ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 3 ਜੂਨ, 2022 ਨੂੰ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਲਗਭਗ 11 ਵਜੇ ਇੰਦਰਾ ਗਾਂਧੀ ਪ੍ਰਤਿਸ਼ਠਾਨ, ਲਖਨਊ ਪਹੁੰਚਣਗੇ, ਜਿੱਥੇ ਉਹ ਯੂਪੀ ਇਨਵੈਸਟਰਸ ਸਮਿਟ ਦੇ ਗ੍ਰਾਊਂਡ ਬ੍ਰੇਕਿੰਗ ਸਮਾਰੋਹ @3.0 ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਦੁਪਹਿਰ ਲਗਭਗ 1:45 ਵਜੇ ਕਾਨਪੁਰ ਦੇ ਪਰੌਂਖ ਪਿੰਡ ਪਹੁੰਚਣਗੇ, ਜਿੱਥੇ ਉਹ ਮਾਣਯੋਗ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੇ ਨਾਲ ਪਥਰੀ ਮਾਤਾ ਮੰਦਿਰ ਦੇ ਦਰਸ਼ਨ ਕਰਨਗੇ। ਇਸ ਦੇ ਬਾਅਦ ਦੁਪਹਿਰ ਕਰੀਬ 2 ਵਜੇ ਉਹ ਡਾ. ਬੀ. ਆਰ. ਅੰਬੇਡਕਰ ਭਵਨ ਜਾਣਗੇ, ਜਿਸ ਦੇ ਬਾਅਦ ਦੁਪਹਿਰ 2:15 ਵਜੇ ਮਿਲਨ ਕੇਂਦਰ ਦਾ ਦੌਰਾ ਕਰਨਗੇ। ਇਹ ਕੇਂਦਰ ਮਾਣਯੋਗ ਰਾਸ਼ਟਰਪਤੀ ਦਾ ਜੱਦੀ ਘਰ ਹੈ, ਜਿਸ ਨੂੰ ਜਨਤਕ ਉਪਯੋਗ ਦੇ ਲਈ ਦਾਨ ਕਰ ਦਿੱਤਾ ਗਿਆ ਸੀ ਅਤੇ ਇੱਕ ਸਮੁਦਾਇਕ ਕੇਂਦਰ (ਮਿਲਨ ਕੇਂਦਰ) ਵਿੱਚ ਪਰਿਵਰਤਿਤ ਕਰ ਦਿੱਤਾ ਗਿਆ ਸੀ। ਇਸ ਦੇ ਬਾਅਦ ਉਹ ਦੁਪਹਿਰ 2:30 ਵਜੇ ਪਰੌਂਖ ਪਿੰਡ ਵਿੱਚ ਇੱਕ ਜਨਤਕ ਸਮਾਰੋਹ ਵਿੱਚ ਸ਼ਾਮਲ ਹੋਣਗੇ।
ਗ੍ਰਾਊਂਡ ਬ੍ਰੇਕਿੰਗ ਸਮਾਰੋਹ ਦੇ ਦੌਰਾਨ ਪ੍ਰਧਾਨ ਮੰਤਰੀ 80,000 ਕਰੋੜ ਰੁਪਏ ਤੋਂ ਅਧਿਕ ਦੇ 1406 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਪ੍ਰੋਜੈਕਟਾਂ ਵਿੱਚ ਖੇਤੀਬਾੜੀ ਅਤੇ ਸਬੰਧਿਤ, ਆਈਟੀ ਅਤੇ ਇਲੈਕਟ੍ਰੌਨਿਕਸ, ਐੱਮਐੱਸਐੱਮਈ, ਮੈਨੂਫੈਕਚਰਿੰਗ, ਅਖੁੱਟ ਊਰਜਾ, ਫਾਰਮਾ, ਟੂਰਿਜ਼ਮ, ਰੱਖਿਆ ਤੇ ਏਅਰੋਸਪੇਸ, ਹੈਂਡਲੂਮ ਅਤੇ ਕੱਪੜਾ ਆਦਿ ਜਿਹੇ ਵਿਵਿਧ ਖੇਤਰ ਸ਼ਾਮਲ ਹਨ। ਇਸ ਸਮਾਰੋਹ ਵਿੱਚ ਦੇਸ਼ ਦੇ ਉਦਯੋਗ ਜਗਤ ਦੇ ਦਿੱਗਜ ਸ਼ਾਮਲ ਹੋਣਗੇ।
21-22 ਫਰਵਰੀ, 2018 ਨੂੰ ਯੂਪੀ ਇਨਵੈਸਟਰਸ ਸਮਿਟ 2018 ਆਯੋਜਿਤ ਕੀਤਾ ਗਿਆ ਸੀ, ਜਦਕਿ ਪਹਿਲਾ ਗ੍ਰਾਊਂਡ ਬ੍ਰੇਕਿੰਗ ਸਮਾਰੋਹ 29 ਜੁਲਾਈ, 2018 ਨੂੰ ਅਤੇ ਦੂਸਰਾ ਗ੍ਰਾਊਂਡ ਬ੍ਰੇਕਿੰਗ ਸਮਾਰੋਹ 28 ਜੁਲਾਈ, 2019 ਨੂੰ ਆਯੋਜਿਤ ਕੀਤਾ ਗਿਆ ਸੀ। ਪਹਿਲੇ ਗ੍ਰਾਊਂਡ ਬ੍ਰੇਕਿੰਗ ਸਮਾਰੋਹ ਦੇ ਦੌਰਾਨ, 61,500 ਕਰੋੜ ਰੁਪਏ ਤੋਂ ਅਧਿਕ ਦੇ 81 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਦੂਸਰੇ ਗ੍ਰਾਊਂਡ ਬ੍ਰੇਕਿੰਗ ਸਮਾਰੋਹ ਵਿੱਚ 67,000 ਕਰੋੜ ਰੁਪਏ ਤੋਂ ਅਧਿਕ ਲਾਗਤ ਵਾਲੇ 290 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ।