ਪ੍ਰਧਾਨ ਮੰਤਰੀ ਓਡੀਸ਼ਾ ਦੇ ਸੰਬਲਪੁਰ ਵਿੱਚ 68,000 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਪ੍ਰੋਜੈਕਟਾਂ ਦਾ ਲੋਕਅਰਪਣ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
ਕੁਦਰਤੀ ਗੈਸ, ਕੋਲਾ ਅਤੇ ਬਿਜਲੀ ਉਤਪਾਦਨ ਨਾਲ ਜੁੜੇ ਵਿਭਿੰਨ ਪ੍ਰੋਜੈਕਟਾਂ ਦੇ ਉਦਘਾਟਨ, ਲੋਕਅਰਪਣ ਅਤੇ ਨੀਂਹ ਪੱਥਰ ਰੱਖਣ ਨਾਲ ਊਰਜਾ ਖੇਤਰ ਨੂੰ ਬਹੁਤ ਹੁਲਾਰਾ ਮਿਲੇਗਾ
ਸੜਕ, ਰੇਲਵੇ ਅਤੇ ਉਚੇਰੀ ਸਿੱਖਿਆ ਦੇ ਖੇਤਰ ਦੇ ਮਹੱਤਵਪੂਰਨ ਪ੍ਰੋਜੈਕਟਾਂ ਦਾ ਭੀ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਸੰਬਲਪੁਰ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਦਾ ਭੀ ਨੀਂਹ ਪੱਥਰ ਰੱਖਣਗੇ, ਜਿਸ ਦੀ ਵਾਸਤੂਕਲਾ ਸੈਲਸ਼੍ਰੀ ਪੈਲੇਸ (Sailashree Palace) ਤੋਂ ਪ੍ਰੇਰਿਤ ਹੈ
ਪ੍ਰਧਾਨ ਮੰਤਰੀ ਗੁਵਹਾਟੀ ਵਿੱਚ 11,000 ਕਰੋੜ ਰੁਪਏ ਲਾਗਤ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਕਾਮਾਖਿਆ ਮੰਦਿਰ (Kamakhya temple) ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਪ੍ਰਦਾਨ ਕਰਨ ਲਈ ਮਾਂ ਕਾਮਾਖਿਆ ਦਿਵਯ ਪਰਿਯੋਜਨਾ (Maa Kamakhya Divya Pariyojana) ਦਾ ਭੀ ਨੀਂਹ ਪੱਥਰ ਰੱਖਣਗੇ
ਸਪੋਰਟਸ ਅਤੇ ਮੈਡੀਕਲ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਦੇਣ ਵਾਲੇ ਪ੍ਰੋਜੈਕਟਸ ਅਤੇ ਕਨੈਕਟੀਵਿਟੀ ਗੁਵਹਾਟੀ ਵਿੱਚ ਪ੍ਰਮੁੱਖ ਫੋਕਸ ਖੇਤਰ ਹੋਣਗੇ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 3-4 ਫਰਵਰੀ, 2024 ਨੂੰ ਓਡੀਸ਼ਾ ਅਤੇ ਅਸਾਮ ਦਾ ਦੌਰਾ ਕਰਨਗੇ।

ਪ੍ਰਧਾਨ ਮੰਤਰੀ 3 ਫਰਵਰੀ ਨੂੰ ਲਗਭਗ 2:15 ਵਜੇ, ਓਡੀਸ਼ਾ ਦੇ ਸੰਬਲਪੁਰ ਵਿੱਚ ਇੱਕ ਜਨਤਕ ਪ੍ਰੋਗਰਾਮ ਦੇ ਦੌਰਾਨ 68,000 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਕਈ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦੇ ਉਦਘਾਟਨ ਕਰਨਗੇ, ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਅਸਾਮ ਜਾਣਗੇ। 4 ਫਰਵਰੀ ਨੂੰ ਲਗਭਗ 11:30 ਵਜੇ ਪ੍ਰਧਾਨ ਮੰਤਰੀ ਗੁਵਹਾਟੀ ਵਿੱਚ ਇੱਕ ਜਨਤਕ ਪ੍ਰੋਗਰਾਮ ਦੇ ਦੌਰਾਨ 11,000 ਕਰੋੜ ਰੁਪਏ ਤੋਂ ਅਧਿਕ ਦੀਆਂ ਵਿਭਿੰਨ ਵਿਕਾਸ ਯੋਜਨਾਵਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

