ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਸਟ੍ਰੇਲੀਆ ਦੇ ਸਿਡਨੀ ਸਥਿਤ ਐਡਮਿਰੇਲਿਟੀ ਹਾਊਸ ਵਿੱਚ ਅੱਜ 24 ਮਈ, 2023 ਨੂੰ ਆਸਟ੍ਰੇਲੀਆ ਦੇ ਗਵਰਨਰ ਜਨਰਲ ਮਹਾਮਹਿਮ ਸ਼੍ਰੀ ਡੇਵਿਡ ਹਰਲੇ ਨਾਲ ਬੈਠਕ ਕੀਤੀ।
ਪ੍ਰਧਾਨ ਮੰਤਰੀ ਨੇ ਗਵਰਨਰ ਜਨਰਲ ਨਾਲ 2019 ਵਿੱਚ ਹੋਈ ਆਪਣੀ ਬੈਠਕ ਨੂੰ ਯਾਦ ਕੀਤਾ ਜਦੋਂ ਉਹ ਨਿਊ ਸਾਊਥ ਵੈਲਸ ਦੇ ਗਵਰਨਰ ਦੇ ਪਦ ’ਤੇ ਰਹਿੰਦੇ ਹੋਏ ਭਾਰਤ ਦੀ ਯਾਤਰਾ ’ਤੇ ਆਏ ਸਨ।
ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਲੰਬੇ ਸਮੇਂ ਤੋਂ ਚਲੀ ਆ ਰਹੀ ਦੁਵੱਲੀ ਸਾਂਝੇਦਾਰੀ ਨੂੰ ਮਜ਼ਬੂਤ ਬਣਾਉਣ ਦੇ ਉਪਾਵਾਂ ’ਤੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆ ਅਤੇ ਭਾਰਤ ਦੇ ਦਰਮਿਆਨ ਕਰੀਬੀ ਸੰਪਰਕ ਕਾਇਮ ਕਰਨ ਵਿੱਚ ਉੱਥੇ ਰਹਿਣ ਵਾਲੇ ਭਾਰਤੀ ਸਮੁਦਾਇ ਦੇ ਸਕਾਰਾਤਮਕ ਯੋਗਦਾਨ ਅਤੇ ਉਸ ਦੀ ਭੂਮਿਕਾ ਨੂੰ ਦੁਹਰਾਇਆ।
Delighted to meet Governor General David Hurley and discuss India-Australia relations. Stronger ties between our nations will contribute towards building a better planet. pic.twitter.com/fo1PPVeNJF
— Narendra Modi (@narendramodi) May 24, 2023