ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤਕਨੀਕ ਖੇਤਰ ਦੇ ਮੋਹਰੀ ਵਿਅਕਤੀ( ਟੈੱਕ ਪਾਇਨੀਅਰ), ਕਾਰੋਬਾਰੀ ਦਿੱਗਜ ਅਤੇ ਟੇਸਲਾ ਇੰਕ. ਐਡ ਸਪੇਸ ਐਕਸ(Tesla Inc. & SpaceX); ਦੇ ਸੀਈਓ, ਟਵਿੱਟਰ ਦੇ ਮਾਲਕ, ਸੀਟੀਓ ਅਤੇ ਚੇਅਰਮੈਨ; ਬੋਰਿੰਗ ਕੰਪਨੀ ਅਤੇ ਐਕਸ ਕਾਰਪ ਦੇ ਸੰਸਥਾਪਕ; ਨਿਊਰਾਲਿੰਕ ਅਤੇ ਓਪਨਏਆਈ ਦੇ ਸਹਿ-ਸੰਸਥਾਪਕ (co-founder of Neuralink and OpenAI,) ਸ਼੍ਰੀ ਐਲਨ ਮਸਕ ਦੇ ਨਾਲ ਅੱਜ ਅਮਰੀਕਾ ਦੇ ਨਿਊਯਾਰਕ ਵਿੱਚ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਵਿਭਿੰਨ ਸੈਕਟਰਾਂ ਵਿੱਚ ਟੈਕਨੋਲੋਜੀ ਨੂੰ ਸੁਲਭ ਅਤੇ ਕਿਫਾਇਤੀ ਬਣਾਉਣ ਦੇ ਪ੍ਰਯਾਸਾਂ ਦੇ ਲਈ ਸ਼੍ਰੀ ਮਸਕ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਸ਼੍ਰੀ ਮਸਕ ਨੂੰ ਭਾਰਤ ਵਿੱਚ ਇਲੈਕਟ੍ਰਿਕ ਮੋਬਿਲਿਟੀ ਅਤੇ ਤੇਜ਼ੀ ਨਾਲ ਵਿਸਤਾਰਿਤ ਹੁੰਦੇ ਕਮਰਸ਼ੀਅਲ ਸਪੇਸ ਸੈਕਟਰ ਵਿੱਚ ਨਿਵੇਸ਼ ਦੇ ਅਵਸਰਾਂ ਦੀ ਖੋਜ ਦੇ ਲਈ ਸੱਦਾ ਦਿੱਤਾ।