ਪ੍ਰਧਾਨ ਮੰਤਰੀ 9750 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਗੁਰੂਗ੍ਰਾਮ ਮੈਟਰੋ ਰੇਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਏਮਸ ਰੇਵਾੜੀ (AIIMS Rewari) ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਕੁਰੂਕਸ਼ੇਤਰ ਦੇ ਜਯੋਤਿਸਰ (Jyotisar) ਵਿੱਚ ਨਵ ਨਿਰਮਿਤ ‘ਅਨੁਭਵ ਕੇਂਦਰ’ (‘Anubhav Kendra’) ਦਾ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਫਰਵਰੀ, 2024 ਨੂੰ ਰੇਵਾੜੀ , ਹਰਿਆਣਾ ਦਾ ਦੌਰਾ ਕਰਨਗੇ। ਦੁਪਹਿਰ ਲਗਭਗ 1 ਵਜ ਕੇ 15 ਮਿੰਟ ‘ਤੇ, ਪ੍ਰਧਾਨ ਮੰਤਰੀ ਸ਼ਹਿਰੀ ਟ੍ਰਾਂਸਪੋਰਟ, ਸਿਹਤ, ਰੇਲ ਅਤੇ ਟੂਰਿਜ਼ਮ ਸੈਕਟਰ ਨਾਲ ਸਬੰਧਿਤ 9750 ਕਰੋੜ ਰੁਪਏ ਤੋਂ ਅਧਿਕ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਕਰੀਬ 5450 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਹੋਣ ਵਾਲੇ ਗੁਰੂਗ੍ਰਾਮ ਮੈਟਰੋ ਰੇਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। 28.5 ਕਿਲੋਮੀਟਰ ਦੀ ਕੁੱਲ ਲੰਬਾਈ ਵਾਲੇ ਇਸ ਪ੍ਰੋਜੈਕਟ ਵਿੱਚ ਮਿਲੇਨੀਅਮ ਸਿਟੀ ਸੈਂਟਰ(Millennium City Centre) ਨੂੰ ਉਦਯੋਗ ਵਿਹਾਰ ਪੜਾਅ-5 (Udyog Vihar Phase-5) ਨਾਲ ਜੋੜਿਆ ਜਾਵੇਗਾ ਅਤੇ ਸਾਇਬਰ ਸਿਟੀ ਦੇ ਪਾਸ ਮੌਲਸਾਰੀ ਐਵੇਨਿਊ ਸਟੇਸ਼ਨ (Moulsari Avenue station) ‘ਤੇ ਰੈਪਿਡ ਮੈਟਰੋ ਰੇਲ ਗੁਰੂਗ੍ਰਾਮ ਦੇ ਮੌਜੂਦਾ ਮੈਟਰੋ ਨੈੱਟਵਰਕ ਵਿੱਚ ਇਸ ਨੂੰ ਮਿਲਾ ਦਿੱਤਾ ਜਾਵੇਗਾ। ਦਵਾਰਕਾ ਐਕਸਪ੍ਰੈੱਸਵੇ ‘ਤੇ ਭੀ ਇਸ ਦਾ ਵਿਸਤਾਰ ਹੋਵੇਗਾ। ਇਹ ਪ੍ਰੋਜੈਕਟ ਨਾਗਰਿਕਾਂ ਨੂੰ ਵਿਸ਼ਵ ਪੱਧਰੀ ਵਾਤਾਵਰਣ-ਅਨੁਕੂਲ ਵਿਆਪਕ ਤੇਜ਼ ਸ਼ਹਿਰੀ ਟ੍ਰਾਂਸਪੋਰਟ ਪ੍ਰਣਾਲੀਆਂ (world class environment-friendly mass rapid urban transport systems) ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਦੇਸ਼ ਭਰ ਵਿੱਚ ਜਨਤਕ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਰੂਪ, ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ (ਏਮਸ) (All India Institute of Medical Sciences (AIIMS), ਰੇਵਾੜੀ , ਹਰਿਆਣਾ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਇਸ ‘ਤੇ ਲਗਭਗ 1650 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਨੂੰ ਰੇਵਾੜੀ ਦੇ ਪਿੰਡ ਮਾਜਰਾ ਮੁਸਤਿਲ ਭਾਲਖੀ (Majra Mustil Bhalkhi) ਵਿੱਚ 203 ਏਕੜ ਜ਼ਮੀਨ ‘ਤੇ ਵਿਕਸਿਤ ਕੀਤਾ ਜਾਵੇਗਾ। ਇਸ ਵਿੱਚ 720 ਬਿਸਤਰਿਆਂ ਵਾਲਾ ਹਸਪਤਾਲ ਕੰਪਲੈਕਸ, 100 ਸੀਟਾਂ ਵਾਲਾ ਮੈਡੀਕਲ ਕਾਲਜ, 60 ਸੀਟਾਂ ਵਾਲਾ ਨਰਸਿੰਗ ਕਾਲਜ, 30 ਬਿਸਤਰਿਆਂ ਵਾਲਾ ਆਯੁਸ਼ ਬਲਾਕ (AYUSH Block), ਫੈਕਲਟੀ ਅਤੇ ਸਟਾਫ਼ ਦੇ ਲਈ ਰਿਹਾਇਸ਼ੀ ਸੁਵਿਧਾ, ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੇ ਲਈ ਹੋਸਟਲ ਰਿਹਾਇਸ਼, ਰੈਣ ਬਸੇਰਾ(Night Shelter), ਗੈਸਟ ਹਾਊਸ, ਆਡੀਟੋਰੀਅਮ ਆਦਿ ਕਈ ਸੁਵਿਧਾਵਾਂ ਹੋਣਗੀਆਂ। ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ (ਪੀਐੱਮਐੱਸਐੱਸਵਾਈ) (Pradhan Mantri Swasthya Suraksha Yojana -PMSSY) ਦੇ ਤਹਿਤ ਸਥਾਪਿਤ ਕੀਤਾ ਜਾ ਰਿਹਾ ਹੈ ਏਮਸ ਰੇਵਾੜੀ ਹਰਿਆਣਾ ਦੇ ਲੋਕਾਂ ਨੂੰ ਵਿਆਪਕ, ਗੁਣਵੱਤਾਪੂਰਨ ਅਤੇ ਸੰਪੂਰਨ ਤੀਜੇ ਦਰਜੇ ਦੀਆਂ ਸੰਭਾਲ਼ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ। ਉੱਥੇ ਬਣਨ ਵਾਲੀਆਂ ਸੁਵਿਧਾਵਾਂ ਵਿੱਚ ਕਾਰਡਿਓਲੋਜੀ, ਗੈਸਟ੍ਰੋ ਐਂਟਰੋਲੋਜੀ ਨੈਫਰੋਲੋਜੀ, ਯੂਰੋਲੋਜੀ, ਨਿਊਰੋਲੋਜੀ, ਨਿਊਰੋਸਰਜਰੀ, ਮੈਡੀਕਲ ਔਨਕੋਲੋਜੀ, ਸਰਜੀਕਲ ਔਨਕੋਲੋਜੀ, ਐਂਡੋਕ੍ਰਿਨੋਲੋਜੀ ਬਰਨਸ ਅਤੇ ਪਲਾਸਟਿਕ ਸਰਜਰੀ (Cardiology, Gastro-enterology, Nephrology, Urology, Neurology, Neurosurgery, Medical