Quoteਰਾਣੀ ਕਮਲਾਪਤੀ ਰੇਲਵੇ ਸਟੇਸ਼ਨ ‘ਤੇ ਪ੍ਰਧਾਨ ਮੰਤਰੀ ਪੰਜ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ
Quoteਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਭੋਪਾਲ (ਰਾਣੀ ਕਮਲਾਪਤੀ)-ਇੰਦੌਰ, ਭੋਪਾਲ (ਰਾਣੀ ਕਮਲਾਪਤੀ)-ਜਬਲਪੁਰ, ਰਾਂਚੀ-ਪਟਨਾ, ਧਾਰਵਾੜ-ਬੰਗਲੁਰੂ ਅਤੇ ਗੋਆ (ਮਡਗਾਓਂ)-ਮੁੰਬਈ ਵਿਚਾਲੇ ਸ਼ੁਰੂ ਕੀਤੀ ਜਾਵੇਗੀ ਗੋਆ, ਬਿਹਾਰ ਅਤੇ ਝਾਰਖੰਡ ਨੂੰ ਪਹਿਲੀ ਵਾਰ ਵੰਦੇ ਭਾਰਤ ਟ੍ਰੇਨ ਕਨੈਕਟੀਵਿਟੀ ਮਿਲੇਗੀ ਇਹ ਟ੍ਰੇਨਾਂ ਯਾਤਰੀਆਂ ਨੂੰ ਵਿਸ਼ਵ ਪੱਧਰੀ ਅਨੁਭਵ ਅਤੇ ਟੂਰਿਜ਼ਮ ਨੂੰ ਹੁਲਾਰਾ ਪ੍ਰਦਾਨ ਕਰਨਗੀਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਜੂਨ, 2023 ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ।
Quoteਇਹ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਅਤੇ ਗੋਆ ਦੇ ਮਡਗਾਓਂ ਸਟੇਸ਼ਨ ਦੇ ਵਿਚਕਾਰ ਚਲੇਗੀ ਅਤੇ ਇਸ ਨਾਲ ਗੋਆ ਅਤੇ ਮਹਾਰਾਸ਼ਟਰ ਦੋਹਾਂ ਦੇ ਹੀ ਵਿੱਚ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ।
Quoteਇਸ ਨਾਲ ਖੇਤਰ ਦੇ ਸੈਲਾਨੀਆਂ, ਵਿਦਿਆਰਥੀਆਂ, ਉਦਯੋਗਪਤੀਆਂ ਆਦਿ ਨੂੰ ਬਹੁਤ ਫਾਇਦਾ ਹੋਵੇਗਾ।

ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਭੋਪਾਲ (ਰਾਣੀ ਕਮਲਾਪਤੀ)-ਇੰਦੌਰ, ਭੋਪਾਲ (ਰਾਣੀ ਕਮਲਾਪਤੀ)-ਜਬਲਪੁਰ, ਰਾਂਚੀ-ਪਟਨਾ, ਧਾਰਵਾੜ-ਬੰਗਲੁਰੂ ਅਤੇ ਗੋਆ (ਮਡਗਾਓਂ)-ਮੁੰਬਈ ਵਿਚਾਲੇ ਸ਼ੁਰੂ ਕੀਤੀ ਜਾਵੇਗੀ ਗੋਆ, ਬਿਹਾਰ ਅਤੇ ਝਾਰਖੰਡ ਨੂੰ ਪਹਿਲੀ ਵਾਰ ਵੰਦੇ ਭਾਰਤ ਟ੍ਰੇਨ ਕਨੈਕਟੀਵਿਟੀ ਮਿਲੇਗੀ ਇਹ ਟ੍ਰੇਨਾਂ ਯਾਤਰੀਆਂ ਨੂੰ ਵਿਸ਼ਵ ਪੱਧਰੀ ਅਨੁਭਵ ਅਤੇ ਟੂਰਿਜ਼ਮ ਨੂੰ ਹੁਲਾਰਾ ਪ੍ਰਦਾਨ ਕਰਨਗੀਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਜੂਨ, 2023 ਨੂੰ ਮੱਧ ਪ੍ਰਦੇਸ਼ ਦਾ ਦੌਰਾ ਕਰਨਗੇ।

