ਪ੍ਰਧਾਨ ਮੰਤਰੀ ਵਿਕਰਮ ਸਾਰਾਭਾਈ ਸਪੇਸ ਸੈਂਟਰ (VSSC), ਤਿਰੂਵਨੰਤਪੁਰਮ ਦਾ ਦੌਰਾ ਕਰਨਗੇ ਅਤੇ ਲਗਭਗ 1800 ਕਰੋੜ ਰੁਪਏ ਦੇ ਤਿੰਨ ਅਹਿਮ ਪੁਲਾੜ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ
ਪ੍ਰੋਜੈਕਟਾਂ ਵਿੱਚ ਸਤੀਸ਼ ਧਵਨ ਸਪੇਸ ਸੈਂਟਰ, ਸ੍ਰੀਹਰੀਕੋਟਾ ਵਿਖੇ 'ਪੀ.ਐੱਸ.ਐੱਲ.ਵੀ. ਏਕੀਕਰਣ ਸਹੂਲਤ'; ਮਹਿੰਦਰਗਿਰੀ ਵਿਖੇ ਇਸਰੋ ਪ੍ਰੋਪਲਸ਼ਨ ਕੰਪਲੈਕਸ ਵਿਖੇ 'ਸੈਮੀ-ਕ੍ਰਾਇਓਜੈਨਿਕਸ ਏਕੀਕ੍ਰਿਤ ਇੰਜਣ ਅਤੇ ਪੜਾਅ ਟੈਸਟ ਸੁਵਿਧਾ'; ਅਤੇ 'ਟ੍ਰਾਈਸੋਨਿਕ ਵਿੰਡ ਟਨਲ' ਵੀ.ਐਸ.ਐਸ.ਸੀ. ਸ਼ਾਮਲ ਹਨ
ਪ੍ਰਧਾਨ ਮੰਤਰੀ ਗੰਗਾਨਯਨ ਦੀ ਪ੍ਰਗਤੀ ਦੀ ਵੀ ਸਮੀਖਿਆ ਕਰਨਗੇ
ਪ੍ਰਧਾਨ ਮੰਤਰੀ ਤਾਮਿਲ ਨਾਡੂ ਵਿੱਚ 17,300 ਕਰੋੜ ਰੁਪਏ ਤੋਂ ਵੱਧ ਦੇ ਬੁਨਿਆਦੀ ਢਾਂਚੇ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
ਦੇਸ਼ ਦੇ ਪੂਰਬੀ ਤੱਟ ਲਈ ਇੱਕ ਟਰਾਂਸਸ਼ਿਪਮੈਂਟ ਹੱਬ ਸਥਾਪਤ ਕਰਨ ਲਈ ਇੱਕ ਕਦਮ ਵਜੋਂ ਪ੍ਰਧਾਨ ਮੰਤਰੀ ਵੀ.ਓ.ਚਿਦੰਬਰਨਰ ਬੰਦਰਗਾਹ 'ਤੇ ਬਾਹਰੀ ਹਾਰਬਰ ਕੰਟੇਨਰ ਟਰਮੀਨਲ ਲਈ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਭਾਰਤ ਦੇ ਪਹਿਲੇ ਸਵਦੇਸ਼ੀ ਗ੍ਰੀਨ ਹਾਈਡ੍ਰੋਜਨ ਫਿਊਲ ਸੈੱਲ ਇਨਲੈਂਡ ਜਲ–ਮਾਰਗ ਜਹਾਜ਼ ਦੀ ਸ਼ੁਰੂਆਤ ਕਰਨਗੇ
ਪ੍ਰਧਾਨ ਮੰਤਰੀ ਮਦੁਰਾਈ ’ਚ ਆਟੋਮੋਟਿਵ ਸੈਕਟਰ ਵਿੱਚ ਕੰਮ ਕਰ ਰਹੇ ਹਜ਼ਾਰਾਂ ਐੱਮਐੱਸਐੱਮਈ ਉੱਦਮੀਆਂ ਨੂੰ ਸੰਬੋਧਨ ਕਰਨਗੇ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27-28 ਫਰਵਰੀ, 2024 ਨੂੰ ਕੇਰਲ, ਤਾਮਿਲ ਨਾਡੂ ਅਤੇ ਮਹਾਰਾਸ਼ਟਰ ਦਾ ਦੌਰਾ ਕਰਨਗੇ।
