ਅੱਜ, ਮੈਂ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੇ ਵੱਲੋਂ ਹੋਮਟਾਊਨ ਵਿਲਮਿੰਗਟਨ ਵਿੱਚ ਆਯੋਜਿਤ ਕੁਆਡ ਸਮਿਟ ਵਿੱਚ ਹਿੱਸਾ ਲੈਣ ਅਤੇ ਨਿਊ ਯੌਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਸਮਿਟ ਆਫ ਦ ਫਿਊਚਰ ਨੂੰ ਸੰਬੋਧਨ ਕਰਨ ਦੇ ਲਈ ਅਮਰੀਕਾ ਦੀ ਤਿੰਨ ਦਿਨਾਂ ਯਾਤਰਾ ‘ਤੇ ਜਾ ਰਿਹਾ ਹਾਂ।
ਮੈਂ ਕੁਆਡ ਸਮਿਟ ਵਿੱਚ ਆਪਣੇ ਸਹਿਯੋਗੀਆਂ ਰਾਸ਼ਟਰਪਤੀ ਬਾਇਡੇਨ, ਪ੍ਰਧਾਨ ਮੰਤਰੀ ਅਲਬਾਨਸੇ ਅਤੇ ਪ੍ਰਧਾਨ ਮੰਤਰੀ ਕਿਸ਼ਿਦਾ ਦੇ ਨਾਲ ਸ਼ਾਮਲ ਹੋਣ ਦੇ ਲਈ ਉਤਸੁਕ ਹਾਂ। ਕੁਆਡ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਪ੍ਰਗਤੀ ਅਤੇ ਸਮ੍ਰਿੱਧੀ ਦੇ ਲਈ ਕੰਮ ਕਰਨ ਵਾਲੇ ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ ਦੇ ਇੱਕ ਪ੍ਰਮੁੱਖ ਸਮੂਹ ਦੇ ਰੂਪ ਵਿੱਚ ਉੱਭਰਿਆ ਹੈ।
ਰਾਸ਼ਟਰਪਤੀ ਬਾਇਡੇਨ ਦੇ ਨਾਲ ਮੇਰੀ ਮੀਟਿੰਗ ਸਾਨੂੰ ਆਪਣੇ ਲੋਕਾਂ ਅਤੇ ਦੁਨੀਆ ਦੇ ਹਿਤ ਵਿੱਚ ਭਾਰਤ-ਅਮਰੀਕਾ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੋਰ ਗਹਿਰਾ ਕਰਨ ਦੇ ਲਈ ਨਵੇਂ ਰਸਤਿਆਂ ਦੀ ਸਮੀਖਿਆ ਅਤੇ ਪਹਿਚਾਣ ਕਰਨ ਦਾ ਮੌਕਾ ਦੇਵੇਗੀ।
ਮੈਂ ਭਾਰਤੀ ਪ੍ਰਵਾਸੀਆਂ ਅਤੇ ਖਾਸ ਅਮਰੀਕੀ ਵਪਾਰਕ ਦਿੱਗਜਾਂ ਦੇ ਨਾਲ ਜੁੜਨ ਦੇ ਲਈ ਉਤਸੁਕ ਹਾਂ, ਜੋ ਪ੍ਰਮੁੱਖ ਹਿਤਧਾਰਕ ਹਨ ਅਤੇ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਪੁਰਾਣੇ ਲੋਕਤੰਤਰਾਂ ਦਰਮਿਆਨ ਅਨੂਠੀ ਸਾਂਝੇਦਾਰੀ ਨੂੰ ਜੀਵੰਤ ਕਰਦੇ ਹਨ।
ਸੰਯੁਕਤ ਰਾਸ਼ਟਰ ਦਾ ਸਮਿਟ ਆਫ ਦ ਫਿਊਚਰ ਆਲਮੀ ਭਾਈਚਾਰੇ ਨੂੰ ਮਾਨਵਤਾ ਦੀ ਬਿਹਤਰੀ ਦੇ ਲਈ ਅੱਗੇ ਦੀ ਰਾਹ ਤਿਆਰ ਕਰਨ ਦਾ ਇੱਕ ਅਵਸਰ ਹੈ। ਮੈਂ ਮਾਨਵਤਾ ਦੇ ਛੇਵੇਂ ਹਿੱਸੇ ਦੇ ਵਿਚਾਰਾਂ ਨੂੰ ਸਾਂਝਾ ਕਰਾਂਗਾ ਕਿਉਂਕਿ ਸ਼ਾਂਤੀਪੂਰਣ ਅਤੇ ਸੁਰੱਖਿਅਤ ਭਵਿੱਖ ਵਿੱਚ ਉਨ੍ਹਾਂ ਦੀ ਹਿੱਸੇਦਾਰੀ ਦੁਨੀਆ ਵਿੱਚ ਸਭ ਤੋਂ ਅਧਿਕ ਹੈ।
I will be on a visit to USA, where I will take part in various programmes. I will attend the Quad Summit being hosted by President Biden at his hometown Wilmington. I look forward to the deliberations at the Summit. I will also be having a bilateral meeting with President Biden.…
— Narendra Modi (@narendramodi) September 21, 2024