Quoteਪ੍ਰਧਾਨ ਮੰਤਰੀ ਮਣੀਪੁਰ ‘ਚ 4,800 ਕਰੋੜ ਰੁਪਏ ਕੀਮਤ ਦੇ 22 ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ
Quote1,700 ਕਰੋੜ ਰੁਪਏ ਤੋਂ ਵੱਧ ਕੀਮਤ ਦੇ ਰਾਸ਼ਟਰੀ ਰਾਜਮਾਰਗਾਂ ਦਾ ਨੀਂਹ ਪੱਥਰ ਰੱਖਿਆ ਜਾਣਾ ਹੈ; ਜੋ ਕਿ ਦੇਸ਼ ਦੇ ਸਾਰੇ ਭਾਗਾਂ ‘ਚ ਕਨੈਕਟੀਵਿਟੀ ‘ਚ ਸੁਧਾਰ ਲਿਆਉਣ ਦੀ ਪ੍ਰਧਾਨ ਮੰਤਰੀ ਦੀ ਦੂਰ–ਦ੍ਰਿਸ਼ਟੀ ਅਨੁਸਾਰ ਹੈ
Quoteਲਗਭਗ 1,100 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ 2,350 ਤੋਂ ਵੱਧ ਮੋਬਾਈਲ ਟਾਵਰ ਜਨਤਾ ਨੂੰ ਸਮਰਪਿਤ ਕੀਤੇ ਜਾਣੇ ਹਨ; ਇਸ ਨਾਲ ਮੋਬਾਈਲ ਕਨੈਕਟੀਵਿਟੀ ਨੂੰ ਮਿਲੇਗਾ ਵੱਡਾ ਹੁਲਾਰਾ
Quoteਸਿਹਤ ਖੇਤਰ ਨੂੰ ਮਿਲੇਗਾ ਵੱਡਾ ਹੁਲਾਰਾ; ‘ਅਤਿ ਆਧੁਨਿਕ ਕੈਂਸਰ ਹਸਪਤਾਲ’ ਦਾ ਨੀਂਹ ਪੱਥਰ ਰੱਖਿਆ ਜਾਵੇਗਾ; ਨਵੇਂ ਉਸਾਰੇ ਗਏ 200 ਬਿਸਤਰਿਆਂ ਵਾਲੇ ਕੋਵਿਡ ਹਸਪਤਾਲ ਦਾ ਉਦਘਾਟਨ ਕੀਤਾ ਜਾਵੇਗਾ
Quoteਮਣੀਪੁਰ ਦੀ ਸਭ ਤੋਂ ਵੱਡੀ ਪਹਿਲ, ਰੋਜ਼ਗਾਰ ਦੇ ਮੌਕਿਆਂ ‘ਚ ਵਾਧਾ ਕਰਨ ਲਈ‘ਸੈਂਟਰ ਫੌਰ ਇਨਵੈਂਸ਼ਨ, ਇਨੋਵੇਸ਼ਨ, ਇਨਕਿਊਬੇਸ਼ਨ ਐਂਡ ਟ੍ਰੇਨਿੰਗ’ ਦਾ ਨੀਂਹ ਪੱਥਰ ਰੱਖਿਆ ਜਾਵੇਗਾ
Quote‘ਮਣੀਪੁਰ ਇੰਸਟੀਟਿਊਟ ਆਵ੍ ਪਰਫਾਰਮਿੰਗ ਆਰਟਸ’ ਦਾ ਨੀਂਹ ਪੱਥਰ ਰੱਖਿਆ ਜਾਵੇਗਾ; ਇਸ ਦੀ ਸ਼ੁਰੂਆਤ ਲਈ ਪਹਿਲੀ ਵਾਰ 1990 ‘ਚ ਵਿਚਾਰ ਕੀਤਾ ਗਿਆ ਸੀ ਪਰ ਉਸ ਨੂੰ ਕਈ ਵਰ੍ਹੇ ਅਮਲੀ ਰੂਪ ਨਹੀਂ ਦਿੱਤਾ ਜਾ ਸਕਿਆ
Quoteਪ੍ਰਧਾਨ ਮੰਤਰੀ ਦੇ ਮੰਤਰ ‘ਸਬਕਾ ਸਾਥ – ਸਬਕਾ ਵਿਕਾਸ – ਸਬਕਾ ਵਿਸ਼ਵਾਸ’ ਅਨੁਸਾਰ ਘੱਟ–ਗਿਣਤੀ ਭਾਈਚਾਰਿਆਂ ਦੇ ਫਾਇਦੇ ਲਈ ‘ਪ੍ਰਧਾਨ ਮੰਤਰੀ ਜਨ ਵਿਕਾਸ ਕਾਰਯਕ੍ਰਮ’ ਦੇ ਤਹਿਤ 130 ਕਰੋੜ ਰੁਪਏ ਕੀਮਤ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ
Quoteਉੱਤਰ–ਪੂਰਬ ਦੇ ਸਮੁੱਚੇ ਵਿਕਾਸ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ ਅਨੁਸਾਰ ਪੀਣ ਵਾਲੇ ਪਾਣੀ ਦੀ ਸਪਲਾਈ, ਸ਼ਹਿਰੀ ਵਿਕਾਸ, ਆਵਾਸ, ਹੱਥ–ਖੱਡੀਆਂ ਤੇ ਹੁਨਰ ਵਿਕਾਸ ਜਿਹੇ ਬਹੁਤ ਸਾਰੇ ਖੇਤਰਾਂ ਨੂੰ ਵੀ ਲਾਭ ਪਹੁੰਚੇਗਾ
Quoteਪ੍ਰਧਾਨ ਮੰਤਰੀ ਤ੍ਰਿਪੁਰਾ ‘ਚ ਮਹਾਰਾਜਾ ਬੀਰ ਬਿਕਰਮ ਹਵਾਈ ਅੱਡੇ ਦੀ ਨਵੀਂ ਸੰਗਠਤ ਟਰਮੀਨਲ ਇਮਾਰਤ ਦਾ ਉਦਘਾਟਨ ਕਰਨਗੇ, ਜੋ ਦੇਸ਼ ਭਰ ਦੇ ਸਾਰੇ ਹਵਾਈ ਅੱਡਿਆਂ ‘ਤੇ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਵਾਉਣ ਦੀ ਪ੍ਰਧਾਨ ਮੰਤਰੀ ਦੀ ਕੋਸ਼ਿਸ਼ ਅਨੁਸਾਰ ਹੈ
Quoteਪ੍ਰਧਾਨ ਮੰਤਰੀ ਤ੍ਰਿਪੁਰਾ ‘ਚ ‘ਮੁਖਯ–ਮੰਤਰੀ ਤ੍ਰਿਪੁਰਾ ਗ੍ਰਾਮ ਸਮ੍ਰਿੱਧੀ ਯੋਜਨਾ’ ਅਤੇ ਵਿਦਯਾਜਯੋਤੀ ਸਕੂਲਾਂ ਦੇ ਪ੍ਰੋਜੈਕਟ ਮਿਸ਼ਨ ਦੀ ਸ਼ੁਰੂਆਤ ਵੀ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 4 ਜਨਵਰੀ, 2022 ਨੂੰ ਮਣੀਪੁਰ ਤੇ ਤ੍ਰਿਪੁਰਾ ਰਾਜਾਂ ਦਾ ਦੌਰਾ ਕਰਨਗੇ। ਸਵੇਰੇ ਲਗਭਗ 11 ਵਜੇ ਪ੍ਰਧਾਨ ਮੰਤਰੀ ਇੰਫ਼ਾਲ ‘ਚ 4,800 ਕਰੋੜ ਰੁਪਏ ਕੀਮਤ ਦੇ 22 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ ਨੀਂਹ ਪੱਥਰ ਰੱਖਣਗੇ। ਉਸ ਤੋਂ ਬਾਅਦ ਅਗਰਤਲਾ ‘ਚ ਬਾਅਦ ਦੁਪਹਿਰ 2 ਵਜੇ ਉਹ ਮਹਾਰਾਜਾ ਬੀਰ ਬਿਕਰਮ ਹਵਾਈ ਅੱਡੇ ਦੀ ਨਵੀਂ ਸੰਗਠਤ ਟਰਮੀਨਲ ਇਮਾਰਤ ਦਾ ਉਦਘਾਟਨ ਕਰਨਗੇ ਅਤੇ ਦੋ ਪ੍ਰਮੁੱਖ ਵਿਕਾਸ ਪਹਿਲਾਂ ਦੀ ਸ਼ੁਰੂਆਤ ਵੀ ਕਰਨਗੇ।

ਮਣੀਪੁਰ ਵਿੱਚ ਪ੍ਰਧਾਨ ਮੰਤਰੀ

ਮਣੀਪੁਰ ਵਿੱਚ ਪ੍ਰਧਾਨ ਮੰਤਰੀ 1,850 ਕਰੋੜ ਰੁਪਏ ਕੀਮਤ ਦੇ 13 ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਲਗਭਗ 2,950 ਕਰੋੜ ਰੁਪਏ ਦੇ 9 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਹੋਰਨਾਂ ਤੋਂ ਇਲਾਵਾ ਸੜਕ ਬੁਨਿਆਦੀ ਢਾਂਚਾ, ਪੀਣ ਵਾਲੇ ਪਾਣੀ ਦੀ ਸਪਲਾਈ, ਸਿਹਤ, ਸ਼ਹਿਰੀ ਵਿਕਾਸ, ਆਵਾਸ, ਸੂਚਨਾ ਟੈਕਨੋਲੋਜੀ, ਹੁਨਰ ਵਿਕਾਸ, ਕਲਾ ਤੇ ਸੱਭਿਆਚਾਰ ਜਿਹੇ ਵਿਭਿੰਨ ਖੇਤਰਾਂ ਨਾਲ ਸਬੰਧਿਤ ਹਨ।

ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ ਦੇਸ਼ ਵਿਆਪੀ ਪ੍ਰੋਜੈਕਟਾਂ ਦੇ ਅਨੁਸਾਰ, ਪ੍ਰਧਾਨ ਮੰਤਰੀ 1,700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਪੰਜ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਣਗੇ। 110 ਕਿਲੋਮੀਟਰ ਤੋਂ ਵੱਧ ਦੀ ਕੁੱਲ ਲੰਬਾਈ ਵਾਲੇ ਇਨ੍ਹਾਂ ਹਾਈਵੇਅਜ਼ ਦਾ ਨਿਰਮਾਣ ਇਸ ਖੇਤਰ ‘ਚ ਸੜਕ ਸੰਪਰਕ ਨੂੰ ਬਿਹਤਰ ਬਣਾਉਣ ਲਈ ਇੱਕ ਵੱਡਾ ਕਦਮ ਹੋਵੇਗਾ। ਇਕ ਹੋਰ ਅਹਿਮ ਬੁਨਿਆਦੀ ਢਾਂਚਾ, ਜੋ ਇੰਫਾਲ ਤੋਂ ਸਿਲਚਰ ਤੱਕ ਸਾਲ ਭਰ ਬੇਰੋਕ ਸੰਪਰਕ ਨੂੰ ਵਧਾਏਗਾ ਅਤੇ ਆਵਾਜਾਈ ਦੀ ਭੀੜ ਘਟਾਏਗਾ, 75 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੇ ਐੱਨਐੱਚ-37 'ਤੇ ਬਰਾਕ ਨਦੀ 'ਤੇ ਬਣੇ ਸਟੀਲ ਬ੍ਰਿਜ ਦਾ ਨਿਰਮਾਣ ਹੈ। ਇਸ ਸਟੀਲ ਬ੍ਰਿਜ ਦਾ ਉਦਘਾਟਨ ਪ੍ਰਧਾਨ ਮੰਤਰੀ ਪ੍ਰੋਗਰਾਮ ਦੌਰਾਨ ਕਰਨਗੇ।

ਪ੍ਰਧਾਨ ਮੰਤਰੀ ਲਗਭਗ 1,100 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ 2,387 ਮੋਬਾਈਲ ਟਾਵਰ ਵੀ ਮਣੀਪੁਰ ਦੇ ਲੋਕਾਂ ਨੂੰ ਸਮਰਪਿਤ ਕਰਨਗੇ। ਇਹ ਰਾਜ ਦੀ ਮੋਬਾਈਲ ਕਨੈਕਟੀਵਿਟੀ ਨੂੰ ਹੋਰ ਹੁਲਾਰਾ ਦੇਣ ਲਈ ਇੱਕ ਵੱਡਾ ਕਦਮ ਹੋਵੇਗਾ।

ਸੂਬੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨਾਲ ਸਬੰਧਿਤ ਪ੍ਰੋਜੈਕਟਾਂ ਦੇ ਉਦਘਾਟਨ ਨਾਲ ਹਰ ਘਰ ਵਿੱਚ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਪ੍ਰਧਾਨ ਮੰਤਰੀ ਦੇ ਯਤਨਾਂ ਨੂੰ ਹੁਲਾਰਾ ਮਿਲੇਗਾ। ਪ੍ਰਧਾਨ ਮੰਤਰੀ ਦੁਆਰਾ ਉਦਘਾਟਨ ਕੀਤੇ ਜਾ ਰਹੇ ਪ੍ਰੋਜੈਕਟਾਂ ਵਿੱਚ 280 ਕਰੋੜ ਰੁਪਏ ਦੀ 'ਥੌਬਲ ਮਲਟੀ-ਪਰਪਜ਼ ਪ੍ਰੋਜੈਕਟ ਦਾ ਵਾਟਰ ਟ੍ਰਾਂਸਮਿਸ਼ਨ ਸਿਸਟਮ' ਸ਼ਾਮਲ ਹੈ, ਜੋ ਇੰਫਾਲ ਸ਼ਹਿਰ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਦਾਨ ਕਰੇਗਾ; ਤਾਮੇਂਗਲੌਂਗ ਜ਼ਿਲ੍ਹੇ ਦੀਆਂ 10 ਬਸਤੀਆਂ ਦੇ ਵਸਨੀਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ 65 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਤਾਮੇਂਗਲੌਂਗ ਹੈੱਡਕੁਆਰਟਰ ਹਿਤ, ਜਲ ਸੰਭਾਲ਼ ਦੁਆਰਾ ਜਲ ਸਪਲਾਈ ਯੋਜਨਾ ਪ੍ਰੋਜੈਕਟ; ਅਤੇ 'ਸੈਨਾਪਤੀ ਜ਼ਿਲ੍ਹਾ ਹੈੱਡਕੁਆਰਟਰ ਵਾਟਰ ਸਪਲਾਈ ਸਕੀਮ ਦਾ ਵਾਧਾ' ਇਲਾਕਾ ਵਾਸੀਆਂ ਨੂੰ ਨਿਯਮਤ ਪਾਣੀ ਦੀ ਸਪਲਾਈ ਦੇਣ ਲਈ 51 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ।

ਰਾਜ ਵਿੱਚ ਸਿਹਤ ਖੇਤਰ ਨੂੰ ਮਜ਼ਬੂਤ ਕਰਨ ਦੇ ਯਤਨਾਂ ਵਿੱਚ, ਪ੍ਰਧਾਨ ਮੰਤਰੀ ਇੰਫਾਲ ਵਿੱਚ ਪੀਪੀਪੀ ਆਧਾਰ 'ਤੇ ਲਗਭਗ 160 ਕਰੋੜ ਰੁਪਏ ਦੀ ਲਾਗਤ ਵਾਲੇ ‘ਅਤਿ–ਆਧੁਨਿਕ ਕੈਂਸਰ ਹਸਪਤਾਲ’ ਦਾ ਨੀਂਹ ਪੱਥਰ ਰੱਖਣਗੇ। ਇਹ ਕੈਂਸਰ ਹਸਪਤਾਲ ਰਾਜ ਦੇ ਲੋਕਾਂ ਨੂੰ ਜੇਬ ਤੋਂ ਹੋਣ ਵਾਲੇ ਖਰਚਿਆਂ ਨੂੰ ਘਟਾਉਣ ਵਿੱਚ ਬਹੁਤ ਲਾਭ ਪਹੁੰਚਾਏਗਾ, ਜਿਨ੍ਹਾਂ ਨੂੰ ਕੈਂਸਰ ਸਬੰਧੀ ਜਾਂਚ ਅਤੇ ਇਲਾਜ ਸੇਵਾਵਾਂ ਪ੍ਰਾਪਤ ਕਰਨ ਲਈ ਰਾਜ ਤੋਂ ਬਾਹਰ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ, ਰਾਜ ਵਿੱਚ ਕੋਵਿਡ ਨਾਲ ਸਬੰਧਿਤ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ, ਪ੍ਰਧਾਨ ਮੰਤਰੀ 'ਕਿਆਮਗੇਈ ਵਿਖੇ 200 ਬਿਸਤਰਿਆਂ ਵਾਲੇ ਕੋਵਿਡ ਹਸਪਤਾਲ' ਦਾ ਉਦਘਾਟਨ ਕਰਨਗੇ, ਜੋ ਕਿ ਡੀਆਰਡੀਓ ਦੇ ਸਹਿਯੋਗ ਨਾਲ ਲਗਭਗ 37 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤਾ ਗਿਆ ਹੈ।

ਭਾਰਤੀ ਸ਼ਹਿਰਾਂ ਦੇ ਕਾਇਆਕਲਪ ਅਤੇ ਪਰਿਵਰਤਨ ਲਈ ਪ੍ਰਧਾਨ ਮੰਤਰੀ ਦੇ ਅਣਥੱਕ ਯਤਨਾਂ ਨੂੰ ਸਾਕਾਰ ਕਰਨ ਵੱਲ ਇੱਕ ਕਦਮ, 'ਇੰਫਾਲ ਸਮਾਰਟ ਸਿਟੀ ਮਿਸ਼ਨ' ਦੇ ਤਹਿਤ ਕਈ ਪ੍ਰੋਜੈਕਟਾਂ ਨੂੰ ਪੂਰਾ ਕਰਨਾ ਹੋਵੇਗਾ। ਪ੍ਰਧਾਨ ਮੰਤਰੀ 170 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤੇ ਗਏ ਮਿਸ਼ਨ ਦੇ ਤਿੰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਜਿਸ ਵਿੱਚ ਇੰਟੈਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ), 'ਇੰਫਾਲ ਨਦੀ (ਫੇਜ਼ I) 'ਤੇ ਪੱਛਮੀ ਰਿਵਰਫਰੰਟ ਦਾ ਵਿਕਾਸ' ਅਤੇ 'ਥੰਗਲ ਬਜ਼ਾਰ (ਫੇਜ਼ I) ਵਿਖੇ ਮਾਲ ਰੋਡ ਦਾ ਵਿਕਾਸ' ਸ਼ਾਮਲ ਹਨ। ਏਕੀਕ੍ਰਿਤ ਕਮਾਂਡ ਐਂਡ ਕੰਟਰੋਲ ਸੈਂਟਰ (ICCC) ਸ਼ਹਿਰ ਵਿੱਚ ਟ੍ਰੈਫਿਕ ਪ੍ਰਬੰਧਨ, ਠੋਸ ਕਚਰਾ ਪ੍ਰਬੰਧਨ ਅਤੇ ਸ਼ਹਿਰ ਦੀ ਨਿਗਰਾਨੀ ਸਮੇਤ ਕਈ ਤਰ੍ਹਾਂ ਦੀਆਂ ਟੈਕਨੋਲੋਜੀ ਅਧਾਰਿਤ ਸੇਵਾਵਾਂ ਪ੍ਰਦਾਨ ਕਰੇਗਾ। ਮਿਸ਼ਨ ਦੇ ਤਹਿਤ ਹੋਰ ਵਿਕਾਸ ਪ੍ਰੋਜੈਕਟ ਟੂਰਿਜ਼ਮ ਅਤੇ ਸਥਾਨਕ ਆਰਥਿਕਤਾ ਨੂੰ ਹੁਲਾਰਾ ਦੇਣਗੇ ਅਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਗੇ।

