ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30 ਅਗਸਤ, 2024 ਨੂੰ ਮਹਾਰਾਸ਼ਟਰ ਦੇ ਮੁੰਬਈ ਅਤੇ ਪਾਲਘਰ ਦਾ ਦੌਰਾ ਕਰਨਗੇ। ਸਵੇਰੇ ਕਰੀਬ 11 ਵਜੇ ਪ੍ਰਧਾਨ ਮੰਤਰੀ ਮੁੰਬਈ ਦੇ ਜਿਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਗਲੋਬਲ ਫਿਨਟੈੱਕ ਫੈਸਟ (ਜੀਐੱਫਐੱਫ) 2024 ਨੂੰ ਸੰਬੋਧਨ ਕਰਨਗੇ। ਇਸ ਦੇ ਬਾਅਦ ਦੁਪਹਿਰ ਕਰੀਬ ਡੇਢ ਵਜੇ ਪ੍ਰਧਾਨ ਮੰਤਰੀ ਪਾਲਘਰ ਦੇ ਸਿਡਕੋ ਮੈਦਾਨ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ ਮੁੰਬਈ ਵਿੱਚ
ਪ੍ਰਧਾਨ ਮੰਤਰੀ ਗਲੋਬਲ ਫਿਨਟੈੱਕ ਫੈਸਟ (ਜੀਐੱਫਐੱਫ) 2024 ਦੇ ਇੱਕ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਨਗੇ। ਜੀਐੱਫਐੱਫ ਦਾ ਆਯੋਜਨ ਪੇਮੈਂਟਸ ਕਾਉਂਸਿਲ ਆਫ ਇੰਡੀਆ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਅਤੇ ਫਿਨਟੈੱਕ ਕਨਵਰਜੈਂਸ ਕਾਉਂਸਿਲ ਦੁਆਰਾ ਸੰਯੁਕਤ ਤੌਰ ‘ਤੇ ਕੀਤਾ ਜਾ ਰਿਹਾ ਹੈ। ਭਾਰਤ ਅਤੇ ਵਿਭਿੰਨ ਦੇਸ਼ਾਂ ਦੇ ਨੀਤੀ ਨਿਰਮਾਤਾਵਾਂ, ਨਿਯਾਮਕਾਂ, ਸੀਨੀਅਰ ਬੈਂਕਰਾਂ, ਉਦਯੋਗ ਜਗਤ ਦੇ ਦਿੱਗਜਾਂ ਅਤੇ ਅਕਾਦਮੀਆਂ ਸਹਿਤ ਲਗਭਗ 800 ਸਪੀਕਰਾਂ ਵਿੱਚ 350 ਤੋਂ ਵੱਧ ਸੈਸ਼ਨਾਂ ਨੂੰ ਸੰਬੋਧਨ ਕਰਨਗੇ। ਇਸ ਵਿੱਚ ਫਿਨਟੈੱਕ ਲੈਂਡਸਕੇਪ ਦੇ ਨਵੀਨਤਮ ਇਨੋਵੇਸ਼ਨਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ। ਜੀਐੱਫਐੱਫ 2024 ਵਿੱਚ 20 ਤੋਂ ਅਧਿਕ ਵਿਚਾਰ ਅਗਵਾਈ ਰਿਪੋਰਟ ਅਤੇ ਵ੍ਹਾਈਟ ਪੇਪਰ ਲਾਂਚ ਕੀਤੇ ਜਾਣਗੇ, ਜੋ ਅੰਤਰਦ੍ਰਿਸ਼ਟੀ ਅਤੇ ਗਹਿਣ ਉਦਯੋਗ ਜਾਣਕਾਰੀ ਪ੍ਰਦਾਨ ਕਰਨਗੇ।
