ਪ੍ਰਧਾਨ ਮੰਤਰੀ ਤੇਲੰਗਾਨਾ ਦੇ ਆਦਿਲਾਬਾਦ ਵਿੱਚ 56,000 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੈਜਕਟਾਂ ਦਾ ਉਦਘਾਟਨ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
ਆਦਿਲਾਬਾਦ ਵਿੱਚ ਸ਼ੁਰੂ ਕੀਤੇ ਜਾ ਰਹੇ ਕਈ ਪ੍ਰੋਜੈਕਟਾਂ ਦੇ ਜ਼ਰੀਏ ਬਿਜਲੀ ਖੇਤਰ ਨੂੰ ਜ਼ਬਰਦਸਤ ਹੁਲਾਰਾ ਮਿਲੇਗਾ
ਪ੍ਰਧਾਨ ਮੰਤਰੀ ਤੇਲੰਗਾਨਾ ਦੇ ਸੰਗਾਰੈੱਡੀ ਵਿੱਚ 6,800 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
ਸੰਗਾਰੈੱਡੀ ਵਿੱਚ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਵਿੱਚ ਸੜਕ, ਰੇਲ, ਪੈਟਰੋਲੀਅਮ ਅਤੇ ਕੁਦਰਤੀ ਗੈਸ ਜਿਹੇ ਕਈ ਪ੍ਰਮੁੱਖ ਖੇਤਰ ਸ਼ਾਮਲ ਹਨ
ਪ੍ਰਧਾਨ ਮੰਤਰੀ ਹੈਦਰਾਬਾਦ ਵਿੱਚ ਸਿਵਲ ਏਵੀਏਸ਼ਨ ਰਿਸਰਚ ਆਰਗੇਨਾਇਜ਼ੇਸ਼ਨ (ਸੀਏਆਰਓ - CARO) ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿੱਚ ਤਮਿਲ ਨਾਡੂ ਦੇ ਕਲਪੱਕਮ ਵਿੱਚ ਭਾਰਤ ਦੇ ਸਵਦੇਸ਼ੀ ਪ੍ਰੋਟੋਟਾਇਪ ਫਾਸਟ ਬ੍ਰੀਡਰ ਰਿਐਕਟਰ ਦੀ ਕੋਰ ਲੋਡਿੰਗ ਦੀ ਸ਼ੁਰੂਆਤ ਹੋਵੇਗੀ
ਇਹ ਭਾਰਤ ਦੇ ਪਰਮਾਣੂ ਊਰਜਾ ਪ੍ਰੋਗਰਾਮ ਵਿੱਚ ਇੱਕ ਇਤਿਹਾਸਿਕ ਉਪਲਬਧੀ ਸਾਬਤ ਹੋਵੇਗਾ
ਪ੍ਰਧਾਨ ਮੰਤਰੀ ਓਡੀਸ਼ਾ ਦੇ ਚੰਡੀਖੋਲੇ ਵਿੱਚ 19,600 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਕੋਲਕਾਤਾ ਵਿੱਚ 15,400 ਕਰੋੜ ਰੁਪਏ ਦੇ ਕਈ ਕਨੈਕਟਿਵਿਟੀ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 4 ਤੋਂ 6 ਮਾਰਚ, 2024 ਤੱਕ ਤੇਲੰਗਾਨਾ, ਤਮਿਲ ਨਾਡੂ, ਓਡੀਸ਼ਾ, ਪੱਛਮ ਬੰਗਾਲ ਅਤੇ ਬਿਹਾਰ ਦਾ ਦੌਰਾ ਕਰਨਗੇ।
ਪ੍ਰਧਾਨ ਮੰਤਰੀ 4 ਮਾਰਚ ਨੂੰ ਤੇਲੰਗਾਨਾ ਦੇ ਆਦਿਲਾਬਾਦ ਵਿੱਚ ਸਵੇਰੇ ਕਰੀਬ 10:30 ਵਜੇ 56,000 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਦੇ ਬਾਅਦ ਕਰੀਬ ਸਾਢੇ ਤਿੰਨ ਵਜੇ ਪ੍ਰਧਾਨ ਮੰਤਰੀ ਤਮਿਲ ਨਾਡੂ ਦੇ ਕਲਪੱਕਮ ਵਿੱਚ ਭਾਵਿਨੀ (BHAVINI) ਜਾਣਗੇ।
ਪ੍ਰਧਾਨ ਮੰਤਰੀ ਤੇਲੰਗਾਨਾ ਦੇ ਆਦਿਲਾਬਾਦ ਵਿੱਚ ਇੱਕ ਜਨਤਕ ਪ੍ਰੋਗਰਾਮ ਦੇ ਦੌਰਾਨ 56,000 ਕਰੋੜ ਰੁਪਏ ਤੋਂ ਅਧਿਕ ਦੇ ਬਿਜਲੀ, ਰੇਲ ਅਤੇ ਸੜਕ ਖੇਤਰ ਨਾਲ ਸਬੰਧਿਤ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ , ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਦਾ ਮੁੱਖ ਫੋਕਸ ਬਿਜਲੀ ਖੇਤਰ ’ਤੇ ਹੋਵੇਗਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 4 ਤੋਂ 6 ਮਾਰਚ, 2024 ਤੱਕ ਤੇਲੰਗਾਨਾ, ਤਮਿਲ ਨਾਡੂ, ਓਡੀਸ਼ਾ, ਪੱਛਮ ਬੰਗਾਲ ਅਤੇ ਬਿਹਾਰ ਦਾ ਦੌਰਾ ਕਰਨਗੇ।

 

ਪ੍ਰਧਾਨ ਮੰਤਰੀ 4 ਮਾਰਚ ਨੂੰ ਤੇਲੰਗਾਨਾ ਦੇ ਆਦਿਲਾਬਾਦ ਵਿੱਚ ਸਵੇਰੇ ਕਰੀਬ 10:30 ਵਜੇ 56,000 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਦੇ ਬਾਅਦ ਕਰੀਬ ਸਾਢੇ ਤਿੰਨ ਵਜੇ ਪ੍ਰਧਾਨ ਮੰਤਰੀ ਤਮਿਲ ਨਾਡੂ ਦੇ ਕਲਪੱਕਮ ਵਿੱਚ ਭਾਵਿਨੀ (BHAVINI) ਜਾਣਗੇ।

 

ਪ੍ਰਧਾਨ ਮੰਤਰੀ 5 ਮਾਰਚ ਨੂੰ ਸਵੇਰੇ ਕਰੀਬ 10 ਵਜੇ ਹੈਦਰਾਬਾਦ ਵਿੱਚ ਸਿਵਲ ਏਵੀਏਸ਼ਨ ਰਿਸਰਚ ਆਰਗੇਨਾਇਜ਼ੇਸ਼ਨ (ਸੀਏਆਰਓ) ਕੇਂਦਰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਦੇ ਬਾਅਦ ਸਵੇਰੇ ਲਗਭਗ 11 ਵਜੇ ਤੇਲੰਗਾਨਾ ਦੇ ਸੰਗਾਰੈੱਡੀ (Sangareddy) ਵਿੱਚ 6,800 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਓਡੀਸ਼ਾ ਵਿੱਚ ਜਾਜਪੁਰ ਦੇ ਚੰਡੀਖੋਲੇ (Chandikhole) ਵਿੱਚ ਦੁਪਹਿਰ ਲਗਭਗ 3:30 ਵਜੇ 19,600 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

 

ਪ੍ਰਧਾਨ ਮੰਤਰੀ 6 ਮਾਰਚ ਨੂੰ ਸਵੇਰੇ ਕਰੀਬ 10:15 ਵਜੇ ਪੱਛਮ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ 15,400 ਕਰੋੜ ਰੁਪਏ ਦੇ ਕਈ ਕਨੈਕਟਿਵਿਟੀ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਦੇ ਬਾਅਦ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਬਿਹਾਰ ਦੇ ਬੇਤਿਆ (Bettiah) ਵਿੱਚ 12,800 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ , ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।.