27 ਫਰਵਰੀ ਨੂੰ ਸਵੇਰੇ ਲਗਭਗ 10:45 ਵਜੇ, ਪ੍ਰਧਾਨ ਮੰਤਰੀ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਵਿਕਰਮ ਸਾਰਾਭਾਈ ਸਪੇਸ ਸੈਂਟਰ (VSSC) ਦਾ ਦੌਰਾ ਕਰਨਗੇ। ਸ਼ਾਮ ਕਰੀਬ 5:15 ਵਜੇ, ਪ੍ਰਧਾਨ ਮੰਤਰੀ ਮਦੁਰਾਈ, ਤਾਮਿਲ ਨਾਡੂ ਵਿੱਚ 'ਭਵਿੱਖ ਦੀ ਸਿਰਜਣਾ - ਆਟੋਮੋਟਿਵ ਐੱਮਐੱਸਐੱਮਈ ਉੱਦਮੀਆਂ ਲਈ ਡਿਜੀਟਲ ਮੋਬਿਲਿਟੀ' ਸਮਾਗਮ ਵਿੱਚ ਹਿੱਸਾ ਲੈਣਗੇ।
ਪੁਲਾੜ ਖੇਤਰ ਲਈ ਵਿਸ਼ਵ ਪੱਧਰੀ ਤਕਨੀਕੀ ਸਹੂਲਤਾਂ ਪ੍ਰਦਾਨ ਕਰਨ ਵਾਲੇ ਇਹ ਤਿੰਨ ਪ੍ਰੋਜੈਕਟ ਲਗਭਗ 1,800 ਕਰੋੜ ਰੁਪਏ ਦੀ ਸੰਚਤ ਲਾਗਤ ਨਾਲ ਤਿਆਰ ਕੀਤੇ ਗਏ ਹਨ।
ਇਹ ਅਤਿ-ਆਧੁਨਿਕ ਸਹੂਲਤ ਨਿਜੀ ਪੁਲਾੜ ਕੰਪਨੀਆਂ ਵੱਲੋਂ ਡਿਜ਼ਾਈਨ ਕੀਤੇ ਐੱਸਐੱਸਲੀਵੀ ਅਤੇ ਹੋਰ ਛੋਟੇ ਲਾਂਚ ਵਾਹਨਾਂ ਦੀ ਲਾਂਚਿੰਗ ਨੂੰ ਵੀ ਪੂਰਾ ਕਰ ਸਕਦੀ ਹੈ।
ਗਗਨਯਾਨ ਮਿਸ਼ਨ ਭਾਰਤ ਦਾ ਪਹਿਲਾ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ਹੈ ਜਿਸ ਲਈ ਇਸਰੋ ਦੇ ਵੱਖ-ਵੱਖ ਕੇਂਦਰਾਂ 'ਤੇ ਵਿਆਪਕ ਤਿਆਰੀਆਂ ਚੱਲ ਰਹੀਆਂ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27-28 ਫਰਵਰੀ, 2024 ਨੂੰ ਕੇਰਲ, ਤਾਮਿਲ ਨਾਡੂ ਅਤੇ ਮਹਾਰਾਸ਼ਟਰ ਦਾ ਦੌਰਾ ਕਰਨਗੇ।
27 ਫਰਵਰੀ ਨੂੰ ਸਵੇਰੇ ਲਗਭਗ 10:45 ਵਜੇ, ਪ੍ਰਧਾਨ ਮੰਤਰੀ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਵਿਕਰਮ ਸਾਰਾਭਾਈ ਸਪੇਸ ਸੈਂਟਰ (VSSC) ਦਾ ਦੌਰਾ ਕਰਨਗੇ। ਸ਼ਾਮ ਕਰੀਬ 5:15 ਵਜੇ, ਪ੍ਰਧਾਨ ਮੰਤਰੀ ਮਦੁਰਾਈ, ਤਾਮਿਲ ਨਾਡੂ ਵਿੱਚ 'ਭਵਿੱਖ ਦੀ ਸਿਰਜਣਾ - ਆਟੋਮੋਟਿਵ ਐੱਮਐੱਸਐੱਮਈ ਉੱਦਮੀਆਂ ਲਈ ਡਿਜੀਟਲ ਮੋਬਿਲਿਟੀ' ਸਮਾਗਮ ਵਿੱਚ ਹਿੱਸਾ ਲੈਣਗੇ।

