ਪ੍ਰਧਾਨ ਮੰਤਰੀ ਮੱਧ ਪ੍ਰਦੇਸ਼ ਵਿੱਚ 50,700 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਬੀਨਾ ਰਿਫਾਇਨਰੀ ਵਿੱਚ ਪੈਟਰੋਕੈਮੀਕਲ ਕੰਪਲੈਕਸ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਨਰਮਦਾਪੁਰਮ ਵਿੱਚ 'ਪਾਵਰ ਐਂਡ ਰੀਨਿਊਏਬਲ ਐਨਰਜੀ ਮੈਨੂਫੈਕਚਰਿੰਗ ਜ਼ੋਨ' ਅਤੇ ਰਤਲਾਮ ਵਿੱਚ ਮੈਗਾ ਇੰਡਸਟ੍ਰੀਅਲ ਪਾਰਕ ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਇੰਦੌਰ ਵਿੱਚ ਦੋ ਆਈਟੀ ਪਾਰਕ ਅਤੇ ਰਾਜ ਭਰ ਵਿੱਚ ਛੇ ਨਵੇਂ ਇੰਡਸਟ੍ਰੀਅਲ ਪਾਰਕਾਂ ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਛੱਤੀਸਗੜ੍ਹ ਵਿੱਚ ਲਗਭਗ 6,350 ਕਰੋੜ ਰੁਪਏ ਦੇ ਕਈ ਮਹੱਤਵਪੂਰਨ ਰੇਲ ਸੈਕਟਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ
ਪ੍ਰਧਾਨ ਮੰਤਰੀ ਛੱਤੀਸਗੜ੍ਹ ਦੇ ਨੌਂ ਜ਼ਿਲ੍ਹਿਆਂ ਵਿੱਚ ‘ਕ੍ਰਿਟੀਕਲ ਕੇਅਰ ਬਲਾਕਸ’(‘Critical Care Blocks’) ਦਾ ਨੀਂਹ ਪੱਥਰ ਰੱਖਣਗੇ
ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਇੱਕ ਲੱਖ ਸਿੱਕਲ ਸੈੱਲ ਕੌਂਸਲਿੰਗ ਕਾਰਡਸ (sickle cell counselling cards ) ਵੰਡਣਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 14 ਸਤੰਬਰ, 2023 ਨੂੰ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਸੁਬ੍ਹਾ ਕਰੀਬ ਸਵਾ ਗਿਆਰਾਂ ਵਜੇ(11:15 AM) ਮੱਧ ਪ੍ਰਦੇਸ਼ ਦੇ ਬੀਨਾ ਪਹੁੰਚਣਗੇ, ਜਿੱਥੇ ਉਹ  ‘ਬੀਨਾ ਰਿਫਾਇਨਰੀ ਵਿੱਚ ਪੈਟਰੋਕੈਮੀਕਲ ਕੰਪਲੈਕਸ’ ਅਤੇ ਰਾਜ ਭਰ ਵਿੱਚ ਦਸ ਨਵੇਂ ਇੰਡਸਟ੍ਰੀਅਲ ਪ੍ਰੋਜੈਕਟਾਂ ਸਹਿਤ 50,700 ਕਰੋੜ ਰੁਪਏ ਤੋਂ ਅਧਿਕ ਦੇ  ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਦੁਪਹਿਰ ਕਰੀਬ ਸਵਾ ਤਿੰਨ ਵਜੇ (3:15 PM) ਉਹ ਛੱਤੀਗੜ੍ਹ ਦੇ ਰਾਏਗੜ੍ਹ ਪਹੁੰਚਣਗੇ, ਜਿੱਥੇ ਉਹ ਰੇਲ ਸੈਕਟਰ ਦੇ ਮਹੱਤਵਪੂਰਨ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਛੱਤੀਸਗੜ੍ਹ ਦੇ ਨੌਂ ਜ਼ਿਲ੍ਹਿਆਂ ਵਿੱਚ ‘ਕ੍ਰਿਟੀਕਲ ਕੇਅਰ ਬਲਾਕਸ’(‘critical care blocks’) ਦਾ ਨੀਂਹ ਪੱਥਰ ਭੀ ਰੱਖਣਗੇ ਅਤੇ ਇੱਕ ਲੱਖ ਸਿੱਕਲ ਸੈੱਲ ਕੌਂਸਲਿੰਗ ਕਾਰਡਸ ਵੰਡਣਗੇ।

 

ਮੱਧ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ

ਰਾਜ ਵਿੱਚ ਉਦਯੋਗਿਕ ਵਿਕਾਸ ਨੂੰ ਇੱਕ ਪ੍ਰਮੁੱਖ ਪ੍ਰੋਤਸਾਹਨ ਪ੍ਰਦਾਨ ਕਰਨ ਦੀ ਪਹਿਲ ਦੇ ਤਹਿਤ, ਪ੍ਰਧਾਨ ਮੰਤਰੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ (ਬੀਪੀਸੀਐੱਲ)( Bharat Petroleum Corporation Limited (BPCL)) ਦੀ ਬੀਨਾ ਰਿਫਾਇਨਰੀ ਵਿੱਚ ਪੈਟਰੋਕੈਮੀਕਲ ਕੰਪਲੈਕਸ ਦਾ ਨੀਂਹ ਪੱਥਰ ਰੱਖਣਗੇ। ਇਸ ਅਤਿਆਧੁਨਿਕ ਰਿਫਾਇਨਰੀ ਨੂੰ ਲਗਭਗ 49,000 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ। ਇਹ ਲਗਭਗ 1200 ਕੇਟੀਪੀਏ (KTPA) (ਕਿਲੋ-ਟਨ ਪ੍ਰਤੀ ਸਾਲ)(Kilo-Tonnes Per Annum) ਈਥੀਲੀਨ ਅਤੇ ਪ੍ਰੋਪਾਈਲੀਨ (ethylene and propylene) ਦਾ ਉਦਪਾਦਨ ਕਰੇਗੀ, ਜੋ ਕਪੜਾ, ਪੈਕੇਜਿੰਗ, ਫਾਰਮਾ ਜਿਹੇ ਵਿਭਿੰਨ ਖੇਤਰਾਂ ਦੇ ਲਈ ਇੱਕ ਮਹੱਤਵਪੂਰਨ ਕੰਪੋਨੈਂਟ ਹਨ। ਇਸ ਨਾਲ ਦੇਸ਼ ਦੀ ਆਯਾਤ ਨਿਰਭਰਤਾ ਘੱਟ ਹੋਵੇਗੀ ਅਤੇ ਇਹ ਪ੍ਰਧਾਨ ਮੰਤਰੀ ਦੇ ‘ਆਤਮਨਿਰਭਰ ਭਾਰਤ’ ('Aatmanirbhar Bharat') ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੋਵੇਗਾ। ਇਸ ਵਿਆਪਕ ਪ੍ਰੋਜੈਕਟ ਨਾਲ ਰੋਜ਼ਗਾਰ ਦੇ ਅਵਸਰਾਂ ਦੀ ਭੀ ਸਿਰਜਣਾ ਹੋਵੇਗੀ ਅਤੇ ਪੈਟਰੋਲੀਅਮ ਖੇਤਰ ਵਿੱਚ ਛੋਟੇ ਉੱਦਮਾਂ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ।

 

ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨਰਮਦਾਪੁਰਮ ਜ਼ਿਲ੍ਹੇ ਵਿੱਚ 'ਪਾਵਰ ਐਂਡ ਰੀਨਿਊਏਬਲ ਐਨਰਜੀ ਮੈਨੂਫੈਕਚਰਿੰਗ ਜ਼ੋਨ' ਵਿੱਚ ਦਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਵਿੱਚ ਇੰਦੌਰ ਵਿੱਚ ਦੋ ਆਈਟੀ ਪਾਰਕ; ਰਤਲਾਮ ਵਿੱਚ ਇੱਕ ਮੈਗਾ ਇੰਡਸਟ੍ਰੀਅਲ ਪਾਰਕ ਅਤੇ ਪੂਰੇ ਮੱਧ ਪ੍ਰਦੇਸ਼ ਵਿੱਚ ਛੇ ਨਵੇਂ ਇੰਡਸਟ੍ਰੀਅਲ ਏਰੀਆਜ਼ ਸ਼ਾਮਲ ਹਨ।

 