 

ਆਦਿਲਾਬਾਦ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਤੇਲੰਗਾਨਾ ਦੇ ਆਦਿਲਾਬਾਦ ਵਿੱਚ ਇੱਕ ਜਨਤਕ ਪ੍ਰੋਗਰਾਮ ਦੇ ਦੌਰਾਨ 56,000 ਕਰੋੜ ਰੁਪਏ ਤੋਂ ਅਧਿਕ ਦੇ ਬਿਜਲੀ, ਰੇਲ ਅਤੇ ਸੜਕ ਖੇਤਰ ਨਾਲ ਸਬੰਧਿਤ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ , ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਦਾ ਮੁੱਖ ਫੋਕਸ ਬਿਜਲੀ ਖੇਤਰ ’ਤੇ ਹੋਵੇਗਾ।

 

ਪ੍ਰਧਾਨ ਮੰਤਰੀ ਦੇਸ਼ਭਰ ਵਿੱਚ ਬਿਜਲੀ ਖੇਤਰ ਨਾਲ ਸਬੰਧਿਤ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਤੇਲੰਗਾਨਾ ਦੇ ਪੇੱਦਾਪੱਲੀ (Peddapalli) ਵਿੱਚ ਐੱਨਟੀਪੀਸੀ ਦੇ 800 ਮੈਗਾਵਾਟ ਦੇ ਤੇਲੰਗਾਨਾ ਸੁਪਰ ਥਰਮਲ ਪਾਵਰ ਪ੍ਰੋਜੈਕਟ (ਯੂਨਿਟ-2) ਰਾਸ਼ਟਰ ਨੂੰ ਸਮਰਪਿਤ ਕਰਨਗੇ। ਅਲਟ੍ਰਾ-ਸੁਪਰਕ੍ਰਿਟਿਕਲ ਟੈਕਨੋਲੋਜੀ ’ਤੇ ਅਧਾਰਿਤ, ਇਹ ਪ੍ਰੋਜੈਕਟ ਤੇਲੰਗਾਨਾ ਨੂੰ 85% ਬਿਜਲੀ ਕੇਂਦਰਾਂ ਵਿੱਚ ਇਸ ਦੀ ਲਗਭਗ 42% ਦੀ ਉੱਚਤਮ ਬਿਜਲੀ ਉਦਪਾਦਨ ਦਕਸ਼ਤਾ ਹੋਵੇਗੀ। ਇਸ ਪ੍ਰੋਜੈਕਟ ਦਾ ਨੀਂਹ ਪੱਥਰ ਭੀ ਪ੍ਰਧਾਨ ਮੰਤਰੀ ਨੇ ਹੀ ਰੱਖਿਆ ਸੀ।

 

ਪ੍ਰਧਾਨ ਮੰਤਰੀ ਝਾਰਖੰਡ ਦੇ ਚਤਰਾ ਵਿੱਚ 660 ਮੈਗਾਵਾਟ ਦੀ ਉੱਤਰੀ ਕਰਣਪੁਰਾ ਸੁਪਰ ਥਰਮਲ ਪਾਵਰ ਪ੍ਰੋਜੈਕਟ (ਯੂਨਿਟ-2) ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਦੇਸ਼ ਦਾ ਪਹਿਲਾ ਸੁਪਰਕ੍ਰਿਟਿਕਲ ਥਰਮਲ ਪਾਵਰ ਪ੍ਰੋਜੈਕਟ ਹੈ, ਜੋ ਇਤਨੇ ਬੜੇ ਆਕਾਰ ਦੇ ਏਅਰ ਕੂਲਡ ਕੰਡੈਂਸਰ (ਏਸੀਸੀ) ਦੇ ਨਾਲ ਤਿਆਰ ਕੀਤਾ ਗਿਆ ਹੈ। ਇਹ ਕੰਡੈਂਸਰ ਪਰੰਪਰਾਗਤ ਵਾਟਰ-ਕੂਲਡ ਕੰਡੈਂਸਰ ਦੀ ਤੁਲਨਾ ਵਿੱਚ ਪਾਣੀ ਦੀ ਖਪਤ ਨੂੰ 1/3 ਤੱਕ ਘੱਟ ਕਰ ਦਿੰਦਾ ਹੈ। ਇਸ ਪ੍ਰੋਜੈਕਟ ਨੂੰ ਪ੍ਰਧਾਨ ਮੰਤਰੀ ਨੇ ਹਰੀ ਝੰਡੀ ਦਿਖਾਈ ਸੀ।

 

ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੌਇਡਾ ਵਿੱਚ ਗ੍ਰੀਨ ਹਾਇਡ੍ਰੋਜਨ ਪਲਾਂਟ ਦੇ ਐੱਸਟੀਪੀ ਜਲ ਸਹਿਤ ਛੱਤੀਸਗੜ੍ਹ ਵਿੱਚ ਬਿਲਾਸਪੁਰ ਦੇ ਸੀਪਤ ਵਿੱਚ ਫਲਾਈ ਐਸ਼ ਅਧਾਰਿਤ ਲਾਇਟ ਵੇਟ ਐਗ੍ਰੀਗੇਟ ਪਲਾਂਟ ਸਮਰਪਿਤ ਕਰਨਗੇ।

 

ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਸੋਨਭੱਦਰ ਵਿੱਚ ਸਿੰਗਰੌਲੀ ਸੁਪਰ ਥਰਮਲ ਪਾਵਰ ਪ੍ਰੋਜੈਕਟ, ਸਟੇਜ-III (2x800 ਮੈਗਾਵਾਟ), ਛੱਤੀਸਗੜ੍ਹ ਵਿੱਚ ਰਾਏਗੜ੍ਹ ਦੇ ਲਾਰਾ ਵਿੱਚ ਫਲੂ ਗੈਸ ਕਾਰਬਨ ਡਾਈਆਕਸਾਇਡ ਨਾਲ 4ਜੀ ਈਥੇਨੌਲ ਬਣਾਉਣ ਦੇ ਪਲਾਂਟ, ਆਂਧਰ ਪ੍ਰਦੇਸ਼ ਵਿੱਚ ਵਿਸ਼ਾਖਾਪੱਟਨਮ ਦੇ ਸਿਮਹਾਦ੍ਰੀ ਵਿੱਚ ਸਮੁੰਦਰੀ ਜਲ ਵਿੱਚ ਹਰਿਤ ਹਾਇਡ੍ਰੋਜਨ ਬਣਾਉਣ ਦੇ ਪਲਾਂਟ ਅਤੇ ਛੱਤੀਸਗੜ੍ਹ ਦੇ ਕੋਰਬਾ ਵਿੱਚ ਫਲਾਈ ਐਸ਼ ਅਧਾਰਿਤ ਐੱਫਏਐੱਲਜੀ ਐਗ੍ਰੀਗੇਟ ਪਲਾਂਟ (Fly Ash Based FALG Aggregate Plant) ਦਾ ਨੀਂਹ ਪੱਥਰ ਰੱਖਣਗੇ।

 

ਪ੍ਰਧਾਨ ਮੰਤਰੀ ਸੱਤ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਪਾਵਰ ਗ੍ਰਿੱਡ ਕਾਰਪੋਰੇਸ਼ਨ ਆਵ੍ ਇੰਡੀਆ ਦੇ ਇੱਕ ਪ੍ਰੋਜੈਕਟ ਦਾ ਨੀਂਹ ਪੱਥਰ ਭੀ ਰੱਖਣਗੇ। ਇਹ ਪ੍ਰੋਜੈਕਟ ਨੈਸ਼ਨਲ ਗ੍ਰਿੱਡ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

 

ਪ੍ਰਧਾਨ ਮੰਤਰੀ ਰਾਜਸਥਾਨ ਦੇ ਜੈਸਲਮੇਰ ਵਿੱਚ ਨੈਸ਼ਨਲ ਹਇਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ (ਐੱਨਐੱਚਪੀਸੀ) ਦੇ 380 ਮੈਗਾਵਾਟ ਸੋਲਰ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਇਸ ਪ੍ਰੋਜੈਕਟ ਨਾਲ ਹਰ ਸਾਲ ਲਗਭਗ 792 ਮਿਲੀਅਨ ਯੂਨਿਟ ਹਰਿਤ ਊਰਜਾ ਉਤਪੰਨ ਹੋਵੇਗੀ।

 

ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਜਾਲੌਨ ਵਿੱਚ ਬੁੰਦੇਲਖੰਡ ਸੌਰ ਊਰਜਾ ਲਿਮਿਟਿਡ (ਬੀਐੱਸਯੂਐੱਲ) (Bundelkhand Saur Urja Limited - BSUL) ਦੇ 1200 ਮੈਗਾਵਾਟ ਦੇ ਜਾਲੌਨ ਅਲਟ੍ਰਾ ਮੈਗਾ ਅਖੁੱਟ ਊਰਜਾ ਪਾਵਰ ਪਾਰਕ ਦੀ ਨੀਂਹ ਰੱਖਣਗੇ। ਇਹ ਪਾਰਕ ਹਰ ਸਾਲ ਲਗਭਗ 2400 ਮਿਲੀਅਨ ਯੂਨਿਟ ਬਿਜਲੀ ਪੈਦਾ ਕਰੇਗਾ।

 

ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਜਾਲੌਨ ਅਤੇ ਕਾਨਪੁਰ ਦੇਹਾਤ ਵਿੱਚ ਸਤਲੁਜ ਜਲ ਵਿਦਯੁਤ ਨਿਗਮ (ਐੱਸਜੇਵੀਐੱਨ) (Satluj Jal Vidyut Nigam - SJVN) ਦੀ ਤਿੰਨ ਸੌਰ ਊਰਜਾ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਸਮਰੱਥਾ 200 ਮੈਗਾਵਾਟ ਹੈ। ਇਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਭੀ ਪ੍ਰਧਾਨ ਮੰਤਰੀ ਨੇ ਰੱਖਿਆ ਸੀ। ਪ੍ਰਧਾਨ ਮੰਤਰੀ ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਨੈਟਵਾਰ ਮੋਰੀ ਹਾਇਡ੍ਰੋ ਪਾਵਰ ਸਟੇਸ਼ਨ ਅਤੇ ਸਬੰਧਿਤ ਟ੍ਰਾਂਸਮਿਸ਼ਨ ਲਾਇਨ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਅਤੇ ਅਸਾਮ ਦੇ ਧੁਬਰੀ ਵਿੱਚ ਐੱਸਜੇਵੀਐੱਨ ਦੇ ਦੋ ਸੌਰ ਪ੍ਰੋਜੈਕਟਾਂ ਦੇ ਨਾਲ ਹਿਮਾਚਲ ਪ੍ਰਦੇਸ਼ ਵਿੱਚ 382 ਮੈਗਾਵਾਟ ਸੁੰਨੀ ਡੈਮ ਹਾਇਡ੍ਰੋ ਇਲੈਕਟ੍ਰਿਕ ਪ੍ਰੋਜੈਕਟ ਦਾ ਭੀ ਨੀਂਹ ਪੱਥਰ ਰੱਖਣਗੇ।