 

ਪ੍ਰਧਾਨ ਮੰਤਰੀ ਸਵੇਰੇ ਤਕਰੀਬਨ 10.30 ਵਜੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਪਹੁੰਚਣਗੇ ਅਤੇ ਪੰਜ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ। ਇਹ ਪੰਜ ਵੰਦੇ ਭਾਰਤ ਟ੍ਰੇਨਾਂ ਹਨ:ਭੋਪਾਲ( ਰਾਣੀ ਕਮਲਾਪਤੀ)-ਇੰਦੌਰ ਵੰਦੇ ਭਾਰਤ ਐਕਸਪ੍ਰੈੱਸ; ਭੋਪਾਲ(ਰਾਣੀ ਕਮਲਾਪਤੀ)- ਜਬਲਪੁਰ ਵੰਦੇ ਭਾਰਤ ਐਕਸਪ੍ਰੈੱਸ; ਰਾਂਚੀ-ਪਟਨਾ ਵੰਦੇ ਭਾਰਤ ਐਕਸਪ੍ਰੈੱਸ; ਧਾਰਵਾੜ-ਬੰਗਲੁਰੂ ਵੰਦੇ ਭਾਰਤ ਐਕਸਪ੍ਰੈੱਸ; ਅਤੇ ਗੋਆ(ਮਡਗਾਓਂ)-ਮੁੰਬਈ ਵੰਦੇ ਭਾਰਤ ਐਕਸਪ੍ਰੈੱਸ।

 

ਭੋਪਾਲ (ਰਾਣੀ ਕਮਲਾਪਤੀ)-ਇੰਦੌਰ ਵੰਦੇ ਭਾਰਤ ਐਕਸਪ੍ਰੈੱਸ ਮੱਧ ਪ੍ਰਦੇਸ਼ ਦੇ ਦੋ ਮਹੱਤਵਪੂਰਨ ਸ਼ਹਿਰਾਂ ਵਿਚਾਲੇ ਅਸਾਨ ਅਤੇ ਤੇਜ਼ ਯਾਤਰਾ ਦੀ ਸੁਵਿਧਾ ਪ੍ਰਦਾਨ ਕਰੇਗੀ ਅਤੇ ਇਸ ਖੇਤਰ ਦੇ ਸੱਭਿਆਚਾਰਕ, ਟੂਰਿਜ਼ਮ ਅਤੇ ਧਾਰਮਿਕ ਸਥਾਨਾਂ ਦੀ ਕਨੈਕਟੀਵਿਟੀ ਵਿੱਚ ਸੁਧਾਰ ਕਰੇਗੀ। ਭੋਪਾਲ (ਰਾਣੀ ਕਮਲਾਪਤੀ)- ਜਬਲਪੁਰ ਵੰਦੇ ਭਾਰਤ ਐਕਸਪ੍ਰੈੱਸ ਮਹਾਕੌਸ਼ਲ ਖੇਤਰ (ਜਬਲਪੁਰ) ਨੂੰ ਮੱਧ ਪ੍ਰਦੇਸ਼ ਦੇ ਕੇਂਦਰੀ ਖੇਤਰ (ਭੋਪਾਲ) ਨਾਲ ਜੋੜੇਗੀ। ਨਾਲ ਹੀ, ਖੇਤਰ ਦੇ ਟੂਰਿਸਟ ਸਥਾਨਾਂ ਨੂੰ ਵੀ ਬਿਹਤਰ ਕਨੈਕਟੀਵਿਟੀ ਨਾਲ ਲਾਭ ਮਿਲੇਗਾ।

