ਪ੍ਰਧਾਨ ਮੰਤਰੀ ਨੇ ਜੀ20 ਵਪਾਰ ਅਤੇ ਨਿਵੇਸ਼ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ
“ਭਾਰਤ ਨੂੰ ਖੁੱਲ੍ਹੇਪਣ, ਅਵਸਰਾਂ ਅਤੇ ਵਿਕਲਪਾਂ ਦੇ ਮੇਲ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ”
“ਪਿਛਲੇ ਨੌਂ ਵਰ੍ਹਿਆਂ ਦੇ ਦੌਰਾਨ, ਸਾਡੇ ਨਿਰੰਤਰ ਪ੍ਰਯਾਸਾਂ ਦੇ ਨਤੀਜੇ ਵਜੋਂ ਭਾਰਤ ਪੰਜਵੀਂ ਸਭ ਤੋਂ ਬੜੀ ਗਲੋਬਲ ਅਰਥਵਿਵਸਥਾ ਬਣ ਗਿਆ ਹੈ”
“ਭਾਰਤ ਲਾਲ ਫੀਤਾਸ਼ਾਹੀ ਤੋਂ ਰੈੱਡ ਕਾਰਪੇਟ ਦੀ ਤਰਫ਼ ਵਧ ਗਿਆ ਹੈ”
“ਸਾਨੂੰ ਲਚੀਲੀਆਂ ਅਤੇ ਸਮਾਵੇਸ਼ੀ ਗਲੋਬਲ ਵੈਲਿਊ ਚੇਨਸ ਬਣਾਉਣੀਆਂ ਚਾਹੀਦੀਆਂ ਹਨ ਜੋ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ’ਤੇ ਸਮਰੱਥ ਹੋਣ”
“‘ਵਪਾਰ ਦਸਤਾਵੇਜ਼ਾਂ ਦੇ ਡਿਜੀਟਲਕਰਣ ਦੇ ਉੱਚ ਪੱਧਰੀ ਸਿਧਾਂਤ’ ਸੀਮਾ ਪਾਰ ਇਲੈਕਟ੍ਰੌਨਿਕ ਵਪਾਰ ਉਪਾਅ ਲਾਗੂ ਕਰਨ ਅਤੇ ਅਨੁਪਾਲਨ ਬੋਝ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ”
“ਭਾਰਤ ਡਬਲਿਊਟੀਓ (WTO) ਦੇ ਮੂਲ ਵਿੱਚ ਨਿਯਮ-ਅਧਾਰਿਤ, ਖੁੱਲ੍ਹੀ, ਸਮਾਵੇਸ਼ੀ ਅਤੇ ਬਹੁਪੱਖੀ ਵਪਾਰ ਪ੍ਰਣਾਲੀ ਵਿੱਚ ਵਿਸ਼ਵਾਸ ਕਰਦਾ ਹੈ” “ਸਾਡੇ ਲਈ, ਐੱਮਐੱਸਐੱਮਈ (MSME) ਦਾ ਮਤਲਬ ਹੈ – ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਨੂੰ ਅਧਿਕਤਮ ਸਹਿਯੋਗ (Maximum Support)”

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਲਿੰਕ ਦੇ ਜ਼ਰੀਏ ਰਾਜਸਥਾਨ ਦੇ ਜੈਪੁਰ ਵਿੱਚ ਆਯੋਜਿਤ ਜੀ20 (G20) ਵਪਾਰ ਅਤੇ ਨਿਵੇਸ਼ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਗੁਲਾਬੀ ਸ਼ਹਿਰ ਦੀ ਜਨਤਾ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਅਤੇ ਕਿਹਾ ਕਿ ਇਹ ਖੇਤਰ ਆਪਣੇ ਗਤੀਸ਼ੀਲ ਅਤੇ ਉੱਦਮਸ਼ੀਲ ਲੋਕਾਂ ਦੇ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਪਾਰ ਨੇ ਵਿਚਾਰਾਂ, ਸੰਸਕ੍ਰਿਤੀਆਂ ਅਤੇ ਟੈਕਨੋਲੋਜੀ ਦੇ ਅਦਾਨ-ਪ੍ਰਦਾਨ ਨੂੰ ਹੁਲਾਰਾ ਦਿੱਤਾ ਹੈ, ਨਾਲ ਹੀ ਇਤਿਹਾਸ ਗਵਾਹ ਹੈ ਕਿ ਇਹ ਲੋਕਾਂ ਨੂੰ ਨਿਕਟ ਲਿਆਇਆ ਹੈ। ਸ਼੍ਰੀ ਮੋਦੀ ਨੇ ਕਿਹਾ, “ਵਪਾਰ ਅਤੇ ਵਿਸ਼ਵੀਕਰਣ ਨੇ ਕਰੋੜਾਂ ਲੋਕਾਂ ਨੂੰ ਅਤਿਅੰਤ ਗ਼ਰੀਬੀ ਤੋਂ ਬਾਹਰ ਕੱਢਿਆ ਹੈ।”