 

ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਵਿੱਚ ਟੁਸਕੋ (TUSCO) ਦੇ 600 ਮੈਗਾਵਟ ਦੇ ਲਲਿਤਪੁਰ ਸੌਰ ਊਰਜਾ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਇਸ ਪ੍ਰੋਜੈਕਟ ਨਾਲ ਹਰ ਸਾਲ 1200 ਮਿਲੀਅਨ ਯੂਨਿਟ ਹਰਿਤ ਊਰਜਾ ਉਤਪੰਨ ਹੋਣ ਦੀ ਉਮੀਦ ਹੈ।

 

ਪ੍ਰਧਾਨ ਮੰਤਰੀ ਅਖੁੱਟ ਊਰਜਾ ਨਾਲ 2500 ਮੈਗਾਵਾਟ ਬਿਜਲੀ ਦੀ ਨਿਕਾਸੀ ਦੇ ਲਈ ਰੀਨਿਊ ਦੀ ਕੋਪਲ-ਨਰੇਂਦਰ ਟ੍ਰਾਂਸਮਿਸ਼ਨ ਯੋਜਨਾ (ReNew's Koppal-Narendra Transmission Scheme) ਦਾ ਉਦਘਾਟਨ ਕਰਨਗੇ। ਇਹ ਅੰਤਰਰਾਜੀ ਟ੍ਰਾਂਸਮਿਸ਼ਨ ਯੋਜਨਾ ਕਰਨਾਟਕ ਦੇ ਕੌਪੱਲ ਜ਼ਿਲ੍ਹੇ ਵਿੱਚ ਸਥਿਤ ਹੈ। ਪ੍ਰਧਾਨ ਮੰਤਰੀ ਦਾਮੋਦਰ ਘਾਟੀ ਨਿਗਮ ਅਤੇ ਇੰਡੀਗ੍ਰਿਡ (Damodar Valley Corporation and of IndiGrid) ਨਾਲ ਸਬੰਧਿਤ ਬਿਜਲੀ ਖੇਤਰ ਦੇ ਦੂਸਰੇ ਪ੍ਰੋਜੈਕਟਾਂ ਦਾ ਭੀ ਉਦਘਾਟਨ ਕਰਨਗੇ।

 

ਪ੍ਰਧਾਨ ਮੰਤਰੀ ਆਪਣੀ ਇਸ ਯਾਤਰਾ ਦੇ ਦੌਰਾਨ ਬਿਜਲੀ ਖੇਤਰ ਦੇ ਇਲਾਵਾ ਸੜਕ ਅਤੇ ਰੇਲ ਖੇਤਰ ਦੇ ਪ੍ਰੋਜੈਕਟਾਂ ‘ਤੇ ਭੀ ਵਿਚਾਰ ਕਰਨਗੇ। ਪ੍ਰਧਾਨ ਮੰਤਰੀ ਨਵ ਇਲੈਕਟ੍ਰਿਫਾਇਡ ਅੰਬਾਰੀ-ਆਦਿਲਾਬਾਦ-ਪਿੰਪਲਖੁਟੀ (Ambari - Adilabad - Pimpalkhuti) ਰੇਲ ਲਾਇਨ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਐੱਨਐੱਚ-353B ਅਤੇ ਐੱਨਐੱਚ-163 ਦੇ ਮਾਧਿਅਮ ਨਾਲ ਤੇਲੰਗਾਨਾ ਨੂੰ ਮਹਾਰਾਸ਼ਟਰ ਅਤੇ ਤੇਲੰਗਾਨਾ ਨੂੰ ਛੱਤੀਸਗੜ੍ਹ ਨਾਲ ਜੋੜਨ ਵਾਲੇ ਦੋ ਪ੍ਰਮੁੱਖ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਭੀ ਰੱਖਣਗੇ।

 

ਸੰਗਾਰੈੱਡੀ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ 6,800 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੋਕਟਾਂ ਵਿੱਚ ਸੜਕ, ਰੇਲ, ਪੈਟਰੋਲੀਅਮ ਅਤੇ ਕੁਦਰਤੀ ਗੈਸ ਜਿਹੇ ਕਈ ਪ੍ਰਮੁੱਖ ਖੇਤਰ ਸ਼ਾਮਲ ਹਨ।

 

ਪ੍ਰਧਾਨ ਮੰਤਰੀ ਤਿੰਨ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਜਿਨ੍ਹਾਂ ਦੋ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਉਨ੍ਹਾਂ ਵਿੱਚ ਐੱਨਐੱਚ-161 ਦੇ 40 ਕਿਲੋਮੀਟਰ ਲੰਬੇ ਕਾਂਡੀ ਤੋਂ ਰਾਮਸਨਪੱਲੇ (Kandi to Ramsanpalle) ਸੈਕਸ਼ਨ ਨੂੰ ਚਾਰ ਲੇਨ ਦਾ ਬਣਾਉਣਾ ਸ਼ਾਮਲ ਹੈ। ਇਹ ਪ੍ਰੋਜੈਕਟ ਇੰਦੌਰ-ਹੈਦਰਾਬਾਦ ਆਰਥਿਕ ਗਲਿਆਰੇ ਦਾ ਇੱਕ ਹਿੱਸਾ ਹੈ ਅਤੇ ਇਹ ਤੇਲੰਗਾਨਾ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਦਰਮਿਆਨ ਨਿਰਵਿਘਨ ਯਾਤਰੀ ਅਤੇ ਮਾਲ ਢੁਆਈ ਆਵਾਜਾਈ ਦੀ ਸੁਵਿਧਾ ਪ੍ਰਦਾਨ ਕਰੇਗਾ। ਇਹ ਹੈਦਰਾਬਾਦ ਅਤੇ ਨਾਂਦੇੜ ਦੇ ਦਰਮਿਆਨ ਯਾਤਰਾ ਦੇ ਸਮੇਂ ਨੂੰ ਲਗਭਗ 3 ਘੰਟੇ ਤੱਕ ਘੱਟ ਕਰ ਦੇਵੇਗਾ। ਪ੍ਰਧਾਨ ਮੰਤਰੀ ਐੱਨਐੱਚ-167 ਦੇ 47 ਕਿਲੋਮੀਟਰ ਲੰਬੇ ਮਿਰਯਾਲਾਗੁਡਾ ਤੋਂ ਕੋਡਾਦ (Miryalaguda to Kodad) ਸੈਕਸ਼ਨ ਨੂੰ ਦੋ ਲੇਨ ਵਿੱਚ ਉੱਨਤ ਕਰਨ ਦਾ ਭੀ ਉਦਘਾਟਨ ਕਰਨਗੇ। ਇਸ ਬਿਹਤਰ ਕਨੈਕਟਿਵਿਟੀ ਨਾਲ ਖੇਤਰ ਵਿੱਚ ਟੂਰਿਜ਼ਮ ਦੇ ਨਾਲ-ਨਾਲ ਆਰਥਿਕ ਗਤੀਵਿਧੀ ਅਤੇ ਉਦਯੋਗਾਂ ਨੂੰ ਭੀ ਹੁਲਾਰਾ ਮਿਲੇਗਾ।

 

ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਐੱਨਐੱਚ-65 ਦੇ 29 ਕਿਲੋਮੀਟਰ ਲੰਬੇ ਪੁਣੇ-ਹੈਦਰਾਬਾਦ ਸੈਕਸ਼ਨ ਨੂੰ ਛੇ ਲੇਨ ਵਿੱਚ ਬਦਲਣ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਤੇਲੰਗਾਨਾ ਦੇ ਪ੍ਰਮੁੱਖ ਉਦਯੋਗਿਕ ਕੇਂਦਰਾਂ ਜਿਵੇਂ ਪਾਟਨਚੇਰੂ (Patancheru) ਦੇ ਪਾਸ ਪਸ਼ਮਿਲਾਰਮ (Pashamylaram) ਉਦਯੋਗਿਕ ਖੇਤਰ ਨੂੰ ਬਿਹਤਰ ਕਨੈਕਟਿਵਿਟੀ ਭੀ ਪ੍ਰਦਾਨ ਕਰੇਗਾ।

 