ਪ੍ਰਧਾਨ ਮੰਤਰੀ ਰਾਜ ਵਿੱਚ ਲਗਭਗ 200 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ‘ਸੈਂਟਰ ਫੌਰ ਇਨਵੈਂਸ਼ਨ, ਇਨੋਵੇਸ਼ਨ, ਇਨਕਿਊਬੇਸ਼ਨ ਐਂਡ ਟ੍ਰੇਨਿੰਗ (ਸੀਆਈਆਈਆਈਟੀ)’ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਰਾਜ ਵਿੱਚ ਪੀਪੀਪੀ ਦੀ ਸਭ ਤੋਂ ਵੱਡੀ ਪਹਿਲ ਹੈ ਅਤੇ ਰਾਜ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਨਾਲ-ਨਾਲ ਸੂਚਨਾ ਟੈਕਨੋਲੋਜੀ ਖੇਤਰ ਨੂੰ ਵੀ ਹੁਲਾਰਾ ਦੇਵੇਗਾ।

ਪ੍ਰਧਾਨ ਮੰਤਰੀ ਹਰਿਆਣਾ ਦੇ ਗੁੜਗਾਓਂ ਵਿਖੇ ਮਣੀਪੁਰ ਇੰਸਟੀਟਿਊਟ ਆਵ੍ ਪਰਫਾਰਮਿੰਗ ਆਰਟਸ ਦੇ ਨਿਰਮਾਣ ਲਈ ਨੀਂਹ ਪੱਥਰ ਵੀ ਰੱਖਣਗੇ। ਹਰਿਆਣਾ ਵਿੱਚ ਮਣੀਪੁਰ ਦੇ ਅਜਿਹੇ ਸੱਭਿਆਚਾਰਕ ਸੰਸਥਾਨ ਦਾ ਵਿਚਾਰ ਪਹਿਲੀ ਵਾਰ 1990 ਵਿੱਚ ਰੱਖਿਆ ਗਿਆ ਸੀ ਪਰ ਪਿਛਲੇ ਕਈ ਸਾਲਾਂ ਤੋਂ ਇਸ ਨੂੰ ਅਮਲੀ ਰੂਪ ਨਹੀਂ ਦਿੱਤਾ ਜਾ ਸਕਿਆ। ਇਹ ਇੰਸਟੀਟਿਊਟ 240 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ ਅਤੇ ਰਾਜ ਦੀ ਸਮ੍ਰਿੱਘਧ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰੇਗਾ। ਰਾਜ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਹੋਰ ਮਜ਼ਬੂਤ ਕਰਨ ਲਈ, ਪ੍ਰਧਾਨ ਮੰਤਰੀ ਇੰਫਾਲ ਵਿਖੇ ਨਵੀਨੀਕਰਣ ਅਤੇ ਮੁਰੰਮਤ ਕੀਤੇ ਗੋਵਿੰਦਾਜੀ ਮੰਦਰ ਦਾ ਉਦਘਾਟਨ ਕਰਨਗੇ। ਉਹ ਮੋਇਰਾਂਗ ਵਿਖੇ ਆਈਐਨਏ ਕੰਪਲੈਕਸ ਦਾ ਉਦਘਾਟਨ ਵੀ ਕਰਨਗੇ ਜੋ ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਇੰਡੀਅਨ ਨੈਸ਼ਨਲ ਆਰਮੀ (ਆਈਐੱਨਏ) ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਨੂੰ ਪ੍ਰਦਰਸ਼ਿਤ ਕਰੇਗਾ।

'ਸਬਕਾ ਸਾਥ-ਸਬਕਾ ਵਿਕਾਸ-ਸਬਕਾ ਵਿਸ਼ਵਾਸ' ਦੇ ਮੰਤਰ ਅਨੁਸਾਰ, ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਯਕ੍ਰਮ ਤਹਿਤ 130 ਕਰੋੜ ਰੁਪਏ ਤੋਂ ਵੱਧ ਦੇ 72 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਹ ਪ੍ਰੋਜੈਕਟ ਘੱਟ ਗਿਣਤੀ ਭਾਈਚਾਰਿਆਂ ਦੇ ਸਰਬਪੱਖੀ ਵਿਕਾਸ ਲਈ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਵਿੱਚ ਬੁਨਿਆਦੀ ਢਾਂਚਾ ਸਹਾਇਤਾ ਪ੍ਰਦਾਨ ਕਰਨਗੇ।

ਰਾਜ ਵਿੱਚ ਹੱਥ–ਖੱਡੀ ਉਦਯੋਗ ਨੂੰ ਮਜ਼ਬੂਤ ਕਰਨ ਲਈ, ਪ੍ਰਧਾਨ ਮੰਤਰੀ 36 ਕਰੋੜ ਰੁਪਏ ਕੀਮਤ ਦੇ ਦੋ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ; ਜਿਨ੍ਹਾਂ ਵਿੱਚੋਂ ਇੱਕ ਇੰਫਾਲ ਪੂਰਬੀ ਜ਼ਿਲ੍ਹੇ ਦੇ ਨੋਂਗਪੋਕਕਚਿੰਗ ਵਿਖੇ 'ਮੈਗਾ ਹੈਂਡਲੂਮ ਕਲਸਟਰ', ਜਿਸ ਨਾਲ ਇੰਫਾਲ ਪੂਰਬੀ ਜ਼ਿਲ੍ਹੇ ਦੇ ਲਗਭਗ 17,000 ਬੁਣਕਰਾਂ ਅਤੇ ਮੋਇਰਾਂਗ ਦੇ 'ਕ੍ਰਾਫਟ ਐਂਡ ਹੈਂਡਲੂਮ ਵਿਲੇਜ' ਨੂੰ ਲਾਭ ਹੋਵੇਗਾ, ਜੋ ਬੁਣਕਰ ਪਰਿਵਾਰਾਂ ਦੀ ਮਦਦ ਕਰੇਗਾ, ਲੋਕਟਕ ਝੀਲ ਦੇ ਨਾਲ ਲਗਦੇ ਮੋਇਰਾਂਗ ਦੀ ਟੂਰਿਜ਼ਮ ਸੰਭਾਵਨਾ ਨੂੰ ਵਧਾਏਗਾ ਅਤੇ ਇਨ੍ਹਾਂ ਨਾਲ ਸਥਾਨਕ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਪ੍ਰਧਾਨ ਮੰਤਰੀ ਲਗਭਗ 390 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਿਊ ਚੈਕੌਨ ਵਿਖੇ ਸਰਕਾਰੀ ਰਿਹਾਇਸ਼ੀ ਕੁਆਰਟਰਾਂ ਦੇ ਨਿਰਮਾਣ ਦਾ ਨੀਂਹ ਪੱਥਰ ਵੀ ਰੱਖਣਗੇ। ਇਹ ਆਧੁਨਿਕ ਸੁਵਿਧਾਵਾਂ ਵਾਲੀ ਏਕੀਕ੍ਰਿਤ ਹਾਊਸਿੰਗ ਕਲੋਨੀ ਹੋਵੇਗੀ। ਉਹ ਇੰਫਾਲ ਪੂਰਬ ਦੇ ਇਬੂਧੌ ਮਰਜਿੰਗ (Ibudhou Marjing) ਵਿਖੇ ਰੋਪਵੇਅ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ।

ਪ੍ਰਧਾਨ ਮੰਤਰੀ ਦੁਆਰਾ ਉਦਘਾਟਨ ਕੀਤੇ ਜਾ ਰਹੇ ਹੋਰ ਪ੍ਰੋਜੈਕਟਾਂ ਵਿੱਚ ਨਵਾਂ ਉਦਯੋਗਿਕ ਸਿਖਲਾਈ ਸੰਸਥਾ (ਆਈਟੀਆਈ), ਹੁਨਰ ਵਿਕਾਸ ਬੁਨਿਆਦੀ ਢਾਂਚੇ (ਈਐੱਸਡੀਆਈ) ਦੇ ਤਹਿਤ ਕਾਂਗਪੋਕਪੀ ਅਤੇ ਸੂਚਨਾ ਅਤੇ ਲੋਕ ਸੰਪਰਕ ਡਾਇਰੈਕਟੋਰੇਟ ਦੇ ਨਵੇਂ ਦਫ਼ਤਰ ਦੀ ਇਮਾਰਤ ਸ਼ਾਮਲ ਹੈ।

