ਪ੍ਰਧਾਨ ਮੰਤਰੀ ਨੇ ਅੱਜ ਜੌਰਜਟਾਊਨ ਵਿੱਚ ਸਮਾਰਕ ਗਾਰਡਨਸ ਵਿੱਚ ਭਾਰਤੀ ਆਗਮਨ ਸਮਾਰਕ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਗੁਯਾਨਾ ਦੇ ਪ੍ਰਧਾਨ ਮੰਤਰੀ ਬ੍ਰਿਗੇਡੀਅਰ (ਰਿਟਾਇਰਡ) ਮਾਰਕ ਫਿਲਿਪਸ (PM of Guyana Brig (Retd) Mark Phillips) ਵੀ ਸਨ। ਪ੍ਰਧਾਨ ਮੰਤਰੀ ਨੇ ਆਗਮਨ ਸਮਾਰਕ 'ਤੇ ਪੁਸ਼ਪਾਂਜਲੀ ਅਰਪਿਤ ਕਰਨ ਦੌਰਾਨ ਟਾਸਾ ਡ੍ਰਮਸ (Tassa Drums) ਦੇ ਇੱਕ ਸਮੂਹ ਨੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ । ਸਮਾਰਕ 'ਤੇ ਸ਼ਰਧਾਂਜਲੀ ਅਰਪਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਗੁਯਾਨਾ ਵਿੱਚ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਿਤ ਕਰਨ ਲਈ ਭਾਰਤੀ ਡਾਇਸਪੋਰਾ ਦੇ ਸੰਘਰਸ਼ ਅਤੇ ਬਲੀਦਾਨ ਅਤੇ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਸਮਾਰਕ 'ਤੇ ਬੇਲ ਪਤ੍ਰ (Bel Patra) ਦਾ ਬੂਟਾ ਲਗਾਇਆ।
ਇਹ ਸਮਾਰਕ ਉਸ ਪਹਿਲੇ ਜਹਾਜ਼ (ship) ਦਾ ਪ੍ਰਤੀਰੂਪ ਹੈ ਜੋ 1838 ਵਿੱਚ ਭਾਰਤ ਤੋਂ ਪ੍ਰਵਾਸੀਆਂ ਨੂੰ ਲੈ ਕੇ ਗੁਯਾਨਾ ਪਹੁੰਚਿਆ ਸੀ। ਇਹ ਭਾਰਤ ਨੇ 1991 ਵਿੱਚ ਗੁਯਾਨਾ ਦੇ ਲੋਕਾਂ ਨੂੰ ਤੋਹਫੇ ਵਜੋਂ ਦਿੱਤਾ ਸੀ।