ਇਸ ਦੌਰਾਨ ਪ੍ਰਧਾਨ ਮੰਤਰੀ ਛੇ ਨਵੇਂ ਸਟੇਸ਼ਨ ਭਵਨਾਂ ਦੇ ਨਾਲ-ਨਾਲ ਸਨਥਨਗਰ-ਮੌਲਾ ਅਲੀ ਰੇਲ ਲਾਇਨ ਦੇ ਦੋਹਰੀਕਰਣ ਅਤੇ ਬਿਜਲੀਕਰਣ ਦਾ ਉਦਘਾਟਨ ਕਰਨਗੇ। ਇਸ ਪ੍ਰੋਜੈਕਟ ਦੇ ਪੂਰੇ 22 ਰੂਟ ਕਿਲੋਮੀਟਰ ਨੂੰ ਆਟੋਮੈਟਿਕ ਸਿਗਨਲਿੰਗ ਦੇ ਨਾਲ ਚਾਲੂ ਕੀਤਾ ਗਿਆ ਹੈ। ਇਸ ਨੂੰ ਐੱਮਐੱਮਟੀਐੱਸ (ਮਲਟੀ ਮੋਡਲ ਟ੍ਰਾਂਸਪੋਰਟ ਸਰਵਿਸ) ਫੇਜ਼–II ਪ੍ਰੋਜੈਕਟ ਦੇ ਹਿੱਸੇ ਦੇ ਰੂਪ ਵਿੱਚ ਪੂਰਾ ਕੀਤਾ ਗਿਆ ਹੈ। ਇਸ ਦੇ ਹਿੱਸੇ ਦੇ ਰੂਪ ਵਿੱਚ ਫਿਰੋਜ਼ਗੁੜਾ, ਸੁਚਿਤਰਾ ਸੈਂਟਰ, ਭੁਦੇਵੀ ਨਗਰ, ਅੰਮੁਗੁੜਾ, ਨੇਰੇਡਮੈਟ ਅਤੇ ਮੌਲਾ (Ferozguda, Suchitra Centre, Bhudevi Nagar, Ammuguda, Neredmet and Moula) ਅਲੀ ਹਾਊਸਿੰਗ ਬੋਰਡ ਸਟੇਸ਼ਨਾਂ ‘ਤੇ ਛੇ ਨਵੇਂ ਸਟੇਸ਼ਨ ਭਵਨ ਬਣਾਏ ਗਏ ਹਨ। ਦੋਹਰੀਕਰਣ ਅਤੇ ਬਿਜਲੀਕਰਣ ਕਾਰਜ ਨਾਲ ਇਸ ਸੈਕਸ਼ਨ ‘ਤੇ ਪਹਿਲੀ ਵਾਰ ਯਾਤਰੀ ਟ੍ਰੇਨਾਂ ਨੂੰ ਚਲਾਉਣ ਲਈ ਮਾਰਗ ਪੱਧਰਾ ਹੋ ਗਿਆ ਹੈ।

 

ਪ੍ਰਧਾਨ ਮੰਤਰੀ ਘਾਟਕੇਸਰ-ਲਿੰਗਮਪੱਲੀ ਤੋਂ ਮੌਲਾ ਅਲੀ-ਸਨਥਨਗਰ (Ghatkesar - Lingampalli via Moula Ali - Sanathnagar) ਦੇ ਦਰਮਿਆਨ ਪਹਿਲੀ ਐੱਮਐੱਸਟੀਐੱਸ ਟ੍ਰੇਨ ਸੇਵਾ (MMTS Train Service) ਨੂੰ ਭੀ ਹਰੀ ਝੰਡੀ ਦਿਖਾਉਣਗੇ। ਇਹ ਟ੍ਰੇਨ ਸੇਵਾ ਪਹਿਲੀ ਵਾਰ ਹੈਦਰਾਬਾਦ-ਸਿਕੰਦਰਾਬਾਦ ਜੁੜਵਾਂ ਸ਼ਹਿਰ ਖੇਤਰਾਂ ਵਿੱਚ ਮਕਬੂਲ ਉਪਨਗਰੀ ਟ੍ਰੇਨ ਸੇਵਾ ਨੂੰ ਨਵੇਂ ਖੇਤਰਾਂ ਤੱਕ ਵਧਾਏਗੀ। ਇਹ ਹੈਦਰਾਬਾਦ ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਚੇਰਲਾਪੱਲੀ, ਮੌਲਾ ਅਲੀ (Cherlapalli, Moula Ali) ਜਿਹੇ ਨਵੇਂ ਖੇਤਰਾਂ ਨੂੰ ਇਸ ਜੁੜਵਾਂ ਸ਼ਹਿਰ ਖੇਤਰ ਦੇ ਪੱਛਮੀ ਭਾਗ ਨਾਲ ਜੋੜਦਾ ਹੈ। ਇਸ ਜੁੜਵਾਂ ਸ਼ਹਿਰ ਖੇਤਰ ਦੇ ਪੂਰਬੀ ਹਿੱਸੇ ਨੂੰ ਪੱਛਮੀ ਹਿੱਸੇ ਨਾਲ ਜੋੜਨ ਵਾਲਾ ਟ੍ਰਾਂਸਪੋਰਟ ਦਾ ਸੁਰੱਖਿਅਤ, ਤੇਜ਼ ਅਤੇ ਕਿਫਾਇਤੀ ਤਰੀਕਾ ਯਾਤਰੀਆਂ ਦੇ ਲਈ ਅਤਿਅਧਿਕ ਫਾਇਦੇਮੰਦ ਹੋਵੇਗਾ।

 

ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਇੰਡੀਅਨ ਆਇਲ ਪਾਰਾਦੀਪ-ਹੈਦਰਾਬਾਦ ਉਤਪਾਦ ਪਾਇਪਲਾਇਨ ਦਾ ਭੀ ਉਦਘਾਟਨ ਕਰਨਗੇ। 4.5 ਐੱਮਐੱਸਟੀਪੀਏ (MMTPA) ਦੀ ਸਮਰੱਥਾ ਵਾਲੇ 1212 ਕਿਲੋਮੀਟਰ ਲੰਬੀ ਉਤਪਾਦ ਪਾਇਪਲਾਇਨ ਓਡੀਸ਼ਾ (329 ਕਿਲੋਮੀਟਰ), ਆਂਧਰ ਪ੍ਰਦੇਸ਼ (723 ਕਿਲੋਮੀਟਰ) ਅਤੇ ਤੇਲੰਗਾਨਾ (160 ਕਿਲੋਮੀਟਰ) ਰਾਜਾਂ ਤੋਂ ਹੋ ਕੇ ਗੁਜਰਦੀ ਹੈ। ਇਹ ਪਾਇਪਲਾਇਨ ਪਾਰਾਦੀਪ ਰਿਫਾਇਨਰੀ ਤੋਂ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪੱਟਨਮ, ਅਚੁਤਾਪੁਰਮ ਅਤੇ ਵਿਜੈਵਾੜਾ ਅਤੇ ਤੇਲੰਗਾਨਾ ਵਿੱਚ ਹੈਦਰਾਬਾਦ ਦੇ ਪਾਸ ਮਲਕਾਪੁਰ ਦੇ ਡਿਲਿਵਰੀ ਸਟੇਸ਼ਨਾਂ ਤੱਕ ਪੈਟਰੋਲੀਅਮ ਉਤਪਾਦ ਦੀ ਸੁਰੱਖਿਅਤ ਅਤੇ ਕਿਫਾਇਤੀ ਟ੍ਰਾਂਸਪੋਰਟੇਸ਼ਨ ਸੁਨਿਸ਼ਚਿਤ ਕਰੇਗੀ।

 

ਪ੍ਰਧਾਨ ਮੰਤਰੀ ਹੈਦਰਾਬਾਦ ਵਿੱਚ ਸਿਵਲ ਏਵੀਏਸ਼ਨ ਰਿਸਰਚ ਆਰਗੇਨਾਇਜ਼ੇਸ਼ਨ (ਸੀਏਆਰਓ) ਕੇਂਦਰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਭਾਰਤੀ ਏਅਰਪੋਰਟਸ ਅਥਾਰਿਟੀ ਨੇ ਇਸ ਨੂੰ ਸਿਵਲ ਏਵੀਏਸ਼ਨ ਖੇਤਰ ਵਿੱਚ ਰਿਸਰਚ ਅਤੇ ਵਿਕਾਸ (ਆਰਐਂਡਡੀ) ਗਤੀਵਿਧੀਆਂ ਨੂੰ ਹੋਰ ਬਿਹਤਰ ਕਰਨ ਦੇ ਲਈ ਹੈਦਰਾਬਾਦ ਦੇ ਬੇਗਮਪੇਟ ਹਵਾਈ ਅੱਡੇ (Begumpet Airport) ‘ਤੇ ਸਥਾਪਿਤ ਕੀਤਾ ਹੈ। ਇਸ ਦਾ ਉਦੇਸ਼ ਸਵਦੇਸ਼ੀ ਅਤੇ ਨਵੀਨ ਸਮਾਧਾਨ ਪ੍ਰਦਾਨ ਕਰਨ ਦੇ ਲਈ ਘਰੇਲੂ ਅਤੇ ਸਹਿਯੋਗੀ ਰਿਸਰਚ ਦੇ ਮਾਧਿਅਮ ਨਾਲ ਹਵਾਬਾਜ਼ੀ ਸਮੁਦਾਇ ਨੂੰ ਇੱਕ ਗਲੋਬਲ ਰਿਸਰਚ ਪਲੈਟਫਾਰਮ ਪ੍ਰਦਾਨ ਕਰਨਾ ਹੈ। ਇਸ ‘ਤੇ 350 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਆਈ ਹੈ। ਇਹ ਅਤਿਆਧੁਨਿਕ ਸੁਵਿਧਾ 5-ਸਟਾਰ-ਗ੍ਰਹਿ ਰੇਟਿੰਗ ਅਤੇ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ (ਈਸੀਬੀਸੀ) ਮਾਨਦੰਡਾਂ (5-STAR-GRIHA Rating and Energy Conservation Building Code (ECBC) norms) ਦੇ ਅਨੁਰੂਪ ਹੈ।