ਪਾਲਘਰ ਵਿੱਚ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ 30 ਅਗਸਤ 2024 ਨੂੰ ਵਾਧਵਨ ਬੰਦਰਗਾਹ ਦਾ ਨੀਂਹ ਪੱਥਰ ਰੱਖਣਗੇ। ਇਸ ਪ੍ਰੋਜੈਕਟ ਦੀ ਕੁੱਲ ਲਾਗਤ ਲਗਭਗ 76,000 ਕਰੋੜ ਰੁਪਏ ਹੈ। ਇਸ ਦਾ ਉਦੇਸ਼ ਇੱਕ ਵਿਸ਼ਵ ਪਧਰੀ ਸਮੁੰਦਰੀ ਪ੍ਰਵੇਸ਼ ਦੁਆਰਾ ਸਥਾਪਿਤ ਕਰਨਾ ਹੈ, ਜੋ ਵੱਡੇ ਕੰਟੇਨਰ ਜਹਾਜ਼ਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ, ਸਮੁੰਦਰ ਦੇ ਤਟੀ ਤਲ ਨੂੰ ਗਹਿਰਾ ਬਣਾ ਕੇ ਅਤੇ ਬਹੁਤ ਵਿਸ਼ਾਲ ਮਾਲਵਾਹਕ ਜਹਾਜ਼ਾਂ ਨੂੰ ਸਮਾਂਯੋਜਿਤ ਕਰਕੇ ਦੇਸ਼ ਦੇ ਵਪਾਰ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ।
ਪਾਲਘਰ ਜ਼ਿਲ੍ਹੇ ਦੇ ਦਹਾਨੂ ਸ਼ਹਿਰ ਦੇ ਕੋਲ ਸਥਿਤ ਵਾਧਵਨ ਬੰਦਰਗਾਹ ਭਾਰਤ ਦੇ ਸਭ ਤੋਂ ਵੱਡੇ ਗਹਿਰੇ ਪਾਣੀ ਦੇ ਬੰਦਰਗਾਹਾਂ ਵਿੱਚੋਂ ਇੱਕ ਹੋਵੇਗਾ। ਇਹ ਇੰਟਰਨੈਸ਼ਨਲ ਸ਼ਿਪਿੰਗ ਰੂਟਸ ਨੂੰ ਸਿੱਧਾ ਸੰਪਰਕ ਪ੍ਰਦਾਨ ਕਰੇਗਾ, ਜਿਸ ਨਾਲ ਪਾਰਗਮਨ ਸਮਾਂ ਅਤੇ ਲਾਗਤ ਘੱਟ ਹੋਵੇਗੀ। ਅਤਿਆਧੁਨਿਕ ਤਕਨੀਕ ਅਤੇ ਬੁਨਿਆਦੀ ਢਾਂਚੇ ਨਾਲ ਲੈਸ ਇਸ ਬੰਦਰਗਾਹ ਵਿੱਚ ਗਹਿਰੀ ਗੋਦੀ, ਕੁਸ਼ਲ ਕਾਰਗੋ ਹੈਂਡਲਿੰਗ ਸੁਵਿਧਾਵਾਂ ਅਤੇ ਆਧੁਨਿਕ ਬੰਦਰਗਾਹ ਪ੍ਰਬੰਧਨ ਪ੍ਰਣਾਲੀ ਹੋਵੇਗੀ। ਆਸ਼ਾ ਕੀਤੀ ਜਾਂਦੀ ਹੈ ਕਿ ਇਹ ਬੰਦਰਗਾਹ ਰੋਜ਼ਗਾਰ ਦੇ ਮਹੱਤਵਪੂਰਨ ਅਵਸਰ ਪੈਦਾ ਕਰੇਗਾ, ਸਥਾਨਕ ਵਪਾਰਾਂ ਨੂੰ ਪ੍ਰੋਤਸਾਹਿਤ ਕਰੇਗਾ ਅਤੇ ਖੇਤਰ ਦੇ ਸਮੁੱਚੇ ਆਰਥਿਕ ਵਿਕਾਸ ਵਿੱਚ ਯੋਗਦਾਨ ਦੇਵੇਗਾ। ਵਾਧਵਨ ਬੰਦਰਗਾਹ ਪ੍ਰੋਜੈਕਟ ਵਿੱਚ ਟਿਕਾਊ ਵਿਕਾਸ ਵਿਵਹਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਵਾਤਾਵਰਣਿਕ ਪ੍ਰਭਾਵ ਨੂੰ ਘੱਟ ਕਰਨ ਅਤੇ ਸਖਤ ਈਕੋਲੋਜੀਕਲ ਮਿਆਰਾਂ ਦਾ ਪਾਲਨ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਇੱਕ ਬਾਰ ਚਾਲੂ ਹੋਣ ਦੇ ਬਾਅਦ, ਇਹ ਬੰਦਰਗਾਹ ਦੀ ਸਮੁੰਦਰੀ ਕਨੈਕਟੀਵਿਟੀ ਨੂੰ ਵਧਾਵੇਗਾ ਅਤੇ ਗਲੋਬਲ ਟ੍ਰੇਡ ਹੱਬ ਦੇ ਰੂਪ ਵਿੱਚ ਇਸ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗਾ।
ਪ੍ਰਧਾਨ ਮੰਤਰੀ ਲਗਭਗ 1,560 ਕਰੋੜ ਰੁਪਏ ਦੀ ਲਾਗਤ ਵਾਲੇ 218 ਮੱਛੀ ਪਾਲਨ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ, ਜਿਨ੍ਹਾਂ ਦਾ ਉਦੇਸ਼ ਪੂਰੇ ਦੇਸ਼ ਵਿੱਚ ਮੱਛੀ ਪਾਲਨ ਖੇਤਰ ਦੇ ਬੁਨਿਆਦੀ ਢਾਂਚੇ ਅਤੇ ਉਤਪਾਦਕਤਾ ਨੂੰ ਹੁਲਾਰਾ ਦੇਣਾ ਹੈ। ਇਨ੍ਹਾਂ ਪਹਿਲਾਂ ਨਾਲ ਮੱਛੀ ਪਾਲਨ ਖੇਤਰ ਵਿੱਚ ਪੰਜ ਲੱਖ ਤੋਂ ਵੱਧ ਰੋਜ਼ਗਾਰ ਦੇ ਅਵਸਰ ਪੈਦਾ ਹੋਣ ਦੀ ਉਮੀਦ ਹੈ।
ਪ੍ਰਧਾਨ ਮੰਤਰੀ ਲਗਭਗ 360 ਕਰੋੜ ਰੁਪਏ ਦੀ ਲਗਾਤ ਨਾਲ ਪੋਰਟ ਸੰਚਾਰ ਅਤੇ ਸਹਾਇਤਾ ਪ੍ਰਣਾਲੀ ਦੇ ਨੈਸ਼ਨਲ ਰੋਲ ਆਉਟ ਦੀ ਸ਼ੁਰੂਆਤ ਕਰਨਗੇ। ਇਸ ਪ੍ਰੋਜੈਕਟ ਦੇ ਤਹਿਤ, 13 ਤਟੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮਸ਼ੀਨੀਕ੍ਰਿਤ ਅਤੇ ਮੋਟਰ ਚਾਲਿਤ ਮੱਛੀ ਪਕੜਣ ਵਾਲੇ ਜਹਾਜ਼ਾਂ ‘ਤੇ ਪੜਾਅਵਾਰ ਤਰੀਕੇ ਨਾਲ ਇੱਕ ਲੱਖ ਟ੍ਰਾਂਸਪੋਂਡਰ ਲਗਾਏ ਜਾਣਗੇ। ਪੋਰਟ ਸੰਚਾਰ ਅਤੇ ਸਹਾਇਤਾ ਪ੍ਰਣਾਲੀ ਇਸਰੋ ਦੁਆਰਾ ਵਿਕਸਿਤ ਸਵਦੇਸ਼ੀ ਤਕਨੀਕ ਹੈ, ਜੋ ਮਛੇਰਿਆਂ ਦੇ ਸਮੁੰਦਰ ਵਿੱਚ ਰਹਿਣ ਦੇ ਦੌਰਾਨ ਦੋ-ਤਰਫ਼ਾ ਸੰਚਾਰ ਸਥਾਪਿਤ ਕਰਨ ਵਿੱਚ ਮਦਦ ਕਰੇਗੀ ਅਤੇ ਬਚਾਅ ਕਾਰਜਾਂ ਵਿੱਚ ਵੀ ਮਦਦ ਕਰੇਗੀ ਅਤੇ ਨਾਲ ਹੀ ਸਾਡੇ ਮਛੇਰਿਆਂ ਦੀ ਸੁਰੱਖਿਆ ਸੁਨਿਸ਼ਚਿਤ ਕਰੇਗੀ।
ਪ੍ਰਧਾਨ ਮੰਤਰੀ ਦੁਆਰਾ ਉਦਘਾਟਨ ਕੀਤੀਆਂ ਜਾਣ ਵਾਲੀਆਂ ਹੋਰ ਪਹਿਲਕਦਮੀਆਂ ਵਿੱਚ ਮੱਛੀ ਪਕੜਣ ਦੇ ਬੰਦਰਗਾਹਾਂ ਅਤੇ ਏਕੀਕ੍ਰਿਤ ਜਲ ਪਾਰਕਾਂ ਦਾ ਵਿਕਾਸ, ਨਾਲ ਹੀ ਰੀਸਰਕੁਲੇਟਰੀ ਐਕੁਆਕਲਚਰ ਸਿਸਟਮ ਅਤੇ ਬਾਇਓਫਲੋਕ ਜਿਹੀਆਂ ਐਡਵਾਂਡ ਤਕਨੀਕਾਂ ਨੂੰ ਅਪਣਾਉਣਾ ਸ਼ਾਮਲ ਹੈ। ਇਹ ਪ੍ਰੋਜੈਕਟ ਕਈ ਰਾਜਾਂ ਵਿੱਚ ਲਾਗੂ ਕੀਤੇ ਜਾਣਗੇ ਅਤੇ ਮੱਛੀ ਉਤਪਾਦਨ ਵਧਾਉਣ, ਮੱਛੀ ਪਕੜਣ ਦੇ ਬਾਅਦ ਉਸ ਦੇ ਪ੍ਰਬੰਧਨ ਵਿੱਚ ਸੁਧਾਰ ਕਰਨ ਅਤੇ ਮੱਛੀ ਪਾਲਨ ਖੇਤਰ ਵਿੱਚ ਸ਼ਾਮਲ ਲੱਖਾਂ ਲੋਕਾਂ ਦੇ ਲਈ ਸਥਾਈ ਆਜੀਵਿਕਾ ਬਣਾਉਣ ਦੇ ਲਈ ਮਹੱਤਵਪੂਰਨ ਬੁਨਿਆਦੀ ਢਾਂਚਾ ਅਤੇ ਉੱਚ ਗੁਣਵੱਤਾ ਵਾਲੀ ਜਾਣਕਾਰੀ ਪ੍ਰਦਾਨ ਕਰਨਗੇ।
ਪ੍ਰਧਾਨ ਮੰਤਰੀ ਮੱਛੀ ਪਕੜਣ ਦੇ ਕੇਂਦਰਾਂ ਦੇ ਵਿਕਾਸ, ਅੱਪਗ੍ਰੇਡੇਸ਼ਨ ਅਤੇ ਆਧੁਨਿਕੀਕਰਣ ਅਤੇ ਮੱਛ ਬਜ਼ਾਰਾਂ ਦੇ ਨਿਰਮਾਣ ਸਹਿਤ ਮਹੱਤਵਪੂਰਨ ਮੱਛੀ ਪਾਲਨ ਬੁਨਿਆਦੀ ਢਾਂਚੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਇਸ ਨਾਲ ਮੱਛੀ ਅਤੇ ਸਮੁੰਦਰੀ ਖੁਰਾਕ ਪਦਾਰਥਾਂ ਦੇ ਪ੍ਰਬੰਧਨ ਦੇ ਲਈ ਜ਼ਰੂਰੀ ਸੁਵਿਧਾਵਾਂ ਅਤੇ ਸਵੱਛ ਸਥਿਤੀਆਂ ਉਪਲਬਧ ਹੋਣ ਦੀ ਆਸ਼ਾ ਹੈ।