ਪ੍ਰਧਾਨ ਮੰਤਰੀ ਚੇਨਈ ਵਿੱਚ ‘ਖੇਲੋ ਇੰਡੀਆ ਯੂਥ ਗੇਮਸ 2023 ’ ਦੇ ਉਦਘਾਟਨ ਸਮਾਰੋਹ ਦੀ ਸ਼ੁਰੂਆਤ ਕਰਨਗੇ
ਪ੍ਰਧਾਨ ਮੰਤਰੀ ਡੀਡੀ ਪੋਧਿਗਈ ਚੈਨਲ (DD Podhigai) ਨੂੰ ਡੀਡੀ ਤਮਿਲ (DD Tamil) ਦੇ ਰੂਪ ਵਿੱਚ ਲਾਂਚ ਕਰਨਗੇ: ਦੇਸ਼ ਵਿੱਚ ਪ੍ਰਸਾਰਣ ਖੇਤਰ ਨੂੰ ਮਜ਼ਬੂਤ ਕਰਨ ਦੇ ਲਈ 250 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਲਾਂਚ ਭੀ ਕਰਨਗੇ
ਪ੍ਰਧਾਨ ਮੰਤਰੀ ਬੰਗਲੁਰੂ ਵਿੱਚ ਨਵੇਂ ਅਤਿਆਧੁਨਿਕ ਬੋਇੰਗ ਇੰਡੀਆ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸੈਂਟਰ ਕੈਂਪਸ ਦਾ ਉਦਘਾਟਨ ਕਰਨਗੇ, ਜੋ ਸੰਯੁਕਤ ਰਾਜ ਅਮਰੀਕਾ ਦੇ ਬਾਹਰ ਬੋਇੰਗ ਦਾ ਇਸ ਤਰ੍ਹਾਂ ਦਾ ਸਭ ਤੋਂ ਅਧਿਕ ਨਿਵੇਸ਼ ਹੈ
ਪ੍ਰਧਾਨ ਮੰਤਰੀ ਮਹਾਰਾਸ਼ਟਰ ਵਿੱਚ ਲਗਭਗ 2,000 ਕਰੋੜ ਰੁਪਏ ਦੇ 8 ਅਮਰੁਤ (AMRUT) ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਜਨਵਰੀ ਨੂੰ ਮਹਾਰਾਸ਼ਟਰ, ਕਰਨਾਟਕ ਅਤੇ ਤਮਿਲ ਨਾਡੂ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸੁਬ੍ਹਾ ਲਗਭਗ 10:45 ਵਜੇ ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦੁਪਹਿਰ ਲਗਭਗ 2:45 ਵਜੇ ਕਰਨਾਟਕ ਦੇ ਬੰਗਲੁਰੂ ਵਿੱਚ ਬੋਇੰਗ ਇੰਡੀਆ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸੈਂਟਰ (Boeing India Engineering & Technology Centre) ਦਾ ਉਦਘਾਟਨ ਕਰਨਗੇ ਅਤੇ ਬੋਇੰਗ ਸੁਕੰਨਿਆ ਪ੍ਰੋਗਰਾਮ (Boeing Sukanya Programme) ਦੀ ਸ਼ੁਰੂਆਤ ਕਰਨਗੇ। ਇਸ ਦੇ ਬਾਅਦ, ਪ੍ਰਧਾਨ ਮੰਤਰੀ ਸ਼ਾਮ ਨੂੰ ਲਗਭਗ 6 ਵਜੇ ਤਮਿਲ ਨਾਡੂ ਦੇ ਚੇਨਈ ਵਿੱਚ ਖੇਲੋ ਇੰਡੀਆ ਯੂਥ ਗੇਮਸ 2023 (Khelo India Youth Games 2023) ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣਗੇ।

 

ਪ੍ਰਧਾਨ ਮੰਤਰੀ ਸੋਲਾਪੁਰ ਵਿੱਚ

ਸੋਲਾਪੁਰ ਵਿੱਚ ਇੱਕ ਪਬਲਿਕ ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਮਹਾਰਾਸ਼ਟਰ ਵਿੱਚ ਲਗਭਗ 2,000 ਕਰੋੜ ਰੁਪਏ ਦੇ 8 ਅਮਰੁਤ (AMRUT) (ਕਾਇਆਕਲਪ ਅਤੇ ਸ਼ਹਿਰੀ ਪਰਿਵਰਤਨ ਦੇ ਲਈ ਅਟਲ ਮਿਸ਼ਨ-Atal Mission for Rejuvenation and Urban Transformation) ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।

