ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 23 ਨਵੰਬਰ, 2023 ਨੂੰ ਸ਼ਾਮ 4:30 ਵਜੇ ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਸੰਤ ਮੀਰਾਬਾਈ ਦੀ 525ਵੀਂ ਜਯੰਤੀ ਮਨਾਉਣ ਦੇ ਲਈ ਆਯੋਜਿਤ ਪ੍ਰੋਗਰਾਮ ‘ਸੰਤ ਮੀਰਾਬਾਈ ਜਨਮੋਤਸਵ’ ਵਿੱਚ ਹਿੱਸਾ ਲੈਣਗੇ। ਨਾਲ ਹੀ, ਪ੍ਰਧਾਨ ਮੰਤਰੀ ਸੰਤ ਮੀਰਾ ਬਾਈ ਦੇ ਸਨਮਾਨ ਵਿੱਚ ਇੱਕ ਸਮਾਰਕ ਟਿਕਟ ਅਤੇ ਸਿੱਕਾ ਭੀ ਜਾਰੀ ਕਰਨਗੇ। ਇਸ ਦੇ ਇਲਾਵਾ ਉਹ ਇਸ ਅਵਸਰ ‘ਤੇ ਆਯੋਜਿਤ ਸੱਭਿਆਚਾਰਕ ਪ੍ਰੋਗਰਾਮ ਵਿੱਚ ਭੀ ਸ਼ਾਮਲ ਹੋਣਗੇ। ਇਹ ਪ੍ਰੋਗਰਾਮ ਸੰਤ ਮੀਰਾਬਾਈ ਦੀ ਯਾਦ ਵਿੱਚ ਪੂਰੇ ਸਾਲ ਚਲਣ ਵਾਲੇ ਪ੍ਰੋਗਰਾਮਾਂ ਦੀ ਸ਼ੁਰੂਆਤ ਦਾ ਪ੍ਰਤੀਕ ਭੀ ਹੋਵੇਗਾ।
ਸੰਤ ਮੀਰਾਬਾਈ ਭਗਵਾਨ ਕ੍ਰਿਸ਼ਨ ਦੇ ਲਈ ਆਪਣੀ ਭਗਤੀ ਵਾਸਤੇ ਵਿਖਿਆਤ ਹਨ। ਉਨ੍ਹਾਂ ਨੇ ਕਈ ਭਜਨਾਂ ਅਤੇ ਛੰਦਾਂ ਦੀ ਰਚਨਾ ਕੀਤੀ, ਜੋ ਅੱਜ ਭੀ ਮਕਬੂਲ ਹਨ।