'ਪਾਵਰ ਐਂਡ ਰੀਨਿਊਏਬਲ ਐਨਰਜੀ ਮੈਨੂਫੈਕਚਰਿੰਗ ਜ਼ੋਨ' ਨਰਮਦਾਪੁਰਮ ਨੂੰ 460 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ ਅਤੇ ਇਹ ਖੇਤਰ ਵਿੱਚ ਆਰਥਿਕ ਵਿਕਾਸ ਅਤੇ ਰੋਜ਼ਗਾਰ ਸਿਰਜਣਾ ਦੀ ਦਿਸ਼ਾ ਵਿੱਚ ਬੜੀ ਪਹਿਲ ਹੋਵੇਗੀ। ਲਗਭਗ 550 ਕਰੋੜ ਰੁਪਏ ਦੀ ਲਾਗਤ ਨਾਲ ਇੰਦੌਰ ਵਿੱਚ ਬਣਨ ਵਾਲੇ ‘ਆਈਟੀ ਪਾਰਕ-3 ਅਤੇ 4’ (‘IT Park 3 and 4’) ਨਾਲ ਸੂਚਨਾ ਟੈਕਨੋਲੋਜੀ ਅਤੇ ਆਈਟੀਈਐੱਸ ਸੈਕਟਰ (IT and ITES sector )ਨੂੰ ਪ੍ਰੋਤਸਾਹਨ ਮਿਲੇਗਾ ਅਤੇ ਇਸ ਨਾਲ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਣਗੇ।

 

ਰਤਲਾਮ ਵਿੱਚ 460 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਮੈਗਾ ਇੰਡਸਟ੍ਰੀਅਲ ਪਾਰਕ ਬਣਾਇਆ ਜਾਵੇਗਾ ਅਤੇ ਇਸ ਨੂੰ ਕਪੜਾ, ਆਟੋਮੋਬਾਈਲ, ਫਾਰਮਾਸਿਊਟੀਕਲ ਜਿਹੇ ਮਹੱਤਵਪੂਰਨ ਖੇਤਰਾਂ ਦੇ ਲਈ ਇੱਕ ਪ੍ਰਮੁੱਖ ਕੇਂਦਰ ਬਣਾਉਣ ਦੀ ਧਾਰਨਾ ਕੀਤੀ ਗਈ ਹੈ। ਇਹ ਪਾਰਕ ਦਿੱਲੀ-ਮੁੰਬਈ ਐਕਸਪ੍ਰੈੱਸਵੇ (Delhi Mumbai Expressway) ਨਾਲ ਬਿਹਤਰ ਤਰੀਕੇ ਨਾਲ ਜੁੜਿਆ ਹੋਵੇਗਾ ਅਤੇ ਪੂਰੇ ਖੇਤਰ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ। ਇਸ ਨਾਲ ਨੌਜਵਾਨਾਂ ਦੇ ਲਈ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ  ਦੇ ਅਵਸਰਾਂ ਦੀ ਸਿਰਜਣਾ ਹੋਵੇਗੀ।

 

ਰਾਜ ਵਿੱਚ ਸੰਤੁਲਿਤ ਖੇਤਰੀ ਵਿਕਾਸ ਅਤੇ ਸਮਾਨ ਰੋਜ਼ਗਾਰ ਦੇ ਅਵਸਰਾਂ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਲਗਭਗ 310 ਕਰੋੜ ਰੁਪਏ ਦੀ ਲਾਗਤ ਨਾਲ ਸ਼ਾਜਾਪੁਰ, ਗੁਨਾ , ਮਊਗੰਜ , ਅਗਰ ਮਾਲਵਾ , ਨਰਮਦਾਪੁਰਮ ਅਤੇ ਮਕਸੀ (Shajapur, Guna, Mauganj, Agar Malwa, Narmadapuram and Maksi) ਵਿੱਚ ਛੇ ਨਵੇਂ ਉਦਯੋਗਿਕ ਖੇਤਰ ਭੀ ਵਿਕਸਿਤ ਕੀਤੇ ਜਾਣਗੇ।

 