 

ਸੀਏਆਰਓ (CARO) ਭਵਿੱਖ ਦੀਆਂ ਰਿਸਰਚ ਅਤੇ ਵਿਕਾਸ ਪਹਿਲਾਂ ਵਿੱਚ ਮਦਦ ਕਰਨ ਦੇ ਲਈ ਵਿਆਪਕ ਪ੍ਰੋਯਗਸ਼ਾਲਾ ਸਮਰੱਥਾਵਾਂ ਦੇ ਸਮੂਹ ਦਾ ਉਪਯੋਗ ਕਰੇਗਾ। ਇਹ ਅਪਰੇਸ਼ਨ ਵਿਸ਼ਲੇਸ਼ਣ ਅਤੇ ਪ੍ਰਦਰਸ਼ਨ ਮਾਪ ਦੇ ਲਈ ਡੇਟਾ ਵਿਸ਼ਲੇਸ਼ਣ ਸਮਰੱਥਾਵਾਂ ਦਾ ਭੀ ਲਾਭ ਉਠਾਏਗਾ। ਸੀਏਆਰਓ ਵਿੱਚ ਪ੍ਰਾਥਮਿਕਤਾ ਖੋਜ ਅਤੇ ਵਿਕਾਸ ਗਤੀਵਿਧੀਆਂ ਵਿੱਚ ਹਵਾਈ ਖੇਤਰ ਅਤੇ ਹਵਾਈ ਅੱਡੇ ਨਾਲ ਸਬੰਧਿਤ ਸੁਰੱਖਿਆ, ਸਮਰੱਥਾ ਅਤੇ ਦਕਸ਼ਤਾ ਸੁਧਾਰ ਪ੍ਰੋਗਰਾਮ, ਹਵਾਈ ਖੇਤਰ ਦੀਆਂ ਪ੍ਰਮੁੱਖ ਚੁਣੌਤੀਆਂ ਦਾ ਸਮਾਧਾਨ, ਪ੍ਰਮੁੱਖ ਹਵਾਈ ਅੱਡੇ ਦੇ ਇਨਫ੍ਰਾਸਟ੍ਰਕਚਰ ਦੀਆਂ ਚੁਣੌਤੀਆਂ ‘ਤੇ ਧਿਆਨ ਦੇਣਾ, ਭਵਿੱਖ ਦੇ ਹਵਾਈ ਖੇਤਰ ਅਤੇ ਹਵਾਈ ਅੱਡੇ ਦੀਆਂ ਜ਼ਰੂਰਤਾਂ ਦੇ ਲਈ ਪਹਿਚਾਣੇ ਗਏ ਖੇਤਰਾਂ ਵਿੱਚ ਟੈਕਨੋਲੋਜੀਆਂ ਅਤੇ ਉਤਪਾਦਾਂ ਦਾ ਵਿਕਾਸ ਕਰਨਾ ਆਦਿ ਸ਼ਾਮਲ ਹਨ।

 

ਕਲਪੱਕਮ (Kalpakkam) ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਤਮਿਲ ਨਾਡੂ ਦੇ ਕਲਪੱਕਮ ਵਿੱਚ 500 ਮੈਗਾਵਾਟ ਸਮਰੱਥਾ ਦੇ ਭਾਰਤ ਦੇ ਸਵਦੇਸ਼ੀ ਪ੍ਰੋਟੋਟਾਇਪ ਫਾਸਟ ਬ੍ਰੀਡਰ ਰਿਐਕਟਰ (ਪੀਐੱਫਬੀਆਰ- PFBR) ਦੀ ਕੌਰ ਲੋਡਿੰਗ ਦੀ ਸ਼ੁਰੂਆਤ ਕਰਨਗੇ। ਇਹ ਭਾਰਤ ਦੇ ਪਰਮਾਣੂ ਊਰਜਾ ਪ੍ਰੋਗਰਾਮ ਵਿੱਚ ਇੱਕ ਇਤਿਹਾਸਿਕ ਉਪਲਬਧੀ ਹਨ। ਇਸ ਪੀਐੱਫਬੀਆਰ (PFBR) ਨੂੰ ਭਾਵਿਨੀ (ਭਾਰਤੀ ਨਾਭਿਕੀਯ ਵਿਦੁਯੁਤ ਨਿਗਮ ਲਿਮਿਟਿਡ) (BHAVINI-Bharatiya Nabhikiya Vidyut Nigam Limited) ਨੇ ਵਿਕਸਿਤ ਕੀਤਾ ਹੈ।

 

ਇਸ ਰਿਐਕਟ ਕੋਰ ਵਿੱਚ ਕੰਟਰੋਲ ਸਬਅਸੈਂਬਲੀਜ਼, ਬਲੈਂਕਟ ਸਬਅਸੈਂਬਲੀ ਅਤੇ ਈਂਧਣ ਸਬਅਸੈਂਬਲੀ ਸ਼ਾਮਲ ਹਨ। ਮੁੱਖ ਲੋਡਿੰਗ ਗਤੀਵਿਧੀ ਵਿੱਚ ਰਿਐਕਟਰ ਕੰਟਰੋਲ ਸਬਅਸੈਂਬਲੀ ਦੀ ਲੋਡਿੰਗ ਸ਼ਾਮਲ ਹੈ। ਇਸ ਦੇ ਬਾਅਦ ਇਸ ਵਿੱਚ ਬਲੈਂਕਟ ਸਬਅਸੈਂਬਲੀਜ਼ ਅਤੇ ਈਂਧਣ ਸਬਅਸੈਂਬਲੀਜ਼ ਸ਼ਾਮਲ ਹਨ ਜੋ ਬਿਜਲੀ ਉਤਪੰਨ ਕਰਨਗੀਆਂ।

 

ਭਾਰਤ ਨੇ ਸੀਮਿਤ ਈਂਧਣ ਚੱਕਰ ਦੇ ਨਾਲ ਤਿੰਨ ਸਟੇਜ ਵਾਲਾ ਪਰਮਾਣੂ ਊਰਜਾ ਪ੍ਰੋਗਰਾਮ ਅਪਣਾਇਆ ਹੈ। ਪੀਐੱਫਬੀਆਰ ਵਿੱਚ, ਪਰਮਾਣੂ ਪ੍ਰੋਗਰਾਮ ਦੀ ਦੂਸਰੀ ਸਟੇਜ ਨੂੰ ਮਾਰਕ ਕਰਦੇ ਹੋਏ ਪਹਿਲੀ ਸਟੇਜ ਤੋਂ ਉਪਯੋਗ ਕੀਤੇ ਗਏ ਈਂਧਣ ਨੂੰ ਮੁੜ-ਸੰਸਾਧਿਤ ਕੀਤਾ ਜਾਂਦਾ ਹੈ। ਅਤੇ ਐੱਫਬੀਆਰ ਵਿੱਚ ਈਂਧਣ ਦੇ ਰੂਪ ਵਿੱਚ ਉਪਯੋਗ ਕੀਤਾ ਜਾਂਦਾ ਹੈ। ਇਸ ਸੋਡੀਅਮ ਕੂਲਡ ਪੀਐੱਫਬੀਆਰ ਦੀ ਇੱਕ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਹ ਖਪਤ ਤੋਂ ਅਧਿਕ ਈਂਧਣ ਦਾ ਉਤਪਾਦਨ ਕਰ ਸਕਦਾ ਹੈ ਅਤੇ ਇਸ ਪ੍ਰਕਾਰ ਭਵਿੱਖ ਦੇ ਤੇਜ਼ ਰਿਐਕਟਰਾਂ ਦੇ ਲਈ ਈਂਧਣ ਸਪਲਾਈ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ।

 

ਰਿਐਕਟਰ ਤੋਂ ਉਤਪੰਨ ਨਿਊਨਤਮ ਪਰਮਾਣੂ ਰਹਿੰਦ-ਖੂੰਹਦ ਅਤੇ ਉੱਨਤ ਸੁਰੱਖਿਆ ਸੁਵਿਧਾਵਾਂ ਦੇ ਨਾਲ, ਐੱਫਬੀਆਰ ਊਰਜਾ ਦਾ ਸੁਰੱਖਿਅਤ, ਕੁਸ਼ਲ ਅਤੇ ਸਵੱਛ ਸ੍ਰੋਤ ਪ੍ਰਦਾਨ ਕਰਨਗੇ ਅਤੇ ਜ਼ੀਰੋ ਕਾਰਬਨ ਉਤਸਰਜਨ ਦੇ ਲਕਸ਼ ਵਿੱਚ ਯੋਗਦਾਨ ਦੇਣਗੇ। ਪਰਮਾਣੂ ਊਰਜਾ ਪ੍ਰੋਗਰਾਮ ਦੀ ਤੀਸਰੀ ਸਟੇਜ ਵਿੱਚ ਥੋਰੀਅਮ ਦੇ ਉਪਯੋਗ ਦੀ ਦਿਸ਼ਾ ਵਿੱਚ ਇਹ ਭਾਰਤ ਦੇ ਲਈ ਇੱਕ ਮਹੱਤਵਪੂਰਨ ਕਦਮ ਹੈ। ਇਸ ਦੇ ਇੱਕ ਵਾਰ ਸ਼ੁਰੂ ਹੋ ਜਾਣ ਦੇ ਬਾਅਦ, ਭਾਰਤ ਰੂਸ ਦੇ ਬਾਅਦ ਫਾਸਟ ਰਿਐਕਟਰ ਦਾ ਕਮਰਸ਼ੀਅਲ ਸੰਚਾਲਨ ਕਰਨ ਵਾਲਾ ਦੂਸਰਾ ਦੇਸ਼ ਹੋਵੇਗਾ।

