ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੋਲੈਂਡ ਦੇ ਵਾਰਸੌ (Warsaw) ਵਿੱਚ ਕੋਲਹਾਪੁਰ ਮੈਮੋਰੀਅਲ ‘ਤੇ ਪੁਸ਼ਪਾਂਜਲੀ ਅਤੇ ਸ਼ਰਧਾਂਜਲੀ ਅਰਪਿਤ ਕੀਤੀ।
ਇਹ ਮੈਮੋਰੀਅਲ ਦੂਸਰੇ ਵਿਸ਼ਵ ਯੁੱਧ ਦੌਰਾਨ ਕੋਲਹਾਪੁਰ ਰਿਆਸਤ ਦੁਆਰਾ ਪੋਲੈਂਡ ਦੇ ਲੋਕਾਂ ਲਈ ਦਿਖਾਈ ਗਈ ਉਦਾਰਤਾ ਨੂੰ ਸਮਰਪਿਤ ਹੈ। ਕੋਲਹਾਪੁਰ ਦੇ ਵਲੀਵਾਡੇ (Valivade) ਵਿੱਚ ਸਥਾਪਿਤ ਕੈਂਪ ਨੇ ਯੁੱਧ ਦੌਰਾਨ ਪੋਲੈਂਡ ਦੇ ਲੋਕਾਂ ਨੂੰ ਪਨਾਹ ਦਿੱਤੀ ਸੀ। ਇਸ ਬਸਤੀ ਵਿੱਚ ਮਹਿਲਾਵਾਂ ਅਤੇ ਬੱਚਿਆਂ ਸਹਿਤ ਕਰੀਬ 5000 ਪੋਲੈਂਡ ਦੇ ਸ਼ਰਨਾਰਥੀ ਰਹਿੰਦੇ ਸਨ। ਇਸ ਮੈਮੋਰੀਅਲ ‘ਤੇ ਪ੍ਰਧਾਨ ਮੰਤਰੀ ਨੇ ਕੋਲਹਾਪੁਰ ਕੈਂਪ ਵਿੱਚ ਰਹਿਣ ਵਾਲੇ ਪੋਲੈਂਡ ਦੇ ਲੋਕਾਂ ਅਤੇ ਉਨ੍ਹਾਂ ਦੇ ਵੰਸ਼ਜਾਂ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਦੇ ਮੈਮੋਰੀਅਲ ਦਾ ਦੌਰਾ ਭਾਰਤ ਅਤੇ ਪੋਲੈਂਡ ਦੇ ਦਰਮਿਆਨ ਵਿਸ਼ੇਸ਼ ਇਤਿਹਾਸਿਕ ਸਬੰਧ ਨੂੰ ਉਜਾਗਰ ਕਰਦਾ ਹੈ, ਜਿਸ ਨੂੰ ਲਗਾਤਾਰ ਪੋਸ਼ਿਤ ਕੀਤਾ ਜਾ ਰਿਹਾ ਹੈ।