ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਮਰੀਕਾ ਦੇ ਨਿਊਯਾਰਕ ਵਿੱਚ ਪ੍ਰਮੁੱਖ ਅਮਰੀਕੀ ਖਗੋਲ ਭੌਤਿਕ ਵਿਗਿਆਨੀ, ਲੇਖਕ ਅਤੇ ਵਿਗਿਆਨ ਸੰਚਾਰਕ ਸ਼੍ਰੀ ਨੀਲ ਡੇ ਗ੍ਰਾਸੇ ਟਾਇਸਨ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਅਤੇ ਟਾਇਸਨ ਨੇ ਨੌਜਵਾਨਾਂ ਵਿੱਚ ਵਿਗਿਆਨਿਕ ਸੋਚ ਨੂੰ ਵਿਕਸਿਤ ਕਰਨ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਭਾਰਤ ਦੁਆਰਾ ਕੀਤੇ ਜਾ ਰਹੇ ਵਿਭਿੰਨ ਪੁਲਾੜ ਖੋਜ ਮਿਸ਼ਨਾਂ (space exploration missions) ਸਹਿਤ ਪੁਲਾੜ ਖੇਤਰ ਵਿੱਚ ਭਾਰਤ ਦੀ ਤੇਜ਼ ਪ੍ਰਗਤੀ ਬਾਰੇ ਵਿਸਤਾਰ ਨਾਲ ਚਰਚਾ ਕੀਤੀ।
ਪ੍ਰਧਾਨ ਮੰਤਰੀ ਮੋਦੀ ਅਤੇ ਸ਼੍ਰੀ ਟਾਇਸਨ ਨੇ ਭਾਰਤ ਵਿੱਚ ਸ਼ੁਰੂ ਕੀਤੀ ਗਈ ਨਵੀਂ ਰਾਸ਼ਟਰੀ ਪੁਲਾੜ ਨੀਤੀ (ਨੈਸ਼ਨਲ ਸਪੇਸ ਪਾਲਿਸੀ) ਦੇ ਤਹਿਤ ਪ੍ਰਾਈਵੇਟ ਸੈਕਟਰ ਅਤੇ ਅਕਾਦਮਿਕ ਸਹਿਯੋਗ ਦੇ ਅਵਸਰਾਂ ‘ਤੇ ਵੀ ਚਰਚਾ ਕੀਤੀ।
Talked space, science and related issues with @neiltyson. Highlighted steps India is taking to reform the space sector and draw more youngsters towards science as well as innovation. pic.twitter.com/aeOuXEjEau
— Narendra Modi (@narendramodi) June 21, 2023