ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਮਰੀਕਾ ਦੇ ਨਿਊਯਾਰਕ ਵਿੱਚ ਅਮਰੀਕੀ ਵਿਚਾਰ ਮੂਲਕ ਮਾਹਿਰਾਂ (ਥਿੰਕ ਟੈਂਕ ਐਕਸਪਰਟਸ) ਦੇ ਇੱਕ ਗਰੁੱਪ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਅਤੇ ਮਾਹਿਰਾਂ ਨੇ ਕਈ ਵਿਕਾਸਾਤਮਕ ਅਤੇ ਭੂ-ਰਾਜਨੀਤਕ ਮੁੱਦਿਆਂ ‘ਤੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭਾਰਤ ਵਿੱਚ ਆਪਣੀ ਉਪਸਥਿਤੀ ਵਧਾਉਣ ਦੇ ਲਈ ਸੱਦਾ ਦਿੱਤਾ, ਕਿਉਂਕਿ ਇਹ ਅੰਮ੍ਰਿਤਕਾਲ ਦੇ ਦੌਰਾਨ ਆਪਣੇ ਪਰਿਵਰਤਨ ਦੀ ਮੁਹਿੰਮ ਚਲਾ ਰਿਹਾ ਹੈ।
ਗੱਲਬਾਤ ਵਿੱਚ ਹਿੱਸਾ ਲੈਣ ਵਾਲੇ ਵਿਭਿੰਨ ਵਿਚਾਰ ਮੂਲਕ ਮਾਹਿਰਾਂ (ਥਿੰਕ ਟੈਂਕ ਐਕਸਪਰਟਸ) ਵਿੱਚ ਸ਼ਾਮਲ ਹਨ:
o ਸ਼੍ਰੀ ਮਾਇਕਲ ਫ੍ਰੋਮੈਨ, ਕੌਂਸਲ ਔਨ ਫੌਰੇਨ ਰਿਲੇਸ਼ਨਸ (ਸੀਐੱਫਆਰ), ਨਿਊਯਾਰਕ ਵਿੱਚ ਰਾਸ਼ਟਰਪਤੀ ਦੁਆਰਾ ਨਾਮਿਤ ਅਤੇ ਪ੍ਰਤਿਸ਼ਠਿਤ ਫੈਲੋ
o ਸ਼੍ਰੀ ਡੈਨੀਅਲ ਰੱਸੇਲ, ਏਸ਼ੀਆ ਸੋਸਾਇਟੀ ਪਾਲਿਸੀ ਇੰਸਟੀਟਿਊਟ, ਨਿਊਯਾਰਕ ਵਿੱਚ ਇੰਟਰਨੈਸ਼ਨਲ ਸਕਿਉਰਿਟੀ ਐਂਡ ਡਿਪਲੋਮੈਸੀ ਦੇ ਮੀਤ ਪ੍ਰਧਾਨ (ਵਾਈਸ ਪ੍ਰੈਜ਼ੀਡੈਂਟ)
o ਡਾ. ਮੈਕਸ ਅਬ੍ਰਾਹਮਸ , ਨੌਰਥਈਸਟ੍ਰਨ ਯੂਨੀਵਰਸਿਟੀ, ਬੌਸਟਨ ਵਿੱਚ ਰਾਜਨੀਤੀ ਵਿਗਿਆਨ ਦੇ ਐਸੋਸੀਏਟ ਪ੍ਰੋਫੈਸਰ
o ਸ਼੍ਰੀ ਜੈੱਫ ਐੱਮ ਸਮਿਥ, ਡਾਇਰੈਕਟਰ, ਏਸ਼ੀਅਨ ਸਟਡੀਜ਼ ਸੈਂਟਰ, ਦ ਹੈਰੀਟੇਜ ਫਾਊਂਡੇਸ਼ਨ, ਡੀਸੀ
o ਵਾਸ਼ਿੰਗਟਨ ਡੀਸੀ ਵਿੱਚ ਸਥਿਤ ‘ਦ ਮੈਰਾਥਨ ਇਨਿਸ਼ਿਏਟਿਵ’ ਦੇ ਸਹਿ-ਸੰਸਥਾਪਕ ਸ਼੍ਰੀ ਅਲਬ੍ਰਿਜ ਕੋਲਬੀ
o ਸ਼੍ਰੀ ਗੁਰੂ ਸੋਵੇਲ, ਫਾਊਂਡਰ-ਮੈਂਬਰ, ਡਾਇਰੈਕਟਰ (ਇੰਡੋ-ਯੂਐੱਸ ਅਫੇਅਰਸ), ਇੰਡਸ ਇੰਟਰਨੈਸ਼ਨਲ ਰਿਸਰਚ ਫਾਊਂਡੇਸ਼ਨ, ਟੈਕਸਾਸ