ਪ੍ਰਧਾਨ ਮੰਤਰੀ ਰਾਜਸਥਾਨ ਵਿੱਚ ਲਗਭਗ 5000 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ
ਇਹ ਪ੍ਰੋਜੈਕਟ ਸੜਕ, ਰੇਲ, ਹਵਾਬਾਜ਼ੀ, ਸਿਹਤ ਅਤੇ ਉਚੇਰੀ ਸਿੱਖਿਆ ਖੇਤਰਾਂ ਨਾਲ ਸਬੰਧਿਤ ਹਨ
ਪ੍ਰਧਾਨ ਮੰਤਰੀ ਆਈਆਈਟੀ ਜੋਧਪੁਰ (IIT Jodhpur) ਕੈਂਪਸ ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਜੋਧਪੁਰ ਹਵਾਈ ਅੱਡੇ ‘ਤੇ ਨਵੀਂ ਟਰਮੀਨਲ ਬਿਲਡਿੰਗ ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਏਮਸ, ਜੋਧਪੁਰ(AIIMS, Jodhpur) ਵਿੱਚ ‘ਟ੍ਰੌਮਾ ਸੈਂਟਰ ਅਤੇ ਕ੍ਰਿਟੀਕਲ ਕੇਅਰ ਹਸਪਤਾਲ ਬਲਾਕ’(‘Trauma Centre and Critical Care Hospital Block’) ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ‘ਵੀਰਾਂਗਣਾ ਰਾਣੀ ਦੁਰਗਾਵਤੀ ਸਮਾਰਕ ਔਰ ਉਦਯਾਨ’ (‘Veerangana Rani Durgavati Smarak aur Udyaan’) ਦਾ ਭੂਮੀ ਪੂਜਨ (bhoomi poojan) ਕਰਨਗੇ
ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਵਿੱਚ 12,600 ਕਰੋੜ ਰੁਪਏ ਤੋਂ ਅਧਿਕ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ
ਇਹ ਪ੍ਰੋਜਕੈਟ ਸੜਕ, ਰੇਲ, ਗੈਸ ਪਾਇਪਲਾਈਨ, ਆਵਾਸ ਅਤੇ ਸਵੱਛ ਪੇਅਜਲ ਜਿਹੇ ਮਹੱਤਵਪੂਰਨ ਖੇਤਰਾਂ ਨਾਲ ਸਬੰਧਿਤ ਹਨ ਪ੍ਰਧਾਨ ਮੰਤਰੀ ਇੰਦੌਰ ਵਿੱਚ ਲਾਇਟ ਹਾਊਸ ਪ੍ਰੋਜੈਕਟ ਦੇ ਤਹਿਤ ਨਿਰਮਿਤ 1000 ਤੋਂ ਅਧ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 5 ਅਕਤੂਬਰ, 2023 ਨੂੰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ। ਸਵੇਰੇ ਲਗਭਗ 11 ਵਜ ਕੇ 15 ਮਿੰਟ ‘ਤੇ ਪ੍ਰਧਾਨ ਮੰਤਰੀ ਰਾਜਸਥਾਨ ਦੇ ਜੋਧਪੁਰ ਵਿੱਚ ਸੜਕ, ਰੇਲ, ਹਵਾਬਾਜ਼ੀ, ਸਿਹਤ ਅਤੇ ਉਚੇਰੀ ਸਿੱਖਿਆ ਜਿਹੇ ਖੇਤਰਾਂ ਦੀ ਲਗਭਗ 5000 ਕਰੋੜ ਰੁਪਏ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਲਗਭਗ ਤਿੰਨ ਵਜ ਕੇ 30 ਮਿੰਟ ‘ਤੇ ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਦੇ ਜਬਲਪੁਰ ਪਹੁੰਚਣਗੇ, ਜਿੱਥੇ ਉਹ ‘ਵੀਰਾਂਗਣਾ ਰਾਣੀ ਦੁਰਗਾਵਤੀ ਸਮਾਰਕ ਔਰ ਉਦਯਾਨ’ (‘Veerangana Rani Durgavati Smarak aur Udyaan’) ਦਾ ਭੂਮੀ ਪੂਜਨ (bhoomi poojan) ਕਰਨਗੇ। ਉਹ ਸੜਕ, ਰੇਲ, ਗੈਸ ਪਾਇਪਲਾਈਨ, ਆਵਾਸ ਅਤੇ ਸਵੱਛ ਪੇਅਜਲ ਜਿਹੇ ਖੇਤਰਾਂ ਵਿੱਚ 12,600 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਭੀ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ।

 

