ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੰਦਰ ਸੇਰੀ ਬੇਗਵਾਨ ਵਿੱਚ ਪ੍ਰਤਿਸ਼ਠਿਤ ਉਮਰ ਅਲੀ ਸੈਫ਼ਉਦਦੀਨ ਮਸਜਿਦ (iconic Omar Ali Saifuddien Mosque) ਦਾ ਦੌਰਾ ਕੀਤਾ।
ਬਰੂਨੇਈ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਮਹਾਮਹਿਮ ਪੇਹਿਨ ਦਾਤੋ ਉਸਤਾਜ਼ ਹਾਜੀ ਅਵਾਂਗ ਬਦਰਉਦਦੀਨ (H.E. Pehin Dato Ustaz Haji Awang Badaruddin) ਨੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ। ਬਰੂਨੇਈ ਦੇ ਸਿਹਤ ਮੰਤਰੀ ਦਾਤੋ ਡਾ. ਹਾਜੀ ਮੁਹੰਮਦ ਈਸ਼ਾਮ (Dato Dr. Haji Mohammad Isham) ਭੀ ਇਸ ਅਵਸਰ ‘ਤੇ ਉਪਸਥਿਤ ਸਨ। ਪ੍ਰਧਾਨ ਮੰਤਰੀ ਦਾ ਸੁਆਗਤ ਕਰਨ ਦੇ ਲਈ ਭਾਰਤੀ ਸਮੁਦਾਇ ਦੇ ਮੈਂਬਰਾਂ ਦਾ ਸਮੂਹ ਭੀ ਉੱਥੇ ਮੌਜੂਦ ਸੀ।
ਇਸ ਮਸਜਿਦ ਦਾ ਨਾਮ ਬਰੂਨੇਈ ਦੇ 28ਵੇਂ ਸੁਲਤਾਨ (ਵਰਤਮਾਨ ਸੁਲਤਾਨ ਦੇ ਪਿਤਾ, ਜਿਨ੍ਹਾਂ ਨੇ ਇਸ ਦਾ ਨਿਰਮਾਣ ਕਾਰਜ ਭੀ ਸ਼ੁਰੂ ਕਰਵਾਇਆ ਸੀ) ਉਮਰ ਅਲੀ ਸੈਫ਼ਉਦਦੀਨ III (Omar Ali Saifuddien III) ਦੇ ਨਾਮ ‘ਤੇ ਰੱਖਿਆ ਗਿਆ ਹੈ ਅਤੇ ਇਹ 1958 ਵਿੱਚ ਬਣ ਕੇ ਤਿਆਰ ਹੋਈ ਸੀ।
Went to the Omar Ali Saifuddien Mosque in Brunei. pic.twitter.com/GfMRoYxTXq
— Narendra Modi (@narendramodi) September 3, 2024
Telah berkunjung ke Masjid Omar Ali Saifuddien di Brunei. pic.twitter.com/93PqqWWndB
— Narendra Modi (@narendramodi) September 3, 2024