 

28 ਫਰਵਰੀ ਨੂੰ ਸਵੇਰੇ 9:45 ਵਜੇ ਪ੍ਰਧਾਨ ਮੰਤਰੀ ਤਾਮਿਲ ਨਾਡੂ ਦੇ ਥੂਥੂਕੁਡੀ ’ਚ ਲਗਭਗ 17,300 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਸ਼ਾਮ ਕਰੀਬ 4:30 ਵਜੇ, ਪ੍ਰਧਾਨ ਮੰਤਰੀ ਯਵਤਮਾਲ, ਮਹਾਰਾਸ਼ਟਰ ਵਿੱਚ ਇੱਕ ਜਨਤਕ ਸਮਾਗਮ ਵਿੱਚ ਸ਼ਿਰਕਤ ਕਰਨਗੇ ਅਤੇ ਯਵਤਮਾਲ, ਮਹਾਰਾਸ਼ਟਰ ਵਿੱਚ 4900 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਉਹ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਅਤੇ ਹੋਰ ਯੋਜਨਾਵਾਂ ਦੇ ਤਹਿਤ ਲਾਭ ਵੀ ਜਾਰੀ ਕਰਨਗੇ।

ਪ੍ਰਧਾਨ ਮੰਤਰੀ ਕੇਰਲ ’ਚ

ਪ੍ਰਧਾਨ ਮੰਤਰੀ ਵੱਲੋਂ ਤਿਰੂਵਨੰਤਪੁਰਮ ਦੇ ਵਿਕਰਮ ਸਾਰਾਭਾਈ ਸਪੇਸ ਸੈਂਟਰ ਦੇ ਦੌਰੇ ਦੌਰਾਨ ਦੇਸ਼ ਦੇ ਪੁਲਾੜ ਖੇਤਰ ਨੂੰ ਇਸ ਦੀ ਪੂਰੀ ਸਮਰੱਥਾ ਦਾ ਅਹਿਸਾਸ ਕਰਵਾਉਣ, ਸੁਧਾਰ ਲਿਆਉਣ ਸਬੰਧੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਖੇਤਰ ਵਿੱਚ ਤਕਨੀਕੀ ਅਤੇ ਖੋਜ ਅਤੇ ਵਿਕਾਸ ਸਮਰੱਥਾ ਨੂੰ ਵਧਾਉਣ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਹੁਲਾਰਾ ਮਿਲੇਗਾ, ਜਦੋਂ ਉਹ ਆਪਣੀ ਇਸ ਯਾਤਰਾ ਮੌਕੇ ਤਿੰਨ ਮਹੱਤਵਪੂਰਨ ਪੁਲਾੜ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸਤੀਸ਼ ਧਵਨ ਸਪੇਸ ਸੈਂਟਰ, ਸ੍ਰੀਹਰੀਕੋਟਾ ਵਿੱਚ ਪੀਐਸਐਲਵੀ ਏਕੀਕਰਣ ਸਹੂਲਤ (ਪੀਆਈਐਫ), ਮਹਿੰਦਰਗਿਰੀ ਵਿਖੇ ਇਸਰੋ ਪ੍ਰੋਪਲਸ਼ਨ ਕੰਪਲੈਕਸ ਵਿਖੇ ਨਵੀਂ 'ਸੈਮੀ-ਕ੍ਰਾਇਓਜੈਨਿਕਸ ਏਕੀਕ੍ਰਿਤ ਇੰਜਣ ਤੇ ਸਟੇਜ ਟੈਸਟ ਸਹੂਲਤ' ਅਤੇ ਵੀਐੱਸਐੱਸਸੀ, ਤਿਰੂਵਨੰਤਪੁਰਮ ਵਿਖੇ 'ਟ੍ਰਾਈਸੋਨਿਕ ਵਿੰਡ ਟਨਲ' ਸ਼ਾਮਲ ਹਨ। ਪੁਲਾੜ ਖੇਤਰ ਲਈ ਵਿਸ਼ਵ ਪੱਧਰੀ ਤਕਨੀਕੀ ਸਹੂਲਤਾਂ ਪ੍ਰਦਾਨ ਕਰਨ ਵਾਲੇ ਇਹ ਤਿੰਨ ਪ੍ਰੋਜੈਕਟ ਲਗਭਗ 1,800 ਕਰੋੜ ਰੁਪਏ ਦੀ ਸੰਚਤ ਲਾਗਤ ਨਾਲ ਤਿਆਰ ਕੀਤੇ ਗਏ ਹਨ।

ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਵਿੱਚ ਪੀਐਸਐਲਵੀ ਏਕੀਕਰਣ ਸਹੂਲਤ (ਪੀਆਈਐਫ) ਪੀਐਸਐਲਵੀ ਲਾਂਚ ਦੀ ਬਾਰੰਬਾਰਤਾ ਨੂੰ 6 ਤੋਂ 15 ਪ੍ਰਤੀ ਸਾਲ ਵਧਾਉਣ ਵਿੱਚ ਮਦਦ ਕਰੇਗੀ। ਇਹ ਅਤਿ-ਆਧੁਨਿਕ ਸਹੂਲਤ ਨਿਜੀ ਪੁਲਾੜ ਕੰਪਨੀਆਂ ਵੱਲੋਂ ਡਿਜ਼ਾਈਨ ਕੀਤੇ ਐੱਸਐੱਸਲੀਵੀ ਅਤੇ ਹੋਰ ਛੋਟੇ ਲਾਂਚ ਵਾਹਨਾਂ ਦੀ ਲਾਂਚਿੰਗ ਨੂੰ ਵੀ ਪੂਰਾ ਕਰ ਸਕਦੀ ਹੈ।

ਆਈਪੀਆਰਸੀ ਮਹਿੰਦਰਗਿਰੀ ਵਿਖੇ ਨਵੀਂ 'ਸੈਮੀ-ਕ੍ਰਾਇਓਜੈਨਿਕ ਇੰਟੀਗ੍ਰੇਟਿਡ ਇੰਜਣ ਅਤੇ ਸਟੇਜ ਟੈਸਟ ਸਹੂਲਤ' ਸੈਮੀ ਕ੍ਰਾਇਓਜੈਨਿਕ ਇੰਜਣਾਂ ਅਤੇ ਪੜਾਵਾਂ ਦੇ ਵਿਕਾਸ ਨੂੰ ਸਮਰੱਥ ਕਰੇਗੀ ਜੋ ਮੌਜੂਦਾ ਲਾਂਚ ਵਾਹਨਾਂ ਦੀ ਪੇਲੋਡ ਸਮਰੱਥਾ ਨੂੰ ਵਧਾਏਗੀ। ਇਹ ਸਹੂਲਤ 200 ਟਨ ਤੱਕ ਦੇ ਜ਼ੋਰ ਵਾਲੇ ਇੰਜਣਾਂ ਦੀ ਜਾਂਚ ਕਰਨ ਲਈ ਤਰਲ ਆਕਸੀਜਨ ਅਤੇ ਮਿੱਟੀ ਦੇ ਤੇਲ ਦੀ ਸਪਲਾਈ ਪ੍ਰਣਾਲੀਆਂ ਨਾਲ ਲੈਸ ਹੈ।

ਹਵਾ ਦੀਆਂ ਸੁਰੰਗਾਂ ਐਰੋਡਾਇਨਾਮਿਕ ਟੈਸਟਿੰਗ ਲਈ ਅਤੇ ਵਾਯੂਮੰਡਲ ਦੇ ਅੰਦਰ ਉਡਾਣ ਦੌਰਾਨ ਰਾਕੇਟ ਅਤੇ ਹਵਾਈ ਜਹਾਜ਼ਾਂ ਦੀ ਵਿਸ਼ੇਸ਼ਤਾ ਲਈ ਜ਼ਰੂਰੀ ਹਨ। VSSC ’ਚ ਜਿਸ “ਟ੍ਰਾਈਸੋਨਿਕ ਵਿੰਡ ਟਨਲ” (Trisonic Wind Tunnel) ਦਾ ਉਦਘਾਟਨ ਕੀਤਾ ਜਾ ਰਿਹਾ ਹੈ, ਉਹ ਇੱਕ ਗੁੰਝਲਦਾਰ ਟੈਕਨੋਲੋਜੀ ਸਿਸਟਮ ਹੈ ਜੋ ਸਾਡੀਆਂ ਭਵਿੱਖ ਦੀਆਂ ਤਕਨਾਲੋਜੀ ਵਿਕਾਸ ਲੋੜਾਂ ਨੂੰ ਪੂਰਾ ਕਰੇਗਾ।