 ਪ੍ਰਧਾਨ ਮੰਤਰੀ ਸੰਬਲਪੁਰ ਵਿੱਚ

 ਦੇਸ਼ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਰੂਪ, ਊਰਜਾ ਖੇਤਰ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਓਡੀਸ਼ਾ ਦੇ ਸੰਬਲਪੁਰ ਵਿੱਚ ਆਯੋਜਿਤ ਇੱਕ ਜਨਤਕ ਪ੍ਰੋਗਰਾਮ ਵਿੱਚ ਕਈ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਜਾਣਗੇ, ਲੋਕਅਰਪਣ ਕੀਤੇ ਜਾਣਗੇ ਅਤੇ ਨੀਂਹ ਪੱਥਰ ਰੱਖੇ ਜਾਣਗੇ ।

 ਪ੍ਰਧਾਨ ਮੰਤਰੀ ‘ਜਗਦੀਸ਼ਪੁਰ-ਹਲਦੀਆ ਅਤੇ ਬੋਕਾਰੋ-ਧਾਮਰਾ ਪਾਇਪਲਾਇਨ ਪ੍ਰੋਜੈਕਟ (ਜੇਐੱਚਬੀਡੀਪੀਐੱਲ- JHBDPL)’ ਦੇ ‘ਧਾਮਰਾ-ਅੰਗੁਲ ਪਾਇਪਲਾਇਨ ਸੈਕਸ਼ਨ’ (412 ਕਿਲੋਮੀਟਰ) ਦਾ ਉਦਘਾਟਨ ਕਰਨਗੇ। ‘ਪ੍ਰਧਾਨ ਮੰਤਰੀ ਊਰਜਾ ਗੰਗਾ’(‘Pradhan Mantri Urja Ganga’) ਦੇ ਤਹਿਤ 2450 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਨਿਰਮਿਤ ਇਹ ਪ੍ਰੋਜੈਕਟ ਓਡੀਸ਼ਾ ਨੂੰ ਰਾਸ਼ਟਰੀ ਗੈਸ ਗ੍ਰਿੱਡ ਨਾਲ ਜੋੜੇਗਾ। ਪ੍ਰਧਾਨ ਮੰਤਰੀ ਮੁੰਬਈ-ਨਾਗਪੁਰ-ਝਾਰਸੁਗੁੜਾ ਪਾਇਪਲਾਇਨ ਦੇ ‘ਨਾਗਪੁਰ ਝਾਰਸੁਗੁੜਾ ਕੁਦਰਤੀ ਗੈਸ ਪਾਇਪਲਾਇਨ ਸੈਕਸ਼ਨ’ (692 ਕਿਲੋਮੀਟਰ) ਦਾ ਨੀਂਹ ਪੱਥਰ ਭੀ ਰੱਖਣਗੇ। ਇਹ ਪ੍ਰੋਜੈਕਟ 2660 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਓਡੀਸ਼ਾ, ਮਹਾਰਾਸ਼ਟਰ ਅਤੇ ਛੱਤੀਸਗੜ੍ਹ ਜਿਹੇ ਰਾਜਾਂ ਵਿੱਚ ਕੁਦਰਤੀ ਗੈਸ ਦੀ ਉਪਲਬਧਤਾ ਵਿੱਚ ਕਾਫੀ ਸੁਧਾਰ ਹੋਵੇਗਾ।

 ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਲਗਭਗ 28,980 ਕਰੋੜ ਰੁਪਏ ਲਾਗਤ ਦੇ ਪਾਵਰ ਪ੍ਰੋਜੈਕਟਾਂ ਦਾ ਲੋਕਅਰਪਣ ਕਰਨਗੇ ਅਤੇ ਨੀਂਹ ਪੱਥਰ ਭੀ ਰੱਖਣਗੇ। ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚ ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲ੍ਹੇ ਵਿੱਚ ਐੱਨਟੀਪੀਸੀ ਦਰਲੀਪਾਲੀ ਸੁਪਰ ਥਰਮਲ ਪਾਵਰ ਸਟੇਸ਼ਨ (2x800 ਮੈਗਾਵਾਟ) ਅਤੇ ਐੱਨਐੱਸਪੀਸੀਐੱਲ ਰਾਉਰਕੇਲਾ ਪੀਪੀ- II ਵਿਸਤਾਰ ਪ੍ਰੋਜੈਕਟ (1x250 ਮੈਗਾਵਾਟ) ਸ਼ਾਮਲ ਹਨ। ਪ੍ਰਧਾਨ ਮੰਤਰੀ ਓਡੀਸਾ ਦੇ ਅੰਗੁਲ (Angul) ਜ਼ਿਲ੍ਹੇ ਵਿੱਚ ਐੱਨਟੀਪੀਸੀ ਤਾਲਚੇਰ ਥਰਮਲ ਪਾਵਰ ਪ੍ਰੋਜੈਕਟ, ਸਟੇਜ-III (2x660 ਮੈਗਾਵਾਟ) ਦਾ ਨੀਂਹ ਪੱਥਰ ਭੀ ਰੱਖਣਗੇ। ਇਹ ਪਾਵਰ ਪ੍ਰੋਜੈਕਟਸ ਓਡੀਸ਼ਾ ਦੇ ਨਾਲ-ਨਾਲ ਕਈ ਹੋਰ ਰਾਜਾਂ ਨੂੰ ਭੀ ਕਿਫਾਇਤੀ ਬਿਜਲੀ ਦੀ ਸਪਲਾਈ ਕਰਨਗੇ।

 ਪ੍ਰਧਾਨ ਮੰਤਰੀ 27000 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਨੇਵੇਲੀ (Neyveli) ਲਿਗਨਾਇਟ ਕਾਰਪੋਰੇਸ਼ਨ (ਐੱਨਐੱਲਸੀ- NLC) ਤਾਲਾਬੀਰਾ ਥਰਮਲ ਪਾਵਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ (Atmanirbhar Bharat) ਦੇ ਵਿਜ਼ਨ ਨੂੰ ਮਜ਼ਬੂਤ ਕਰਦੇ ਹੋਏ, ਇਹ ਅਤਿਆਧੁਨਿਕ (state-of-the-art) ਪ੍ਰੋਜੈਕਟ ਦੇਸ਼ ਦੀ ਊਰਜਾ ਸੁਰੱਖਿਆ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ ਅਤੇ ਇਹ ਭਰੋਸੇਮੰਦ, ਕਿਫਾਇਤੀ ਅਤੇ ਚੌਵੀ ਘੰਟੇ ਉਪਲਬਧ ਬਿਜਲੀ ਦੀ ਸਪਲਾਈ ਕਰਦੇ ਹੋਏ ਦੇਸ਼ ਦੀ ਆਰਥਿਕ ਪ੍ਰਗਤੀ ਅਤੇ ਸਮ੍ਰਿੱਧੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ।

