ਪ੍ਰਧਾਨ ਮੰਤਰੀ ਮੋਦੀ ਨੇ ਹਮੇਸ਼ਾ ਹੀ ਜਲ ਅਤੇ ਵਾਤਾਵਰਣ ਸੰਭਾਲ਼ ਦੇ ਮਹੱਤਵ 'ਤੇ ਜ਼ੋਰ ਦਿੱਤਾ ਹੈ। ਜਲ ਜੀਵਨ ਮਿਸ਼ਨ, ਸਵੱਛ ਭਾਰਤ ਮਿਸ਼ਨ, ਜਲ ਸ਼ਕਤੀ ਅਭਿਯਾਨ ਅਤੇ ਮਿਸ਼ਨ ਜੀਵਨ ਜਿਹੀਆਂ ਪਹਿਲਾਂ ਇਸ ਦਾ ਪ੍ਰਮਾਣ ਹਨ।
ਗੁਜਰਾਤ ਸਰਕਾਰ ਦੇ ਸੇਵਾਮੁਕਤ ਜੰਗਲਾਤ ਅਧਿਕਾਰੀ ਐੱਚ.ਐੱਸ. ਸਿੰਘ ਨੇ ਇੱਕ ਵਾਕਿਆ ਸੁਣਾਇਆ, ਜਦੋਂ ਮੁੱਖ ਮੰਤਰੀ ਮੋਦੀ ਨੇ ਗੁਜਰਾਤ ਵਿੱਚ ਜਲ ਸਰੋਤਾਂ ਦੀ ਸੰਭਾਲ਼ ਅਤੇ ਉਨ੍ਹਾਂ ਨੂੰ ਪੁਨਰਜੀਵਿਤ ਕਰਨ ਦੇ ਲਈ 'ਜਲ ਮੰਦਿਰ' ਦੀ ਸੰਕਲਪਨਾ ਕੀਤੀ। ਕਿਉਂਕਿ ਗੁਜਰਾਤ ਵਿੱਚ 18,000 ਤੋਂ ਅਧਿਕ ਪਿੰਡ ਹਨ, ਜਿੱਥੇ ਹਰ ਪਿੰਡ ਵਿੱਚ ਇੱਕ ਜਾਂ ਅਧਿਕ ਸੰਖਿਆ ਵਿੱਚ ਤਲਾਬ ਹਨ। ਮੁੱਖ ਮੰਤਰੀ ਮੋਦੀ ਨੇ ਸੁਝਾਅ ਦਿੱਤਾ ਕਿ ਇਨ੍ਹਾਂ ਤਲਾਬਾਂ ਦੇ ਆਸਪਾਸ ਦੇ ਖੇਤਰਾਂ ਨੂੰ ਸੁੰਦਰ ਬਣਾਇਆ ਜਾਣਾ ਚਾਹੀਦਾ ਹੈ ਤਾਕਿ ਯੋਜਨਾਬੱਧ ਰੁੱਖ ਲਗਾਏ ਜਾ ਸਕਣ। ਕਿਉਂਕਿ ਜਲ ਸਰੋਤ ਪਿੰਡਾਂ ਦੇ ਲਈ ਗਹਿਰਾ ਸੱਭਿਆਚਾਰਕ ਮਹੱਤਵ ਰੱਖਦੇ ਹਨ, ਇਸ ਲਈ ਮੁੱਖ ਮੰਤਰੀ ਮੋਦੀ ਨੇ ਰਾਜ ਵਿੱਚ ਜਲ ਸਰੋਤਾਂ ਦੀ ਸੰਭਾਲ਼ ਅਤੇ ਉਨ੍ਹਾਂ ਨੂੰ ਪੁਨਰਜੀਵਿਤ ਕਰਨ ਦੇ ਲਈ, ਇੱਕ ਅਸਰਦਾਰ ਵਿਵਸਥਾ ਦੇ ਰੂਪ ਵਿੱਚ 'ਜਲ ਮੰਦਿਰ' ਦੀ ਸੰਕਲਪਨਾ ਕੀਤੀ। ਇਹ ਬਦਲੇ ਵਿੱਚ; ਸੱਭਿਆਚਾਰਕ ਪੁਨਰ-ਜਾਗਰਣ, ਪੰਛੀ ਅਤੇ ਵਾਤਾਵਰਣ ਸੰਭਾਲ਼, ਮਨੋਰੰਜਨ ਟੂਰਿਜ਼ਮ ਦੇ ਲਈ ਸਮਰਥਨ ਦੇ ਨਾਲ-ਨਾਲ ਜ਼ਮੀਨੀ ਪੱਧਰ 'ਤੇ ਜਲ ਸੰਭਾਲ਼ ਨੂੰ ਸਮਰੱਥ ਕਰਦਾ ਹੈ।
CM Narendra Modi introduced the groundbreaking 'Jal Mandir' concept in Gujarat, a visionary approach to rejuvenate water bodies. Dive into the details by watching this #ModiStory! pic.twitter.com/jQj9oIhvJd
— Modi Story (@themodistory) September 13, 2023