 

ਭਾਰਤੀ ਅਰਥਵਿਵਸਥਾ ਵਿੱਚ ਆਲਮੀ ਆਸ਼ਾਵਾਦ ਅਤੇ ਵਿਸ਼ਵਾਸ ’ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ, ਭਾਰਤ ਨੂੰ ਖੁੱਲ੍ਹੇਪਣ, ਅਵਸਰਾਂ ਅਤੇ ਵਿਕਲਪਾਂ ਦੇ ਮੇਲ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਨਿਰੰਤਰ ਪ੍ਰਯਾਸਾਂ ਦੇ ਨਤੀਜੇ ਵਜੋਂ, ਭਾਰਤ ਪਿਛਲੇ ਨੌਂ ਵਰ੍ਹਿਆਂ ਦੇ ਦੌਰਾਨ ਪੰਜਵੀਂ ਸਭ ਤੋਂ ਬੜੀ ਆਲਮੀ ਅਰਥਵਿਵਸਥਾ ਬਣ ਗਿਆ ਹੈ। “ਅਸੀਂ 2014 ਵਿੱਚ “ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ” ("Reform, Perform, and Transform") ਦੀ ਯਾਤਰਾ ਸ਼ੁਰੂ ਕੀਤੀ”, ਪ੍ਰਧਾਨ ਮੰਤਰੀ ਨੇ ਉਦਾਹਰਣ ਦਿੰਦੇ ਹੋਏ ਵਧਦੀ ਮੁਕਾਬਲੇਬਾਜ਼ੀ ਅਤੇ ਵਧੀ ਹੋਈ ਪਾਰਦਰਸ਼ਤਾ, ਡਿਜੀਟਲੀਕਰਣ ਦੇ ਵਿਸਤਾਰ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਦਾ ਉਲੇਖ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਨੇ ਸਮਰਪਿਤ ਮਾਲ ਢੁਆਈ ਗਲਿਆਰੇ ਸਥਾਪਿਤ ਕੀਤੇ ਹਨ ਅਤੇ ਉਦਯੋਗਿਕ ਖੇਤਰ ਬਣਾਏ ਹਨ। ਸ਼੍ਰੀ ਮੋਦੀ ਨੇ ਕਿਹਾ, “ਅਸੀਂ ਲਾਲ ਫੀਤਾਸ਼ਾਹੀ ਤੋਂ ਰੈੱਡ ਕਾਰਪੇਟ ਅਤੇ ਉਦਾਰੀਕ੍ਰਿਤ ਐੱਫਡੀਆਈ ਪ੍ਰਵਾਹ (liberalized FDI flows) ਦੀ ਤਰਫ਼ ਵਧ ਗਏ ਹਾਂ।” ਉਨ੍ਹਾਂ ਨੇ ਨਿਰਮਾਣ ਨੂੰ ਹੁਲਾਰਾ ਦੇਣ ਵਾਲੀ ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ (Make in India and Aatma Nirbhar Bharat) ਜਿਹੀਆਂ ਪਹਿਲਾਂ ਅਤੇ ਦੇਸ਼ ਵਿੱਚ ਨੀਤੀਗਤ ਸਥਿਰਤਾ ਦਾ ਭੀ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸਰਕਾਰ ਅਗਲੇ ਕੁਝ ਵਰ੍ਹਿਆਂ ਵਿੱਚ ਭਾਰਤ ਨੂੰ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਾਉਣ ਦੇ ਲਈ ਪ੍ਰਤੀਬੱਧ ਹੈ।

 

ਮਹਾਮਾਰੀ ਤੋਂ ਲੈ ਕੇ ਭੂ-ਰਾਜਨੀਤਕ ਤਣਾਅ ਤੱਕ ਮੌਜੂਦਾ ਆਲਮੀ ਚੁਣੌਤੀਆਂ ’ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੇ ਵਿਸ਼ਵ ਅਰਥਵਿਵਸਥਾ ਦੀ ਪਰੀਖਿਆ ਲਈ ਹੈ। ਉਨ੍ਹਾਂ ਨੇ ਕਿਹਾ ਕਿ ਜੀ20 ਦੇਸ਼ਾਂ ਦੇ ਰੂਪ ਵਿੱਚ ਇਹ ਸਾਡੀ ਜ਼ਿੰਮੇਦਾਰੀ ਹੈ ਕਿ ਅਸੀਂ ਅੰਤਰਰਾਸ਼ਟਰੀ ਵਪਾਰ ਅਤੇ ਨਿਵੇਸ਼ ਵਿੱਚ ਵਿਸ਼ਵਾਸ ਦਾ ਪੁਨਰਨਿਰਮਾਣ ਕਰੀਏ। ਪ੍ਰਧਾਨ ਮੰਤਰੀ ਨੇ ਲਚੀਲੀਆਂ ਅਤੇ ਸਮਾਵੇਸ਼ੀ ਗਲੋਬਲ ਵੈਲਿਊ ਚੇਨਸ ਬਣਾਉਣ ’ਤੇ ਜ਼ੋਰ ਦਿੱਤਾ ਜੋ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੋਣ। ਇਸ ਸੰਦਰਭ ਵਿੱਚ, ਪ੍ਰਧਾਨ ਮੰਤਰੀ ਨੇ ਕਮਜ਼ੋਰੀਆਂ ਦਾ ਮੁੱਲਾਂਕਣ ਕਰਨ, ਜੋਖਮਾਂ ਨੂੰ ਘੱਟ ਕਰਨ ਅਤੇ ਲਚੀਲਾਪਣ ਵਧਾਉਣ ਦੇ ਲਈ ਗਲੋਬਲ ਵੈਲਿਊ ਚੇਨਸ ਦੀ ਮੈਪਿੰਗ ਦੇ ਲਈ ਇੱਕ ਆਮ ਢਾਂਚਾ (ਜੈਨੇਰਿਕ ਫ੍ਰੇਮਵਰਕ) ਬਣਾਉਣ ਦੇ ਭਾਰਤ ਦੇ ਪ੍ਰਸਤਾਵ ਦੇ ਮਹੱਤਵ ’ਤੇ ਪ੍ਰਕਾਸ਼ ਪਾਇਆ।

 

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਵਪਾਰ ਵਿੱਚ ਟੈਕਨੋਲੋਜੀ ਦੀ ਪਰਿਵਰਤਨਕਾਰੀ ਸ਼ਕਤੀ ਨਿਰਵਿਵਾਦ ਹੈ” ਅਤੇ ਭਾਰਤ ਦੇ ਔਲਨਾਈਨ ਸਿੰਗਲ ਇਨਡਾਇਰੈਕਟ(ਅਪ੍ਰਤੱਖ) ਟੈਕਸ- ਜੀਐੱਸਟੀ (an online single indirect tax - the GST) ਦੀ ਤਰਫ਼ ਵਧਣ ਦੀ ਉਦਾਹਰਣ ਦਿੱਤੀ, ਜਿਸ ਨੇ ਇੰਟਰ-ਸਟੇਟ ਵਪਾਰ ਨੂੰ ਹੁਲਾਰਾ ਦੇਣ ਵਾਲੇ ਸਿੰਗਲ ਇੰਟਰਨਲ ਬਜ਼ਾਰ ਬਣਾਉਣ ਵਿੱਚ ਮਦਦ ਕੀਤੀ। ਉਨਾਂ ਨੇ ਭਾਰਤ ਦੇ ਯੂਨੀਫਾਇਡ ਲੌਜਿਸਟਿਕਸ ਇੰਟਰ-ਫੇਸ ਪਲੈਟਫਾਰਮ (India’s Unified Logistics Inter-face Platform) ਦੀ ਭੀ ਚਰਚਾ ਕੀਤੀ ਜੋ ਵਪਾਰ ਲੌਜਿਸਟਿਕਸ ਨੂੰ ਸਸਤਾ ਅਤੇ ਅਧਿਕ ਪਾਰਦਰਸ਼ੀ ਬਣਾਉਂਦਾ ਹੈ। ਉਨ੍ਹਾਂ ਨੇ ’ਡਿਜੀਟਲ ਕਮਰਸ ਦੇ ਲਈ ਓਪਨ ਨੈੱਟਵਰਕ’ (‘Open Network for Digital Commerce’) ਦਾ ਭੀ ਉਲੇਖ ਕੀਤਾ ਅਤੇ ਇਸ ਨੂੰ ਇੱਕ ਗੇਮ-ਚੇਂਜਰ ਦੱਸਿਆ ਜੋ ਡਿਜੀਟਲ ਮਾਰਕਿਟਪਲੇਸ ਈਕੋ-ਸਿਸਟਮ ਦਾ ਲੋਕਤੰਤਰੀਕਰਣ ਕਰੇਗਾ।