 ਪ੍ਰਧਾਨ ਮੰਤਰੀ ਅੰਗੁਲ ਜ਼ਿਲ੍ਹੇ ਦੇ ਤਾਲਚੇਰ ਕੋਲਫੀਲਡਸ ਵਿੱਚ ਫਸਟ ਮਾਇਲ ਕਨੈਕਟੀਵਿਟੀ (ਐੱਫਐੱਮਸੀ) ਪ੍ਰੋਜੈਕਟਾਂ-ਭੁਵਨੇਸ਼ਵਰੀ ਪੜਾਅ- I ਅਤੇ ਲਾਜਕੁਰਾ ਰੈਪਿਡ ਲੋਡਿੰਗ ਸਿਸਟਮ (ਆਰਐੱਲਐੱਸ) ਸਹਿਤ ਮਹਾਨਦੀ ਕੋਲ ਫੀਲਡਸ ਲਿਮਿਟਿਡ ਦੇ ਕੋਲਾ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਲਗਭਗ 2145 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਹ ਪ੍ਰੋਜੈਕਟਸ ਓਡੀਸ਼ਾ ਤੋਂ ਸੁੱਕੇ ਈਂਧਣ ਦੀ ਗੁਣਵੱਤਾ ਅਤੇ ਸਪਲਾਈ ਨੂੰ ਹੁਲਾਰਾ ਦੇਣਗੇ। ਪ੍ਰਧਾਨ ਮੰਤਰੀ ਓਡੀਸ਼ਾ ਦੇ ਝਾਰਸੁਗੁੜਾ ਜ਼ਿਲ੍ਹੇ ਵਿੱਚ 550 ਕਰੋੜ ਰੁਪਏ ਤੋਂ ਅਧਿਕ ਲਾਗਤ ਨਾਲ ਤਿਆਰ ਆਈਬੀ ਵੈਲੀ ਵਾਸ਼ਰੀ (Ib Valley Washery) ਦਾ ਭੀ ਉਦਘਾਟਨ ਕਰਨਗੇ। ਇਹ ਗੁਣਵੱਤਾ, ਇਨੋਵੇਸ਼ਨ ਅਤੇ ਸਥਿਰਤਾ ਦਾ ਪ੍ਰਦਰਸ਼ਨ ਕਰਦੇ ਹੋਏ ਕੋਲਾ ਪ੍ਰੋਸੈੱਸਿੰਗ ਵਿੱਚ ਮਹੱਤਵਪੂਰਨ ਪਰਿਵਰਤਨ ਦਾ ਪ੍ਰਤੀਕ ਹੋਵੇਗਾ। ਪ੍ਰਧਾਨ ਮੰਤਰੀ ਮਹਾਨਦੀ ਕੋਲ ਫੀਲਡਸ ਲਿਮਿਟਿਡ ਦੁਆਰਾ 878 ਕਰੋੜ ਰੁਪਏ ਦੇ ਨਿਵੇਸ਼ ਨਾਲ ਨਿਰਮਿਤ ਝਾਰਸੁਗੁੜਾ-ਬਾਰਪਾਲੀ-ਸਰਡੇਗਾ ਰੇਲ ਲਾਇਨ ਪੜਾਅ-1 ਦਾ 50 ਕਿਲੋਮੀਟਰ ਲੰਬਾ ਦੂਸਰਾ ਟ੍ਰੈਕ ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ।