ਆਪਣੀ ਫੇਰੀ ਦੌਰਾਨ, ਪ੍ਰਧਾਨ ਮੰਤਰੀ ਗਗਨਯਾਨ ਮਿਸ਼ਨ ਦੀ ਪ੍ਰਗਤੀ ਦੀ ਸਮੀਖਿਆ ਵੀ ਕਰਨਗੇ ਅਤੇ ਮਨੋਨੀਤ ਪੁਲਾੜ ਯਾਤਰੀ ਨੂੰ 'ਪੁਲਾੜ ਯਾਤਰੀ ਵਿੰਗ' ਪ੍ਰਦਾਨ ਕਰਨਗੇ। ਗਗਨਯਾਨ ਮਿਸ਼ਨ ਭਾਰਤ ਦਾ ਪਹਿਲਾ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ਹੈ ਜਿਸ ਲਈ ਇਸਰੋ ਦੇ ਵੱਖ-ਵੱਖ ਕੇਂਦਰਾਂ 'ਤੇ ਵਿਆਪਕ ਤਿਆਰੀਆਂ ਚੱਲ ਰਹੀਆਂ ਹਨ।

ਪ੍ਰਧਾਨ ਮੰਤਰੀ ਤਾਮਿਲ ਨਾਡੂ ਵਿੱਚ

ਮਦੁਰਾਈ ਵਿੱਚ, ਪ੍ਰਧਾਨ ਮੰਤਰੀ 'ਭਵਿੱਖ ਦਾ ਨਿਰਮਾਣ - ਆਟੋਮੋਟਿਵ ਐੱਮਐੱਸਐੱਮਈ ਉੱਦਮੀਆਂ ਲਈ ਡਿਜੀਟਲ ਮੋਬਿਲਿਟੀ' ਸਮਾਗਮ ਵਿੱਚ ਹਿੱਸਾ ਲੈਣਗੇ, ਅਤੇ ਆਟੋਮੋਟਿਵ ਸੈਕਟਰ ਵਿੱਚ ਕੰਮ ਕਰ ਰਹੇ ਹਜ਼ਾਰਾਂ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮੀਆਂ (ਐੱਮਐੱਸਐੱਮਈ) ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਭਾਰਤੀ ਆਟੋਮੋਟਿਵ ਉਦਯੋਗ ਵਿੱਚ ਐੱਮਐੱਸਐੱਮਈs ਨੂੰ ਸਮਰਥਨ ਅਤੇ ਉੱਨਤ ਕਰਨ ਲਈ ਤਿਆਰ ਕੀਤੀਆਂ ਦੋ ਮੁੱਖ ਪਹਿਲਕਦਮੀਆਂ ਦੀ ਵੀ ਸ਼ੁਰੂਆਤ ਕਰਨਗੇ। ਇਹਨਾਂ ਪਹਿਲਕਦਮੀਆਂ ਵਿੱਚ ਟੀਵੀਐੱਸ ਓਪਨ ਮੋਬਿਲਿਟੀ ਪਲੇਟਫਾਰਮ ਅਤੇ ਟੀਵੀਐੱਸ ਮੋਬਿਲਿਟੀ-ਸੀਆਈਆਈ ਸੈਂਟਰ ਆਫ ਐਕਸੀਲੈਂਸ ਸ਼ਾਮਲ ਹਨ। ਇਹ ਪਹਿਲਕਦਮੀਆਂ ਦੇਸ਼ ਵਿੱਚ ਐੱਮਐੱਸਐੱਮਈਜ਼ ਦੇ ਵਿਕਾਸ ਵਿੱਚ ਸਹਾਇਤਾ ਕਰਨ ਅਤੇ ਉਹਨਾਂ ਨੂੰ ਕਾਰਜਾਂ ਨੂੰ ਰਸਮੀ ਬਣਾਉਣ, ਗਲੋਬਲ ਵੈਲਿਊ ਚੇਨ ਨਾਲ ਏਕੀਕ੍ਰਿਤ ਕਰਨ ਅਤੇ ਸਵੈ-ਨਿਰਭਰ ਬਣਨ ਵਿੱਚ ਸਹਾਇਤਾ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵੱਲ ਇੱਕ ਕਦਮ ਹੋਵੇਗਾ।

 

ਥੂਥੂਕੁਡੀ ਵਿੱਚ ਇੱਕ ਜਨਤਕ ਸਮਾਗਮ ਵਿੱਚ, ਪ੍ਰਧਾਨ ਮੰਤਰੀ ਵੀ.ਓ. ਚਿਦੰਬਰਮ ਬੰਦਰਗਾਹ 'ਤੇ ਬਾਹਰੀ ਹਾਰਬਰ ਕੰਟੇਨਰ ਟਰਮੀਨਲ ਦਾ ਨੀਂਹ ਪੱਥਰ ਰੱਖਣਗੇ। ਇਹ ਕੰਟੇਨਰ ਟਰਮੀਨਲ ਵੀ.ਓ.ਚਿਦੰਬਰਨਾਰ ਪੋਰਟ ਨੂੰ ਪੂਰਬੀ ਤੱਟ ਲਈ ਟ੍ਰਾਂਸਸ਼ਿਪਮੈਂਟ ਹੱਬ ਵਿੱਚ ਬਦਲਣ ਵੱਲ ਇੱਕ ਕਦਮ ਹੈ। ਇਸ ਪ੍ਰੋਜੈਕਟ ਦਾ ਮੰਤਵ ਭਾਰਤ ਦੀ ਲੰਮੀ ਤੱਟ ਰੇਖਾ ਅਤੇ ਅਨੁਕੂਲ ਭੂਗੋਲਿਕ ਸਥਿਤੀ ਦਾ ਲਾਭ ਉਠਾਉਣਾ ਅਤੇ ਵਿਸ਼ਵ ਵਪਾਰ ਖੇਤਰ ਵਿੱਚ ਭਾਰਤ ਦੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ​​ਕਰਨਾ ਹੈ। ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟ ਇਸ ਖੇਤਰ ਵਿੱਚ ਰੁਜ਼ਗਾਰ ਸਿਰਜਣ ਅਤੇ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਦੇਵੇਗਾ।

 

ਪ੍ਰਧਾਨ ਮੰਤਰੀ ਵੀ.ਓ.ਚਿਦੰਬਰਨਰ ਬੰਦਰਗਾਹ ਨੂੰ ਦੇਸ਼ ਦੀ ਪਹਿਲੀ ਹਰੀ ਹਾਈਡ੍ਰੋਜਨ ਹੱਬ ਪੋਰਟ ਬਣਾਉਣ ਦੇ ਉਦੇਸ਼ ਨਾਲ ਕਈ ਹੋਰ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਡੀਸੈਲਿਨੇਸ਼ਨ ਪਲਾਂਟ, ਹਾਈਡ੍ਰੋਜਨ ਉਤਪਾਦਨ ਅਤੇ ਬੰਕਰਿੰਗ ਸੁਵਿਧਾ ਆਦਿ ਸ਼ਾਮਲ ਹਨ।

 

ਪ੍ਰਧਾਨ ਮੰਤਰੀ ਗ੍ਰੀਨ ਬੋਟ ਪਹਿਲਕਦਮੀ ਅਧੀਨ ਭਾਰਤ ਦੇ ਪਹਿਲੇ ਸਵਦੇਸ਼ੀ ਗ੍ਰੀਨ ਹਾਈਡ੍ਰੋਜਨ ਫਿਊਲ ਸੈੱਲ ਇਨਲੈਂਡ ਜਲ–ਮਾਰਗੀ ਜਹਾਜ਼ ਨੂੰ ਵੀ ਲਾਂਚ ਕਰਨਗੇ। ਇਹ ਜਹਾਜ਼ ਕੋਚੀਨ ਸ਼ਿਪਯਾਰਡ ਦੁਆਰਾ ਬਣਾਇਆ ਗਿਆ ਹੈ ਅਤੇ ਸਾਫ਼ ਊਰਜਾ ਹੱਲਾਂ ਨੂੰ ਅਪਨਾਉਣ ਅਤੇ ਦੇਸ਼ ਦੀਆਂ ਸ਼ੁੱਧ-ਜ਼ੀਰੋ ਵਚਨਬੱਧਤਾਵਾਂ ਨਾਲ ਇਕਸਾਰ ਹੋਣ ਵੱਲ ਇੱਕ ਮੋਹਰੀ ਕਦਮ ਦੀ ਨਿਸ਼ਾਨਦੇਹੀ ਕਰਦਾ ਹੈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਪ੍ਰੋਗਰਾਮ ਦੌਰਾਨ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 75 ਲਾਈਟ–ਹਾਊਸਾਂ (ਚਾਨਣ ਮੁਨਾਰਿਆਂ) 'ਤੇ ਸੈਲਾਨੀ ਸਹੂਲਤਾਂ ਨੂੰ ਵੀ ਸਮਰਪਿਤ ਕਰਨਗੇ।

 

ਇਸ ਪ੍ਰੋਗਰਾਮ ਦੌਰਾਨ, ਪ੍ਰਧਾਨ ਮੰਤਰੀ ਵਾਂਚੀ ਮਨਿਆਚੀ-ਨਾਗਰਕੋਇਲ ਰੇਲ ਲਾਈਨ ਨੂੰ ਦੁੱਗਣਾ ਕਰਨ ਲਈ ਰੇਲ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਿਸ ਵਿੱਚ ਵਾਂਚੀ ਮਨਿਆਚੀ-ਤਿਰੁਨੇਲਵੇਲੀ ਸੈਕਸ਼ਨ ਅਤੇ ਮੇਲਾਪਲਯਾਮ-ਅਰਾਲਵਯਾਮੋਲੀ ਸੈਕਸ਼ਨ ਸ਼ਾਮਲ ਹਨ। ਲਗਭਗ 1,477 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ, ਰੇਲ ਪਟੜੀ ਨੂੰ ਦੋਹਰਾ ਕਰਨ ਵਾਲਾ ਪ੍ਰੋਜੈਕਟ; ਕੰਨਿਆਕੁਮਾਰੀ, ਨਾਗਰਕੋਇਲ ਅਤੇ ਤਿਰੂਨੇਲਵੇਲੀ ਤੋਂ ਚੇਨਈ ਵੱਲ ਜਾਣ ਵਾਲੀਆਂ ਟਰੇਨਾਂ ਲਈ ਯਾਤਰਾ ਦਾ ਸਮਾਂ ਘਟਾਉਣ ਵਿੱਚ ਮਦਦ ਕਰੇਗਾ।

 