 

ਪ੍ਰਧਾਨ ਮੰਤਰੀ ਮਹਾਰਾਸ਼ਟਰ ਵਿੱਚ ਪੀਐੱਮਏਵਾਈ-ਸ਼ਹਿਰੀ (PMAY-Urban) ਦੇ ਤਹਿਤ ਪੂਰੇ ਕੀਤੇ ਗਏ 90,000 ਤੋਂ ਅਧਿਕ ਮਕਾਨ ਸੌਂਪਣਗੇ। ਇਸ ਦੇ ਇਲਾਵਾ, ਉਹ ਸੋਲਾਪੁਰ (Solapur) ਵਿੱਚ ਰਾਏਨਗਰ ਹਾਊਸਿੰਗ ਸੋਸਾਇਟੀ (Raynagar Housing Society) ਦੇ 15,000 ਮਕਾਨ ਭੀ ਸੌਂਪਣਗੇ, ਜਿਨ੍ਹਾਂ ਦੇ ਲਾਭਾਰਥੀਆਂ ਵਿੱਚ ਹਜ਼ਾਰਾਂ ਹੈਂਡਲੂਮ ਵਰਕਰਸ, ਵੈਂਡਰਸ, ਪਾਵਰ ਲੂਮ ਵਰਕਰਸ, ਕਚਰਾ ਚੁੱਕਣ ਵਾਲੇ, ਬੀੜੀ ਵਰਕਰ, ਡ੍ਰਾਇਵਰ (handloom workers, vendors, power loom workers, rag pickers, Bidi workers, drivers )ਅਤੇ ਹੋਰ ਸ਼ਾਮਲ ਹਨ।

 

ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਪ੍ਰੋਗਰਾਮ ਦੇ ਦੌਰਾਨ ਮਹਾਰਾਸ਼ਟਰ ਵਿੱਚ ਪੀਐੱਮ-ਸਵਨਿਧੀ (PM-SVANIDHI) ਦੇ 10,000 ਲਾਭਾਰਥੀਆਂ ਨੂੰ ਪਹਿਲੀ ਅਤੇ ਦੂਸਰੀ ਕਿਸ਼ਤ ਦੀ ਵੰਡ ਦੀ ਸ਼ੁਰੂਆਤ (kickstart the distribution) ਕਰਨਗੇ।

 

ਪ੍ਰਧਾਨ ਮੰਤਰੀ ਬੰਗਲੁਰੂ ਵਿੱਚ

ਪ੍ਰਧਾਨ ਮੰਤਰੀ ਬੰਗਲੁਰੂ ਵਿੱਚ ਨਵੇਂ ਅਤਿਆਧੁਨਿਕ ਬੋਇੰਗ ਇੰਡੀਆ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਸੈਂਟਰ (ਬੀਆਈਈਟੀਸੀ) ਕੈਂਪਸ (Boeing India Engineering & Technology Center (BIETC) campus) ਦਾ ਉਦਘਾਟਨ ਕਰਨਗੇ। 1,600 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣਿਆ, 43 ਏਕੜ ਦਾ ਇਹ ਕੈਂਪਸ ਅਮਰੀਕਾ ਦੇ ਬਾਹਰ ਬੋਇੰਗ ਦਾ ਸਭ ਤੋਂ ਬੜਾ ਨਿਵੇਸ਼ ਹੈ। ਭਾਰਤ ਵਿੱਚ ਬੋਇੰਗ ਦਾ ਨਵਾਂ ਕੈਂਪਸ ਭਾਰਤ ਵਿੱਚ ਵਾਇਬ੍ਰੈਂਟ ਸਟਾਰਟਅੱਪ, ਪ੍ਰਾਈਵੇਟ ਅਤੇ ਸਰਕਾਰੀ ਈਕੋਸਿਸਟਮ ਦੇ ਨਾਲ ਸਾਂਝੇਦਾਰੀ ਦਾ ਅਧਾਰ ਬਣ ਜਾਵੇਗਾ, ਅਤੇ ਗਲੋਬਲ ਏਅਰੋਸਪੇਸ ਤੇ ਰੱਖਿਆ ਉਦਯੋਗ ਦੇ ਲਈ ਅਗਲੀ ਪੀੜ੍ਹੀ ਦੇ ਉਤਪਾਦਾਂ ਅਤੇ ਸੇਵਾਵਾਂ ਨੂੰ ਵਿਕਸਿਤ ਕਰਨ ਵਿੱਚ ਮਦਦ ਕਰੇਗਾ।