 

ਚੰਡੀਖੋਲੇ (Chandikhole) ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ 19,600 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਤੇਲ ਅਤੇ ਗੈਸ, ਰੇਲਵੇ ਸੜਕ, ਟ੍ਰਾਂਸਪੋਰਟ ਅਤੇ ਰਾਜਮਾਰਗ ਅਤੇ ਪਰਮਾਣੂ ਊਰਜਾ ਜਿਹੇ ਕਈ ਖੇਤਰਾਂ ਨਾਲ ਸਬੰਧਿਤ ਹਨ।

 

ਪ੍ਰਧਾਨ ਮੰਤਰੀ ਪਾਰਾਦੀਪ ਰਿਫਾਇਨਰੀ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਮੋਨੋ ਏਥਿਲੀਨ ਗਲਾਇਕੋਲ ਪ੍ਰੋਜੈਕਟ (Indian Oil Corporation Limited Mono Ethylene Glycol project) ਦਾ ਉਦਘਾਟਨ ਕਰਨਗੇ ਜੋ ਭਾਰਤ ਦੀ ਆਯਾਤ ਨਿਰਭਰਤਾ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ। ਉਹ ਓਡੀਸ਼ਾ ਦੇ ਪਾਰਾਦੀਪ ਵਿੱਚ ਪੱਛਮ ਬੰਗਾਲ ਦੇ ਹਲਦੀਆ (Haldia ) ਤੱਕ ਜਾਣ ਵਾਲੀ 344 ਕਿਲੋਮੀਟਰ ਲੰਬੀ ਉਤਪਾਦ ਪਾਇਪਲਾਇਨ ਦਾ ਭੀ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦੇਸ਼ ਦੇ ਪੂਰਬੀ ਤਟ ‘ਤੇ ਆਯਾਤ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਦੇ ਲਈ ਪਾਰਾਦੀਪ ਵਿੱਚ 0.6 ਐੱਮਐੱਮਟੀਪੀਏ ਐੱਲਪੀਜੀ ਆਯਾਤ ਸੁਵਿਧਾ (0.6 MMTPA LPG Import facility) ਦਾ ਭੀ ਉਦਘਾਟਨ ਕਰਨਗੇ।

 

ਸੜਕ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਦੇਣ ਦੇ ਲਈ ਪ੍ਰਧਾਨ ਮੰਤਰੀ ਐੱਨਐੱਚ-49 ਦੇ ਸਿੰਘਰਾ ਤੋਂ ਬਿੰਜਾਬਹਲ (Singhara to Binjabahal) ਸੈਕਸ਼ਨ ‘ਤੇ ਚਾਰ ਲੇਨ ਦੀ ਸੜਕ; ਐੱਨਐੱਚ-49 ਦੇ ਬਿੰਜਾਬਹਲ ਤੋਂ ਤਿਲੇਇਬਾਨੀ(Binjabahal to Tileibani) ਸੈਕਸ਼ਨ ‘ਤੇ ਚਾਰ ਲੇਨ ਦੀ ਸੜਕ; ਐੱਨਐੱਚ-18 ਦੇ ਬਾਲਾਸੋਰ-ਝਾਰਪੋਖਰੀਆ (Balasore-Jharpokharia)ਸੈਕਸ਼ਨ ‘ਤੇ ਚਾਰ ਲੇਨ ਦੀ ਸੜਕ ਅਤੇ ਐੱਨਐੱਚ-16 ਦੇ ਤਾਂਗੀ-ਭੁਵਨੇਸ਼ਨਵਰ(Tangi-Bhubaneswar) ਸੈਕਸ਼ਨ ‘ਤੇ ਚਾਰ ਲੇਨ ਦੀ ਸੜਕ ਦਾ ਉਦਘਾਟਨ ਕਰਨਗੇ। ਉਹ ਚੰਡੀਖੋਲ ਵਿੱਚ ਚੰਡੀਖੋਲ-ਪਾਰਾਦੀਪ (Chandikhole - Paradip) ਸੈਕਸ਼ਨ ਦੀ ਅੱਠ ਲੇਨਿੰਗ ਦਾ ਨੀਂਹ ਪੱਥਰ ਭੀ ਰੱਖਣਗੇ।

 

ਰੇਲ ਕਨੈਕਟੀਵਿਟੀ ਦੇ ਆਧੁਨਿਕੀਕਰਣ ਅਤੇ ਵਿਸਤਾਰ ‘ਤੇ ਧਿਆਨ ਦੇਣ ਦੇ ਨਾਲ ਰੇਲਵੇ ਨੈੱਟਵਰਕ ਦਾ ਵਿਸਤਾਰ ਭੀ ਕੀਤਾ ਜਾਵੇਗਾ। ਪ੍ਰਧਾਨ ਮੰਤਰੀ 162 ਕਿਲੋਮੀਟਰ ਲੰਬੀ ਬੰਸਾਪਾਨੀ-ਦੈਤਾਰੀ-ਤੋਮਕਾ-ਜਖਪੁਰਾ (Bansapani - Daitari - Tomka – Jakhapura) ਰੇਲ ਲਾਇਨ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਨਾ ਕੇਵਲ ਮੌਜੂਦਾ ਆਵਾਜਾਈ ਸੁਵਿਧਾ ਦੀ ਸਮਰੱਥਾ ਨੂੰ ਵਧਾਏਗੀ, ਬਲਕਿ ਕਿਓਂਝਰ (Keonjhar) ਜ਼ਿਲ੍ਹੇ ਤੋਂ ਨਿਕਟਤਮ ਬੰਦਰਗਾਹਾਂ ਅਤੇ ਇਸਪਾਤ ਪਲਾਂਟਾਂ ਤੱਕ ਲੋਹਾ ਅਤੇ ਮੈਂਗਨੀਜ ਕੱਚੀ ਧਾਤ ਦੇ ਕੁਸ਼ਲ ਟ੍ਰਾਂਸਪੋਰਟੇਸ਼ਨ ਦੀ ਸੁਵਿਧਾ ਭੀ ਪ੍ਰਦਾਨ ਕਰੇਗਾ ਜਿਸ ਵਿੱਚ ਖੇਤਰੀ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪ੍ਰਾਪਤ ਹੋਵੇਗਾ।

 

ਘਰੇਲੂ ਅਤੇ ਅੰਤਰਰਾਸ਼ਟਰੀ ਵਪਾਰ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਕਲਿੰਗਾ ਨਗਰ ਵਿੱਚ ਕੌਨਕੌਰ ਕੰਟੇਨਰ ਡਿਪੂ (CONCOR Container Depot) ਦਾ ਉਦਘਾਟਨ ਕੀਤਾ ਜਾਵੇਗਾ। ਨਰਲਾ ਵਿੱਚ ਇਲੈਕਟ੍ਰਿਕ ਲੋਕੋ ਪੀਰਿਔਡਿਕਲ ਓਵਰਹਾਲਿੰਗ ਵਰਕਸ਼ਾਪ ਅਤੇ ਕੰਟਾਬੰਜੀ (Kantabanji) ਵਿੱਚ ਵੈਗਨ ਪੀਰਿਔਡਿਕਲ ਓਵਰਹਾਲਿੰਗ ਵਰਕਸ਼ਾਪ ਅਤੇ ਬਘੁਆਪਾਲ (Baghuapal) ਵਿੱਚ ਰੱਖ-ਰਖਾਅ ਸੁਵਿਧਾਵਾਂ ਦੀ ਅੱਪਗ੍ਰੇਡੇਸ਼ਨ ਅਤੇ ਸੰਵਰਧਨ ਦੇ ਲਈ ਨੀਂਹ ਪੱਥਰ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਦੀ ਯਾਤਰਾ ਦੇ ਦੌਰਾਨ ਨਵੀਆਂ ਟ੍ਰੇਨ ਸੇਵਾਵਾਂ ਨੂੰ ਹਰੀ ਝੰਡੀ ਦਿਖਾਉਣ ਸਹਿਤ ਹੋਰ ਰੇਲਵੇ ਪ੍ਰੋਜੈਕਟਾਂ ‘ਤੇ ਭੀ ਵਿਚਾਰ ਕੀਤਾ ਜਾਵੇਗਾ।

 

