ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 4 ਦਸੰਬਰ, 2023 ਨੂੰ ਮਹਾਰਾਸ਼ਟਰ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸ਼ਾਮ ਲਗਭਗ 4:15 ਵਜੇ ਮਹਾਰਾਸ਼ਟਰ ਦੇ ਸਿੰਧੁਦੁਰਗ ਪਹੁੰਚਣਗੇ ਅਤੇ ਰਾਜਕੋਟ ਕਿਲੇ ਵਿੱਚ ਛਤਰਪਤੀ ਸ਼ਿਵਾਜੀ ਮਰਾਰਾਜ ਦੀ ਪ੍ਰਤਿਮਾ ਤੋਂ ਪਰਦਾ ਹਟਾਉਣਗੇ । ਉਸ ਦੇ ਬਾਅਦ, ਪ੍ਰਧਾਨ ਮੰਤਰੀ ਸਿੰਧੁਦੁਰਗ ਵਿੱਚ ‘ਜਲ ਸੈਨਾ ਦਿਵਸ 2023’ ਸਮਾਰੋਹ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਤਾਰਕਰਲੀ ਸਮੁੰਦਰ ਤਟ, ਸਿੰਧੁਦੁਰਗ (Tarkarli beach, Sindhudurg) ਤੋਂ ਭਾਰਤ ਜਲ ਸੈਨਾ ਦੇ ਜਹਾਜ਼ਾਂ, ਪਣਡੁੱਬੀਆਂ, ਏਅਰਕ੍ਰਾਫਟ ਅਤੇ ਸਪੈਸ਼ਲ ਫੋਰਸਿਜ਼ ਦੇ ‘ਪਰਿਚਾਲਨ ਪ੍ਰਦਰਸ਼ਨ’(‘Operational Demonstrations’) ਨੂੰ ਭੀ ਦੇਖਣਗੇ।
ਜਲ ਸੈਨਾ ਦਿਵਸ ਹਰ ਸਾਲ 4 ਦਸੰਬਰ ਨੂੰ ਮਨਾਇਆ ਜਾਂਦਾ ਹੈ। ਸਿੰਧੁਦੁਰਗ ਵਿੱਚ ‘ਜਲ ਸੈਨਾ ਦਿਵਸ 2023’ ਸਮਾਰੋਹ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਸਮ੍ਰਿੱਧ ਸਮੁੰਦਰੀ ਵਿਰਾਸਤ (rich maritime heritage) ਨੂੰ ਸ਼ਰਧਾਂਜਲੀ ਹੈ, ਜਿਨ੍ਹਾਂ ਦੀ ਮੋਹਰ (seal) ਤੋਂ ਨਵਾਂ ਜਲ ਸੈਨਾ ਧਵਜ (new Naval Ensign) ਪ੍ਰੇਰਿਤ ਹੈ, ਇਸ ਨੂੰ ਪਿਛਲੇ ਸਾਲ ਅਪਣਾਇਆ ਗਿਆ ਜਦੋਂ ਪ੍ਰਧਾਨ ਮੰਤਰੀ ਨੇ ਪਹਿਲੇ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਆਈਐੱਨਐੱਸ ਵਿਕ੍ਰਾਂਤ (first indigenous aircraft carrier INS Vikrant) ਨੂੰ ਜਲ ਸੈਨਾ ਵਿੱਚ ਸ਼ਾਮਲ ਕਰਵਾਇਆ ਸੀ।
ਜਲ ਸੈਨਾ ਦਿਵਸ ਦੇ ਅਵਸਰ ‘ਤੇ ਹਰ ਸਾਲ ਭਾਰਤੀ ਜਲ ਸੈਨਾ ਦੇ ਜਹਾਜ਼ਾਂ, ਪਣਡੁੱਬੀਆਂ, ਏਅਰਕ੍ਰਾਫਟ ਅਤੇ ਸਪੈਸ਼ਲ ਫੋਰਸਿਜ਼ ਦੁਆਰਾ ‘ਪਰਿਚਾਲਨ ਪ੍ਰਦਰਸ਼ਨ’(‘Operational Demonstrations’) ਆਯੋਜਿਤ ਕਰਨ ਦੀ ਪਰੰਪਰਾ ਹੈ। ਇਹ ‘ਪਰਿਚਾਲਨ ਪ੍ਰਦਰਸ਼ਨ’(‘Operational Demonstrations’) ਲੋਕਾਂ ਨੂੰ ਭਾਰਤੀ ਜਲ ਸੈਨਾ ਦੁਆਰਾ ਕੀਤੇ ਗਏ ਮਲਟੀ-ਡੋਮੇਨ ਅਪਰੇਸ਼ਨਸ ਦੇ ਵਿਭਿੰਨ ਪਹਿਲੂਆਂ ਨੂੰ ਦੇਖਣ ਦਾ ਅਵਸਰ ਪ੍ਰਦਾਨ ਕਰਦੇ ਹਨ। ਇਹ ਜਨਤਾ ਦੇ ਲਈ ਰਾਸ਼ਟਰੀ ਸੁਰੱਖਿਆ ਦੇ ਪ੍ਰਤੀ ਜਲ ਸੈਨਾ ਦੇ ਯੋਗਦਾਨ ‘ਤੇ ਪ੍ਰਕਾਸ਼ ਪਾਉਂਦਾ ਹੈ। ਇਸ ਦੇ ਨਾਲ ਹੀ ਇਹ ਨਾਗਰਿਕਾਂ ਦੇ ਦਰਮਿਆਨ ਸਮੁੰਦਰੀ ਚੇਤਨਾ ਨੂੰ ਭੀ ਵਧਾਉਂਦਾ ਹੈ।