ਰਾਜਸਥਾਨ ਵਿੱਚ ਪ੍ਰਧਾਨ ਮੰਤਰੀ

 

ਪ੍ਰਧਾਨ ਮੰਤਰੀ ਰਾਜਸਥਾਨ ਵਿੱਚ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਤੇ ਤਹਿਤ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼, ਜੋਧਪੁਰ ਵਿੱਚ 350 ਬਿਸਤਰਿਆਂ ਵਾਲਾ ‘ਟ੍ਰੌਮਾ ਸੈਂਟਰ,ਐਮਰਜੈਂਸੀ ਅਤੇ ਕ੍ਰਿਟੀਕਲ ਕੇਅਰ ਹਸਤਪਤਾਲ ਬਲਾਕ’ ਅਤੇ ਪੂਰੇ ਰਾਜਸਥਾਨ ਵਿੱਚ ਪ੍ਰਧਾਨ ਮੰਤਰੀ-ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ (ਪੀਐੱਮ-ਏਬੀਐੱਚਆਈਐੱਮ) Pradhan Mantri – Ayushman Bharat Health Infrastructure Mission (PM-ABHIM) ਦੇ ਤਹਿਤ ਸੱਤ ਕ੍ਰਿਟੀਕਲ ਕੇਅਰ ਬਲਾਕ (Critical Care Blocks)ਵਿਕਸਿਤ ਕੀਤੇ ਜਾਣਗੇ।

ਏਮਸ ਜੋਧਪੁਰ ਵਿੱਚ ‘ਟ੍ਰੌਮਾ, ਐਮਰਜੈਂਸੀ ਅਤੇ ਕ੍ਰਿਟੀਕਲ ਕੇਅਰ’ ਦੇ ਲਈ ਏਕੀਕ੍ਰਿਤ ਸੈਂਟਰ 350 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ। ਇਸ ਵਿੱਚ ਟ੍ਰਾਇਏਜ(triage), ਡਾਇਗਨੌਸਟਿਕਸ, ਡੇਅ ਕੇਅਰ, ਵਾਰਡ, ਪ੍ਰਾਈਵੇਟ ਰੂਮਸ, ਮੌਡਿਊਲਰ ਅਪਰੇਟਿੰਗ ਥੀਏਟਰਸ, ਇੰਟੈਂਸਿਵ ਕੇਅਰ ਯੂਨਿਟਸ (ਆਈਸੀਯੂਜ਼) ਅਤੇ ਡਾਇਲਿਸਿਸ ਏਰੀਆਜ਼ ਜਿਹੀਆਂ ਵਿਭਿੰਨ ਸੁਵਿਧਾਵਾਂ ਸ਼ਾਮਲ ਹੋਣਗੀਆਂ। ਇਹ ਮਰੀਜ਼ਾਂ ਨੂੰ ਬਹੁ-ਵਿਸ਼ਿਅਕ ਅਤੇ ਵਿਆਪਕ ਦੇਖਭਾਲ਼ ਪ੍ਰਦਾਨ ਕਰਕੇ ਟ੍ਰੌਮਾ ਅਤੇ ਐਮਰਜੈਂਸੀ ਮਾਮਲਿਆਂ ਦੇ ਪ੍ਰਬੰਧਨ ਵਿੱਚ ਇੱਕ ਸੰਪੂਰਨ  ਪਹੁੰਚ ਲਿਆਵੇਗਾ। ਸਮੁੱਚੇ ਰਾਜਸਥਾਨ ਵਿੱਚ ਵਿਕਸਿਤ ਕੀਤੇ ਜਾਣ ਵਾਲੇ ਕ੍ਰਿਟੀਕਲ ਕੇਅਰ ਬਲਾਕਸ ਨਾਲ ਰਾਜ ਦੇ ਲੋਕਾਂ ਨੂੰ ਜ਼ਿਲ੍ਹਾ ਪੱਧਰ ‘ਤੇ ਕ੍ਰਿਟੀਕਲ ਕੇਅਰ ਇਨਫ੍ਰਾਸਟ੍ਰਕਚਰ ਦਾ ਲਾਭ ਮਿਲੇਗਾ।