 ਪ੍ਰਧਾਨ ਮੰਤਰੀ ਲਗਭਗ 2110 ਕਰੋੜ ਰਪੁਏ ਦੀ ਇੱਕ ਸੰਚਿਤ ਲਾਗਤ ਨਾਲ ਵਿਕਸਿਤ ਰਾਸ਼ਟਰੀ ਰਾਜਮਾਰਗਾਂ ਦੇ ਤਿੰਨ ਰੋਡ ਸੈਕਟਰ ਪ੍ਰੋਜੈਕਟਾਂ ਦਾ ਭੀ ਉਦਘਾਟਨ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਐੱਨਐੱਚ 215 (ਨਵਾਂ ਐੱਨਐੱਚ ਨੰਬਰ 520) ਦੇ ਰਿਮੁਲੀ-ਕੋਇਦਾ ਸੈਕਸ਼ਨ (Rimuli-Koida Section) ਨੂੰ ਫੋਰ ਲੇਨ ਦਾ ਕਰਨਾ, ਐੱਨਐੱਚ 23 (ਨਵਾਂ ਐੱਨਐੱਚ ਨੰਬਰ 143) ਦੇ ਬਿਰਾਮਿਤ੍ਰਪੁਰ –ਬ੍ਰਾਹਮਣੀ ਬਾਈਪਾਸ ਅੰਤਿਮ ਸੈਕਸ਼ਨ (Biramitrapur-Brahmani Bypass end section) ਨੂੰ ਫੋਰ ਲੇਨ ਕਰਨਾ ਅਤੇ ਬ੍ਰਾਹਮਣੀ ਬਾਈਪਾਸ ਐਂਡ-ਰਾਜਾਮੁੰਡਾ ਸੈਕਸ਼ਨ (Brahmani Bypass End-Rajamunda Section) ਨੂੰ ਫੋਰ ਲੇਨ ਬਣਾਉਣਾ ਸ਼ਾਮਲ ਹੈ। ਇਹ ਪ੍ਰੋਜੈਕਟਸ ਕਨੈਕਟੀਵਿਟੀ ਵਧਾਉਣਗੇ ਅਤੇ ਖੇਤਰ ਦੇ ਆਰਥਿਕ ਵਿਕਾਸ ਵਿੱਚ ਭੀ ਆਪਣਾ ਯੋਗਦਾਨ ਦੇਣਗੇ।

 ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਲਗਭਗ 2146 ਕਰੋੜ ਰੁਪਏ ਲਾਗਤ ਦੇ ਰੇਲਵੇ ਪ੍ਰੋਜੈਕਟਸ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਸੰਬਲਪੁਰ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਦਾ ਨੀਂਹ ਪੱਥਰ ਰੱਖਣਗੇ, ਜਿਸ ਦੀ ਵਾਸਤੂਕਲਾ ਸ਼ੈਲਸ਼੍ਰੀ ਪੈਲੇਸ (Sailashree Palace) ਤੋਂ ਪ੍ਰੇਰਿਤ ਹੈ। ਉਹ ਇਸ ਖੇਤਰ ਵਿੱਚ ਰੇਲ ਨੈੱਟਵਰਕ ਸਮਰੱਥਾ ਨੂੰ ਵਧਾਉਣ ਲਈ ਸੰਬਲਪੁਰ-ਤਾਲਚੇਰ ਡਬਲਿੰਗ ਰੇਲਵੇ ਲਾਇਨ (Sambalpur- Talcher Doubling Railway Line) (168 ਕਿਲੋਮੀਟਰ) ਅਤੇ  ਝਾਰਤਰਭਾ ਤੋਂ ਸੋਨਪੁਰ ਨਵੀਂ ਰੇਲਵੇ ਲਾਇਨ (Jhartarbha to Sonepur New Railway line) (21.7 ਕਿਲੋਮੀਟਰ) ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਪੁਰੀ-ਸੋਨੇਪੁਰ-ਪੁਰੀ ਸਪਤਾਹਿਕ ਐਕਸਪ੍ਰੈੱਸ (Puri-Sonepur-Puri Weekly Express) ਨੂੰ ਭੀ ਹਰੀ ਝੰਡੀ ਦਿਖਾਉਣਗੇ, ਜਿਸ ਵਾਲ ਖੇਤਰ ਵਿੱਚ ਰੇਲ ਯਾਤਰੀਆਂ ਦੇ ਲਈ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ।