ਛੱਤੀਸਗੜ੍ਹ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਦੇ ਦੇਸ਼ ਭਰ ਵਿੱਚ ਸੰਪਰਕ ਵਿੱਚ ਸੁਧਾਰ ਨਾਲ ਰਾਏਗੜ੍ਹ ਵਿੱਚ ਜਨਤਕ ਪ੍ਰੋਗਰਾਮ ਵਿੱਚ ਲਗਭਗ 6350 ਕਰੋੜ ਰੁਪਏ ਦੇ ਮਹੱਤਵਪੂਰਨ ਰੇਲ ਸੈਕਟਰ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕਰਨ ਨੂੰ  ਪ੍ਰੋਤਸਾਹਨ ਮਿਲੇਗਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਛੱਤੀਸਗੜ੍ਹ ਪੂਰਬ ਰੇਲ ਪ੍ਰੋਜੈਕਟ ਫੇਜ਼-1, (East Rail Project Phase-I) ਚੰਪਾ ਤੋਂ ਜਮਗਾ ਦੇ ਦਰਮਿਆਨ ਤੀਸਰੀ ਰੇਲ ਲਾਈਨ, ਪੈਂਡਰਾ ਰੋਡ ਤੋਂ ਅਨੂਪਪੁਰ (Pendra Road to Anuppur) ਦੇ ਦਰਮਿਆਨ ਤੀਸਰੀ ਰੇਲ ਲਾਈਨ ਅਤੇ ਤਲਾਈਪੱਲੀ ਕੋਲਾ ਖਾਣ ਨੂੰ ਐੱਨਟੀਪੀਸੀ ਲਾਰਾ ਸੁਪਰ ਥਰਮਲ ਪਾਵਰ ਸਟੇਸ਼ਨ (ਐੱਸਟੀਪੀਐੱਸ) ਨਾਲ ਜੋੜਨ ਵਾਲਾ ਮੈਰੀ-ਗੋ ਰਾਊਂਡ (Merry-Go-Round) ਸਿਸਟਮ ਸ਼ਾਮਲ ਹਨ। ਇਹ ਰੇਲ ਪ੍ਰੋਜੈਕਟ ਖੇਤਰ ਵਿੱਚ ਯਾਤਰੀਆਂ ਦੀ ਆਵਾਜਾਈ ਦੇ ਨਾਲ-ਨਾਲ ਮਾਲ ਢੁਆਈ ਨੂੰ ਸੁਵਿਧਾਜਨਕ  ਬਣਾ ਕੇ ਸਮਾਜਿਕ-ਆਰਥਿਕ ਵਿਕਾਸ ਨੂੰ ਗਤੀ ਪ੍ਰਦਾਨ ਕਰਨਗੇ।

 

 

ਛੱਤੀਸਗੜ੍ਹ ਪੂਰਬ ਰੇਲ ਪ੍ਰੋਜੈਕਟ ਫੇਜ਼-1 (Chhattisgarh East Rail Project Phase-I) ਨੂੰ ਖ਼ਾਹਿਸ਼ੀ ਪੀਐੱਮ ਗਤੀਸ਼ਕਤੀ-ਨੈਸ਼ਨਲ ਮਾਸਟਰ ਪਲਾਨ (PM GatiShakti - National Master Plan) ਕਨੈਕਟੀਵਿਟੀ ਦੇ ਲਈ ਰਾਸ਼ਟਰੀ ਮਾਸਟਰ ਪਲਾਨ ਦੇ ਤਹਿਤ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਖਰਸਿਆ ਤੋਂ ਧਰਮਜੈਗੜ੍ਹ (Kharsia to Dharamjaygarh) ਤੱਕ 124.8 ਕਿਲੋਮੀਟਰ ਦੀ ਰੇਲ ਲਾਈਨ ਸ਼ਾਮਲ ਹੈ, ਜਿਸ ਵਿੱਚ ਗਾਰੇ-ਪੇਲਮਾ ਦੇ ਲਈ ਇੱਕ ਛੋਟੀ ਲਾਈਨ (a spur line to Gare-Pelma)ਅਤੇ ਛਾਲ, ਬਰੌਦ, ਦੁਰਗਾਪੁਰ ਅਤੇ ਹੋਰ ਕੋਲਾ ਖਾਣਾਂ (Chhal, Baroud, Durgapur and other coal mines) ਨੂੰ ਜੋੜਨ ਵਾਲੀਆਂ 3 ਫੀਡਰ ਲਾਈਨਾਂ ਸ਼ਾਮਲ ਹਨ। ਲਗਭਗ 3,055 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਹ ਰੇਲ ਲਾਈਨ ਇਲੈਕਟ੍ਰਿਫਾਇਡ ਬਰੌਡ ਗੇਜ਼ ਲੈਵਲ ਕ੍ਰਾਸਿੰਗਸ (electrified broad gauge level crossings) ਅਤੇ ਯਾਤਰੀ ਸੁਵਿਧਾਵਾਂ ਦੇ ਨਾਲ ਫ੍ਰੀ ਪਾਰਟ ਡਬਲ ਲਾਈਨ ਜਿਹੀ ਵਿਵਸਥਾ ਨਾਲ ਲੈਸ ਹੈ। ਇਹ ਛੱਤੀਸਗੜ੍ਹ ਦੇ ਰਾਏਗੜ੍ਹ ਵਿੱਚ ਸਥਿਤ ਮਾਂਡ-ਰਾਏਗੜ੍ਹ (Mand-Raigarh) ਕੋਲਾ ਖੇਤਰਾਂ ਤੋਂ ਕੋਲਾ ਟ੍ਰਾਂਸਪੋਟੇਸ਼ਨ ਦੇ ਲਈ ਰੇਲ ਸੰਪਰਕ ਪ੍ਰਦਾਨ ਕਰੇਗੀ।