 

ਪ੍ਰਧਾਨ ਮੰਤਰੀ ਬੋਇੰਗ ਸੁਕੰਨਿਆ ਪ੍ਰੋਗਰਾਮ (Boeing Sukanya Program) ਦੀ ਭੀ ਸ਼ੁਰੂਆਤ ਕਰਨਗੇ ਜਿਸ ਦਾ ਉਦੇਸ਼ ਦੇਸ਼ ਭਰ ਤੋਂ ਕੁਝ ਹੋਰ ਲੜਕੀਆਂ ਨੂੰ ਦੇਸ਼ ਦੇ ਵਧਦੇ ਹਵਾਬਾਜ਼ੀ ਖੇਤਰ (aviation sector) ਵਿੱਚ ਪ੍ਰਵੇਸ਼ ਦਾ ਸਮਰਥਨ ਕਰਨਾ ਹੈ। ਇਹ ਪ੍ਰੋਗਰਾਮ ਪੂਰੇ ਭਾਰਤ ਦੀਆਂ ਲੜਕੀਆਂ ਅਤੇ ਮਹਿਲਾਵਾਂ ਦੇ ਲਈ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਐੱਸਟੀਈਐੱਮ) ਦੇ ਖੇਤਰਾਂ (science, technology, engineering and maths (STEM) fields) ਵਿੱਚ ਮਹੱਤਵਪੂਰਨ ਕੌਸ਼ਲ ਸਿੱਖਣ ਅਤੇ ਹਵਾਬਾਜ਼ੀ ਖੇਤਰ ਵਿੱਚ ਨੌਕਰੀਆਂ ਦੀ ਟ੍ਰੇਨਿੰਗ ਦੇ ਅਵਸਰ ਪ੍ਰਦਾਨ ਕਰੇਗਾ। ਯੁਵਾ ਲੜਕੀਆਂ ਦੇ ਲਈ, ਇਹ ਪ੍ਰੋਗਰਾਮ ਐੱਸਟੀਈਐੱਮ ਕਰੀਅਰਸ (STEM careers) ਵਿੱਚ ਰੁਚੀ ਜਗਾਉਣ ਵਿੱਚ ਮਦਦ ਕਰਨ ਦੇ ਲਈ 150 ਨਿਯੋਜਿਤ ਸਥਾਨਾਂ ‘ਤੇ ਐੱਸਟੀਈਐੱਮ ਲੈਬਸ (STEM Labs) ਬਣਾਵੇਗਾ। ਇਹ ਪ੍ਰੋਗਰਾਮ ਉਨ੍ਹਾਂ ਮਹਿਲਾਵਾਂ ਨੂੰ ਸਕਾਲਰਸ਼ਿਪਸ ਭੀ ਪ੍ਰਦਾਨ ਕਰੇਗਾ ਜੋ ਪਾਇਲਟ ਬਣਨ ਦੇ ਲਈ ਟ੍ਰੇਨਿੰਗ ਲੈ ਰਹੀਆਂ ਹਨ।

 

ਖੇਲੋ ਇੰਡੀਆ ਯੂਥ ਗੇਮਸ 2023 (Khelo India Youth Games 2023) ਵਿੱਚ ਪ੍ਰਧਾਨ ਮੰਤਰੀ

 