ਤ੍ਰਿਪੁਰਾ ਵਿੱਚ ਪ੍ਰਧਾਨ ਮੰਤਰੀ

ਰਾਜ ਦੇ ਆਪਣੇ ਦੌਰੇ ਦੌਰਾਨ, ਪ੍ਰਧਾਨ ਮੰਤਰੀ ਮਹਾਰਾਜਾ ਬੀਰ ਬਿਕਰਮ (MBB) ਹਵਾਈ ਅੱਡੇ ਦੀ ਨਵੀਂ ਏਕੀਕ੍ਰਿਤ ਟਰਮੀਨਲ ਬਿਲਡਿੰਗ ਦਾ ਉਦਘਾਟਨ ਕਰਨਗੇ ਅਤੇ ਮੁੱਖ ਪਹਿਲਾਂ: ਮੁੱਖ ਮੰਤਰੀ ਤ੍ਰਿਪੁਰਾ ਗ੍ਰਾਮ ਸਮ੍ਰਿੱਧੀ ਯੋਜਨਾ ਅਤੇ ਵਿਦਯਾਜਯੋਤੀ ਸਕੂਲਾਂ ਦੇ ਪ੍ਰੋਜੈਕਟ ਮਿਸ਼ਨ 100 ਦੀ ਸ਼ੁਰੂਆਤ ਕਰਨਗੇ।

ਮਹਾਰਾਜਾ ਬੀਰ ਬਿਕਰਮ ਹਵਾਈ ਅੱਡੇ ਦੀ ਨਵੀਂ ਏਕੀਕ੍ਰਿਤ ਟਰਮੀਨਲ ਬਿਲਡਿੰਗ, ਲਗਭਗ 450 ਕਰੋੜ ਰੁਪਏ ਦੀ ਲਾਗਤ ਨਾਲ ਬਣੀ, 30,000 ਵਰਗ ਮੀਟਰ ਵਿੱਚ ਫੈਲੀ ਇੱਕ ਅਤਿ-ਆਧੁਨਿਕ ਇਮਾਰਤ ਹੈ, ਜੋ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ ਅਤੇ ਨਵੀਨਤਮ ਆਈਟੀ ਨੈੱਟਵਰਕ ਏਕੀਕ੍ਰਿਤ ਪ੍ਰਣਾਲੀ ਦੁਆਰਾ ਸਮਰਥਤ ਹੈ। ਨਵੀਂ ਟਰਮੀਨਲ ਇਮਾਰਤ ਦਾ ਵਿਕਾਸ ਦੇਸ਼ ਭਰ ਦੇ ਸਾਰੇ ਹਵਾਈ ਅੱਡਿਆਂ ਵਿੱਚ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਯਤਨਾਂ ਦੇ ਅਨੁਸਾਰ ਇੱਕ ਯਤਨ ਹੈ।

ਵਿਦਯਾਜਯੋਤੀ ਸਕੂਲਾਂ ਦੇ ਪ੍ਰੋਜੈਕਟ ਮਿਸ਼ਨ 100 ਦਾ ਉਦੇਸ਼ 100 ਮੌਜੂਦਾ ਹਾਈ/ਹਾਇਰ ਸੈਕੰਡਰੀ ਸਕੂਲਾਂ ਨੂੰ ਅਤਿ-ਆਧੁਨਿਕ ਸੁਵਿਧਾਵਾਂ ਅਤੇ ਮਿਆਰੀ ਸਿੱਖਿਆ ਵਾਲੇ ਵਿਦਯਾਜਯੋਤੀ ਸਕੂਲਾਂ ਵਿੱਚ ਤਬਦੀਲ ਕਰਕੇ ਰਾਜ ਵਿੱਚ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਹੈ। ਇਹ ਪ੍ਰੋਜੈਕਟ ਨਰਸਰੀ ਤੋਂ 12ਵੀਂ ਜਮਾਤ ਤੱਕ ਦੇ ਲਗਭਗ 1.2 ਲੱਖ ਵਿਦਿਆਰਥੀਆਂ ਨੂੰ ਕਵਰ ਕਰੇਗਾ ਅਤੇ ਅਗਲੇ ਤਿੰਨ ਸਾਲਾਂ ਵਿੱਚ ਲਗਭਗ 500 ਕਰੋੜ ਰੁਪਏ ਦੀ ਲਾਗਤ ਆਵੇਗੀ।