 

ਪੈਂਡਰਾ ਰੋਡ ਤੋਂ ਅਨੂਪਪੁਰ (Pendra Road to Anuppur) ਦੇ  ਦਰਮਿਆਨ ਤੀਸਰੀ ਰੇਲ ਲਾਈਨ 50 ਕਿਲੋਮੀਟਰ ਲੰਬੀ ਹੈ ਅਤੇ ਇਸ ਦਾ ਨਿਰਮਾਣ ਲਗਭਗ 516 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਚਾਂਪਾ ਅਤੇ ਜਾਮਗਾ (Champa and Jamga) ਰੇਲ ਸੈਕਸ਼ਨ ਦੇ ਦਰਮਿਆਨ 98 ਕਿਲੋਮੀਟਰ ਲੰਬੀ ਤੀਸਰੀ ਰੇਲ ਲਾਈਨ ਦਾ ਨਿਰਮਾਣ ਕਰੀਬ 796 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਨਵੀਆਂ ਰੇਲ  ਲਾਈਨਾਂ ਨਾਲ ਖੇਤਰ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ ਅਤੇ ਟੂਰਿਜ਼ਮ ਅਤੇ ਰੋਜ਼ਗਾਰ ਦੋਹਾਂ ਦੇ ਅਵਸਰਾਂ ਵਿੱਚ ਵਾਧਾ ਹੋਵੇਗਾ।

 

 

65 ਕਿਲੋਮੀਟਰ ਲੰਬੇ ਇਲੈਕਟ੍ਰਿਫਾਇਡ ਐੱਮਜੀਆਰ (ਮੈਰੀ-ਗੋ-ਰਾਊਂਡ-Merry-Go-Round) ਸਿਸਟਮ ਦੀ ਸਹਾਇਤਾ ਨਾਲ ਐੱਨਟੀਪੀਸੀ ਦੀ ਤਲਾਈਪੱਲੀ ਕੋਲਾ ਖਾਣ (NTPC’s Talaipalli coal mine) ਤੋਂ ਛੱਤੀਸਗੜ੍ਹ ਵਿੱਚ 1600 ਮੈਗਾਵਾਟ ਐੱਨਟੀਪੀਸੀ ਲਾਰਾ ਸੁਪਰ ਥਰਮਲ ਪਾਵਰ ਸਟੇਸ਼ਨ(1600 MW NTPC Lara Super Thermal Power Station)  ਤੱਕ ਘੱਟ ਲਾਗਤ ਵਿੱਚ ਉੱਚ ਸ਼੍ਰੇਣੀ ਦਾ ਕੋਲਾ ਡਿਲਿਵਰ ਕੀਤਾ ਜਾ ਸਕੇਗਾ। ਇਸ ਨਾਲ ਐੱਨਟੀਪੀਸੀ ਲਾਰਾ(NTPC Lara) ਤੋਂ ਘੱਟ ਲਾਗਤ ਦੇ ਨਾਲ ਭਰੋਸੇਯੋਗ ਬਿਜਲੀ ਉਤਪਾਦਨ ਨੂੰ ਹੁਲਾਰਾ ਮਿਲੇਗਾ, ਜਿਸ ਨਾਲ ਦੇਸ਼ ਦੀ ਊਰਜਾ ਸੁਰੱਖਿਆ ਮਜ਼ਬੂਤ ਹੋਵੇਗੀ। 2070 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣਿਆ ਐੱਮਜੀਆਰ ਸਿਸਟਮ, ਕੋਲਾ ਖਾਣਾਂ ਤੋਂ ਬਿਜਲੀ ਸਟੇਸ਼ਨਾਂ ਤੱਕ ਕੋਲਾ ਟ੍ਰਾਂਸਪੋਟੇਸ਼ਨ ਵਿੱਚ ਸੁਧਾਰ ਦੇ ਲਈ ਇੱਕ ਸ਼ਾਨਦਾਰ ਟੈਕਨੋਲੋਜੀਕਲ ਉਪਲਬਧੀ ਹੈ।