ਪ੍ਰਧਾਨ ਮੰਤਰੀ ਜੋਧਪੁਰ ਹਵਾਈ ਅੱਡੇ ‘ਤੇ ਅਤਿ-ਆਧੁਨਿਕ ਨਵੀਂ ਟਰਮੀਨਲ ਬਿਲਡਿੰਗ ਦਾ ਨੀਂਹ ਪੱਥਰ ਭੀ ਰੱਖਣਗੇ। ਕੁੱਲ 480 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਟਰਮੀਨਲ ਬਿਲਡਿੰਗ ਲਗਭਗ 24,000 ਵਰਗਮੀਟਰ ਖੇਤਰ ਵਿੱਚ ਵਿਕਸਿਤ ਕੀਤੀ ਜਾਵੇਗੀ ਅਤੇ ਵਿਅਸਤ ਸਮੇਂ ਦੇ  ਦੌਰਾਨ 2,500 ਯਾਤਰੀਆਂ ਨੂੰ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਪੂਰੀ ਤਰ੍ਹਾਂ ਲੈਸ ਹੋਵੇਗੀ। ਇੱਥੇ ਸਾਲ ਭਰ ਵਿੱਚ 35 ਲੱਖ ਯਾਤਰੀਆਂ ਨੂੰ ਸੇਵਾ ਪ੍ਰਦਾਨ ਕੀਤੀ ਜਾ ਸਕੇਗੀ, ਜਿਸ ਨਾਲ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ ਅਤੇ ਖੇਤਰ ਵਿੱਚ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ।

ਪ੍ਰਧਾਨ ਮੰਤਰੀ ਆਈਆਈਟੀ ਜੋਧਪੁਰ(IIT Jodhpur) ਕੈਂਪਸ ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਅਤਿ-ਆਧੁਨਿਕ (state-of- the-art) ਕੈਂਪਸ 1135 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣਾਇਆ ਗਿਆ ਹੈ, ਜੋ ਆਧੁਨਿਕ (cutting-edge) ਖੋਜ ਅਤੇ ਇਨੋਵੇਸ਼ਨ ਪਹਿਲਾਂ ਨਾਲ ਲੈਸ ਉੱਚ ਗੁਣਵੱਤਾ ਵਾਲੀ ਸੰਪੂਰਨ ਸਿੱਖਿਆ ਪ੍ਰਦਾਨ ਕਰਨ ਅਤੇ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਪ੍ਰਧਾਨ ਮੰਤਰੀ ਰਾਜਸਥਾਨ ਕੇਂਦਰੀ ਯੂਨੀਵਰਸਿਟੀ(Central University of Rajasthan) ਵਿੱਚ ਇਨਫ੍ਰਾਸਟ੍ਰਕਚਰ ਦੀ ਅੱਪਗ੍ਰੇਡਿੰਗ ਦੇ  ਲਈ ਨਵਵਿਕਸਿਤ ‘ਸੈਂਟਰਲ ਇੰਸਟਰੂਮੈਂਟੇਸ਼ਨ ਲੈਬਾਰਟਰੀ’(‘central instrumentation laboratory’) ਸਟਾਫ਼ ਕੁਆਰਟਰਸ ਅਤੇ ‘ਯੋਗ ਅਤੇ ਖੇਡ ਵਿਗਿਆਨ ਭਵਨ’ (‘yoga & sports sciences building’) ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਰਾਜਸਥਾਨ ਕੇਂਦਰੀ ਯੂਨੀਵਰਸਿਟੀ (Central University of Rajasthan) ਵਿੱਚ ਸੈਂਟਰਲ ਲਾਇਬ੍ਰੇਰੀ, 600 ਵਿਦਿਆਰਥੀਆਂ ਦੀ ਸਮਰੱਥਾ ਵਾਲੇ ਹੋਸਟਲ ਅਤੇ ਵਿਦਿਆਰਥੀਆਂ ਲਈ ਡਾਇਨਿੰਗ ਫੈਸਿਲਿਟੀ (dining facility) ਦਾ ਭੀ ਨੀਂਹ ਪੱਥਰ ਰੱਖਣਗੇ।

ਰਾਜਸਥਾਨ ਵਿੱਚ ਰੋਡ ਇਨਫ੍ਰਾਸਟ੍ਰਕਚਰ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਐੱਨਐੱਚ-125ਏ ‘ਤੇ ਜੋਧਪੁਰ ਰਿੰਗ ਰੋਡ ਦੇ ਕਾਰਵਾੜ ਤੋਂ ਡਾਂਗਿਯਾਵਾਸ ਸੈਕਸ਼ਨ (Karwar to Dangiyawas Section) ਨੂੰ ਫੋਰ ਲੇਨ ਬਣਾਉਣ ਸਹਿਤ ਕਈ ਸੜਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਵਿੱਚ ਜਾਲੋਰ (ਐੱਨਐੱਚ-325) ਦੇ ਰਸਤੇ ਬਾਲੋਤਰਾ ਤੋਂ ਸਾਂਡੇਰਾਓ ਸੈਕਸ਼ਨ (Balotra to Sanderao section) ਦੇ ਪ੍ਰਮੁੱਖ ਸ਼ਹਿਰੀ ਭਾਗਾਂ ਨੂੰ ਜੋੜਨ ਦੇ ਲਈ ਸੱਤ ਬਾਈਪਾਸਾਂ ਦਾ ਨਿਰਮਾਣ ਅਤੇ ਐੱਨਐੱਚ-25 ਦੇ ਪਚਪਦਰਾ-ਬਗੁੰਡੀ ਸੈਕਸ਼ਨ (Pachpadra-Bagundi section) ਨੂੰ ਫੋਰ ਲੇਨ ਬਣਾਉਣ ਦੇ ਪ੍ਰੋਜੈਕਟ ਸ਼ਾਮਲ ਹਨ। ਇਹ ਰੋਡ ਪ੍ਰੋਜੈਕਟਸ ਲਗਭਗ 1475 ਕਰੋੜ ਰੁਪਏ ਦੀ ਸੰਚਿਤ ਲਾਗਤ ਨਾਲ ਬਣਾਏ ਜਾਣਗੇ। ਜੋਧਪੁਰ ਰਿੰਗ ਰੋਡ ਨਾਲ ਸ਼ਹਿਰ ਵਿੱਚ ਟ੍ਰੈਫਿਕ ਦਾ  ਦਬਾਅ ਘੱਟ ਕਰਨ ਅਤੇ ਵਾਹਨ ਪ੍ਰਦੂਸ਼ਣ ਵਿੱਚ ਕਮੀ ਲਿਆਉਣ ਵਿੱਚ ਮਦਦ ਮਿਲੇਗੀ। ਇਹ ਪ੍ਰੋਜੈਕਟ ਖੇਤਰ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਕਰਨ ਦੇ ਨਾਲ-ਨਾਲ, ਵਪਾਰ ਨੂੰ ਹੁਲਾਰਾ ਦੇਣ, ਰੋਜ਼ਗਾਰ ਸਿਰਜਣਾ ਅਤੇ ਆਰਥਿਕ ਵਿਕਾਸ ਵਿੱਚ ਭੀ ਮਦਦ ਕਰਨਗੇ।

ਪ੍ਰਧਾਨ ਮੰਤਰੀ ਰਾਜਸਥਾਨ ਵਿੱਚ ਦੋ ਨਵੀਆਂ ਟ੍ਰੇਨ ਸੇਵਾਵਾਂ ਨੂੰ ਭੀ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਨ੍ਹਾਂ ਵਿੱਚ ਜੈਸਲਮੇਰ ਨੂੰ ਦਿੱਲੀ ਨਾਲ ਜੋੜਨ ਵਾਲੀ ਇੱਕ ਨਵੀਂ ਟ੍ਰੇਨ-ਰੁਣਿਚਾ ਐਕਸਪ੍ਰੈੱਸ (Runicha Express) ਅਤੇ ਮਾਰਵਾੜ ਜੰਕਸ਼ਨ ਨੂੰ ਖਾਂਬਲੀ ਘਾਟ ਨਾਲ ਜੋੜਨ ਵਾਲੀ ਇੱਕ ਨਵੀਂ ਹੈਰੀਟੇਜ ਟ੍ਰੇਨ ਸ਼ਾਮਲ ਹੈ। ਰੁਣਿਚਾ ਐਕਸਪ੍ਰੈੱਸ ਜੋਧਪੁਰ, ਡੇਗਾਨਾ, ਕੁਚਾਮਨ ਸਿਟੀ, ਫੁਲੇਰਾ, ਰੀਂਗਸ, ਸ਼੍ਰੀਮਾਧੋਪੁਰ, ਨੀਮ ਕਾ ਥਾਣਾ, ਨਾਰਨੌਲ, ਅਟੇਲੀ, ਰੇਵਾੜੀ (Jodhpur, Degana, Kuchaman City, Phulera, Ringas, Shrimadhopur, Neem Ka Thana, Narnaul, Ateli, Rewari) ਤੋਂ ਹੋ ਕੇ ਗੁਜਰੇਗੀ, ਜਿਸ ਨਾਲ ਰਾਸ਼ਟਰੀ ਰਾਜਧਾਨੀ ਤੋਂ ਸਾਰੇ ਸ਼ਹਿਰਾਂ ਦੀ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ। ਮਾਰਵਾੜ ਜੰਕਸ਼ਨ-ਖਾਂਬਲੀ ਘਾਟ (Marwar Jn.-Khambli Ghat) ਨੂੰ ਜੋੜਨ ਵਾਲੀ ਨਵੀਂ ਹੈਰੀਟੇਜ ਟ੍ਰੇਨ ਟੂਰਿਜ਼ਮ ਨੂੰ ਹੁਲਾਰਾ ਦੇਵੇਗੀ ਅਤੇ ਖੇਤਰ ਵਿੱਚ ਰੋਜ਼ਗਾਰ ਪੈਦਾ ਕਰੇਗੀ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਦੋ ਹੋਰ ਰੇਲ ਪ੍ਰੋਜੈਕਟਸ ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ ਜਿਨ੍ਹਾਂ ਵਿੱਚ 145 ਕਿਲੋਮੀਟਰ ਲੰਬੀ ‘ਡੇਗਾਨਾ-ਰਾਏ ਕਾ ਬਾਗ਼’(‘Degana-Rai Ka Bagh') ਰੇਲ ਲਾਈਨ ਅਤੇ 58 ਕਿਲੋਮੀਟਰ ਲੰਬੀ ‘ਡੇਗਾਨਾ-ਕੁਚਾਮਨ ਸਿਟੀ’ ('Degana-Kuchaman City')ਰੇਲ ਲਾਈਨ ਦੇ ਦੋਹਰੀਕਰਣ ਦੇ ਪ੍ਰੋਜੈਕਟਸ ਸ਼ਾਮਲ ਹਨ।

 

ਮੱਧ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ

 

ਭਾਰਤ ਸਰਕਾਰ ਦੁਆਰਾ ਰਾਣੀ ਦੁਰਗਾਵਤੀ ਦੀ 500ਵੀਂ ਜਨਮ ਸ਼ਤਾਬਦੀ (500th birth centenary of Rani Durgavati) ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਜੁਲਾਈ, 2023 ਵਿੱਚ ਸ਼ਹਡੋਲ (Shahdol), ਮੱਧ ਪ੍ਰਦੇਸ਼ ਦੀ ਆਪਣੀ ਯਾਤਰਾ ਦੇ ਦੌਰਾਨ ਇਸ ਉਤਸਵ ਦੇ ਸਬੰਧ ਵਿੱਚ ਇੱਕ ਐਲਾਨ ਕੀਤਾ ਸੀ। ਉਨ੍ਹਾਂ ਨੇ ਇਸ ਸਾਲ ਲਾਲ ਕਿਲੇ ਦੀ ਫ਼ਸੀਲ ਤੋਂ ਆਪਣੇ ਇਤਿਹਾਸਿਕ ਸੁਤੰਤਰਤਾ ਦਿਵਸ ਦੇ ਸੰਬੋਧਨ ਦੇ ਦੌਰਾਨ ਇਹ ਐਲਾਨ ਦੁਹਰਾਇਆ। ਇਸ ਉਤਸਵ ਦੇ ਹਿੱਸੇ ਦੇ ਰੂਪ ਵਿੱਚ, ਸਬੰਧਿਤ ਪ੍ਰਧਾਨ ਮੰਤਰੀ 'ਵੀਰਾਂਗਣਾ ਰਾਣੀ ਦੁਰਗਾਵਤੀ ਸਮਾਰਕ ਔਰ ਉਦਯਾਨ'(‘Veerangana Rani Durgavati Smarak aur Udyaan‘) ਵਿਖੇ  ਇਸ ਦਾ ਭੂਮੀ ਪੂਜਨ (bhoomi poojan ) ਕਰਨਗੇ।