 

ਉਨ੍ਹਾਂ ਨੇ ਕਿਹਾ, “ਅਸੀਂ ਭੁਗਤਾਨ ਪ੍ਰਣਾਲੀਆਂ ਦੇ ਲਈ ਆਪਣੇ ਏਕੀਕ੍ਰਿਤ ਭੁਗਤਾਨ ਇੰਟਰਫੇਸ ਦੇ ਨਾਲ ਪਹਿਲਾਂ ਹੀ ਐਸਾ ਕਰ ਲਿਆ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲੀਕਰਣ ਪ੍ਰਕਿਰਿਆਵਾਂ ਅਤੇ ਈ-ਕਮਰਸ ਦੇ ਉਪਯੋਗ ਨਾਲ ਬਜ਼ਾਰ ਪਹੁੰਚ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਸਮੂਹ ‘ਵਪਾਰ ਦਸਤਾਵੇਜ਼ਾਂ ਦੇ ਡਿਜੀਟਲੀਕਰਣ ਦੇ ਲਈ ਉੱਚ-ਪੱਧਰੀ ਸਿਧਾਂਤਾਂ’(‘High-Level Principles for the Digitalization of Trade Documents’) ‘ਤੇ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਇਹ ਸਿਧਾਂਤ ਦੇਸ਼ਾਂ ਨੂੰ ਸੀਮਾ ਪਾਰ ਇਲੈਕਟ੍ਰੌਨਿਕ ਵਪਾਰ ਉਪਾਵਾਂ ਨੂੰ ਲਾਗੂ ਕਰਨ ਅਤੇ ਅਨੁਪਾਲਨ ਬੋਝ ਨੂੰ ਘੱਟ ਕਰਨ ਵਿੱਚ ਮਦਦ ਸਕਦੇ ਹਨ।

 

ਸੀਮਾ ਪਾਰ ਈ-ਕਮਰਸ (cross-border e-commerce) ਵਿੱਚ ਵਾਧੇ ਦੀਆਂ ਚੁਣੌਤੀਆਂ ’ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਬੜੇ ਅਤੇ ਛੋਟੇ ਵਿਕ੍ਰੇਤਾਵਾਂ ਦੇ ਦਰਮਿਆਨ ਸਮਾਨ ਮੁਕਾਬਲੇਬਾਜ਼ੀ ਸੁਨਿਸ਼ਚਿਤ ਕਰਨ ਦੇ ਲਈ ਸਮੂਹਿਕ ਰੂਪ ਨਾਲ ਕੰਮ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਉਚਿਤ ਮੁੱਲ ਖੋਜ ਅਤੇ ਸ਼ਿਕਾਇਤ ਪ੍ਰਬੰਧਨ ਤੰਤਰ ਵਿੱਚ ਉਪਭੋਗਤਾਵਾਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਦੀ ਜ਼ਰੂਰਤ ’ਤੇ ਭੀ ਜ਼ੋਰ ਦਿੱਤਾ।

 

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਡਬਲਿਊਟੀਓ (WTO)ਦੇ ਮੂਲ ਵਿੱਚ ਨਿਯਮ-ਅਧਾਰਿਤ, ਖੁੱਲ੍ਹੀ, ਸਮਾਵੇਸ਼ੀ ਅਤੇ ਬਹੁਪੱਖੀ ਵਪਾਰ ਪ੍ਰਣਾਲੀ ਵਿੱਚ ਵਿਸ਼ਵਾਸ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਨੇ 12ਵੇਂ ਡਬਲਿਊਟੀਓ ਮੰਤਰੀ ਪੱਧਰੀ ਸੰਮੇਲਨ (12th WTO Ministerial Conference) ਵਿੱਚ ਗਲੋਬਲ ਸਾਊਥ ਦੇ ਹਿਤਾਂ ਦਾ ਪੱਖ ਪ੍ਰਸਤੁਤ ਕੀਤਾ ਹੈ, ਜਿੱਥੇ ਮੈਂਬਰ ਲੱਖਾਂ ਕਿਸਾਨਾਂ ਅਤੇ ਛੋਟੇ ਕਾਰੋਬਾਰਾਂ ਦੇ ਹਿਤਾਂ ਦੀ ਸੁਰੱਖਿਆ ’ਤੇ ਆਮ ਸਹਿਮਤੀ ਬਣਾਉਣ ਵਿੱਚ ਸਮਰੱਥ ਸਨ। ਉਨ੍ਹਾਂ ਆਲਮੀ ਅਰਥਵਿਵਸਥਾ ਵਿੱਚ ਐੱਮਐੱਸਐੱਮਈ (MSMEs) ਦੀ ਪ੍ਰਮੁੱਖ ਭੂਮਿਕਾ ਨੂੰ ਦੇਖਦੇ ਹੋਏ ਉਨ੍ਹਾਂ ’ਤੇ ਅਧਿਕ ਧਿਆਨ ਦੇਣ ’ਤੇ ਜ਼ੋਰ ਦਿੱਤਾ।

 

ਪ੍ਰਧਾਨ ਮੰਤਰੀ ਨੇ ਕਿਹਾ, “ਐੱਮਐੱਸਐੱਮਈ (MSMEs)60 ਤੋਂ 70 ਪ੍ਰਤੀਸ਼ਤ ਰੋਜ਼ਗਾਰ ਦਿੰਦੇ ਹਨ ਅਤੇ ਆਲਮੀ ਕੁੱਲ ਘਰੇਲੂ ਉਤਪਾਦ ਵਿੱਚ 50 ਪ੍ਰਤੀਸ਼ਤ ਦਾ ਯੋਗਦਾਨ ਦਿੰਦੇ ਹਨ”, ਉਨ੍ਹਾਂ ਨੇ ਉਨ੍ਹਾਂ ਨੂੰ ਲਗਾਤਾਰ ਸਮਰਥਨ ਦੇਣ ਦੀ ਜ਼ਰੂਰਤ ’ਤੇ ਬਲ ਦਿੱਤਾ ਕਿਉਂਕਿ ਉਨ੍ਹਾਂ ਦਾ ਸਸ਼ਕਤੀਕਰਣ ਸਮਾਜਿਕ ਸਸ਼ਕਤੀਕਰਣ ਵਿੱਚ ਤਬਦੀਲ ਹੋ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਸਾਡੇ ਲਈ, ਐੱਮਐੱਸਐੱਮਈ (MSMEs) ਦਾ ਅਰਥ ਹੈ – ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਨੂੰ ਅਧਿਕਤਮ ਸਹਿਯੋਗ(Maximum Support to Micro, Small, and Medium Enterprises)।”  ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਔਨਲਾਈਨ ਪਲੈਟਫਾਰਮ – ਸਰਕਾਰੀ ਈ-ਮਾਰਕਿਟਪਲੇਸ ਦੇ ਜ਼ਰੀਏ ਐੱਮਐੱਸਐੱਮਈ (MSMEs) ਨੂੰ ਜਨਤਕ ਖਰੀਦ ਨਾਲ ਜੋੜਿਆ ਹੈ ਅਤੇ ਵਾਤਾਵਰਣ ’ਤੇ 'ਜ਼ੀਰੋ ਡਿਫੈਕਟ' ਅਤੇ 'ਜ਼ੀਰੋ ਇਫੈਕਟ' ਦੀ ਪ੍ਰਕ੍ਰਿਤੀ ਨੂੰ ਅਪਣਾਉਣ ਦੇ ਲਈ ਐੱਮਐੱਸਐੱਮਈ ਖੇਤਰ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਉਜਾਗਰ ਕੀਤਾ ਕਿ ਆਲਮੀ ਵਪਾਰ ਅਤੇ ਗਲੋਬਲ ਵੈਲਿਊ ਚੇਨਸ ਵਿੱਚ ਉਨ੍ਹਾਂ ਦੀ ਭਾਗੀਦਾਰੀ ਵਧਾਉਣਾ ਭਾਰਤ ਦੀ ਸਰਬਉੱਚ ਪ੍ਰਾਥਮਿਕਤਾ ਰਹੀ ਹੈ। ‘ਐੱਮਐੱਸਐੱਮਈ ਨੂੰ ਸੂਚਨਾ ਦੇ ਨਿਰਵਿਘਨ ਪ੍ਰਵਾਹ ਨੂੰ ਹੁਲਾਰਾ ਦੇਣ ਦੇ ਲਈ ਪ੍ਰਸਤਾਵਿਤ ਜੈਪੁਰ ਪਹਿਲ’ (‘Jaipur Initiative to foster seamless flow of information to MSMEs’) ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਜ਼ਾਰ ਅਤੇ ਕਾਰੋਬਾਰ ਨਾਲ ਸਬੰਧਿਤ ਜਾਣਕਾਰੀ ਤੱਕ ਨਾਕਾਫ਼ੀ ਪਹੁੰਚ ਸਬੰਧੀ ਐੱਮਐੱਸਐੱਮਈ ਦੇ ਸਾਹਮਣੇ ਆਉਣ ਵਾਲੇ ਚੁਣੌਤੀ ਦਾ ਸਮਾਧਾਨ ਕਰੇਗਾ। ਸ਼੍ਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਗਲੋਬਲ ਟ੍ਰੇਡ ਹੈਲਪ ਡੈਸਕ (Global Trade Help Desk) ਦੇ ਅੱਪਗ੍ਰੇਡ ਨਾਲ ਆਲਮੀ ਵਪਾਰ ਵਿੱਚ ਐੱਮਐੱਸਐੱਮਈ ਦੀ ਭਾਗੀਦਾਰੀ ਵਧੇਗੀ।