 ਪ੍ਰਧਾਨ ਮੰਤਰੀ ਆਈਆਈਐੱਮ ਸੰਬਲਪੁਰ (IIM Sambalpur) ਦੇ ਸਥਾਈ ਪਰਿਸਰ ਦਾ ਭੀ ਉਦਘਾਟਨ ਕਰਨਗੇ। ਇਸ ਦੇ ਇਲਾਵਾ, ਉਹ ਝਾਰਸੁਗੁੜਾ ਹੈੱਡ ਪੋਸਟ ਆਫ਼ਿਸ ਹੈਰੀਟੇਜ ਬਿਲਡਿੰਗ  ਭੀ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਪ੍ਰਧਾਨ ਮੰਤਰੀ ਗੁਵਾਹਾਟੀ ਵਿੱਚ

ਪ੍ਰਧਾਨ ਮੰਤਰੀ ਗੁਵਾਹਾਟੀ ਵਿੱਚ 11,000 ਕਰੋੜ ਰੁਪਏ ਲਾਗਤ ਦੇ ਪ੍ਰੋਜੈਕਟਸ ਦਾ ਉਦਘਾਟਨ ਕਰਨਗੇ ਅਤੇ  ਨੀਂਹ ਪੱਥਰ ਰੱਖਣਗੇ।

 ਤੀਰਥ ਸਥਲਾਂ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਉਪਲਬਧ ਕਰਨਾ ਪ੍ਰਧਾਨ ਮੰਤਰੀ ਦਾ ਇੱਕ ਪ੍ਰਮੁੱਖ ਫੋਕਸ ਖੇਤਰ ਰਿਹਾ ਹੈ। ਇਸ ਪ੍ਰਯਾਸ ਵਿੱਚ ਉਠਾਏ ਗਏ ਇੱਕ ਕਦਮ ਵਿੱਚ ਪ੍ਰਧਾਨ ਮੰਤਰੀ ਜਿਨ੍ਹਾਂ ਪ੍ਰਮੁੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਉਨ੍ਹਾਂ ਵਿੱਚ ਮਾਂ ਕਾਮਾਖਿਆ ਦਿਵਯ ਪਰਿਯੋਜਨਾ (Maa Kamakhya Divya Pariyojana) (ਮਾਂ ਕਾਮਾਖਿਆ ਐਕਸੈੱਸ ਕੌਰੀਡੋਰ- Maa Kamakhya Access Corridor) ਸ਼ਾਮਲ ਹੈ, ਜਿਸ ਨੂੰ ਉੱਤਰ ਪੂਰਬ ਖੇਤਰ ਯੋਜਨਾ ਦੇ ਲਈ ਪ੍ਰਧਾਨ ਮੰਤਰੀ ਦੀ ਵਿਕਾਸ ਪਹਿਲ (Prime Minister’s Development Initiative for North Eastern Region (PM-DevINE) scheme) ਦੇ ਤਹਿਤ ਮਨਜ਼ੂਰੀ ਦਿੱਤੀ ਗਈ ਹੈ। ਇਹ ਪਰਿਯੋਜਨਾ ਕਾਮਾਖਿਆ ਮੰਦਿਰ (Kamakhya temple) ਆਉਣ ਵਾਲੇ ਤੀਰਥਯਾਤਰੀਆਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਉਪਲਬਧ ਕਰਵਾਏਗੀ।