ਜਬਲਪੁਰ ਵਿੱਚ ਕਰੀਬ 100 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ‘ਵੀਰਾਂਗਣਾ ਰਾਣੀ ਦੁਰਗਾਵਤੀ ਸਮਾਰਕ ਔਰ ਉਦਯਾਨ’ (‘Veerangana Rani Durgavati Smarak aur Udyaan’ ) ਕਰੀਬ 21 ਏਕੜ ਖੇਤਰ ਵਿੱਚ ਫੈਲਿਆ ਹੋਵੇਗਾ। ਇਸ ਵਿੱਚ ਰਾਣੀ ਦੁਰਗਾਵਤੀ ਦੀ 52 ਫੁੱਟ ਉੱਚੀ ਕਾਂਸੀ ਦੀ ਪ੍ਰਤਿਮਾ ਪ੍ਰਦਰਸ਼ਿਤ ਕੀਤੀ ਜਾਵੇਗੀ। ਇਸ ਵਿੱਚ ਇੱਕ ਸ਼ਾਨਦਾਰ ਮਿਊਜ਼ੀਅਮ ਹੋਵੇਗਾ ਜੋ ਰਾਣੀ ਦੁਰਗਾਵਤੀ ਦੀ ਵੀਰਤਾ ਅਤੇ ਸਾਹਸ ਸਹਿਤ ਗੋਂਡਵਾਨਾ ਖੇਤਰ ਦੇ ਇਤਿਹਾਸ ਨੂੰ ਉਜਾਗਰ ਕਰੇਗਾ। ਇਹ ਗੋਂਡ ਲੋਕਾਂ ਅਤੇ ਹੋਰ ਆਦਿਵਾਸੀ ਭਾਈਚਾਰਿਆਂ ਦੇ ਭੋਜਨ, ਕਲਾ, ਸੰਸਕ੍ਰਿਤੀ, ਜੀਵਨ ਸ਼ੈਲੀ ਆਦਿ 'ਤੇ ਭੀ ਪ੍ਰਕਾਸ਼ ਪਾਵੇਗਾ। 'ਵੀਰਾਂਗਣਾ ਰਾਣੀ ਦੁਰਗਾਵਤੀ ਸਮਾਰਕ ਔਰ ਉਦਯਾਨ’ (‘Veerangana Rani Durgavati Smarak aur Udyaan‘) ਦੇ ਪਰਿਸਰ ਵਿੱਚ ਔਸ਼ਧੀ ਪੌਦਿਆਂ ਦੇ ਲਈ ਉਦਯਾਨ, ਕੈਕਟਸ ਗਾਰਡਨ, ਰੌਕ ਗਾਰਡਨ ਸਹਿਤ ਕਈ ਪਾਰਕ ਅਤੇ ਗਾਰਡਨ ਭੀ ਹੋਣਗੇ।

ਰਾਣੀ ਦੁਰਗਾਵਤੀ (Rani Durgavati) 16ਵੀਂ ਸ਼ਤਾਬਦੀ ਦੇ ਮੱਧ ਵਿੱਚ ਗੋਂਡਵਾਨਾ ਦੀ ਸ਼ਾਸਕ ਰਾਣੀ ਸਨ। ਉਨ੍ਹਾਂ ਨੂੰ ਇੱਕ ਬਹਾਦਰ, ਨਿਡਰ ਅਤੇ ਸਾਹਸੀ ਵੀਰ ਨਾਰੀ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਮੁਗ਼ਲਾਂ (Mughals) ਦੇ ਖ਼ਿਲਾਫ਼ ਆਜ਼ਾਦੀ ਦੀ ਲੜਾਈ ਲੜੀ ਸੀ। 

ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਲਾਇਟ ਹਾਊਸ ਪ੍ਰੋਜੈਕਟ (Light House Project) ਦੇ ਉਦਘਾਟਨ ਨਾਲ ਪ੍ਰਧਾਨ ਮੰਤਰੀ ਦੇ ‘ਸਾਰਿਆਂ ਦੇ ਲਈ ਆਵਾਸ’ ਉਪਲਬਧ ਕਰਵਾਉਣ ਦੇ ਵਿਜ਼ਨ ਨੂੰ ਮਜ਼ਬੂਤੀ ਮਿਲੇਗੀ। ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ (Pradhan Mantri Awas Yojana-Urban) ਦੇ ਤਹਿਤ ਲਗਭਗ 128 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ ਇਸ ਪ੍ਰੋਜੈਕਟ ਨਾਲ 1000 ਤੋਂ ਅਧਿਕ ਪਰਿਵਾਰਾਂ ਨੂੰ ਲਾਭ ਹੋਵੇਗਾ। ਇਸ ਵਿੱਚ ਸਾਰੀਆਂ ਬੁਨਿਆਦੀ ਸੁਵਿਧਾਵਾਂ ਦੇ ਨਾਲ, ਲੇਕਿਨ ਕਾਫੀ ਘੱਟ ਨਿਰਮਾਣ ਸਮੇਂ ਵਿੱਚ ਗੁਣਵੱਤਾਪੂਰਨ ਘਰ ਬਣਾਉਣ ਦੇ ਲਈ ਨਵੀਂ ਤਕਨੀਕ ‘ਪ੍ਰੀ-ਇੰਜੀਨੀਅਰਡ ਸਟੀਲ ਸਟ੍ਰਕਚਰਲ ਸਿਸਟਮ ਦੇ ਨਾਲ ਪ੍ਰੀਫੈਬ੍ਰਿਕੇਟਿਡ ਸੈਂਡਵਿਚ ਪੈਨਲ ਸਿਸਟਮ’(‘Prefabricated Sandwich Panel System with Pre-engineered Steel Structural System’) ਦਾ ਉਪਯੋਗ ਕੀਤਾ ਜਾਂਦਾ ਹੈ।

