ਪ੍ਰਧਾਨ ਮੰਤਰੀ, ਨਰੇਂਦਰ ਮੋਦੀ 2 ਅਕਤੂਬਰ 2024 ਨੂੰ ਝਾਰਖੰਡ ਦਾ ਦੌਰਾ ਕਰਨਗੇ। ਦੁਪਹਿਰ ਕਰੀਬ 2 ਵਜੇ ਉਹ ਝਾਰਖੰਡ ਦੇ ਹਜ਼ਾਰੀਬਾਗ ਵਿੱਚ 83,300 ਕਰੋੜ ਰੁਪਏ ਤੋਂ ਵੱਧ ਦੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ।
ਦੇਸ਼ ਭਰ ਵਿੱਚ ਕਬਾਇਲੀ ਭਾਈਚਾਰਿਆਂ ਦੇ ਵਿਆਪਕ ਅਤੇ ਸਮੁੱਚੇ ਵਿਕਾਸ ਨੂੰ ਸੁਨਿਸ਼ਚਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ 79,150 ਕਰੋੜ ਰੁਪਏ ਤੋਂ ਵੱਧ ਦੇ ਕੁੱਲ ਖਰਚ ਦੇ ਨਾਲ ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਯਾਨ ਨੂੰ ਲਾਂਚ ਕਰਨਗੇ। ਇਹ ਅਭਿਯਾਨ 30 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 549 ਜ਼ਿਲ੍ਹਿਆਂ ਅਤੇ 2,740 ਬਲਾਕਾਂ ਵਿੱਚ 5 ਕਰੋੜ ਤੋਂ ਵੱਧ ਕਬਾਇਲੀ ਲੋਕਾਂ ਨੂੰ ਲਾਭਵੰਦ ਕਰਦੇ ਹੋਏ ਲਗਭਗ 63,000 ਪਿੰਡਾਂ ਨੂੰ ਸ਼ਾਮਲ ਕਰੇਗਾ। ਇਸ ਦਾ ਉਦੇਸ਼ ਭਾਰਤ ਸਰਕਾਰ ਦੇ ਵਿਭਿੰਨ 17 ਮੰਤਰਾਲਿਆਂ ਅਤੇ ਵਿਭਾਗਾਂ ਦੁਆਰਾ ਲਾਗੂ 25 ਦਖਲਅੰਦਾਜੀਆਂ ਦੇ ਮਾਧਿਅਮ ਨਾਲ ਸਮਾਜਿਕ ਬੁਨਿਆਦੀ ਢਾਂਚੇ, ਸਿਹਤ, ਸਿੱਖਿਆ, ਆਜੀਵਿਕਾ ਵਿੱਚ ਮਹੱਤਵਪੂਰਨ ਅੰਤਰਾਲ ਨੂੰ ਦੂਰ ਕਰਨਾ ਹੈ।
ਕਬਾਇਲੀ ਭਾਈਚਾਰਿਆਂ ਦੇ ਲਈ ਅਕਾਦਮਿਕ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਦੇ ਲਈ, ਪ੍ਰਧਾਨ ਮੰਤਰੀ 40 ਏਕਲਵਯ ਮਾਡਲ ਆਵਾਸੀ ਸਕੂਲਾਂ (ਈਐੱਮਆਰਐੱਸ) ਦਾ ਉਦਘਾਟਨ ਕਰਨਗੇ ਤੇ 2,800 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ 25 ਈਐੱਮਆਰਐੱਸ ਦਾ ਨੀਂਹ ਪੱਥਰ ਰੱਖਣਗੇ।
ਪ੍ਰਧਾਨ ਮੰਤਰੀ ਜਨਜਾਤੀ ਆਦਿਵਾਸੀ ਨਿਆ ਮਹਾ ਅਭਿਯਾਨ (ਪੀਐੱਮ-ਜਨਮਨ) ਦੇ ਤਹਿਤ 1360 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਸ ਵਿੱਚ 1380 ਕਿਲੋਮੀਟਰ ਤੋਂ ਵੱਧ ਸੜਕਾਂ, 120 ਆਂਗਨਵਾੜੀ, 250 ਬਹੁਉਦੇਸ਼ੀ ਕੇਂਦਰ ਅਤੇ 10 ਸਕੂਲ ਹੋਸਟਲ ਸ਼ਾਮਲ ਹਨ। ਇਸ ਦੇ ਇਲਾਵਾ, ਉਹ ਪੀਐੱਮ ਜਨਮਨ ਦੇ ਤਹਿਤ ਕਈ ਇਤਿਹਾਸਿਕ ਉਪਲਬਧੀਆਂ ਦਾ ਵੀ ਅਨਾਵਰਣ ਕਰਨਗੇ, ਜਿਸ ਵਿੱਚ ਲਗਭਗ 3,000 ਪਿੰਡਾਂ ਵਿੱਚ 75,800 ਤੋਂ ਵੱਧ ਵਿਸ਼ੇਸ਼ ਤੌਰ ‘ਤੇ ਕਮਜ਼ੋਰ ਕਬਾਇਲੀ ਭਾਈਚਾਰਿਆਂ (ਪੀਵੀਟੀਜੀ) ਦੇ ਘਰਾਂ ਦਾ ਬਿਜਲੀਕਰਣ, 275 ਮੋਬਾਈਲ ਮੈਡੀਕਲ ਇਕਾਈਆਂ ਦਾ ਸੰਚਾਲਨ, 500 ਆਂਗਨਵਾੜੀ ਕੇਂਦਰਾਂ ਦਾ ਸੰਚਾਲਨ, 250 ਵਨ ਧਨ ਵਿਕਾਸ ਕੇਂਦਰਾਂ ਦੀ ਸਥਾਪਨਾ ਅਤੇ 5,550 ਤੋਂ ਵੱਧ ਪੀਵੀਟੀਜੀ ਪਿੰਡਾਂ ਨੂੰ ‘ਨਲ ਸੇ ਜਲ’ ਦਾ ਲਾਭ ਪ੍ਰਦਾਨ ਕਰਨਾ ਸ਼ਾਮਲ ਹੈ।