ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਮਰੀਕਾ ਦੇ ਨਿਊਯਾਰਕ ਵਿੱਚ ਅਮਰੀਕੀ ਨਿਵੇਸ਼ਕ, ਲੇਖਕ ਅਤੇ ਹੈੱਜ ਫੰਡ, ਬ੍ਰਿਜਵਾਟਰ ਐਸੋਸੀਏਟਸ ਦੇ ਸਹਿ-ਸੰਸਥਾਪਕ ਸ਼੍ਰੀ ਰੇਅ ਡੇਲੀਓ ਨਾਲ ਮੁਲਾਕਾਤ ਕੀਤੀ।
ਸ਼੍ਰੀ ਡੇਲੀਓ ਦੇ ਨਾਲ ਆਪਣੀ ਵਾਰਤਾਲਾਪ ਵਿੱਚ, ਪ੍ਰਧਾਨ ਮੰਤਰੀ ਨੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਸਰਕਾਰ ਦੁਆਰਾ ਕੀਤੇ ਗਏ ਸੁਧਾਰਾਂ ਦਾ ਉਲੇਖ ਕੀਤਾ ਜਿਸ ਵਿੱਚ ਅਨੁਪਾਲਨ ਬੋਝ ਨੂੰ ਘੱਟ ਕਰਨਾ ਅਤੇ ਬੜੀ ਸੰਖਿਆ ਵਿੱਚ ਕਾਨੂੰਨੀ ਪ੍ਰਾਵਧਾਨਾਂ ਨੂੰ ਗ਼ੈਰ-ਅਪਰਾਧੀਕਰਣ ਦੀ ਸ਼੍ਰੇਣੀ ਵਿੱਚ ਲਿਆਉਣਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਸ਼੍ਰੀ ਡੇਲੀਓ ਨੂੰ ਭਾਰਤ ਵਿੱਚ ਹੋਰ ਨਿਵੇਸ਼ ਕਰਨ ਲਈ ਵੀ ਸੱਦਾ ਦਿੱਤਾ।
Met my friend, the distinguished author and investor @RayDalio. Urged him to deepen investments in India and also talked about the reform trajectory of our Government. pic.twitter.com/sgM9JSPtQn
— Narendra Modi (@narendramodi) June 21, 2023