ਪ੍ਰਧਾਨ ਮੰਤਰੀ ਦੀ ਜ਼ਮੀਨੀ ਪੱਧਰ ‘ਤੇ ਖੇਡਾਂ ਦੇ ਵਿਕਾਸ ਨੂੰ ਹੁਲਾਰਾ ਦੇਣ ਅਤੇ ਉੱਭਰਦੀਆਂ ਖੇਲ ਪ੍ਰਤਿਭਾਵਾਂ ਨੂੰ ਪੋਸ਼ਿਤ ਕਰਨ ਦੀ ਅਟੁੱਟ ਪ੍ਰਤੀਬੱਧਤਾ ਦੇ ਨਤੀਜਤਨ ਖੇਲੋ ਇੰਡੀਆ ਯੂਥ ਗੇਮਸ( Khelo India Youth Games) ਦੀ ਸ਼ੁਰੂਆਤ ਹੋਈ। ਪ੍ਰਧਾਨ ਮੰਤਰੀ ਛੇਵੀਆਂ ਖੇਲੋ ਇੰਡੀਆ ਯੂਥ ਗੇਮਸ 2023 (6th Khelo India Youth Games 2023 ) ਦੇ ਉਦਘਾਟਨ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ। ਇਹ ਚੇਨਈ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਆਯੋਜਿਤ ਕੀਤਾ ਜਾਵੇਗਾ। ਐਸਾ ਪਹਿਲੀ ਵਾਰ ਹੈ ਕਿ ਖੇਲੋ ਇੰਡੀਆ ਯੂਥ ਗੇਮਸ ਦੱਖਣ ਭਾਰਤ ਵਿੱਚ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਹ ਖੇਡ ਮੁਕਾਬਲੇ 19 ਤੋਂ 31 ਜਨਵਰੀ, 2024 ਤੱਕ ਤਮਿਲ ਨਾਡੂ ਦੇ ਚਾਰ ਸ਼ਹਿਰਾਂ ਚੇਨਈ, ਮਦੁਰੈ, ਤ੍ਰਿਚੀ ਅਤੇ ਕਇੰਬਟੂਰ(Chennai, Madurai, Trichy and Coimbatore) ਵਿੱਚ ਹੋਣਗੇ।

 

ਇਨ੍ਹਾਂ ਖੇਡਾਂ ਦਾ ਸ਼ੁਭੰਕਰ (mascot) ਵੀਰਾ ਮੰਗਈ (Veera Mangai) ਹੈ। ਰਾਣੀ ਵੇਲੁ ਨਚਿਯਾਰ (Rani Velu Nachiyar), ਜਿਨ੍ਹਾਂ ਨੂੰ ਪਿਆਰ ਨਾਲ ਵੀਰਾ ਮੰਗਈ (Veera Mangai) ਕਿਹਾ ਜਾਂਦਾ ਹੈ, ਉਹ ਇੱਕ ਭਾਰਤੀ ਰਾਣੀ ਸਨ ਜਿਨ੍ਹਾਂ ਨੇ ਬ੍ਰਿਟਿਸ਼ ਬਸਤੀਵਾਦੀ ਸ਼ਾਸਨ (British colonial rule) ਦੇ ਖ਼ਿਲਾਫ਼ ਯੁੱਧ ਛੇੜਿਆ ਸੀ। ਇਹ ਸ਼ੁਭੰਕਰ ਭਾਰਤੀ ਮਹਿਲਾਵਾਂ ਦੀ ਵੀਰਤਾ ਅਤੇ ਜਜ਼ਬੇ ਦਾ ਪ੍ਰਤੀਕ ਹੈ, ਜੋ ਨਾਰੀ ਸ਼ਕਤੀ ਦੀ ਤਾਕਤ ਦਿਖਾਉਂਦਾ ਹੈ। ਇਨ੍ਹਾਂ ਖੇਡਾਂ ਦੇ ਲੋਗੋ (logo) ਵਿੱਚ ਕਵੀ ਤਿਰੁਵੱਲੁਵਰ ਦੀ ਆਕ੍ਰਿਤੀ (figure of poet Thiruvalluvar) ਭੀ ਸ਼ਾਮਲ ਹੈ।

 

