ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ 24 ਜੂਨ 2023 ਨੂੰ ਮਿਸਰ ਦੀ ਸਰਕਾਰੀ ਯਾਤਰਾ ‘ਤੇ ਕਾਹਿਰਾ ਪਹੁੰਚਣ ਦੇ ਤੁਰੰਤ ਬਾਅਦ ਮਿਸਰ ਦੇ ਕੈਬਨਿਟ ਦੀ “ਭਾਰਤ ਇਕਾਈ” ਦੇ ਨਾਲ ਇੱਕ ਮੀਟਿੰਗ ਕੀਤੀ। ਇਸ “ਭਾਰਤ ਇਕਾਈ” ਦੀ ਸਥਾਪਨਾ ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਮਿਸਰ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਅਬਦੇਲ ਫਤਹ ਅਲ-ਸਿਸੀ (Abdel Fattah El-Sisi) ਦੀ ਗਣਤੰਤਰ ਦਿਵਸ 2023 ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਭਾਰਤ ਦੀ ਸਰਕਾਰੀ ਯਾਤਰਾ ਦੇ ਬਾਅਦ ਕੀਤੀ ਗਈ ਸੀ। ਇਸ “ਭਾਰਤ ਇਕਾਈ” ਦੀ ਪ੍ਰਧਾਨਗੀ ਮਿਸਰ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਮੁਸਤਫਾ ਮੈਡਬੌਲੀ ਕਰਦੇ ਸਨ ਤੇ ਇਸ ਵਿੱਚ ਕਈ ਮੰਤਰੀ ਤੇ ਸੀਨੀਅਰ ਅਧਿਕਾਰੀ ਸ਼ਾਮਲ ਹਨ।
ਪ੍ਰਧਾਨ ਮੰਤਰੀ ਮੈਡਬੌਲੀ ਅਤੇ ਕੈਬਨਿਟ ਦੇ ਉਨ੍ਹਾਂ ਦੇ ਸਹਿਯੋਗੀਆਂ ਨੇ “ਭਾਰਤ ਇਕਾਈ” ਦੀਆਂ ਵਿਭਿੰਨ ਗਤੀਵਿਧੀਆਂ ਦੀ ਰੂਪਰੇਖਾ ਪੇਸ਼ ਕੀਤੀ ਅਤੇ ਸਹਿਯੋਗ ਦੇ ਨਵੇਂ ਖੇਤਰਾਂ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਨੇ ਆਪਣੇ ਭਾਰਤੀ ਹਮਰੁਤਬਿਆਂ ਦੇ ਵੱਲੋਂ ਪ੍ਰਾਪਤ ਸਕਾਰਾਤਮਕ ਪ੍ਰਤੀਕਿਰਿਆ ਦੀ ਸ਼ਲਾਘਾ ਕੀਤੀ ਅਤੇ ਵਿਭਿੰਨ ਖੇਤਰਾਂ ਵਿੱਚ ਭਾਰਤ-ਮਿਸਰ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਪ੍ਰਤੀ ਉਤਸੁਕਤਾ ਜਤਾਈ।
ਪ੍ਰਧਾਨ ਮੰਤਰੀ ਨੇ “ਭਾਰਤ ਇਕਾਈ” ਦੀ ਸਥਾਪਨਾ ਦੀ ਸ਼ਲਾਘਾ ਕੀਤੀ ਅਤੇ ਭਾਰਤ ਦੇ ਨਾਲ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਦੇ ਲਈ ਇਸ ‘ਸੰਪੂਰਨ ਸਰਕਾਰ ਵਾਲੇ ਦ੍ਰਿਸ਼ਟੀਕੋਣ’ ਦਾ ਸੁਆਗਤ ਕੀਤਾ। ਉਨ੍ਹਾਂ ਨੇ ਆਪਸੀ ਹਿਤ ਦੇ ਵਿਭਿੰਨ ਖੇਤਰਾਂ ਵਿੱਚ ਮਿਸਰ ਦੇ ਨਾਲ ਮਿਲ ਕੇ ਕੰਮ ਕਰਨ ਦੀ ਭਾਰਤ ਦੀ ਤਤਪਰਤਾ ਨੂੰ ਸਾਂਝਾ ਕੀਤਾ।
ਮੀਟਿੰਗ ਵਿੱਚ ਵਪਾਰ ਤੇ ਨਿਵੇਸ਼, ਨਵਿਆਉਣਯੋਗ ਊਰਜਾ, ਗ੍ਰੀਨ ਹਾਈਡ੍ਰੋਜਨ, ਆਈਟੀ, ਡਿਜੀਟਲ ਭੁਗਤਾਨ ਪਲੈਟਫਾਰਮ, ਦਵਾਈਆਂ ਅਤੇ ਦੋਨਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਪਰੰਪਰਾਗਤ ਸਬੰਧ ਜਿਹੇ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਚਰਚਾ ਹੋਈ।
ਪ੍ਰਧਾਨ ਮੰਤਰੀ ਮੈਡਬੌਲੀ ਦੇ ਇਲਾਵਾ, ਇਸ ਮੀਟਿੰਗ ਵਿੱਚ ਮਿਸਰ ਦੇ ਸੱਤ ਕੈਬਨਿਟ ਮੰਤਰੀ ਅਤੇ ਸੀਨੀਅਰ ਅਧਿਕਾਰੀ ਮੌਜੂਦ ਸਨ, ਜਿਨ੍ਹਾਂ ਵਿੱਚ ਸਾਮਲ ਹਨ:
ਮਹਾਮਹਿਮ ਡਾ. ਮੋਹੰਮਦ ਸ਼ਕਰ ਅਲ-ਮਰਕਾਬੀ, ਬਿਜਲੀ ਤੇ ਨਵਿਆਉਣਯੋਗ ਊਰਜਾ ਮੰਤਰੀ
ਮਹਾਮਹਿਮ ਡਾ. ਸਮੇਹ ਸ਼ੌਕਰੀ, ਵਿਦੇਸ਼ ਮੰਤਰੀ
ਮਹਾਮਹਿਮ ਡਾ. ਹਲਾ ਅਲ-ਸਈਦ, ਯੋਜਨਾ ਤੇ ਆਰਥਿਕ ਵਿਕਾਸ ਮੰਤਰੀ
ਮਹਾਮਹਿਮ ਡਾ. ਰਾਨਿਆ ਅਲ-ਮਸ਼ਾਤ, ਅੰਤਰਰਾਸ਼ਟਰੀ ਸਹਿਯੋਗ ਮੰਤਰੀ
ਮਹਾਮਹਿਮ ਡਾ. ਮੋਹਮੰਦ ਮੈਤ, ਵਿੱਤ ਮੰਤਰੀ
ਮਹਾਮਹਿਮ ਡਾ. ਅਮ੍ਰ ਤਲਤ, ਸੰਚਾਰ ਤੇ ਸੂਚਨਾ ਟੈਕਨੋਲੋਜੀ ਮੰਤਰੀ
ਮਹਾਮਹਿਮ ਇੰਜੀ. ਅਹਿਮਦ ਸਮੀਰ, ਉਦਯੋਗ ਤੇ ਵਪਾਰ ਮੰਤਰੀ