ਪ੍ਰਧਾਨ ਮੰਤਰੀ ਲਗਭਗ 4,586 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਤਾਮਿਲ ਨਾਡੂ ਵਿੱਚ ਵਿਕਸਤ ਚਾਰ ਸੜਕੀ ਪ੍ਰੋਜੈਕਟਾਂ ਨੂੰ ਵੀ ਸਮਰਪਿਤ ਕਰਨਗੇ। ਇਨ੍ਹਾਂ ਪ੍ਰੋਜੈਕਟਾਂ ਵਿੱਚ ਕੌਮੀ ਰਾਜਮਾਰਗ-844 ਦੇ ਜਿਤੰਦਨਹੱਲੀ-ਧਰਮਪੁਰੀ ਸੈਕਸ਼ਨ ਨੂੰ ਚਾਰ ਮਾਰਗੀ ਕਰਨਾ, ਕੌਮੀ ਰਾਜਮਾਰਗ-81 ਦੇ ਮੀਨਸਰੁੱਤੀ-ਚਿਦੰਬਰਮ ਸੈਕਸ਼ਨ ਨੂੰ ਦੋ-ਮਾਰਗੀ ਕਰਨਾ, ਕੌਮੀ ਰਾਜਮਾਰਗ-83 ਦੇ ਓਡਨਚਤਰਮ-ਮਦਾਥੁਕੁਲਮ ਸੈਕਸ਼ਨ ਨੂੰ ਚਾਰ-ਮਾਰਗੀ ਕਰਨਾ ਸ਼ਾਮਲ ਹਨ। ਕੌਮੀ ਰਾਜਮਾਰਗ-83 ਦੇ ਨਾਗਪੱਟੀਨਮ-ਤੰਜਾਵੁਰ ਸੈਕਸ਼ਨ ਨੂੰ ਪੱਕੇ ਮੋਢਿਆਂ ਨਾਲ ਦੋ-ਮਾਰਗੀ ਕਰਨਾ। ਇਹਨਾਂ ਪ੍ਰੋਜੈਕਟਾਂ ਦਾ ਉਦੇਸ਼ ਸੰਪਰਕ ਵਿੱਚ ਸੁਧਾਰ ਕਰਨਾ, ਯਾਤਰਾ ਦੇ ਸਮੇਂ ਨੂੰ ਘਟਾਉਣਾ, ਸਮਾਜਿਕ-ਆਰਥਿਕ ਵਿਕਾਸ ਨੂੰ ਵਧਾਉਣਾ ਅਤੇ ਖੇਤਰ ਵਿੱਚ ਤੀਰਥ ਯਾਤਰਾਵਾਂ ਦੀ ਸਹੂਲਤ ਦੇਣਾ ਹੈ।

 

ਪ੍ਰਧਾਨ ਮੰਤਰੀ ਮਹਾਰਾਸ਼ਟਰ ਵਿੱਚ

ਕਿਸਾਨਾਂ ਦੀ ਭਲਾਈ ਪ੍ਰਤੀ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਨੂੰ ਦਰਸਾਉਂਦਿਆਂ ਇੱਕ ਹੋਰ ਕਦਮ ਵਿੱਚ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਦੇ ਤਹਿਤ 21,000 ਕਰੋੜ ਰੁਪਏ ਤੋਂ ਵੱਧ ਦੀ 16ਵੀਂ ਕਿਸ਼ਤ ਇੱਕ ਜਨਤਕ ਸਮਾਗਮ ਦੌਰਾਨ ਯਵਤਮਾਲ ਵਿੱਚ, ਲਾਭਪਾਤਰੀਆਂ ਨੂੰ ਸਿੱਧੇ ਲਾਭ ਟ੍ਰਾਂਸਫਰ ਦੁਆਰਾ ਜਾਰੀ ਕੀਤੀ ਜਾਵੇਗੀ। ਇਹ ਰਕਮ ਜਾਰੀ ਹੋਣ ਨਾਲ, 11 ਕਰੋੜ ਤੋਂ ਵੱਧ ਕਿਸਾਨ ਪਰਿਵਾਰਾਂ ਨੂੰ 3 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਟਰਾਂਸਫਰ ਕੀਤੀ ਜਾ ਚੁੱਕੀ ਹੈ।

ਪ੍ਰਧਾਨ ਮੰਤਰੀ 'ਨਮੋ ਸ਼ੇਤਕਾਰੀ ਮਹਾਸੰਮਾਨ ਨਿਧੀ' ਦੀ ਦੂਜੀ ਅਤੇ ਤੀਜੀ ਕਿਸ਼ਤ ਵੀ ਵੰਡਣਗੇ, ਜਿਸ ਦੀ ਕੀਮਤ ਲਗਭਗ 3800 ਕਰੋੜ ਰੁਪਏ ਹੈ ਅਤੇ ਇਸ ਨਾਲ ਮਹਾਰਾਸ਼ਟਰ ਦੇ ਲਗਭਗ 88 ਲੱਖ ਲਾਭਪਾਤਰੀ ਕਿਸਾਨਾਂ ਨੂੰ ਲਾਭ ਹੋਵੇਗਾ। ਇਹ ਯੋਜਨਾ ਮਹਾਰਾਸ਼ਟਰ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀਆਂ ਨੂੰ ਪ੍ਰਤੀ ਸਾਲ 6000 ਰੁਪਏ ਦੀ ਵਾਧੂ ਰਕਮ ਪ੍ਰਦਾਨ ਕਰਦੀ ਹੈ।

 

ਪ੍ਰਧਾਨ ਮੰਤਰੀ ਮਹਾਰਾਸ਼ਟਰ ਵਿੱਚ 5.5 ਲੱਖ ਮਹਿਲਾ ਸਵੈ-ਸਹਾਇਤਾ ਸਮੂਹਾਂ (ਐੱਸ.ਐੱਚ.ਜੀ.) ਨੂੰ 825 ਕਰੋੜ ਰੁਪਏ ਦਾ ਰਿਵਾਲਵਿੰਗ ਫੰਡ ਵੰਡਣਗੇ। ਇਹ ਰਕਮ ਕੌਮੀ ਗ੍ਰਾਮੀਣ ਆਜੀਵਿਕਾ ਮਿਸ਼ਨ (ਐੱਨਆਰਐੱਲਐੱਮ) ਤਹਿਤ ਭਾਰਤ ਸਰਕਾਰ ਵੱਲੋਂ ਪ੍ਰਦਾਨ ਕੀਤੇ ਗਏ ਰਿਵਾਲਵਿੰਗ ਫੰਡ ਤੋਂ ਇਲਾਵਾ ਹੈ। ਰਿਵਾਲਵਿੰਗ ਫੰਡ (ਆਰਐੱਫ) ਐੱਸਐੱਚਜੀਜ਼ ਨੂੰ ਐੱਸਐੱਚਜੀਜ਼ ਦੇ ਅੰਦਰ ਵਾਰੀ ਸਿਰ ਆਧਾਰ 'ਤੇ ਪੈਸੇ ਉਧਾਰ ਦੇਣ ਨੂੰ ਉਤਸ਼ਾਹਿਤ ਕਰਨ ਅਤੇ ਪਿੰਡ ਪੱਧਰ 'ਤੇ ਔਰਤਾਂ ਦੀ ਅਗਵਾਈ ਵਾਲੇ ਸੂਖਮ ਉੱਦਮਾਂ ਨੂੰ ਉਤਸ਼ਾਹਿਤ ਕਰਕੇ ਗ਼ਰੀਬ ਪਰਿਵਾਰਾਂ ਦੀ ਸਾਲਾਨਾ ਆਮਦਨ ਵਧਾਉਣ ਲਈ ਦਿੱਤਾ ਜਾਂਦਾ ਹੈ।

 

ਪ੍ਰਧਾਨ ਮੰਤਰੀ ਮਹਾਰਾਸ਼ਟਰ ਵਿੱਚ ਇੱਕ ਕਰੋੜ ਆਯੁਸ਼ਮਾਨ ਕਾਰਡਾਂ ਦੀ ਵੰਡ ਦੀ ਸ਼ੁਰੂਆਤ ਕਰਨਗੇ। ਇਹ ਕਲਿਆਣਕਾਰੀ ਯੋਜਨਾਵਾਂ ਦੇ ਲਾਭਪਾਤਰੀਆਂ ਤੱਕ ਪਹੁੰਚਣ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ ਤਾਂ ਜੋ ਸਾਰੀਆਂ ਸਰਕਾਰੀ ਯੋਜਨਾਵਾਂ ਦੀ 100 ਪ੍ਰਤੀਸ਼ਤ ਸੰਤ੍ਰਿਪਤਾ ਦੇ ਪ੍ਰਧਾਨ ਮੰਤਰੀ ਦੀ ਦੂਰ–ਦ੍ਰਿਸ਼ਟੀ ਨੂੰ ਸਾਕਾਰ ਕੀਤਾ ਜਾ ਸਕੇ।

ਪ੍ਰਧਾਨ ਮੰਤਰੀ ਮਹਾਰਾਸ਼ਟਰ ਵਿੱਚ ਓਬੀਸੀ ਵਰਗ ਦੇ ਲਾਭਪਾਤਰੀਆਂ ਲਈ ਮੋਦੀ ਆਵਾਸ ਘਰਕੁਲ ਯੋਜਨਾ ਦੀ ਸ਼ੁਰੂਆਤ ਕਰਨਗੇ। ਇਸ ਯੋਜਨਾ ਵਿੱਚ ਵਿੱਤੀ ਸਾਲ 2023-24 ਤੋਂ ਵਿੱਤੀ ਸਾਲ 2025-26 ਤੱਕ ਕੁੱਲ 10 ਲੱਖ ਘਰਾਂ ਦੇ ਨਿਰਮਾਣ ਦੀ ਕਲਪਨਾ ਹੈ। ਪ੍ਰਧਾਨ ਮੰਤਰੀ ਯੋਜਨਾ ਦੇ 2.5 ਲੱਖ ਲਾਭਪਾਤਰੀਆਂ ਨੂੰ 375 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਟਰਾਂਸਫਰ ਕਰਨਗੇ।

 

ਪ੍ਰਧਾਨ ਮੰਤਰੀ ਮਹਾਰਾਸ਼ਟਰ ਦੇ ਮਰਾਠਵਾੜਾ ਅਤੇ ਵਿਦਰਭ ਖੇਤਰਾਂ ਨੂੰ ਲਾਭ ਪਹੁੰਚਾਉਣ ਵਾਲੇ ਕਈ ਸਿੰਚਾਈ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ (ਪੀਐੱਮਕੇਐੱਸਵਾਈ) ਅਤੇ ਬਲੀਰਾਜਾ ਜਲ ਸੰਜੀਵਨੀ ਯੋਜਨਾ (ਬੀਜੇਐੱਸਵਾਈ) ਦੇ ਤਹਿਤ 2750 ਕਰੋੜ ਰੁਪਏ ਤੋਂ ਵੱਧ ਦੀ ਸੰਚਤ ਲਾਗਤ ਨਾਲ ਵਿਕਸਤ ਕੀਤੇ ਗਏ ਹਨ।

 