Oncology, Surgical Oncology, Endocrinology, Burns & Plastic Surgery) ਸਹਿਤ 18 ਸਪੈਸ਼ਲਿਟੀਜ਼ ਅਤੇ 17 ਸੁਪਰ ਸਪੈਸ਼ਲਿਟੀਜ਼ ਵਿੱਚ ਰੋਗੀ ਦੇਖਭਾਲ਼ ਸੇਵਾਵਾਂ ਸ਼ਾਮਲ ਹਨ। ਇਸ ਸੰਸਥਾਨ ਵਿੱਚ ਇੰਟੈਂਸਿਵ ਕੇਅਰ ਯੂਨਿਟ, ਐਮਰਜੈਂਸੀ ਅਤੇ ਟਰੌਮਾ ਯੂਨਿਟ (Emergency & Trauma Unit), ਸੋਲ੍ਹਾਂ ਮਾਡਿਊਲਰ ਅਪ੍ਰੇਸ਼ਨ ਥਿਏਟਰ (sixteen Modular Operation Theatres), ਡਾਇਗਨੌਸਟਿਕ ਲੈਬਾਰਟ੍ਰੀਜ਼ (Diagnostic Laboratories), ਬਲੱਡ ਬੈਂਕ, ਫਾਰਮੇਸੀ ਆਦਿ ਦੀਆਂ ਸੁਵਿਧਾਵਾਂ ਭੀ ਹੋਣਗੀਆਂ। ਹਰਿਆਣਾ ਵਿੱਚ ਏਮਸ (AIIMS) ਦੀ ਸਥਾਪਨਾ ਹਰਿਆਣਾ ਦੇ ਲੋਕਾਂ ਦੇ ਲਈ ਵਿਆਪਕ, ਗੁਣਵੱਤਾਪੂਰਨ ਅਤੇ ਸੰਪੂਰਨ ਤੀਜੇ ਦਰਜੇ ਦੀਆਂ ਸੰਭਾਲ਼ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਇੱਕ ਬੜੀ ਉਪਲਬਧੀ ਹੈ।

ਪ੍ਰਧਾਨ ਮੰਤਰੀ ਕੁਰੂਕਸ਼ੇਤਰ ਦੇ ਜਯੋਤਿਸਰ (Jyotisar, Kurukshetra) ਵਿੱਚ ਨਵਨਿਰਮਿਤ ਅਨੁਭਵ ਕੇਂਦਰ (Anubhav Kendra) ਦਾ ਉਦਘਾਟਨ ਕਰਨਗੇ। ਇਸ ਅਨੁਭਵਾਤਮਕ ਅਜਾਇਬ ਘਰ (experiential museum) ਨੂੰ ਲਗਭਗ 240 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਹ ਅਜਾਇਬ ਘਰ 17 ਏਕੜ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ 100,000 ਵਰਗ ਫੁੱਟ ਤੋਂ ਅਧਿਕ ਇਨਡੋਰ ਜਗ੍ਹਾ ਹੈ। ਇਹ ਮਹਾਭਾਰਤ ਦੀ ਮਹਾਕਾਵਿ ਕਥਾ (epic narrative of the Mahabharata) ਅਤੇ ਗੀਤਾ ਦੀਆਂ ਸਿੱਖਿਆਵਾਂ(teachings of the Gita) ਨੂੰ ਜੀਵੰਤ ਕਰੇਗਾ। ਇਹ ਅਜਾਇਬ ਘਰ ਸੈਲਾਨੀਆਂ ਨੂੰ ਜ਼ਬਰਦਸਤ ਅਨੁਭਵ ਕਰਵਾਉਣ ਦੇ ਲਈ ਸੰਵਰਧਿਤ ਵਾਸਤਵਿਕਤਾ(ਏਆਰ) (Augmented Reality -AR), 3ਡੀ ਲੇਜ਼ਰ(3D laser) ਅਤੇ ਪ੍ਰੋਜੈਕਸ਼ਨ ਮੈਪਿੰਗ (projection mapping) ਸਹਿਤ ਅਤਿਆਧੁਨਿਕ ਤਕਨੀਕ ਦਾ ਭੀ ਲਾਭ ਉਠਾਉਂਦਾ ਹੈ। ਕੁਰੂਕਸ਼ੇਤਰ ਵਿੱਚ ਜਯੋਤਿਸਰ (Jyotisar, Kurukshetra) ਉਹ ਪਵਿੱਤਰ ਸਥਲ ਹੈ ਜਿੱਥੇ ਭਗਵਾਨ ਕ੍ਰਿਸ਼ਨ(Lord Krishna) ਨੇ ਅਰਜੁਨ (Arjuna) ਨੂੰ ਭਗਵਦ ਗੀਤਾ ਦਾ ਸਦੀਵੀ ਗਿਆਨ (eternal wisdom of the Bhagavad Gita) ਪ੍ਰਦਾਨ ਕੀਤਾ ਸੀ।

ਪ੍ਰਧਾਨ ਮੰਤਰੀ ਕਈ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਭੀ ਕਰਨਗੇ। ਜਿਨ੍ਹਾਂ ਰੇਲ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਉਨ੍ਹਾਂ ਵਿੱਚ ਰੇਵਾੜੀ-ਕਾਠੁਵਾਸ (Rewari-Kathuwas) ਰੇਲ ਲਾਇਨ (27.73 ਕਿਲੋਮੀਟਰ) ਦਾ ਦੋਹਰੀਕਰਣ; ਕਾਠੁਵਾਸ-ਨਾਰਨੌਲ (Kathuwas-Narnaul) ਰੇਲ ਲਾਇਨ (24.12 ਕਿਲੋਮੀਟਰ) ਦਾ ਦੋਹਰੀਕਰਣ; ਭਿਵਾਨੀ-ਡੋਭ ਭਾਲੀ (Bhiwani-Dobh Bhali) ਰੇਲ ਲਾਇਨ (42.30 ਕਿਲੋਮੀਟਰ) ਦਾ ਦੋਹਰੀਕਰਣ; ਅਤੇ ਮਾਨਹੇਰੂ-ਬਵਾਨੀ ਖੇੜਾ (Manheru-Bawani Khera) ਰੇਲ ਲਾਇਨ (31.50 ਕਿਲੋਮੀਟਰ) ਦਾ ਦੋਹਰੀਕਰਣ ਸ਼ਾਮਲ ਹੈ। ਇਨ੍ਹਾਂ ਰੇਲਵੇ ਲਾਇਨਾਂ ਦੇ ਦੋਹਰੀਕਰਣ ਨਾਲ ਖੇਤਰ ਵਿੱਚ ਰੇਲ ਇਨਫ੍ਰਾਸਟ੍ਰਕਚਰ ਵਿੱਚ ਵਾਧਾ ਹੋਵੇਗਾ ਅਤੇ ਯਾਤਰੀ ਰੇਲ ਅਤੇ ਮਾਲਗੱਡੀਆਂ ਦੋਨਾਂ ਨੂੰ ਸਮੇਂ ‘ਤੇ ਚਲਣ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਰੋਹਤਕ-ਮਹਿਮ-ਹਾਂਸੀ (Rohtak-Meham-Hansi) ਰੇਲ ਲਾਇਨ (68 ਕਿਲੋਮੀਟਰ) ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਸ ਨਾਲ ਰੋਹਤਕ ਅਤੇ ਹਿਸਾਰ ਦੇ ਦਰਮਿਆਨ ਯਾਤਰਾ ਦਾ ਸਮਾਂ ਘੱਟ ਹੋ ਜਾਵੇਗਾ। ਪ੍ਰਧਾਨ ਮੰਤਰੀ ਰੋਹਤਕ-ਮਹਿਮ-ਹਾਂਸੀ ਸੈਕਸ਼ਨ (Rohtak-Meham-Hansi section) ਵਿੱਚ ਟ੍ਰੇਨ ਸੇਵਾ ਨੂੰ ਭੀ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ, ਜਿਸ ਨਾਲ ਰੋਹਤਕ ਅਤੇ ਹਿਸਾਰ ਖੇਤਰ ਵਿੱਚ ਰੇਲ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ ਅਤੇ ਰੇਲ ਯਾਤਰੀਆਂ ਨੂੰ ਲਾਭ ਹੋਵੇਗਾ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage