ਭਾਰਤ ਦੇ ਤਿੰਨ ਪੜਾਵਾਂ ਵਾਲੇ ਪਰਮਾਣੂ ਪ੍ਰੋਗਰਾਮ ਦੇ ਮਹੱਤਵਪੂਰਨ ਦੂਸਰੇ ਪੜਾਅ ਵਿੱਚ ਪ੍ਰਵੇਸ਼ ਦੀ ਇੱਕ ਇਤਿਹਾਸਿਕ ਉਪਲਬਧੀ ਦੇ ਰੂਪ ਵਿੱਚ, ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਲਪੱਕਮ, ਤਮਿਲ ਨਾਡੂ ਵਿੱਚ ਭਾਰਤ ਦੇ ਪਹਿਲੇ ਸਵਦੇਸ਼ੀ ਫਾਸਟ ਬ੍ਰੀਡਰ ਰਿਐਕਟਰ (500 ਮੈਗਾਵਾਟ) ਵਿੱਚ “ਕੋਰ ਲੋਡਿੰਗ”( “Core Loading”) ਦੀ ਸ਼ੁਰੂਆਤ ਦਾ ਅਵਲੋਕਨ ਕੀਤਾ।
ਮਾਣਯੋਗ ਪ੍ਰਧਾਨ ਮੰਤਰੀ ਰਿਐਕਟਰ ਵਾਲਟ (Reactor Vault) ਅਤੇ ਰਿਐਕਟਰ ਦਾ ਕੰਟਰੋਲ ਰੂਮ ਦੇਖਣ ਗਏ। ਉਨ੍ਹਾਂ ਨੂੰ ਇਸ ਰਿਐਕਟਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੱਤੀ ਗਈ।
ਭਾਰਤ ਨੇ ਪਰਮਾਣੂ ਈਂਧਣ ਚੱਕਰ ਦੇ ਪੂਰੇ ਸਪੈੱਕਟ੍ਰਮ ਵਿੱਚ ਵਿਆਪਕ ਸਮਰੱਥਾਵਾਂ ਵਿਕਸਿਤ ਕੀਤੀਆਂ ਹਨ। ਭਾਰਤ ਦੇ ਸਭ ਤੋਂ ਉੱਨਤ ਪਰਮਾਣੂ ਰਿਐਕਟਰ-ਪ੍ਰੋਟੋਟਾਇਪ ਫਾਸਟ ਬ੍ਰੀਡਰ ਰਿਐਕਟਰ (ਪੀਐੱਫਬੀਆਰ) ਦੇ ਨਿਰਮਾਣ ਅਤੇ ਸੰਚਾਲਨ ਦੇ ਲਈ, ਸਰਕਾਰ ਨੇ 2003 ਵਿੱਚ ਭਾਰਤੀਯ ਨਾਭਿਕੀਯ ਵਿਦਯੁਤ ਨਿਗਮ ਲਿਮਿਟਿਡ (ਭਾਵਿਨੀ)( Bhartiya Nabhikiya Vidyut Nigam Ltd (BHAVINI)) ਦੇ ਨਿਰਮਾਣ ਦੀ ਮਨਜ਼ੂਰੀ ਦਿੱਤੀ ਸੀ।
ਆਤਮਨਿਰਭਰ ਭਾਰਤ (Aatmanirbhar Bharat) ਸੱਚੀ ਭਾਵਨਾ ਦੇ ਅਨੁਰੂਪ, ਪੀਐੱਫਬੀਆਰ (PFBR) ਨੂੰ ਐੱਮਐੱਸਐੱਮਈਜ਼ (MSMEs) ਸਹਿਤ 200 ਤੋਂ ਅਧਿਕ ਭਾਰਤੀ ਉਦਯੋਗਾਂ ਦੇ ਮਹੱਤਵਪੂਰਨ ਯੋਗਦਾਨ ਦੇ ਨਾਲ ਭਾਵਿਨੀ(BHAVINI) ਦੁਆਰਾ ਪੂਰੀ ਤਰ੍ਹਾਂ ਨਾਲ ਸਵਦੇਸ਼ੀ ਤੌਰ ‘ਤੇ ਡਿਜ਼ਾਈਨ ਅਤੇ ਨਿਰਮਿਤ ਕੀਤਾ ਗਿਆ ਹੈ। ਇੱਕ ਵਾਰ ਚਾਲੂ ਹੋਣ ਦੇ ਬਾਅਦ, ਭਾਰਤ ਰੂਸ ਦੇ ਬਾਅਦ ਕਮਰਸ਼ੀਅਲ਼ ਤੌਰ ‘ਤੇ ਫਾਸਟ ਬ੍ਰੀਡਰ ਰਿਐਕਟਰ ਸੰਚਾਲਿਤ ਕਰਨ ਵਾਲਾ ਦੂਸਰਾ ਦੇਸ਼ ਬਣ ਜਾਵੇਗਾ।
ਫਾਸਟ ਬ੍ਰੀਡਰ ਰਿਐਕਟਰ (ਐੱਫਬੀਆਰ- FBR) ਸ਼ੁਰੂ ਵਿੱਚ ਯੂਰੇਨੀਅਮ-ਪਲੂਟੋਨੀਅਮ ਮਿਕਸਡ ਆਕਸਾਇਡ (ਐੱਮਓਐਕਸ- MOX) ਈਂਧਣ ਦਾ ਉਪਯੋਗ ਕਰੇਗਾ। ਈਂਧਣ ਕੋਰ ਦੇ ਆਸਪਾਸ ਦਾ ਯੂਰੇਨੀਅਮ-238 “ਬਲੈਂਕਟ” ਅਧਿਕ ਈਂਧਣ ਦਾ ਉਤਪਾਦਨ ਕਰਨ ਲਈ ਪਰਮਾਣੂ ਰੂਪਾਂਤਰਣ ਤੋਂ ਗੁਜਰੇਗਾ, ਜਿਸ ਨਾਲ ਇਸ ਨੂੰ ‘ਬ੍ਰੀਡਰ’ ਨਾਮ ਮਿਲੇਗਾ। ਇਸ ਪੜਾਅ ਵਿੱਚ ਬਲੈਂਕਟ ਦੇ ਰੂਪ ਵਿੱਚ ਥੋਰੀਅਮ-232, ਜੋ ਆਪਣੇ ਆਪ ਵਿੱਚ ਇੱਕ ਵਿਖੰਡਨੀ ਪਦਾਰਥ ਨਹੀਂ ਹੈ, ਦਾ ਉਪਯੋਗ ਭੀ ਪ੍ਰਸਤਾਵਿਤ ਹੈ। ਟ੍ਰਾਂਸਮਿਊਟੇਸ਼ਨ (ਰੂਪਾਂਤਰਣ) ਦੁਆਰਾ, ਥੋਰੀਅਮ ਵਿਖੰਡਨੀ ਯੂਰੇਨੀਅਮ-233 ਬਣਾਏਗਾ, ਜਿਸ ਦਾ ਉਪਯੋਗ ਤੀਸਰੇ ਪੜਾਅ ਵਿੱਚ ਈਂਧਣ ਦੇ ਰੂਪ ਵਿੱਚ ਕੀਤਾ ਜਾਵੇਗਾ। ਇਸ ਪ੍ਰਕਾਰ ਐੱਫਬੀਆਰ; ਪ੍ਰੋਗਰਾਮ ਦੇ ਤੀਸਰੇ ਪੜਾਅ ਦੇ ਲਈ ਇੱਕ ਮਹੱਤਵਪੂਰਨ ਕਦਮ ਹੈ, ਜੋ ਆਖਰਕਾਰ ਭਾਰਤ ਦੇ ਭਰੂਪਰ ਥੋਰੀਅਮ ਭੰਡਾਰਾਂ ਦੇ ਪੂਰਨ ਉਪਯੋਗ ਦਾ ਮਾਰਗ ਪੱਧਰਾ ਕਰੇਗਾ।
ਸੁਰੱਖਿਆ ਦੇ ਸੰਦਰਭ ਵਿੱਚ, ਪੀਐੱਫਬੀਆਰ(PFBR) ਇੱਕ ਉੱਨਤ ਤੀਸਰੀ ਪੀੜ੍ਹੀ ਦਾ ਰਿਐਕਟਰ ਹੈ, ਜਿਸ ਵਿੱਚ ਅੰਦਰੂਨੀ ਪੈਸਿਵ ਸੁਰੱਖਿਆ ਵਿਸ਼ੇਸ਼ਤਾਵਾਂ ਹਨ ਜੋ ਐਮਰਜੈਂਸੀ ਸਥਿਤੀ ਵਿੱਚ ਪਲਾਂਟ ਨੂੰ ਤੁਰੰਤ ਅਤੇ ਸੁਰੱਖਿਅਤ ਤੌਰ ‘ਤੇ ਬੰਦ ਕਰਨਾ ਸੁਨਿਸ਼ਚਿਤ ਕਰਦੀਆਂ ਹਨ। ਕਿਉਂਕਿ ਇਹ ਪਹਿਲੇ ਪੜਾਅ ਤੋਂ ਖਰਚ ਕੀਤੇ ਗਏ ਈਂਧਣ ਦਾ ਉਪਯੋਗ ਕਰਦਾ ਹੈ, ਐੱਫਬੀਆਰ ਪੈਦਾ ਪਰਮਾਣੂ ਕਚਰੇ ਵਿੱਚ ਮਹੱਤਵਪੂਰਨ ਕਮੀ ਦੇ ਮਾਮਲੇ ਵਿੱਚ ਭੀ ਬੜਾ ਲਾਭ ਪ੍ਰਦਾਨ ਕਰਦਾ ਹੈ। ਇਸ ਕਾਰਨ, ਬੜੀ ਭੂ-ਵਿਗਿਆਨਿਕ ਨਿਪਟਾਰਾ ਸੁਵਿਧਾਵਾਂ ਦੀ ਜ਼ਰੂਰਤ ਤੋਂ ਭੀ ਬਚਿਆ ਜਾ ਸਕਦਾ ਹੈ।
ਕੋਰ ਲੋਡਿੰਗ (core loading) ਦੇ ਪੂਰਾ ਹੋਣ ‘ਤੇ ਅਤਿ-ਮਹੱਤਵਪੂਰਨ ਪੜਾਅ (ਕ੍ਰਿਟਿਕਲਿਟੀ) ਦਾ ਪਹਿਲਾ ਹਿੱਸਾ ਹਾਸਲ ਕਰ ਲਿਆ ਜਾਵੇਗਾ, ਜਿਸ ਨਾਲ ਬਾਅਦ ਵਿੱਚ ਬਿਜਲੀ ਦਾ ਉਤਪਾਦਨ ਹੋਵੇਗਾ।
ਵਿਸ਼ੇਸ਼ ਤੌਰ ‘ਤੇ, ਉੱਨਤ ਟੈਕਨੋਲੋਜੀ ਦੇ ਉਪਯੋਗ ਦੇ ਬਾਵਜੂਦ, ਪੂੰਜੀਗਤ ਲਾਗਤ ਅਤੇ ਪ੍ਰਤੀ ਯੂਨਿਟ ਬਿਜਲੀ ਲਾਗਤ, ਦੋਨੋਂ ਹੀ ਹੋਰ ਪਰਮਾਣੂ ਅਤੇ ਪਰੰਪਰਾਗਤ ਪਾਵਰ ਪਲਾਂਟਾਂ ਦੀ ਲਾਗਤ ਦੀ ਤੁਲਨਾ ਵਿੱਚ ਬਰਾਬਰ ਹਨ।
ਊਰਜਾ ਸੁਰੱਖਿਆ ਅਤੇ ਟਿਕਾਊ ਵਿਕਾਸ ਦੇ ਦੋਹਰੇ ਲਕਸ਼ਾਂ ਨੂੰ ਪੂਰਾ ਕਰਨ ਦੇ ਲਈ ਭਾਰਤੀ ਪਰਮਾਣੂ ਊਰਜਾ ਪ੍ਰੋਗਰਾਮ ਦਾ ਵਿਕਾਸ ਲਾਜ਼ਮੀ ਹੈ। ਉੱਨਤ ਟੈਕਨੋਲੋਜੀ ਦੇ ਨਾਲ ਇੱਕ ਜ਼ਿੰਮੇਦਾਰ ਪਰਮਾਣੂ ਸ਼ਕਤੀ ਦੇ ਰੂਪ ਵਿੱਚ, ਭਾਰਤ ਪਰਮਾਣੂ ਅਤੇ ਰੇਡੀਓਲੋਜਿਕਲ ਸਮਗੱਰੀ ਦੀ ਸੁਰੱਖਿਆ ਸੁਨਿਸ਼ਿਚਤ ਕਰਦੇ ਹੋਏ, ਬਿਜਲੀ ਅਤੇ ਗ਼ੈਰ-ਊਰਜਾ, ਦੋਹਾਂ ਖੇਤਰਾਂ ਵਿੱਚ ਪਰਮਾਣੂ ਟੈਕਨੋਲੋਜੀ ਦੀਆਂ ਸ਼ਾਂਤੀਪੂਰਨ ਐਪਲੀਕੇਸ਼ਨਾਂ ਦਾ ਵਿਸਤਾਰ ਕਰਨ ਲਈ ਪ੍ਰਤੀਬੱਧ ਹੈ।