ਪ੍ਰਧਾਨ ਮੰਤਰੀ ਆਈਆਰਈਐੱਲ (ਆਈ) ਲਿਮਿਟਿਡ ਦੇ ਓਡੀਸ਼ਾ ਸੈਂਡਸ ਕੰਪਲੈਕਸ ਵਿੱਚ 5 ਐੱਮਐੱਲਡੀ (5 MLD) ਸਮਰੱਥਾ ਵਾਲੇ ਸਮੁੰਦਰੀਜਲ ਡਿਸੈਲੀਨੇਸ਼ਨ(ਅਲੂਣੀਕਰਣ) ਪਲਾਂਟ ਦਾ ਭੀ ਉਦਘਾਟਨ ਕਰਨਗੇ। ਇਸ ਪ੍ਰੋਜੈਕਟ ਨੂੰ ਭਾਭਾ ਪਰਮਾਣੂ ਰਿਸਰਚ ਸੈਂਟਰ (Bhabha Atomic Research Centre) ਦੇ ਵਿਕਸਿਤ ਸਵਦੇਸ਼ੀ ਡਿਸੈਲੀਨੇਸ਼ਨ(ਅਲੂਣੀਕਰਣ) ਟੈਕਨੋਲੋਜੀਆਂ ਦਾ ਫੀਲਡ ਐਪਲੀਕੇਸ਼ਨਸ ਦੇ ਇੱਕ ਹਿੱਸੇ ਦੇ ਰੂਪ ਵਿੱਚ ਬਣਾਇਆ ਗਿਆ ਹੈ।

 

ਪ੍ਰਧਾਨ ਮੰਤਰੀ ਕੋਲਕਾਤਾ ਵਿੱਚ

 

ਕੋਲਕਾਤਾ ਵਿੱਚ ਲੋਕਾਂ ਦੀ ਆਵਾਜਾਈ ਨੂੰ ਅਸਾਨ ਬਣਾਉਣ ਦੇ ਲਈ ਨਵੇਂ ਮਾਰਗ ਵਧਾਉਣ ’ਤੇ ਧਿਆਨ ਦੇਣ ਦੇ ਨਾਲ ਪ੍ਰਧਾਨ ਮੰਤਰੀ ਕੋਲਕਾਤਾ ਮੈਟਰੋ ਦੇ ਹਾਵੜਾ ਮੈਦਾਨ-ਐਸਪਲੇਨੇਡ ਮੈਟਰੋ (Howrah Maidan- Esplanade Metro) ਸੈਕਸ਼ਨ, ਕਵਿ ਸ਼ੁਭਾਸ਼-ਹੇਮੰਤ ਮੁਖੋਪਾਧਿਆਇ (Kavi Subhash - Hemanta Mukhopadhyay) ਮੈਟਰੋ ਸੈਕਸ਼ਨ, ਤਾਰਾਤਲਾ-ਮਾਜੇਰਹਾਟ ਮੈਟਰੋ ਸੈਕਸ਼ਨ (ਜੋਕਾ-ਐਸਪਲੇਨੇਡ ਲਾਇਨ (Joka- Esplanade line) ਦਾ ਹਿੱਸਾ); ਰੂਬੀ ਹਾਲ ਕਲੀਨਿਕ ਤੋਂ ਰਾਮਵਾੜੀ (Ruby Hall Clinic to Ramwadi) ਹਿੱਸੇ ਤੱਕ ਪੁਣੇ ਮੈਟਰੋ; ਐੱਸਐੱਨ ਜੰਕਸ਼ਨ ਮੈਟਰੋ ਸਟੇਸ਼ਨ ਤੋਂ ਤ੍ਰਿਪੁਨਿਥੁਰਾ ਮੈਟਰੋ ਸਟੇਸ਼ਨ ਤੱਕ ਕੋਚੀ ਮੈਟਰੋ ਰੇਲ ਫੇਜ਼ । ਵਿਸਤਾਰ ਪ੍ਰੋਜੈਕਟ (ਫੇਜ਼ ਆਈਬੀ), ਤਾਜ ਈਸਟ ਗੇਟ ਤੋਂ ਮਨਕਾਮੇਸ਼ਵਰ (Taj East Gate to Mankameshwar) ਤੱਕ ਆਗਰਾ ਮੈਟਰੋ ਦਾ ਵਿਸਤਾਰ; ਅਤੇ ਦਿੱਲੀ-ਮੇਰਠ ਆਰਆਰਟੀਐੱਸ ਕੌਰੀਡੋਰ ਦਾ ਦੁਹਾਈ-ਮੋਦੀਨਗਰ (ਉੱਤਰ) ਸੈਕਸ਼ਨ (Duhai-Modinagar (North) section of Delhi-Meerut RRTS Corridor) ਦਾ ਉਦਘਾਟਨ ਕਰਨਗੇ। ਉਹ ਇਨ੍ਹਾਂ ਸੈਕਸ਼ਨਾਂ ‘ਤੇ ਟ੍ਰੇਨ ਸੇਵਾਵਾਂ ਨੂੰ ਹਰੀ ਝੰਡੀ ਦਿਖਾਉਣਗੇ। ਪ੍ਰਧਾਨ ਮੰਤਰੀ ਪਿੰਪਰੀ ਚਿੰਚਵੜ ਮੈਟਰੋ-ਨਿਗੜੀ (Pimpri Chinchwad Metro-Nigdi) ਦੇ ਦਰਮਿਆਨ ਪੁਣੇ ਮੈਟਰੋ ਰੇਲ ਪ੍ਰੈਜਕਟ ਫੇਜ਼ 1 ਦੇ ਵਿਸਤਾਰ ਦਾ ਨੀਂਹ ਪੱਥਰ ਭੀ ਰੱਖਣਗੇ।

 

ਮੈਟਰੋ ਰੇਲ ਦੇ ਇਹ ਸੈਕਸ਼ਨ ਸੜਕ ਟ੍ਰੈਫਿਕ ਨੂੰ ਘੱਟ ਕਰਨ ਅਤੇ ਨਿਰਵਿਘਨ, ਅਸਾਨ ਅਤੇ ਅਰਾਮਦਾਇਕ ਕਨੈਕਟਿਵਿਟੀ ਪ੍ਰਦਾਨ ਕਰਨ ਵਿੱਚ ਮਦਦ ਕਰਨਗੇ। ਕੋਲਕਾਤਾ ਮੈਟਰੋ ਦੇ ਹਾਵੜਾ ਮੈਦਾਨ- ਐਸਪਲੇਨੇਡ ਮੈਟਰੋ ਸੈਕਸ਼ਨ (Howrah Maidan - Esplanade Metro section) ਵਿੱਚ ਭਾਰਤ ਦੀ ਕਿਸੇ ਭੀ ਸ਼ਕਤੀਸ਼ਾਲੀ ਨਦੀ ਦੇ ਨੀਚੇ ਪਹਿਲੀ ਟ੍ਰਾਂਸਪੋਰਟੇਸ਼ਨ ਸੁਰੰਗ ਹੈ। ਹਾਵੜਾ ਮੈਟਰੋ ਸਟੇਸ਼ਨ ਭਾਰਤ ਦਾ ਸਭ ਤੋਂ ਗਹਿਰਾ ਮੈਟਰੋ ਸਟੇਸ਼ਨ ਹੈ। ਇਸ ਦੇ ਇਲਾਵਾ, ਮਾਜੇਰਹਾਟ ਮੈਟਰੋ ਸਟੇਸ਼ਨ (Majerhat Metro Station) (ਤਾਰਾਤਲਾ-ਮਾਜੇਰਹਾਟ ਮੈਟਰੋ (Taratala - Majerhat Metro) ਸੈਕਸ਼ਨ ਦਾ ਉਦਘਾਟਨ ਕੀਤਾ ਜਾ ਰਿਹਾ ਹੈ) ਰੇਲਵੇ ਲਾਇਨਾਂ, ਪਲੈਟਫਾਰਮਾਂ ਅਤੇ ਨਹਿਰ ਦੇ ਪਾਰ ਇੱਕ ਅਦੁੱਤੀ ਉੱਚਾ ਮੈਟਰੋ ਸਟੇਸ਼ਨ ਹੈ। ਆਗਰਾ ਮੈਟਰੋ ਦੇ ਜਿਸ ਸੈਕਸ਼ਨ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਉਸ ਵਿੱਚ ਇਤਿਹਾਸਿਕ ਟੂਰਿਜ਼ਮ ਸਥਲਾਂ ਤੱਕ ਕਨੈਕਟਿਵਿਟੀ ਵਧੇਗੀ। ਆਰਆਰਟੀਐੱਸ ਅਨੁਭਾਗ (RRTS section) ਐੱਨਸੀਆਰ (NCR) ਵਿੱਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਵੇਗਾ।

 

ਬੇਤਿਆ (Bettiah) ਵਿੱਚ ਪ੍ਰਧਾਨ ਮੰਤਰੀ

 

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬਿਹਾਰ ਵਿੱਚ ਪੱਛਮ ਚੰਪਾਰਣ ਜ਼ਿਲ੍ਹੇ ਦੇ ਬੇਤਿਆ (Bettiah) ਵਿੱਚ ਲਗਭਗ 12,800 ਕਰੋੜ ਰੁਪਏ ਤੋਂ ਅਧਿਕ ਦੇ ਰੇਲ, ਸੜਕ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਨਾਲ ਸਬੰਧਿਤ ਵਿਭਿੰਨ ਇਨਫ੍ਰਾਸਟ੍ਰਕਚਰ ਸਬੰਧੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਲੋਕਅਰਪਣ ਕਰਨਗੇ ਅਤੇ ਉਦਘਾਟਨ ਕਰਨਗੇ।