ਮੁੱਖ ਮੰਤਰੀ ਤ੍ਰਿਪੁਰਾ ਗ੍ਰਾਮ ਸਮ੍ਰਿੱਧੀ ਯੋਜਨਾ ਦਾ ਉਦੇਸ਼ ਪਿੰਡ ਪੱਧਰ 'ਤੇ ਮੁੱਖ ਵਿਕਾਸ ਖੇਤਰਾਂ ਵਿੱਚ ਸੇਵਾ ਪ੍ਰਦਾਨ ਕਰਨ ਲਈ ਮਾਪਦੰਡਾਂ ਨੂੰ ਪ੍ਰਾਪਤ ਕਰਨਾ ਹੈ। ਇਸ ਯੋਜਨਾ ਲਈ ਚੁਣੇ ਗਏ ਮੁੱਖ ਖੇਤਰਾਂ ਵਿੱਚ ਘਰੇਲੂ ਟੂਟੀ ਕਨੈਕਸ਼ਨ, ਘਰੇਲੂ ਬਿਜਲੀ ਕਨੈਕਸ਼ਨ, ਹਰ ਮੌਸਮ ਵਿੱਚ ਸੜਕਾਂ, ਹਰ ਘਰ ਲਈ ਕਾਰਜਸ਼ੀਲ ਪਖਾਨੇ, ਹਰ ਬੱਚੇ ਲਈ ਸਿਫ਼ਾਰਸ਼ ਕੀਤੇ ਟੀਕਾਕਰਣ, ਸਵੈ ਸਹਾਇਤਾ ਸਮੂਹਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਆਦਿ ਸ਼ਾਮਲ ਹਨ। ਇਹ ਸਕੀਮ ਪਿੰਡਾਂ ਨੂੰ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰੇਗੀ। ਵੱਖ-ਵੱਖ ਸੈਕਟਰਾਂ ਵਿੱਚ ਸੇਵਾ ਪ੍ਰਦਾਨ ਕਰਨ ਲਈ ਬੈਂਚਮਾਰਕ ਮਿਆਰ ਅਤੇ ਬੁਨਿਆਦੀ ਪੱਧਰ 'ਤੇ ਸੇਵਾ ਪ੍ਰਦਾਨ ਕਰਨ ਵਿੱਚ ਸੁਧਾਰ ਕਰਨ ਲਈ ਪਿੰਡਾਂ ਵਿੱਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੀ ਆਸ ਰੱਖੀ ਜਾਂਦੀ ਹੈ।

  • Jitender Kumar May 05, 2024

    🇮🇳
  • G.shankar Srivastav April 08, 2022

    जय हो
  • Pradeep Kumar Gupta March 29, 2022

    namo namo
  • Chowkidar Margang Tapo January 20, 2022

    namo namo namo namo namo namo namo bharat
  • BJP S MUTHUVELPANDI MA LLB VICE PRESIDENT ARUPPUKKOTTAI UNION January 16, 2022

    ய்+ஒ=யொ
  • शिवकुमार गुप्ता January 15, 2022

    🙏🌷जय श्री सीताराम जी🌷🙏
  • Chowkidar Margang Tapo January 11, 2022

    namo namo namo namo namo namo namo again.
  • SanJesH MeHtA January 11, 2022

    यदि आप भारतीय जनता पार्टी के समर्थक हैं और राष्ट्रवादी हैं व अपने संगठन को स्तम्भित करने में अपना भी अंशदान देना चाहते हैं और चाहते हैं कि हमारा देश यशश्वी प्रधानमंत्री श्री @narendramodi जी के नेतृत्व में आगे बढ़ता रहे तो आप भी #HamaraAppNaMoApp के माध्यम से #MicroDonation करें। आप इस माइक्रो डोनेशन के माध्यम से जंहा अपनी समर्पण निधि संगठन को देंगे वहीं,राष्ट्र की एकता और अखंडता को बनाये रखने हेतु भी सहयोग करेंगे। आप डोनेशन कैसे करें,इसके बारे में अच्छे से स्मझह सकते हैं। https://twitter.com/imVINAYAKTIWARI/status/1479906368832212993?t=TJ6vyOrtmDvK3dYPqqWjnw&s=19
  • N P Sathymoorthi January 09, 2022

    ‎N.P.Sathyamoorthy-இடமிருந்து காணொலி
  • N P Sathymoorthi January 09, 2022

    ‎N.P.Sathyamoorthy-இடமிருந்து காணொலி
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Global aerospace firms turn to India amid Western supply chain crisis

Media Coverage

Global aerospace firms turn to India amid Western supply chain crisis
NM on the go

Nm on the go

Always be the first to hear from the PM. Get the App Now!
...
Former UK PM, Mr. Rishi Sunak and his family meets Prime Minister, Shri Narendra Modi
February 18, 2025

Former UK PM, Mr. Rishi Sunak and his family meets Prime Minister, Shri Narendra Modi today in New Delhi.

Both dignitaries had a wonderful conversation on many subjects.

Shri Modi said that Mr. Sunak is a great friend of India and is passionate about even stronger India-UK ties.

The Prime Minister posted on X;

“It was a delight to meet former UK PM, Mr. Rishi Sunak and his family! We had a wonderful conversation on many subjects.

Mr. Sunak is a great friend of India and is passionate about even stronger India-UK ties.

@RishiSunak @SmtSudhaMurty”