 

 

ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਛੱਤੀਸਗੜ੍ਹ ਦੇ ਨੌਂ ਜ਼ਿਲ੍ਹਿਆਂ ਵਿੱਚ 50 ਬਿਸਤਰਿਆਂ ਵਾਲੇ ‘ਕ੍ਰਿਟੀਕਲ ਕੇਅਰ ਬਲਾਕਸ’(‘critical care blocks’) ਦਾ ਭੀ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ-ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ (Pradhan Mantri – Ayushman Bharat Health Infrastructure Mission (PM-ABHIM) ਦੇ ਤਹਿਤ ਕੁੱਲ 210 ਕਰੋੜ ਰੁਪਏ ਦੀ ਲਾਗਤ ਨਾਲ ਦੁਰਗ (Durg), ਕੋਂਡਾਗਾਓਂ (Kondagaon), ਰਾਜਨਾਂਦਗਾਓਂ(Rajnandgaon), ਗਰੀਆਬੰਦ(Gariaband), ਜਸ਼ਪੁਰ (Jashpur), ਸੂਰਜਪੁਰ ਸਰਗੁਜਾ (Surajpur Surguja), ਬਸਤਰ ਅਤੇ ਰਾਏਗੜ੍ਹ (Bastar & Raigarh) ਜ਼ਿਲ੍ਹਿਆਂ ਵਿੱਚ ਨੌਂ ਕ੍ਰਿਟੀਕਲ ਕੇਅਰ ਬਲਾਕਾਂ ਦਾ ਨਿਰਮਾਣ ਕੀਤਾ ਜਾਵੇਗਾ।

 

ਵਿਸ਼ੇਸ਼ ਤੌਰ ‘ਤੇ ਕਬਾਇਲੀ ਜਨਸੰਖਿਆ ਦੇ ਦਰਮਿਆਨ ਸਿੱਕਲ ਸੈੱਲ ਰੋਗ ਦੇ ਕਾਰਨ ਹੋਣ ਵਾਲੀਆਂ ਸਿਹਤ ਸਬੰਧੀ ਸਮੱਸਿਆਵਾਂ ਦਾ ਸਮਾਧਾਨ ਕਰਨ ਦੇ ਉਦੇਸ਼ ਨਾਲ, ਸਿੱਕਲ ਸੈੱਲ ਰੋਗ ਦੀ ਜਾਂਚ ਕੀਤੀ ਗਈ ਆਬਾਦੀ ਨੂੰ ਪ੍ਰਧਾਨ ਮੰਤਰੀ ਇੱਕ ਲੱਖ ਸਿੱਕਲ ਸੈੱਲ ਕਾਊਂਸਲਿੰਗ  ਕਾਰਡਸ ਦਾ ਵਿਤਰਣ ਕਰਨਗੇ। ਸਿੱਕਲ ਸੈੱਲ ਕੌਂਸਲਿੰਗ  ਕਾਰਡ ਦੀ ਵੰਡ ਨੈਸ਼ਨਲ ਸਿੱਕਲ ਸੈੱਲ ਅਨੀਮੀਆ ਖ਼ਾਤਮਾ ਮਿਸ਼ਨ (National Sickle Cell Anaemia Elimination Mission -NSAEM) ਦੇ ਤਹਿਤ ਕੀਤਾ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਦੁਆਰਾ ਜੁਲਾਈ 2023 ਵਿੱਚ ਮੱਧ ਪ੍ਰਦੇਸ਼ ਦੇ ਸ਼ਹਡੋਲ (Shahdol, Madhya Pradesh) ਵਿੱਚ ਕੀਤੀ ਗਈ ਸੀ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...

Prime Minister visited the Indian Arrival monument at Monument Gardens in Georgetown today. He was accompanied by PM of Guyana Brig (Retd) Mark Phillips. An ensemble of Tassa Drums welcomed Prime Minister as he paid floral tribute at the Arrival Monument. Paying homage at the monument, Prime Minister recalled the struggle and sacrifices of Indian diaspora and their pivotal contribution to preserving and promoting Indian culture and tradition in Guyana. He planted a Bel Patra sapling at the monument.

The monument is a replica of the first ship which arrived in Guyana in 1838 bringing indentured migrants from India. It was gifted by India to the people of Guyana in 1991.