ਖੇਲੋ ਇੰਡੀਆ ਯੂਥ ਗੇਮਸ ਦੇ ਇਸ ਐਡੀਸ਼ਨ (this edition of Khelo India Youth Games) ਵਿੱਚ 5600 ਤੋਂ ਜ਼ਿਆਦਾ ਐਥਲੀਟ ਹਿੱਸਾ ਲੈਣਗੇ। ਇਹ 15 ਸਥਲਾਂ(15 venues) ‘ਤੇ 13 ਦਿਨਾਂ ਤੱਕ ਚਲੇਗਾ। ਇਸ ਵਿੱਚ 26 ਖੇਡ ਵਿਧਾਵਾਂ (sporting disciplines), 275 ਤੋਂ ਅਧਿਕ ਕੰਪੀਟਿਟਿਵ ਈਵੈਂਟਸ (competitive events ) ਅਤੇ ਇੱਕ ਡੈਮੋ ਸਪੋਰਟ (demo sport) ਸ਼ਾਮਲ ਹੋਵੇਗੀ। ਇਹ 26 ਖੇਡ ਵਿਧਾਵਾਂ (sporting disciplines) ਫੁਟਬਾਲ, ਵਾਲੀਬਾਲ, ਬੈਡਮਿੰਟਨ ਜਿਹੀਆਂ ਰਵਾਇਤੀ ਖੇਡਾਂ (conventional sports ) ਅਤੇ ਕਲਰੀਪਯੱਟੂ, ਗੱਤਕਾ, ਥਾਂਗ ਤਾ, ਕਬੱਡੀ ਅਤੇ ਯੋਗ-ਆਸਣ (Kalaripayattu, Gatka, Thang ta, Kabaddi and Yogasana) ਜਿਹੀਆਂ ਪਰੰਪਰਾਗਤ ਖੇਡਾਂ (traditional sports) ਦਾ ਮਿਸ਼ਰਣ ਹੈ। ਤਮਿਲ ਨਾਡੂ ਦੀ ਪਰੰਪਰਾਗਤ ਖੇਡ (traditional sport of Tamil Nadu) ਸਿਲੰਬਮ (Silambam) ਨੂੰ ਖੇਲੋ ਇੰਡੀਆ ਯੂਥ ਗੇਮਸ( Khelo India Youth Games) ਦੇ ਇਤਿਹਾਸ ਵਿੱਚ ਪਹਿਲੀ ਵਾਰ ਡੈਮੋ ਸਪੋਰਟ (demo sport) ਦੇ ਰੂਪ ਵਿੱਚ ਪ੍ਰਸਤੁਤ ਕੀਤਾ ਜਾ ਰਿਹਾ ਹੈ।

 

 ਉਦਘਾਟਨ ਸਮਾਰੋਹ ਦੇ ਦੌਰਾਨ , ਪ੍ਰਧਾਨ ਮੰਤਰੀ, ਪ੍ਰਸਾਰਣ ਖੇਤਰ ਨਾਲ ਜੁੜੇ ਕਰੀਬ 250 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਲਾਂਚ ਕਰਨਗੇ ਅਤੇ ਨੀਂਹ ਪੱਥਰ ਭੀ ਰੱਖਣਗੇ। ਇਸ ਵਿੱਚ ਡੀਡੀ ਪੋਧਿਗਈ (DD Podhigai) ਨੂੰ ਡੀਡੀ ਤਮਿਲ (DD Tamil)ਦੇ ਰੂਪ ਵਿੱਚ ਦੁਬਾਰਾ ਲਾਂਚ ਕੀਤਾ ਜਾਵੇਗਾ। ਨਾਲ ਹੀ 8 ਰਾਜਾਂ ਵਿੱਚ 12 ਆਕਾਸ਼ਵਾਣੀ ਐੱਫਐੱਮ ਪ੍ਰੋਜੈਕਟ ਅਤੇ ਜੰਮੂ ਤੇ ਕਸ਼ਮੀਰ ਵਿੱਚ 4 ਡੀਡੀ ਟ੍ਰਾਂਸਮੀਟਰ (DD transmitters) ਭੀ ਸ਼ੁਰੂ ਹੋਣਗੇ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ 12 ਰਾਜਾਂ ਵਿੱਚ 26 ਨਵੇਂ ਐੱਫਐੱਮ ਟ੍ਰਾਂਸਮੀਟਰ ਪ੍ਰੋਜੈਕਟਾਂ (FM transmitter Projects) ਦਾ ਨੀਂਹ ਪੱਥਰ ਰੱਖਣਗੇ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...

Prime Minister Shri Narendra Modi paid homage today to Mahatma Gandhi at his statue in the historic Promenade Gardens in Georgetown, Guyana. He recalled Bapu’s eternal values of peace and non-violence which continue to guide humanity. The statue was installed in commemoration of Gandhiji’s 100th birth anniversary in 1969.

Prime Minister also paid floral tribute at the Arya Samaj monument located close by. This monument was unveiled in 2011 in commemoration of 100 years of the Arya Samaj movement in Guyana.