ਵਿਅਕਤੀਗਤ ਘਰੇਲੂ ਟੈਪ ਕਨੈਕਸ਼ਨ ਦੇ ਜ਼ਰੀਏ ਸੁਰੱਖਿਅਤ ਅਤੇ ਉਚਿਤ ਪੇਅਜਲ ਉਪਲਬਧ ਕਰਵਾਉਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਤਹਿਤ ਮੰਡਲਾ, ਜਬਲਪੁਰ ਅਤੇ ਡਿੰਡੋਰੀ ਜ਼ਿਲ੍ਹਿਆਂ (Mandla, Jabalpur and Dindori districts) ਵਿੱਚ 2350 ਕਰੋੜ ਰੁਪਏ ਤੋਂ ਅਧਿਕ ਦੇ ਕਈ ਜਲ ਜੀਵਨ ਮਿਸ਼ਨ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਸਿਵਨੀ ਜ਼ਿਲ੍ਹੇ (Seoni district) ਵਿੱਚ 100 ਕਰੋੜ ਰੁਪਏ ਤੋਂ ਅਧਿਕ ਦਾ ਜਲ ਜੀਵਨ ਮਿਸ਼ਨ ਪ੍ਰੋਜੈਕਟ (Jal Jeevan Mission project) ਰਾਸ਼ਟਰ ਨੂੰ ਸਮਰਪਿਤ ਕਰਨਗੇ। ਰਾਜ ਦੇ ਚਾਰ ਜ਼ਿਲ੍ਹਿਆਂ ਦੇ ਇਨ੍ਹਾਂ ਪ੍ਰੋਜੈਕਟਾਂ ਨਾਲ ਮੱਧ ਪ੍ਰਦੇਸ਼ ਦੇ ਲਗਭਗ 1575 ਪਿੰਡਾਂ ਨੂੰ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਵਿੱਚ ਰੋਡ ਇਨਫ੍ਰਾਸਟ੍ਰਕਚਰ ਵਿੱਚ ਸੁਧਾਰ ਦੇ ਲਈ 4800 ਕਰੋੜ ਰੁਪਏ ਤੋਂ ਅਧਿਕ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖ ਕੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਐੱਨਐੱਚ 346 ਦੇ ਝਰਖੇੜਾ-ਬੈਰਸਿਆ-ਢੋਲਖੇੜੀ (Jharkheda- Berasia-Dholkhedi) ਨੂੰ ਜੋੜਨ ਵਾਲੀ ਸੜਕ ਦੇ ਅੱਪਗ੍ਰੇਡੇਸ਼ਨ ਸਹਿਤ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਇਨ੍ਹਾਂ ਵਿੱਚ ਐੱਨਐੱਚ 543 ਦੇ ਬਾਲਾਘਾਟ-ਗੋਂਡੀਆ ਸੈਕਸ਼ਨ (Balaghat - Gondia Section) ਨੂੰ ਫੋਰ ਲੇਨ ਦਾ ਬਣਾਉਣਾ; ਰੂੜ੍ਹੀ ਅਤੇ ਦੇਸ਼ਗਾਓਂ (Rudhi and Deshgaon) ਨੂੰ ਜੋੜਨ ਵਾਲੇ ਖੰਡਵਾ ਬਾਈਪਾਸ ਨੂੰ ਫੋਰ ਲੇਨ ਬਣਾਉਣਾ; ਐੱਨਐੱਚ 47 ਦੇ ਟੇਮਾਗਾਓਂ ਤੋਂ ਚਿਚੋਲੀ ਸੈਕਸ਼ਨ ਨੂੰ ਫੋਰ ਲੇਨ ਬਣਾਉਣਾ; ਬੋਰੇਗਾਓਂ ਨੂੰ ਸ਼ਾਹਪੁਰ ਨਾਲ ਜੋੜਨ ਵਾਲੀ ਸੜਕ ਨੂੰ ਫੋਰ ਲੇਨ ਬਣਾਉਣਾ; ਅਤੇ ਸ਼ਾਹਪੁਰ ਨੂੰ ਮੁਕਤਾਈਨਗਰ ਨਾਲ ਜੋੜਨ ਵਾਲੀ ਸੜਕ (road connecting Shahpur to Muktainagar) ਨੂੰ ਫੋਰ ਲੇਨ ਬਣਾਉਣਾ ਸ਼ਾਮਲ ਹੈ। ਪ੍ਰਧਾਨ ਮੰਤਰੀ ਐੱਨਐੱਚ 347ਸੀ ਦੇ ਖਲਘਾਟ ਨਾਲ ਸਰਵਰਦੇਵਲਾ ਨੂੰ ਜੋੜਨ ਵਾਲੀ ਸੜਕ (road connecting Khalghat to Sarwardewla) ਦੀ ਅੱਪਗ੍ਰੇਡੇਸ਼ਨ ਦੇ ਕਾਰਜ ਨੂੰ ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਪ੍ਰਧਾਨ ਮੰਤਰੀ 1850 ਕਰੋੜ ਰੁਪਏ ਤੋਂ ਅਧਿਕ ਦੇ ਰੇਲ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਵਿੱਚ ਕਟਨੀ-ਵਿਜੈਸੋਟਾ (Katni-Vijaysota) (102 ਕਿਲੋਮੀਟਰ) ਅਤੇ ਮਾਰਵਾਸਗ੍ਰਾਮ-ਸਿੰਗਰੌਲੀ (Marwasgram-Singrauli) (78.50 ਕਿਲੋਮੀਟਰ) ਨੂੰ ਜੋੜਨ ਵਾਲੀ ਰੇਲ ਲਾਈਨ ਦਾ ਦੋਹਰੀਕਰਣ ਸ਼ਾਮਲ ਹੈ। ਇਹ ਦੋਵੇਂ ਪ੍ਰੋਜੈਕਟ ਕਟਨੀ-ਸਿੰਗਰੌਲੀ ਸੈਕਸ਼ਨ ਨੂੰ ਜੋੜਨ ਵਾਲੀ ਰੇਲ ਲਾਈਨ ਦੇ ਦੋਹਰੀਕਰਣ ਦੇ ਪ੍ਰੋਜੈਕਟ ਦਾ ਹਿੱਸਾ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਮੱਧ ਪ੍ਰਦੇਸ਼ ਵਿੱਚ ਰੇਲ ਇਨਫ੍ਰਾਸਟ੍ਰਕਚਰ ਵਿੱਚ ਸੁਧਾਰ ਹੋਵੇਗਾ ਜਿਸ ਨਾਲ ਰਾਜ ਵਿੱਚ ਟ੍ਰੇਡ ਅਤੇ ਟੂਰਿਜ਼ਮ ਨੂੰ ਲਾਭ ਹੋਵੇਗਾ।