ਰਾਂਚੀ-ਪਟਨਾ ਵੰਦੇ ਭਾਰਤ ਐਕਸਪ੍ਰੈੱਸ ਝਾਰਖੰਡ ਅਤੇ ਬਿਹਾਰ ਲਈ ਪਹਿਲੀ ਵੰਦੇ ਭਾਰਤ ਟ੍ਰੇਨ ਹੋਵੇਗੀ। ਪਟਨਾ ਅਤੇ ਰਾਂਚੀ ਦੇ ਦਰਮਿਆਨ ਕਨੈਕਟੀਵਿਟੀ ਵਧਾਉਣ ਵਾਲੀ ਇਹ ਟ੍ਰੇਨ ਸੈਲਾਨੀਆਂ, ਵਿਦਿਆਰਥੀਆਂ ਅਤੇ ਕਾਰੋਬਾਰੀਆਂ ਲਈ ਵਰਦਾਨ ਸਾਬਤ ਹੋਵੇਗੀ। ਧਾਰਵਾੜ-ਬੰਗਲੁਰੂ ਵੰਦੇ ਭਾਰਤ ਐਕਸਪ੍ਰੈੱਸ ਕਰਨਾਟਕ ਦੇ ਮਹੱਤਵਪੂਰਨ ਸ਼ਹਿਰਾਂ - ਧਾਰਵਾੜ ਅਤੇ ਹੁਬਲੀ ਨੂੰ ਰਾਜ ਦੀ ਰਾਜਧਾਨੀ ਬੰਗਲੁਰੂ ਨਾਲ ਜੋੜੇਗੀ। ਇਸ ਨਾਲ ਖੇਤਰ ਦੇ ਸੈਲਾਨੀਆਂ, ਵਿਦਿਆਰਥੀਆਂ, ਉਦਯੋਗਪਤੀਆਂ ਆਦਿ ਨੂੰ ਬਹੁਤ ਫਾਇਦਾ ਹੋਵੇਗਾ।

ਗੋਆ (ਮਡਗਾਓਂ)-ਮੁੰਬਈ ਵੰਦੇ ਭਾਰਤ ਐਕਸਪ੍ਰੈੱਸ ਗੋਆ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਹੋਵੇਗੀ। ਇਹ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਅਤੇ ਗੋਆ ਦੇ ਮਡਗਾਓਂ ਸਟੇਸ਼ਨ ਦੇ ਵਿਚਕਾਰ ਚਲੇਗੀ ਅਤੇ ਇਸ ਨਾਲ ਗੋਆ ਅਤੇ ਮਹਾਰਾਸ਼ਟਰ ਦੋਹਾਂ ਦੇ ਹੀ ਵਿੱਚ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ।

 

  • Dipanjoy shil December 27, 2023

    bharat Mata ki Jay🇮🇳
  • Santhoshpriyan E October 01, 2023

    Jai hind
  • Dr Sudhanshu Dutt Sharma July 20, 2023

    मुझे गर्व है कि मैंने मोदी युग में जन्म लिया। आपकी कड़ी मेहनत और देश के लिए समर्पण एक मिसाल है ।आप का को युगों युगों तक याद किया जायेगा। जय श्री राम🚩🚩🚩🚩
  • Sundar lal jatav July 11, 2023

    माननीय परम श्रद्धेय प्रधानमंत्री जी का स्वागत वंदन अभिनंदन है 🙏🌹
  • seema mishra July 07, 2023

    जय जय श्री राम
  • MLA KUMAR AILANI July 04, 2023

    जय श्री राम
  • Ranoj Pegu July 01, 2023

    Namo Namo
  • Manisha Pathak June 30, 2023

    माननीय प्रधानमंत्री जी का स्वागत वंदन अभिनंदन है 💐💐
  • વીભાભાઈ ડવ June 29, 2023

    NAMO NAMO
  • VenkataRamakrishna June 28, 2023

    జై శ్రీ రామ్
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India's first microbiological nanosat, developed by students, to find ways to keep astronauts healthy

Media Coverage

India's first microbiological nanosat, developed by students, to find ways to keep astronauts healthy
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 20 ਫਰਵਰੀ 2025
February 20, 2025

Citizens Appreciate PM Modi's Effort to Foster Innovation and Economic Opportunity Nationwide