ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ-ਪ੍ਰਸ਼ਾਂਤ ਦ੍ਵੀਪ ਸਮੂਹ ਸਹਿਯੋਗ ਮੰਚ (ਐੱਫਆਈਪੀਆਈਸੀ) ਦੀ ਤੀਸਰੀ ਸਮਿਟ ਦੌਰਾਨ 22 ਮਈ, 2023 ਨੂੰ ਪੋਰਟ ਮੋਰੇਸਬੀ ਦੇ ਗਵਰਨਮੈਂਟ ਹਾਊਸ ਵਿਖੇ ਪਾਪੂਆ ਨਿਊ ਗਿਨੀ (ਪੀਐੱਨਜੀ) ਦੇ ਗਵਰਨਰ-ਜਨਰਲ ਸਰ ਬੌਬ ਡਾਡੇ (Sir Bob Dadae) ਨਾਲ ਮੁਲਾਕਾਤ ਕੀਤੀ।
ਗਵਰਨਰ-ਜਨਰਲ ਨੇ ਦੇਸ਼ ਦੀ ਆਪਣੀ ਪਹਿਲੀ ਯਾਤਰਾ ‘ਤੇ ਆਏ ਪ੍ਰਧਾਨ ਮੰਤਰੀ ਦਾ ਪਾਪੁਆ ਨਿਊ ਗਿਨੀ ਵਿੱਚ ਗਰਮਜੋਸ਼ੀ ਨਾਲ ਸਵਾਗਤ ਕੀਤਾ। ਦੋਵੇਂ ਰਾਜਨੇਤਾਵਾਂ ਨੇ ਦੋਵੇਂ ਦੇਸ਼ਾਂ ਦੇ ਦਰਮਿਆਨ ਦੁਵੱਲੇ ਸਬੰਧਾਂ ਅਤੇ ਵਿਕਾਸ ਸਾਂਝੇਦਾਰੀ ਦੇ ਮਹੱਤਵ ਸਮੇਤ ਹੋਰ ਵਿਸ਼ਿਆਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ, ਜਿਨ੍ਹਾਂ ਨੂੰ ਉਹ ਹੋਰ ਮਜ਼ਬੂਤ ਬਣਾਉਣ ‘ਤੇ ਸਹਿਮਤ ਹੋਏ।
PM @narendramodi held talks with Papua New Guinea Governor General Sir Bob Dadae. pic.twitter.com/srTk63bPQS
— PMO India (@PMOIndia) May 21, 2023