 ਪ੍ਰਧਾਨ ਮੰਤਰੀ 3400 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਦੇ ਕਈ ਰੋਡ ਅੱਪਗ੍ਰੇਡੇਸ਼ਨ ਪ੍ਰੋਜੈਕਟਸ ਦਾ ਨੀਂਹ ਪੱਥਰ ਭੀ ਰੱਖਣਗੇ, ਜਿਨ੍ਹਾਂ ਵਿੱਚ 38 ਪੁਲ਼ਾਂ ਸਹਿਤ 43 ਸੜਕਾਂ ਸ਼ਾਮਲ ਹਨ, ਜਿਨ੍ਹਾਂ ਨੂੰ ਦੱਖਣੀ ਏਸ਼ੀਆ ਉਪ-ਖੇਤਰੀ ਆਰਥਿਕ ਸਹਿਯੋਗ (South Asia Subregional Economic Cooperation (SASEC) ਕੌਰੀਡੋਰ ਕਨੈਕਟੀਵਿਟੀ ਦੇ ਹਿੱਸੇ ਦੇ ਰੂਪ ਵਿੱਚ ਉੱਨਤ (ਅੱਪਗ੍ਰੇਡ) ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਡੋਲਾਬਾਰੀ ਤੋਂ ਜਮੁਗੁਰੀ ਅਤੇ ਬਿਸ਼ਵਨਾਥ ਚਾਰਿਆਲੀ ਤੋਂ ਗੋਹਪੁਰ (Dolabari to Jamuguri and Biswanath Chariali to Gohpur) ਤੱਕ ਦੇ ਦੋ 4-ਲੇਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਨਾਲ ਈਟਾਨਗਰ ਨਾਲ ਕਨੈਕਟੀਵਿਟੀ ਨੂੰ ਬਿਹਤਰ ਕਰਨ ਅਤੇ ਖੇਤਰ ਦੇ ਸੰਪੂਰਨ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਮਦਦ ਮਿਲੇਗੀ।

 ਇਸ ਖੇਤਰ ਦੀ ਖੇਡ ਸਮਰੱਥਾ ਦਾ ਪੂਰਾ ਉਪਯੋਗ ਕਰਨ ਦੇ ਉਦੇਸ਼ ਨਾਲ, ਪ੍ਰਧਾਨ ਮੰਤਰੀ ਰਾਜ ਵਿੱਚ ਸਪੋਰਟਸ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਦੇਣ ਲਈ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਚੰਦਰਪੁਰ (Chandrapur) ਵਿੱਚ ਇੱਕ ਇੰਟਰਨੈਸ਼ਨਲ ਸਟੈਂਡਰਡਸ ਸਪੋਰਟਸ ਸਟੇਡੀਅਮ (international standards sports stadium) ਅਤੇ ਨਹਿਰੂ ਸਟੇਡੀਅਮ(Nehru stadium) ਨੂੰ ਫੀਫਾ ਸਟੈਂਡਰਡ ਫੁੱਟਬਾਲ ਸਟੇਡੀਅਮ ਦੇ ਰੂਪ ਵਿੱਚ (as a FIFA standard football stadium)ਅੱਪਗ੍ਰੇਡ ਕਰਨਾ ਸ਼ਾਮਲ ਹੈ।

 ਪ੍ਰਧਾਨ ਮੰਤਰੀ ਗੌਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ (Gauhati Medical College and Hospital) ਦੇ ਇਨਫ੍ਰਾਸਟ੍ਰਕਚਰ ਦੇ ਵਿਕਾਸ ਦਾ ਭੀ ਨੀਂਹ ਪੱਥਰ ਰੱਖਣਗੇ। ਇਸ ਦੇ ਇਲਾਵਾ ਉਹ ਕਰੀਮਗੰਜ (Karimganj) ਵਿੱਚ ਇੱਕ ਮੈਡੀਕਲ ਕਾਲਜ ਦੇ ਵਿਕਾਸ ਦਾ ਨੀਂਹ ਪੱਥਰ ਭੀ ਰੱਖਣਗੇ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
PM Modi visits the Indian Arrival Monument
November 21, 2024

Prime Minister visited the Indian Arrival monument at Monument Gardens in Georgetown today. He was accompanied by PM of Guyana Brig (Retd) Mark Phillips. An ensemble of Tassa Drums welcomed Prime Minister as he paid floral tribute at the Arrival Monument. Paying homage at the monument, Prime Minister recalled the struggle and sacrifices of Indian diaspora and their pivotal contribution to preserving and promoting Indian culture and tradition in Guyana. He planted a Bel Patra sapling at the monument.

The monument is a replica of the first ship which arrived in Guyana in 1838 bringing indentured migrants from India. It was gifted by India to the people of Guyana in 1991.