ਪ੍ਰਧਾਨ ਮੰਤਰੀ ਵਿਜੈਪੁਰ-ਔਰੈਯਾ-ਫੂਲਪੁਰ ਪਾਇਪਲਾਈਨ ਪ੍ਰੋਜੈਕਟ (Vijaipur- Auraiya- Phulpur Pipeline Project) ਰਾਸ਼ਟਰ ਨੂੰ ਸਮਰਪਿਤ ਕਰਨਗੇ। 352 ਕਿਲੋਮੀਟਰ ਲੰਬੀ ਪਾਇਪਲਾਈਨ 1750 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣਾਈ ਗਈ ਹੈ। ਪ੍ਰਧਾਨ ਮੰਤਰੀ ਮੁੰਬਈ ਨਾਗਪੁਰ ਝਾਰਸੁਗੁੜਾ ਪਾਇਪਲਾਈਨ ਪ੍ਰੋਜੈਕਟ (Mumbai Nagpur Jharsuguda Pipeline Project) ਦੇ ਨਾਗਪੁਰ-ਜਬਲਪੁਰ ਸੈਕਸ਼ਨ (317 ਕਿਲੋਮੀਟਰ) ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ 1100 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ ਬਣੇਗਾ। ਗੈਸ ਪਾਇਪਲਾਈਨ ਪ੍ਰੋਜੈਕਟਸ ਨਾਲ ਉਦਯੋਗਾਂ ਅਤੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਸਵੱਛ ਅਤੇ ਸਸਤੀ ਕੁਦਰਤੀ ਗੈਸ ਮਿਲ ਸਕੇਗੀ। ਇਸ ਦੇ ਨਾਲ ਹੀ ਵਾਤਾਵਰਣ ਉਤਸਰਜਨ ਨੂੰ ਘੱਟ ਕਰਨ ਵਿੱਚ ਸਫ਼ਲਤਾ ਮਿਲੇਗੀ। ਪ੍ਰਧਾਨ ਮੰਤਰੀ ਜਬਲਪੁਰ ਵਿੱਚ ਕਰੀਬ 147 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਬੌਟਲਿੰਗ ਪਲਾਂਟ ਦਾ ਭੀ ਲੋਕਅਰਪਣ ਕਰਨਗੇ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi