ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੀਵ ਵਿੱਚ ਯੂਕ੍ਰੇਨ ਦੇ ਨੈਸ਼ਨਲ ਮਿਊਜ਼ੀਅਮ ਆਫ ਹਿਸਟਰੀ ਵਿੱਚ ਸ਼ਹੀਦ ਬੱਚਿਆਂ ਦੀ ਯਾਦ ਵਿੱਚ ਆਯੋਜਿਤ ਮਲਟੀਮੀਡੀਆ ਪ੍ਰਦਰਸ਼ਨੀ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਯੂਕ੍ਰੇਨ ਦੇ ਰਾਸ਼ਟਰਪਤੀ ਸ਼੍ਰੀ ਵੋਲੋਡੀਮੀਰ ਜ਼ੇਲੈਂਸਕੀ (Volodymyr Zelenskyy) ਵੀ ਸਨ।
ਪ੍ਰਧਾਨ ਮੰਤਰੀ ਯੁੱਧ ਵਿੱਚ ਆਪਣੀ ਜਾਨ ਗੁਆਉਣ ਵਾਲੇ ਬੱਚਿਆਂ ਦੀ ਯਾਦ ਵਿੱਚ ਆਯੋਜਿਤ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਤੋਂ ਅਤਿਅਧਿਕ ਪ੍ਰਭਾਵਿਤ ਹੋਏ। ਉਨ੍ਹਾਂ ਨੇ ਬੱਚਿਆਂ ਦੀ ਦਰਦਨਾਕ ਮੌਤ 'ਤੇ ਦੁੱਖ ਵਿਅਕਤ ਕੀਤਾ ਅਤੇ ਸਨਮਾਨ ਦੇ ਤੌਰ ‘ਤੇ ਉਨ੍ਹਾਂ ਦੀ ਯਾਦ ਵਿੱਚ ਇੱਕ ਖਿਡੌਣਾ ਅਰਪਿਤ ਕੀਤਾ।