੍ਰਾਥਮਿਕਤਾਵਾਂ ਅਤੇ ਇੱਛਾਵਾਂ ਲਈ ਭਾਰਤ ਦੇ ਸਮਰਥਨ ਅਤੇ ਸਨਮਾਨ ਨੂੰ ਦੁਹਰਾਇਆ।

ਪ੍ਰਧਾਨ ਮੰਤਰੀ ਅਤੇ ਪ੍ਰਧਾਨ ਮੰਤਰੀ ਮੈਰਾਪੇ ਨੇ ਤਮਿਲ ਕਲਾਸਿਕ ‘ਥਿਰੂਕੁੱਰਲ’ ਦਾ ਪੀਐੱਨਜੀ ਦੀ ਟੋਕ ਪਿਸਿਨ ਭਾਸ਼ਾ (Tok Pisin language) ਵਿੱਚ ਅਨੁਵਾਦ ਲਾਂਚ ਕੀਤਾ। ਭਾਸ਼ਾ ਵਿਗਿਆਨੀ ਸ਼੍ਰੀਮਤੀ ਸੁਭਾ ਸਸੀਂਦ੍ਰਨ ਅਤੇ ਪਾਪੂਆ ਨਿਊ ਗਿਨੀ ਦੇ ਪੱਛਮੀ ਨਿਊ ਬ੍ਰਿਟੇਨ ਪ੍ਰਾਂਤ ਦੇ ਗਵਰਨਰ ਸ਼੍ਰੀ ਸਸ਼ਿੰਦ੍ਰਨ ਮੁਥੁਵੇਲ, ਇਸ ਅਨੁਵਾਦਿਤ ਪੁਸਤਕ ਦੇ ਸਹਿ-ਲੇਖਕ ਹਨ। ਪੁਸਤਾ ਵਿੱਚ ਪ੍ਰਧਾਨ ਮੰਤਰੀ ਮੈਰਾਪੇ ਦਾ ਇੱਕ ਮੁਖਬੰਧ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਲੇਖਕਾਂ ਨੂੰ ਵਧਾਈਆਂ ਦਿੱਤੀਆਂ ਅਤੇ ਪਾਪੁਆ ਨਿਊ ਗਿਨੀ ਵਿੱਚ ਭਾਰਤੀ ਵਿਚਾਰ ਅਤੇ ਸੰਸਕ੍ਰਿਤੀ ਦੇ ਸਿਧਾਂਤਾਂ ਨੂੰ ਸੁਰੱਖਿਅਤ ਰੱਖਣ ਵਿੱਚ ਯੋਗਦਾਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Bad loans decline: Banks’ gross NPA ratio declines to 13-year low of 2.5% at September end, says RBI report

Media Coverage

Bad loans decline: Banks’ gross NPA ratio declines to 13-year low of 2.5% at September end, says RBI report
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 27 ਦਸੰਬਰ 2024
December 27, 2024

Citizens appreciate PM Modi's Vision: Crafting a Global Powerhouse Through Strategic Governance