ਪ੍ਰਧਾਨ ਮੰਤਰੀ ਕਰੋੜਾਂ ਰੁਪਏ ਤੋਂ ਵੱਧ ਦੇ ਕਈ ਰੇਲ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ। ਮਹਾਰਾਸ਼ਟਰ ਵਿੱਚ 1300 ਕਰੋੜ ਰੁਪਏ ਦੇ ਪ੍ਰੋਜੇਕਟਾਂ ਵਿੱਚ ਵਰਧਾ-ਕਲੰਬ ਬ੍ਰੌਡ ਗੇਜ ਲਾਈਨ (ਵਰਧਾ-ਯਵਤਮਾਲ-ਨਾਂਦੇੜ ਨਵੀਂ ਬ੍ਰੌਡ ਗੇਜ ਲਾਈਨ ਪ੍ਰੋਜੈਕਟ ਦਾ ਹਿੱਸਾ) ਅਤੇ ਨਵੀਂ ਅਸ਼ਟੀ-ਅਮਲਨੇਰ ਬ੍ਰੌਡ ਗੇਜ ਲਾਈਨ (ਅਹਿਮਦਨਗਰ-ਬੀਡ-ਪਾਰਲੀ ਨਵੀਂ ਬ੍ਰੌਡ ਗੇਜ ਲਾਈਨ ਪ੍ਰੋਜੈਕਟ ਦਾ ਹਿੱਸਾ) ਸ਼ਾਮਲ ਹਨ। ਨਵੀਆਂ ਬ੍ਰੌਡ ਗੇਜ ਲਾਈਨਾਂ ਵਿਦਰਭ ਅਤੇ ਮਰਾਠਵਾੜਾ ਖੇਤਰਾਂ ਦੇ ਸੰਪਰਕ ਵਿੱਚ ਸੁਧਾਰ ਕਰਨਗੀਆਂ ਅਤੇ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਣਗੀਆਂ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੋ ਰੇਲ ਸੇਵਾਵਾਂ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਵਿੱਚ ਕਲੰਬ ਅਤੇ ਵਰਧਾ ਅਤੇ ਅਤੇ ਅਮਲਨੇਰ ਨਿਊ ਅਸ਼ਟੀ ਨੂੰ ਜੋੜਨ ਵਾਲੀਆਂ ਰੇਲ ਸੇਵਾਵਾਂ ਸ਼ਾਮਲ ਹਨ। ਇਹ ਨਵੀਂ ਰੇਲ ਸੇਵਾ ਰੇਲ ਸੰਪਰਕ ਵਿੱਚ ਸੁਧਾਰ ਕਰੇਗੀ ਅਤੇ ਖੇਤਰ ਦੇ ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਰੋਜ਼ਾਨਾ ਯਾਤਰੀਆਂ ਨੂੰ ਲਾਭ ਦੇਵੇਗੀ।

 

ਪ੍ਰਧਾਨ ਮੰਤਰੀ ਮਹਾਰਾਸ਼ਟਰ ਵਿੱਚ ਸੜਕ ਖੇਤਰ ਨੂੰ ਮਜ਼ਬੂਤ ​​ਕਰਨ ਲਈ ਕਈ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ।  ਇਨ੍ਹਾਂ ਪ੍ਰੋਜੈਕਟਾਂ ਵਿੱਚ ਕੌਮੀ ਰਾਜਮਾਰਗ-930 ਦੇ ਵਰੋਰਾ-ਵਾਨੀ ਸੈਕਸ਼ਨ ਨੂੰ ਚਾਰ ਮਾਰਗੀ ਕਰਨਾ; ਸਕੋਲੀ-ਭੰਡਾਰਾ ਅਤੇ ਸਲਾਇਖੁਰਦ-ਤਿਰੋੜਾ ਨੂੰ ਜੋੜਨ ਵਾਲੀਆਂ ਮਹੱਤਵਪੂਰਨ ਸੜਕਾਂ ਲਈ ਸੜਕ ਦੇ ਨਵੀਨੀਕਰਨ ਪ੍ਰੋਜੈਕਟ ਸ਼ਾਮਲ ਹਨ। ਇਹ ਪ੍ਰੋਜੈਕਟ ਕਨੈਕਟੀਵਿਟੀ ਵਿੱਚ ਸੁਧਾਰ ਕਰਨਗੇ, ਯਾਤਰਾ ਦੇ ਸਮੇਂ ਨੂੰ ਘਟਾਉਣਗੇ ਅਤੇ ਖੇਤਰ ਵਿੱਚ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਣਗੇ। ਪ੍ਰਧਾਨ ਮੰਤਰੀ ਯਵਤਮਾਲ ਸ਼ਹਿਰ ਵਿੱਚ ਪੰਡਿਤ ਦੀਨਦਿਆਲ ਉਪਾਧਿਆਏ ਦੀ ਮੂਰਤੀ ਦਾ ਉਦਘਾਟਨ ਵੀ ਕਰਨਗੇ।

 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Snacks, Laughter And More, PM Modi's Candid Moments With Indian Workers In Kuwait

Media Coverage

Snacks, Laughter And More, PM Modi's Candid Moments With Indian Workers In Kuwait
NM on the go

Nm on the go

Always be the first to hear from the PM. Get the App Now!
...
PM to attend Christmas Celebrations hosted by the Catholic Bishops' Conference of India
December 22, 2024
PM to interact with prominent leaders from the Christian community including Cardinals and Bishops
First such instance that a Prime Minister will attend such a programme at the Headquarters of the Catholic Church in India

Prime Minister Shri Narendra Modi will attend the Christmas Celebrations hosted by the Catholic Bishops' Conference of India (CBCI) at the CBCI Centre premises, New Delhi at 6:30 PM on 23rd December.

Prime Minister will interact with key leaders from the Christian community, including Cardinals, Bishops and prominent lay leaders of the Church.

This is the first time a Prime Minister will attend such a programme at the Headquarters of the Catholic Church in India.

Catholic Bishops' Conference of India (CBCI) was established in 1944 and is the body which works closest with all the Catholics across India.