 

ਪ੍ਰਧਾਨ ਮੰਤਰੀ 109 ਕਿਲੋਮੀਟਰ ਲੰਬੀ ਇੰਡੀਅਨ ਆਇਲ ਦੀ ਮੁਜ਼ੱਫਰਪੁਰ-ਮੋਤਿਹਾਰੀ ਐੱਲਪੀਜੀ ਪਾਇਪਲਾਇਨ (Indian Oil’s Muzaffarpur - Motihari LPG Pipeline) ਦਾ ਉਦਘਾਟਨ ਕਰਨਗੇ। ਇਸ ਵਿੱਚ ਬਿਹਾਰ ਰਾਜ ਅਤੇ ਗੁਆਂਢੀ ਦੇਸ਼ ਨੇਪਾਲ ਵਿੱਚ ਖਾਣਾ ਪਕਾਉਣ ਦੇ ਲਈ ਸਵੱਛ ਈਂਧਣ ਉਪਲਬਧ ਹੋਵੇਗਾ। ਪ੍ਰਧਾਨ ਮੰਤਰੀ ਮੋਤਿਹਾਰੀ ਵਿੱਚ ਇੰਡੀਅਨ ਆਇਲ ਦੇ ਐੱਲਪੀਜੀ ਬੌਟਲਿੰਗ ਪਲਾਂਟ ਅਤੇ ਸਟੋਰੇਜ ਟਰਮੀਨਲ ਨੂੰ ਸਮਰਪਿਤ ਕਰਨਗੇ। ਇਹ ਨਵਾਂ ਪਾਇਪਲਾਇਨ ਟਰਮੀਨਲ ਨੇਪਾਲ ਨੂੰ ਪੈਟਰੋਲੀਅਮ ਉਦਪਾਦਾਂ ਦੇ ਨਿਰਯਾਤ ਦੇ ਲਈ ਇੱਕ ਰਣਨੀਤਕ ਸਪਲਾਈ ਬਿੰਦੂ ਦੇ ਰੂਪ ਵਿੱਚ ਭੀ ਕੰਮ ਕਰੇਗਾ। ਇਸ ਨਾਲ ਉੱਤਰ ਬਿਹਾਰ ਦੇ 8 ਜ਼ਿਲ੍ਹਿਆਂ ਯਾਨੀ ਪੂਰਬੀ ਚੰਪਾਰਣ, ਪੱਛਮ ਚੰਪਾਰਣ, ਗੋਪਾਲਗੰਜ, ਸੀਵਾਨ, ਮੁਜ਼ੱਫਰਪੁਰ, ਸ਼ਿਵਹਰ, ਸੀਤਾਮੜ੍ਹੀ ਅਤੇ ਮਧੁਬਨੀ (East Champaran, West Champaran, Gopalganj, Siwan, Muzaffarpur, Sheohar, Sitamarhi and Madhubani) ਨੂੰ ਲਾਭ ਹੋਵੇਗਾ। ਮੋਤਿਹਾਰੀ ਵਿੱਚ ਨਵਾਂ ਬੌਟਲਿੰਗ ਪਲਾਂਟ ਮੋਤਿਹਾਰੀ ਪਲਾਂਟ ਨਾਲ ਜੁੜੇ ਬਜ਼ਾਰਾਂ ਵਿੱਚ ਸਪਲਾਈ ਚੇਨ ਨੂੰ ਸੁਚਾਰੂ ਬਣਾਉਣ ਵਿੱਚ ਭੀ ਮਦਦ ਕਰੇਗਾ।

 

ਪ੍ਰਧਾਨ ਮੰਤਰੀ ਜਿਨ੍ਹਾਂ ਸੜਕ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਉਨ੍ਹਾਂ ਵਿੱਚ ਐੱਨਐੱਚ-28ਏ ‘ਤੇ ਦੋ ਲੇਨ ਦਾ ਬਣਿਆ ਪਿਪਰਾਕੋਠੀ-ਮੋਤਿਹਾਰੀ-ਰਕਸੌਲ (Piprakothi - Motihari - Raxaul) ਸੈਕਸ਼ਨ ਅਤੇ ਐੱਨਐੱਚ-104 ‘ਤੇ ਦੋ ਲੇਨ ਦਾ ਬਣਿਆ ਸ਼ਿਵਹਰ-ਸੀਤਾਮੜ੍ਹੀ-ਸੈਕਸ਼ਨ (Sheohar-Sitamarhi-Section) ਸ਼ਾਮਲ ਹਨ। ਪ੍ਰਧਾਨ ਮੰਤਰੀ ਗੰਗਾ ਨਦੀ ‘ਤੇ ਪਟਨਾ ਵਿੱਚ ਦੀਘਾ-ਸੋਨਪੁਰ ਰੇਲ-ਸਹਿ-ਸੜਕ ਪੁਲ਼ (Digha-Sonepur Rail-cum-Road Bridge)ਦੇ ਸਮਾਨਾਂਤਰ ਗੰਗਾ ਨਦੀ ‘ਤੇ ਛੇ ਲੇਨ ਕੇਬਲ ਬ੍ਰਿਜ ਦੇ ਨਿਰਮਾਣ ਸਹਿਤ ਐੱਨਐੱਚ-19 ਬਾਈਪਾਸ ਦੇ ਬਾਕਰਪੁਰ ਹਾਟ-ਮਾਨਿਕਪੁਰ (Bakarpur Hat- Manikpur) ਸੈਕਸ਼ਨ ਨੂੰ ਚਾਰ ਲੇਨ ਬਣਾਉਣ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।

 

ਪ੍ਰਧਾਨ ਮੰਤਰੀ ਵਿਭਿੰਨ ਰੇਲਵੇ ਪ੍ਰੋਜੈਕਟਾਂ ਦਾ ਲੋਕਅਰਪਣ ਕਰਨਗੇ, ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਬਾਪੂਧਾਮ ਮੋਤਿਹਾਰੀ-ਪਿਪਰਾਹਾਂ (Bapudham Motihari - Piprahan) ਤੱਕ 62 ਕਿਲੋਮੀਟਰ ਲੰਬੀ ਰੇਲ ਲਾਇਨ ਦੇ ਦੋਹਰੀਕਰਣ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਨਰਕਟਿਆਗੰਜ-ਗੌਨਾਹਾ ਗੇਜ ਪਰਿਵਰਤਨ (Narkatiaganj-Gaunaha Gauge Conversion) ਸਹਿਤ ਹੋਰ ਪ੍ਰੋਜੈਕਟਾਂ ਦਾ ਭੀ ਉਦਘਾਟਨ ਕਰਨਗੇ। ਸ਼੍ਰੀ ਮੋਦੀ 96 ਕਿਲੋਮੀਟਰ ਲੰਬੀ ਗੋਰਖਪੁਰ ਕੈਂਟ-ਵਾਲਮੀਕਿ ਨਗਰ (Gorakhpur Cantt– Valmiki Nagar) ਰੇਲ ਲਾਇਨ ਦੇ ਦੋਹਰੀਕਰਣ ਅਤੇ ਬਿਜਲੀਕਰਣ ਅਤੇ ਬੇਤਿਆ (Bettiah) ਰੇਲਵੇ ਸ਼ਟੇਸਨ ਦੇ ਪੁਨਰਵਿਕਾਸ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਨਰਕਟਿਆਗੰਜ-ਗੌਨਾਹਾ ਅਤੇ ਰਕਸੌਲ-ਜੋਗਬਨੀ (Narkatiaganj - Gaunaha and Raxaul -Jogbani) ਦੇ ਦਰਮਿਆਨ ਦੋ ਨਵੀਆਂ ਟ੍ਰੇਨ ਸੇਵਾਵਾਂ ਨੂੰ ਭੀ ਹਰੀ ਝੰਡੀ ਦਿਖਾਉਣਗੇ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
When PM Modi Fulfilled A Special Request From 101-Year-Old IFS Officer’s Kin In Kuwait

Media Coverage

When PM Modi Fulfilled A Special Request From 101-Year-Old IFS Officer’s Kin In Kuwait
NM on the go

Nm on the go

Always be the first to hear from the PM. Get the App Now!
...
Under Rozgar Mela, PM to distribute more than 71,000 appointment letters to newly appointed recruits
December 22, 2024

Prime Minister Shri Narendra Modi will distribute more than 71,000 appointment letters to newly appointed recruits on 23rd December at around 10:30 AM through video conferencing. He will also address the gathering on the occasion.

Rozgar Mela is a step towards fulfilment of the commitment of the Prime Minister to accord highest priority to employment generation. It will provide meaningful opportunities to the youth for their participation in nation building and self empowerment.

Rozgar Mela will be held at 45 locations across the country. The recruitments are taking place for various Ministries and Departments of the Central Government. The new recruits, selected from across the country will be joining various Ministries/Departments including Ministry of Home Affairs, Department of Posts, Department of Higher Education, Ministry of Health and Family Welfare, Department of Financial Services, among others.