 

ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਜੀ20 ਮੈਂਬਰਾਂ ਦੀ ਇੱਕ ਪਰਿਵਾਰ ਦੇ ਰੂਪ ਵਿੱਚ ਸਮੂਹਿਕ ਜ਼ਿੰਮੇਦਾਰੀ ਹੈ ਕਿ ਉਹ ਅੰਤਰਰਾਸ਼ਟਰੀ ਵਪਾਰ ਅਤੇ ਨਿਵੇਸ਼ ਪ੍ਰਕਿਰਿਆਵਾਂ ਵਿੱਚ ਵਿਸ਼ਵਾਸ ਬਹਾਲ ਕਰਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਆਲਮੀ ਵਪਾਰ ਪ੍ਰਣਾਲੀ ਨੂੰ ਹੌਲ਼ੀ-ਹੌਲ਼ੀ ਅਧਿਕ ਪ੍ਰਤੀਨਿਧਿਕ ਅਤੇ ਸਮਾਵੇਸ਼ੀ ਭਵਿੱਖ ਵਿੱਚ ਪਰਿਵਰਤਿਤ ਕਰਨ ਨੂੰ ਸੁਨਿਸ਼ਚਿਤ ਕਰਨ ਦੇ ਲਈ ਕਾਰਜ ਸਮੂਹ ਰੂਪ ਨਾਲ ਅੱਗੇ ਵਧੇਗਾ।

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s Biz Activity Surges To 3-month High In Nov: Report

Media Coverage

India’s Biz Activity Surges To 3-month High In Nov: Report
NM on the go

Nm on the go

Always be the first to hear from the PM. Get the App Now!
...
PM to participate in ‘Odisha Parba 2024’ on 24 November
November 24, 2024

Prime Minister Shri Narendra Modi will participate in the ‘Odisha Parba 2024’ programme on 24 November at around 5:30 PM at Jawaharlal Nehru Stadium, New Delhi. He will also address the gathering on the occasion.

Odisha Parba is a flagship event conducted by Odia Samaj, a trust in New Delhi. Through it, they have been engaged in providing valuable support towards preservation and promotion of Odia heritage. Continuing with the tradition, this year Odisha Parba is being organised from 22nd to 24th November. It will showcase the rich heritage of Odisha displaying colourful cultural forms and will exhibit the vibrant social, cultural and political ethos of the State. A National Seminar or Conclave led by prominent experts and distinguished professionals across various domains will also be conducted.