ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੀ ਲੋਕਾਂ ਨੂੰ ਪ੍ਰਤਿਸ਼ਠਿਤ ਪਦਮ ਪੁਰਸਕਾਰਾਂ (Padma Awards) ਲਈ ਨਾਮਾਂਕਣ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਤਾਕੀਦ ਕੀਤੀ ਹੈ ।
ਸ਼੍ਰੀ ਮੋਦੀ ਨੇ ਸਮਾਜ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਜ਼ਮੀਨੀ ਪੱਧਰ ਦੇ ਨਾਇਕਾਂ ਨੂੰ ਸਨਮਾਨਿਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਨਾਮਾਂਕਣ ਪ੍ਰਕਿਰਿਆ ਦੇ ਪਾਰਦਰਸ਼ੀ ਅਤੇ ਸਹਿਭਾਗੀ ਦ੍ਰਿਸ਼ਟੀਕੋਣ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਪਹਿਲੇ ਤੋਂ ਹੀ ਅਨੇਕ ਨਾਮਾਂਕਣ ਪ੍ਰਾਪਤ ਹੋ ਚੁੱਕੇ ਹਨ। ਨਾਲ ਹੀ ਉਨ੍ਹਾਂ ਨੇ ਹੋਰ ਅਧਿਕ ਲੋਕਾਂ ਨੂੰ ਪ੍ਰਤਿਸ਼ਠਿਤ ਪਦਮ ਪੁਰਸਕਾਰਾਂ ਦੇ ਲਈ ਸਰਕਾਰੀ ਪੋਰਟਲ awards.gov.in ਦੇ ਜ਼ਰੀਏ ਯੋਗ ਉਮੀਦਵਾਰਾਂ ਨੂੰ ਨਾਮਜ਼ਦ ਕਰਨ ਦੀ ਤਾਕੀਦ ਕੀਤੀ।
ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਪਿਛਲੇ ਦਹਾਕੇ ਵਿੱਚ ਅਸੀਂ ਅਣਗਿਣਤ ਜ਼ਮੀਨੀ ਪੱਧਰ ਦੇ ਨਾਇਕਾਂ ਨੂੰ #PeoplesPadma ਨਾਲ ਸਨਮਾਨਿਤ ਕੀਤਾ ਹੈ। ਇਨ੍ਹਾਂ ਪੁਰਸਕਾਰ ਜੇਤੂਆਂ ਦੀ ਜੀਵਨ ਯਾਤਰਾ ਨੇ ਅਣਗਿਣਤ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦਾ ਸਾਹਸ ਅਤੇ ਦ੍ਰਿੜ੍ਹਤਾ ਉਨ੍ਹਾਂ ਦੇ ਸਮ੍ਰਿੱਧ ਕਾਰਜਾਂ ਵਿੱਚ ਸਪਸ਼ਟ ਤੌਰ ‘ਤੇ ਝਲਕਦੇ ਹੁੰਦੇ ਹਨ। ਵਿਵਸਥਾ ਨੂੰ ਅਧਿਕ ਪਾਰਦਰਸ਼ੀ ਅਤੇ ਸਹਿਭਾਗੀ ਬਣਾਉਣ ਦੀ ਭਾਵਨਾ ਨਾਲ ਸਾਡੀ ਸਰਕਾਰ ਲੋਕਾਂ ਨੂੰ ਵਿਭਿੰਨ ਪਦਮ ਪੁਰਸਕਾਰਾਂ ਦੇ ਲਈ ਹੋਰ ਸ਼ਖ਼ਸੀਅਤਾਂ ਨੂੰ ਨਾਮਜ਼ਦ ਕਰਨ ਦੇ ਲਈ ਸੱਦਾ ਦੇ ਰਹੀ ਹੈ। ਮੈਨੂੰ ਇਸ ਬਾਤ ਦੀ ਖੁਸ਼ੀ ਹੈ ਕਿ ਅਨੇਕ ਨਾਮਾਂਕਣ ਆ ਚੁੱਕੇ ਹਨ। ਨਾਮਜ਼ਦਗੀ ਦਾ ਆਖਰੀ ਦਿਨ ਇਸ ਮਹੀਨੇ ਦੀ 15 ਤਾਰੀਖ ਹੈ। ਮੈਂ ਹੋਰ ਅਧਿਕ ਲੋਕਾਂ ਨੂੰ ਪਦਮ ਪੁਰਸਕਾਰਾਂ ਦੇ ਲਈ ਪ੍ਰੇਰਕ ਸ਼ਖ਼ਸੀਅਤਾਂ ਨੂੰ ਨਾਮਜ਼ਦ ਕਰਨ ਦੀ ਤਾਕੀਦ ਕਰਦਾ ਹਾਂ। ਤੁਸੀਂ ਅਜਿਹਾ awards.gov.in ‘ਤੇ ਕਰ ਸਕਦੇ ਹੋ।”
Over the last decade, we have honoured countless grassroots level heroes with the #PeoplesPadma. The life journeys of the awardees have motivated countless people. Their grit and tenacity are clearly visible in their rich work. In the spirit of making the system more transparent…
— Narendra Modi (@narendramodi) September 9, 2024